Sunday, September 06, 2015

ਦਿਗਵਿਜੇ ਸਿੰਘ ਅਤੇ ਅੰਮ੍ਰਿਤਾ ਰਾਏ ਦਰਮਿਆਨ ਬਾਕਾਇਦਾ ਵਿਆਹ

ਅੰਮ੍ਰਿਤਾ ਨੇ ਕੀਤਾ ਸਟੈਂਡ ਲੈਣ ਵਾਲੇ ਸਾਰੇ ਸਮਰਥਕਾਂ ਦਾ ਧੰਨਵਾਦ 
ਨਵੀਂ ਦਿੱਲੀ: 6 ਸਤੰਬਰ 2015: (ਪੰਜਾਬ ਸਕਰੀਨ ਬਿਊਰੋ): 
ਜ਼ਿੰਦਗੀ ਦੇ ਆਪਣੇ ਰੰਗ ਹਨ। ਦੁੱਖ ਦੇ ਵੀ ਸੁੱਖ ਦੇ ਵੀ। ਇਹਨਾਂ ਰੰਗਾਂ ਨੂੰ ਸਵੀਕਾਰ ਕਰਦਿਆਂ ਇਹਨਾਂ ਨਾਲ ਇੱਕਸੁਰਤਾ ਕਾਇਮ ਰੱਖਣੀ ਆਸਾਨ ਨਹੀਂ ਹੁੰਦੀ ਪਰ ਸੀਨੀਅਰ ਕਾਂਗਰਸ ਨੇਤਾ ਦਿਗਵਿਜੇ ਸਿੰਘ ਉਹਨਾਂ ਸਿਆਸੀ ਲੀਡਰਾਂ ਵਿੱਚੋਂ ਹਨ ਜਿਹੜੇ ਜਿੰਦਗੀ ਅਤੇ ਜੁੱਟ ਨਾਲ ਇੱਕ ਸੁਰ ਬਣੇ ਰਹਿੰਦੇ ਹਨ। ਹਰ ਪੱਤਰ ਦਾ ਜੁਆਬ ਦੇਣਾ ਅਤੇ ਹਰ ਆਸ਼ੰਕਾ ਬਾਰੇ ਆਪਣਾ ਪੱਖ ਸਪਸ਼ਟ ਕਰਨਾ ਉਹਨਾਂ ਦੀ ਨੇਚਰ ਵਿੱਚ ਸ਼ਾਮਲ ਹੈ। ਜਦੋਂ ਪਤਨੀ ਗੰਭੀਰ ਬੀਮਾਰ ਸੀ ਉਦੋਂ ਉਹਨਾਂ ਪਤਨੀ ਦਾ ਪੂਰਾ ਖਿਆਲ ਵੀ ਰੱਖਿਆ ਅਤੇ ਸਿਆਸੀ ਜ਼ਿੰਮੇਵਾਰੀਆਂ ਵੀ ਨਿਭਾਈਆਂ। ਜਦ ਜਦ ਉਹਨਾਂ ਦੀ ਪਾਰਟੀ ਵੀ ਕਿਸੇ ਗੱਲ ਨੂੰ ਲੈ ਕੇ ਭੰਬਲਭੂਸੇ ਵਿੱਚ ਪਈ ਮਹਿਸੂਸ ਹੋਈ ਉਦੋਂ ਦਿੱਗੀ ਬਾਬੂ ਦਾ ਅੰਦਾਜ਼ ਬੜਾ ਸਪਸ਼ਟ ਰਿਹਾ। ਹਰ ਰੋਜ਼ ਯੋਗ ਸਾਧਨਾ ਕਰਨਾ ਅਤੇ ਹਰ ਪੱਤਰ ਦਾ ਜੁਆਬ ਦੇਣਾ ਉਹਨਾਂ ਦੀਆਂ ਕੁਝ ਖਾਸ ਖੂਬੀਆਂ ਵਿੱਚੋਂ ਇੱਕ ਹਨ। ਸਖਤ ਅਤੇ ਬੇਹੱਦ ਸੰਵੇਦਨਸ਼ੀਲ ਹਾਲਾਤਾਂ ਵਿੱਚ ਵੀ ਆਪਣਾ ਸੰਤੁਲਨ ਕਾਇਮ ਰੱਖਣਾ ਉਹਨਾਂ ਨੂੰ ਬੜੀ ਮੁਹਾਰਤ ਨਾਲ ਆਉਂਦਾ ਹੈ। ਜਦੋਂ ਪੂਰੀ ਦੁਨੀਆ ਕਿਸੇ ਖਾਸ ਹਵਾ ਦੇ ਰੁੱਖ ਨਾਲ ਚੱਲ ਰਹੀ ਹੋਵੇ ਉਦੋਂ ਵੀ ਹਵਾ ਦੇ ਉਲਟ ਚੱਲ ਸਕਣ ਦੀ ਹਿੰਮਤ ਉਹਨਾਂ ਕਈ ਵਾਰ ਦਿਖਾਈ। ਗੱਲ ਫਿਲਾਸਫੀ ਦੀ ਹੋਵੇ, ਪ੍ਰੇਮ ਦੀ ਜਾਂ ਸਿਧਾਂਤਾਂ ਦੀ ਉਹਨਾਂ ਹਰ ਵਾਰ ਆਪਣਾ ਲੋਹਾ ਮਨਵਾਇਆ। 
ਗੱਲ ਦੂਸਰੇ ਵਿਆਹ ਸੰਬੰਧਾਂ ਦੀ ਚੱਲੀ ਤਾਂ ਉਹਨਾਂ ਝੱਟ ਇਹਨਾਂ ਨੂੰ ਸਵੀਕਾਰ ਕੀਤਾ ਜਿਹੜਾ ਅੱਜ ਕਲ੍ਹ ਦੇ ਯੁਗ ਵਿੱਚ ਬਹੁਤ ਮਹਤਵਪੂਰਣ ਹੈ। ਹੁਣ ਉਹਨਾਂ ਨੇ ਉੱਸੇ ਟੀ.ਵੀ. ਪੱਤਰਕਾਰ ਅੰਮ੍ਰਿਤਾ ਰਾਏ ਨਾਲ ਅਗਸਤ ਮਹੀਨੇ 'ਚ ਤਾਮਿਲਨਾਡੂ 'ਚ ਬਾਕਾਇਦਾ ਵਿਆਹ ਕਰ ਲਿਆ ਹੈ। ਰਿਪੋਰਟਾਂ ਮੁਤਾਬਿਕ ਦਿਗਵਿਜੇ ਸਿੰਘ ਦੇ ਕਰੀਬੀ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਕਿ 68 ਸਾਲਾਂ ਦੀ ਉਮਰ ਦੇ  ਕਾਂਗਰਸ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ 44 ਸਾਲ ਦੀ ਅੰਮ੍ਰਿਤਾ ਨਾਲ ਵਿਆਹ ਕਰ ਲਿਆ ਹੈ। ਸੂਤਰਾਂ ਨੇ ਨਾਲ ਹੀ ਦੱਸਿਆ ਕਿ ਉਹ ਅਜੇ ਅਮਰੀਕਾ 'ਚ ਹਨ। ਅੱਜ ਸਵੇਰੇ ਅੰਮ੍ਰਿਤਾ ਰਾਏ ਨੇ ਵੀ ਇਹ ਜਾਣਕਾਰੀ ਫੇਸਬੁੱਕ 'ਤੇ ਦਿੱਤੀ ਹੈ।
ਹਿੰਦੂ ਰਹੁ ਰੀਤਾਂ ਮੁਤਾਬਿਕ ਹੋਏ ਇਸ ਵਿਆਹ ਨੂੰ ਬਾਅਦ ਵਿੱਚ ਬਾਕਾਇਦਾ ਰਜਿਸਟਰਡ ਵੀ ਕਰਾਇਆ ਗਿਆ। ਅੰਮ੍ਰਿਤਾ ਨੇ ਆਪਣੇ ਫੇਸਬੁਕ ਪ੍ਰੋਫਾਈਲ 'ਤੇ ਬਾਕਾਇਦਾ ਇਸ ਦਾ ਐਲਾਨ ਵੀ ਕੀਤਾ। ਉਸਨੇ ਉਹਨਾਂ ਸਾਰੀਆਂ ਦਾ ਧੰਨਵਾਦ ਕੀਤਾ ਜਿਹੜੇ ਡੇਫ ਕਿਹਾ ਸੀ ਕਿ ੜ ਕੁ ਸਾਲ ਦੇ ਔਖੇ ਸਮੇਂ ਦੌਰਾਨ ਉਸ ਨਾਲ ਖੜੇ ਹੋਏ। ਅੰਮ੍ਰਿਤਾ ਰਾਏ ਨੇ ਆਪਣੀ ਇਸ ਇਤਿਹਾਸਿਕ ਪੋਸਟ ਵਿੱਚ ਉਹਨਾਂ ਨੂੰ ਲੰਮੇ ਹੱਥੀਂ ਲਿਆ ਜਿਹਨਾਂ ਨੇ ਇਸ ਮਾਮਲੇ ਤੇ ਤਰਾਂ ਤਰਾਂ ਦੀਆਂ ਬੇਹੂਦਾ ਗੱਲਾਂ ਕੀਤੀਆਂ ਸਨ। ਅੰਮ੍ਰਿਤਾ ਨੇ ਸਾਫ਼ ਕਿਹਾ ਕਿ ਉਮਰ ਦਾ ਅੰਤਰ ਮੈਨੂੰ ਪਤਾ ਹੈ। ਪਰ ਜਿਹੜੀ ਮੇਰੀ ਉਮਰ ਹੈ ਉਸ ਵਿੱਚ ਮੈਨੂੰ ਚੰਗੀ ਤਰਾਂ ਪਤਾ ਹੈ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ? ਅੰਮ੍ਰਿਤਾ ਨੇ ਇਹ ਵੀ ਦੱਸਿਆ ਕੀ ਉਸ ਨੇ ਸਿਰਫ ਡਿਗ ਵਿਜੇ ਸਿੰਘ ਹੁਰਾਂ ਨਾਲ ਮੋਹੱਬਤ ਕਾਰਨ ਵਿਆਹ ਕੀਤਾ ਹੈ। ਇਸ ਲਈ ਉਹਨਾਂ ਦਿੱਗੀ ਬਾਬੂ ਨੂੰ ਸਾਫ਼ ਕਿਹਾ ਸੀ ਕਿ ਉਹ ਆਪਣੀ ਸਾਰੀ ਜਾਇਦਾਦ ਆਪਣੇ ਬੇਟੇ ਦੇ ਨਾਮ ਕਰ ਦੇਣ।  

No comments: