Monday, September 07, 2015

ਪੁਲਿਸ ਕਮਿਸ਼ਨਰ ਉਮਰਾਨੰਗਲ ਨੂੰ ਸਨਮਾਨਿਤ ਕਰਨ ਦਾ ਸਿਲਸਿਲਾ ਜਾਰੀ

Mon, Sep 7, 2015 at 6:22 PM
ਲੁਧਿਆਣਾ ਪੀਸ ਐਂਡ ਵੈਲਫੇਅਰ ਕੌਂਸਲ ਵਲੋਂ ਵੀ ਕੀਤਾ ਗਿਆ ਸਨਮਾਨਿਤ
ਲੁਧਿਆਣਾ: 7  ਸਤੰਬਰ 2015: (ਪੰਜਾਬ ਸਕਰੀਨ ਬਿਊਰੋ):
ਮਨੁੱਖਤਾ ਦੇ ਭਲੇ ਲਈ ਤਨਦੇਹੀ ਨਾਲ ਕੰਮ ਕਰ ਰਹੀ ਲੁਧਿਆਣਾ ਪੀਸ ਐਂਡ ਵੈਲਫੇਅਰ ਕੌਂਸਲ ਦੇ ਪ੍ਰਧਾਨ ਸਤਪ੍ਰਕਾਸ਼ ਗੁਪਤਾ ਦੀ ਅਗਵਾਈ ਵਿੱਚ ਪੁਲਿਸ ਕਮਿਸ਼ਨਰ ਲੁਧਿਆਣਾ ਪਰਮਰਾਜ ਸਿੰਘ ਉਮਰਾਨੰਗਲ ਨੂੰ ਇੱਕ ਸ਼ਾਨਦਾਰ ਮਮੈਟੋ ਦੇ ਕੇ ਉਨ੍ਹਾਂ ਦੇ ਦਫਤਰ ਵਿਖੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਕਮਿਸ਼ਨਰ ਪੁਲਿਸ ਨੇ ਕਿਹਾ ਕਿ ਮਨੁੱਖਤਾ ਦੇ ਭਲੇ ਲਈ ਕੰਮ ਕਰਨ ਵਾਲੀਆਂ ਸਭ ਸੰਸਥਾਵਾਂ ਦਾ ਦਿਲੋਂ ਸਵਾਗਤ ਕਰਦਾ ਹਾਂ ਜੋ ਸਾਡੇ ਗੁਰੂਆਂ, ਪੀਰਾਂ, ਫਕੀਰਾਂ ਦੇ ਆਦੇਸ਼ਾਂ ਅਨੁਸਾਰ ਕੰਮ ਕਰ ਰਹੀਆਂ ਹਨ । ਇਸ ਮੌਕੇ ਪ੍ਰਧਾਨ ਸਤਪ੍ਰਕਾਸ਼ ਗੁਪਤਾ ਜੀ ਨੇ ਕਿਹਾ ਕਿ ਅਸੀਂ ਸਾਰੇ ਲੁਧਿਆਣਾ ਨਿਵਾਸੀਆਂ ਵਲੋਂ ਆਪ ਜੀ ਨੂੰ ਜੀ ਆਇਆ ਕਹਿੰਦੇ ਹਾਂ ਪਰ ਇਸ ਮਹਾਂ ਨਗਰ ਦੀਆਂ ਢੇਰ ਸਾਰੀਆਂ ਸਮੱਸਿਆਵਾਂ ਹਨ ਪਰ ਸਾਨੂੰ ਪੂਰਨ ਆਸ ਹੈ ਕਿ ਆਪ ਇਨ੍ਹਾਂ ਸਮੱਸਿਆਵਾਂ ਦਾ ਜਲਦੀ ਹੱਲ ਕਰਵਾਉਗੇ ਤੁਹਾਡੀ ਸ਼ਖਸੀਅਤ ਦਾ ਗਲਤ ਅਨਸਰਾਂ ਤੇ ਕਾਫੀ ਅਸਰ ਪਿਆ ਹੈ ਤੇ ਸਮਾਜ ਵਿਰੋਧੀ ਅਨਸਰਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਇਹ ਸਿਰਫ ਤੁਹਾਡੀ ਇਨਸਾਫ ਪਸੰਦ ਸ਼ਖਸੀਅਤ ਦਾ ਹੀ ਅਸਰ ਹੈ ਕਮਿਸ਼ਨਰ ਸਾਹਿਬ ਨੇ ਸੰਸਥਾ ਦੇ ਸਾਰੇ ਅਹੁਦੇਦਾਰਾਂ ਨੂੰ ਮੁਖਾਤਿਫ ਹੋ ਕੇ ਕਿਹਾ ਕਿ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਤੁਹਾਡੀ ਸੋਚ ਤੇ ਪੂਰਾ ਉਤਰਦਾ ਹੋਇਆ ਮਹਾਂ ਨਗਰ ਦੀ ਸੇਵਾ ਕਰਾਂ ਤਾਂ ਕਿ ਹਰ ਸ਼ਹਿਰੀ ਸੁੱਖ ਦੀ ਨੀਂਦ ਸੌਂ ਸਕੇ । ਇਸ ਮੌਕੇ ਸੰਸਥਾ ਦੇ ਅਹੁਦੇਦਾਰ ਉਘੇ ਸਮਾਜ ਸੇਵਕ ਰਾਜਨ ਸ਼ਰਮਾ, ਜਰਨੈਲ ਸਿੰਘ ਐਡਵੋਕੇਟ, ਰਮੇਸ਼ ਭਾਰਦਵਾਜ ਐਡਵੋਕੇਟ, ਅਸ਼ੋਕ ਗੁਪਤਾ, ਪੱਤਰਕਾਰ ਰਵਿੰਦਰ ਦੀਵਾਨਾ, ਭਗਤ ਵਿਨੋਦ ਰਾਜ, ਲੱਕੀ ਗੁਪਤਾ, ਯਸਪਾਲ ਗੁਪਤਾ, ਮੇਹਰ ਸਿੰਘ ਸੰਧੂ, ਅਮਰ ਪਿ੍ਰੰਸ, ਬੀ.ਪੀ. ਕਲਸੀ ਹਾਜ਼ਰ ਸਨ ।No comments: