Sunday, September 20, 2015

ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਨੂੰ ਵਧੇਰੇ ਚੌੌਕਸ ਰਹਿਣ ਦੀ ਜ਼ਰੂਰਤ

Sun, Sep 20, 2015 at 10:17 AM
ਡਾ: ਸਤਵੰਤ ਸਿੰਘ ਬਰਾੜ ਵੱਲੋਂ ਕਿਸਾਨ ਸਿਖਲਾਈ ਕੈਂਪ ਵਿੱਚ ਚੇਤਾਵਨੀ 
ਸ੍ਰੀ ਮੁਕਤਸਰ ਸਾਹਿਬ  20 ਸਤੰਬਰ 2015:(ਅਨਿਲ ਪਨਸੇਜਾ//ਪੰਜਾਬ ਸਕਰੀਨ)::
ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਝੋਨਾ ਅਤੇ ਬਾਸਮਤੀ ਦੀ ਫ਼ਸਲ ਦੀ ਮੌੌਜੂਦਾ ਸਥਿਤੀ ਭਾਵੇ ਕਾਫੀ ਤਸੱਲੀਬਖ਼ਸ ਹੈ ਪਰ ਫਿਰ ਵੀ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਨੂੰ ਵਧੇਰੇ ਚੌੌਕਸ ਰਹਿਣ ਦੀ ਜ਼ਰੂਰਤ ਹੈ ਤਾਂ ਕਿ ਕੋੋਈ ਵੀ ਕੀੜਾ ਮਕੌੌੜਾ ਜਾਂ ਬਿਮਾਰੀ ਇਸ ਫ਼ਸਲ ਦਾ ਨੁਕਸਾਨ ਨਾ ਕਰ ਸਕੇ। ਇਹ ਸ਼ਬਦ ਖੇਤੀਬਾੜੀ ਵਿਭਾਗ ਪੰਜਾਬ ਦੇ ਸੰਯੁਕਤ ਨਿਰਦੇਸ਼ਕ ਡਾ: ਸਤਵੰਤ ਸਿੰਘ ਬਰਾੜ ਨੇ ਪਿੰਡ ਮੌੜ, ਬਲਾਕ ਸ਼੍ਰੀ ਮੁਕਤਸਰ ਸਾਹਿਬ ਵਿਖੇ ਖੇਤੀਬਾੜੀ ਵਿਭਾਗ ਵਲੋੋਂ ਲਾਏ ਗਏ ਇੱਕ ਵਿਸ਼ਾਲ ਕਿਸਾਨ ਸਿਖਲਾਈ ਕੈਂਂਪ ਵਿਚ ਸਾਂਝੇ ਕੀਤੇ। ਉਨਾਂ ਕਿਹਾ ਕਿ ਆਮ ਤੌੌਰ ਤੇ ਝੋਨੇ/ਬਾਸਮਤੀ ਦੀ ਫ਼ਸਲ ਭਾਵੇਂ ਪੱਕੀ ਫ਼ਸਲ ਮੰਨੀ ਜਾਂਦੀ ਹੈ ਪਰੰਤੂ ਇਸ ਸਮੇਂ ਕੁਝ ਖੇਤਾਂ ਵਿੱਚ ਪੱਤਾ ਲਪੇਟ ਸੁੰਡੀ, ਬੂਟਿਆਂ ਦੇ ਟਿੱਡੇ(ਪਲਾਂਟ ਹੌੌਪਰ) ਅਤੇ ਸ਼ੀਥ ਬਲਾਈਟ/ਰੋੋਟ ਆਦਿ ਦਾ ਹਮਲਾ ਦੇਖਣ ਨੂੰ ਮਿਲਿਆ ਹੈ। ਜਿੰਨਾਂ ਖੇਤਾਂ ਵਿੱਚ ਇਸ ਕੀੜੇ ਦਾ ਹਮਲਾ 10 ਪ੍ਰਤੀਸ਼ਤ ਤੋੋ ਜ਼ਿਆਦਾ ਹੋੋਵੇ ਉਥੇ ਝੋਨੇ/ਬਾਸਮਤੀ ਦੀ ਫ਼ਸਲ ਉਪਰ ਫਲੂਬੈਂਡਾਮਾਈਂਡ(ਫੇਮ)20 ਮਿ:ਲੀ: ਜਾਂ ਟ੍ਰਾਈਜ਼ੋੋਫਾਸ 350 ਮਿ:ਲੀ: ਜਾਂ ਮੋੋਨੋਕਰੋੋਟੋੋਫਾਸ 560 ਮਿ:ਲੀ: ਜਾਂ ਕਲੋੋਰੋੋਪੈਰੀਫਾਸ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਕੋੋਈ ਇੱਕ ਦਵਾਈ ਲੈ ਕੇ 100 ਤੋੋ 120 ਲੀਟਰ ਪਾਣੀ ਪਾ ਕੇ ਸਪਰੇਅ ਕਰ ਦੇਣਾ ਚਾਹੀਦਾ ਹੈ। ਉਨਾਂ ਅੱਗੇ ਕਿਹਾ ਕਿ ਕੁਝ ਕੁ ਕਿਸਾਨਾਂ ਦੇ ਖੇਤਾਂ ਵਿੱਚ ਚਿੱਟੀ ਪਿੱਠ ਵਾਲੇ ਅਤੇ ਭੂਰੇ ਟਿੱਡੇ ਦਾ ਹਮਲਾ ਹੋੋਇਆ ਹੈ ਜੋ ਝੋੋਨੇ ਦੇ ਤਣੇ ਵਿਚੋੋਂ ਰਸ ਚੂਸ ਕੇ ਖੜੀ ਫ਼ਸਲ ਵਿੱਚ ਸੁੱਕੀਆਂ ਧੋੋੜੀਆਂ ਬਣਾ ਦਿੰਦਾ ਹੈ। ਬਾਅਦ ਵਿਚ ਇਸ ਦਾ ਹਮਲਾ ਪੂਰੇ ਖੇਤ ਵਿਚ ਹੋੋ ਜਾਂਦਾ ਹੈ, ਜਿਸ ਦੀ ਰੋੋਕਥਾਮ ਵਾਸਤੇ ਇਮਿੱਡਾਕਲੋੋਪਰਿਡ 17.8 ਪ੍ਰਤੀਸ਼ਤ(ਕਾਨਫੀਡੋੋਰ) 40 ਮਿ:ਲੀ: ਜਾਂ 800 ਮਿ:ਲੀ: ਕੁਇੰਨਲਫਾਸ ਜਾਂ ਇੱਕ ਲੀਟਰ ਕਲੋੋਰੋੋਪੈਰੀਫਾਸ ਦੀ ਵਰਤੋੋ ਕਰਕੇ 100 ਲੀਟਰ ਪਾਣੀ ਵਿੱਚ ਪਾ ਕੇ ਹਮਲਾ ਹੋੋਣ ਦੀ ਸੂਰਤ ਵਿੱਚ ਤੁਰੰਤ ਸਪਰੇਅ ਕਰ ਦੇਣੀ ਚਾਹੀਦੀ ਹੈ। ਇਨਾਂ ਦਵਾਈਆਂ ਦੇ ਬਿਹਤਰ ਨਤੀਜੇ ਲੈਣ ਵਾਸਤੇ ਫਿਕਸਡ ਨੋੋਜ਼ਲ ਦਾ ਮੂੰਹ ਝੋਨੇ/ਬਾਸਮਤੀ ਦੇ ਮੁੱਢਾਂ ਵਾਲੇ ਪਾਸੇ ਕਰਕੇ ਸਪਰੇਅ ਕਰਨਾ ਚਾਹੀਦਾ ਹੈ। ਉਨਾਂ ਇਹ ਵੀ ਕਿਹਾ ਕਿ ਜਿਥੇ ਕਿਤੇ ਝੋਨੇ/ਬਾਸਮਤੀ ਦੇ ਤਣੇ ਜਾਂ ਪੱਤਿਆਂ ਉੱਤੇ ਸ਼ੀਤ ਬਲਾਈਟ, ਸ਼ੀਤ ਰੋੋਟ, ਭੂਰੇ ਧੱਬਿਆਂ ਦਾ ਰੋੋਗ ਆਦਿ ਦਾ ਹਮਲਾ ਹੋੋਵੇ ਉਥੇ ਪ੍ਰਾਪੀਕੋੋਨਾਜ਼ੋੋਲ(ਟਿਲਟ) ਜਾਂ ਟੈਬੂਕੋੋਨਾਜ਼ੋੋਲ (ਫਾਲੀਕਿਉਰ) ਜਾਂ ਮੌੌਨਸੂਰਨ ਆਦਿ ਉੱਲੀ ਨਾਸ਼ਕ ਦਵਾਈਆਂ ਵਿੱਚੋੋਂ ਕੋਈ ਇੱਕ ਦਵਾਈ 200 ਗ੍ਰਾਮ ਪ੍ਰਤੀ ਏਕੜ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਚੰਗੀ ਤਰਾਂ ਛਿੜਕਾਅ ਕਰ ਦੇਣਾ ਚਾਹੀਦਾ ਹੈ, ਤਾਂ ਕਿ ਇਨਾਂ ਬਿਮਾਰੀਆਂ ਦੀ ਪ੍ਰਭਾਵਸ਼ਾਲੀ ਰੋੋਕਥਾਮ ਹੋੋ ਸਕੇ। ਇਸ ਮੌੌਕੇ ਡਾ: ਬੇਅੰਤ ਸਿੰਘ, ਮੁੱਖ ਖੇਤੀਬਾੜੀ ਅਫ਼ਸਰ, ਸ਼੍ਰੀ ਮੁਕਤਸਰ ਸਾਹਿਬ ਨੇ ਕਿਸਾਨਾਂ ਨੂੰ ਸੰਬੋੋਧਨ ਕਰਦਿਆਂ ਕਿਹਾ ਕਿ ਕਈ ਵਾਰ ਝੋਨੇ/ਬਾਸਮਤੀ ਦੇ ਪੱਕਣ ਦੇ ਨੇੜੇ ਸਿੱਟੇ ਕੁਤਰਣ ਵਾਲੇ ਸੁੰਡੀ ਦਾ ਹਮਲਾ ਹੋੋ ਸਕਦਾ ਹੈ ਜੋੋ ਖਾਂਦੀ ਤਾਂ ਘੱਟ ਹੈ ਪਰ ਸਿੱਟੇ ਕੁਤਰ-2 ਕੇ ਬਹੁਤ ਜ਼ਿਆਦਾ ਨੁਕਸਾਨ ਕਰਦੀ ਹੈ, ਇਸ ਨਾ ਮੁਰਾਦ ਸੁੰਡੀ ਦਾ ਹਮਲਾ ਹੋੋਣ ਦੀ ਸੂਰਤ ਵਿਚ 400 ਮਿ:ਲੀ: ਕੁਇੰਨਲਫਾਸ 100 ਲੀਟਰ ਪਾਣੀ ਵਿੱਚ ਪਾ ਕੇ ਛਿੜਕਾਅ ਕਰਨਾ ਚਾਹੀਦਾ ਹੈ। ਉਨਾਂ ਜ਼ਿਲੇ ਦੇ ਨਰਮਾ ਉਤਪਾਦਕਾਂ ਨੂੰ ਢਾਰਸ ਦਿੰਦਿਆਂ ਕਿਹਾ ਕਿ ਇਸ ਵਾਰ ਚਿੱਟੀ ਮੱਖੀ ਦਾ ਹਮਲਾ ਮਹਾਂਮਾਰੀ ਦੇ ਰੂਪ ਵਿੱਚ ਨਰਮੇ ਦੀ ਫ਼ਸਲ ਤੇ ਹੋੋਇਆ ਹੈ ਜਿਸ ਨਾਲ ਨਰਮੇ ਦੀ ਫ਼ਸਲ ਕਾਫੀ ਪ੍ਰਭਾਵਿਤ ਹੋੋਈ ਹੈ, ਪਰੰਤੂ ਇਸ ਔੌਖੀ ਘੜੀ ਵਿੱਚ ਪੰਜਾਬ ਸਰਕਾਰ, ਜ਼ਿਲਾ ਪ੍ਰਸ਼ਾਸ਼ਨ ਅਤੇ ਮਹਿਕਮਾ ਜ਼ਰਾਇਤ ਕਿਸਾਨਾਂ ਨਾਲ ਮੋੋਢੇ ਨਾਲ ਮੋੋਢਾ ਜੋੋੜ ਕੇ ਖੜਾ ਹੈ ਅਤੇ ਇਸ ਨੁਕਸਾਨ ਦੀ ਭਰਪਾਈ ਲਈ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਵਿਭਾਗ ਦੇ ਅਫ਼ਸਰ ਮਾਲ ਵਿਭਾਗ ਦੇ ਨਾਲ ਮਿਲ ਕੇ ਪ੍ਰਭਾਵਿਤ ਖੇਤਾਂ ਦੀ ਗਿਰਦਾਵਰੀ ਕਰਾਉਣਗੇ ਤਾਂ ਜੋੋ ਪ੍ਰਭਾਵਿਤ ਕਿਸਾਨਾਂ ਨੂੰ ਢੁੱਕਵੀਂ ਮਾਲੀ ਇਮਦਾਦ ਮਿਲ ਸਕੇ। ਇਸ ਕੈਂਪ ਤੋੋਂ ਬਾਅਦ ਸੰਯੁਕਤ ਨਿਰਦੇਸ਼ਕ ਖੇਤੀਬਾੜੀ ਵਿਭਾਗ ਨੇ ਸ਼੍ਰੀ ਮੁਕਤਸਰ ਸਾਹਿਬ ਅਤੇ ਮਲੋੋਟ ਬਲਾਕਾਂ ਦੇ ਵੱਖ ਵੱਖ ਪਿੰਡਾਂ ਦੇ ਨਰਮੇ/ਝੋਨੇ/ਬਾਸਮਤੀ ਦੇ ਖੇਤਾਂ ਦਾ ਦੌੌਰਾ ਕੀਤਾ ਅਤੇ ਸਾਉਣੀ ਦੀਆਂ ਖੜੀਆਂ ਫਸਲਾਂ ਦੀ ਮੌੌਜ਼ੂਦਾ ਸਥਿਤੀ ਦਾ ਜਾਇਜ਼ਾ ਲਿਆ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਕਿਸਾਨਾਂ ਨੂੰ ਹੋੋਰ ਤਕਨੀਕੀ ਜਾਣਕਾਰੀ ਮੁਹੱਈਆ ਕਰਾਉਣ ਦੇ ਲੋੋੜੀਂਦੇ ਨਿਰਦੇਸ਼ ਦਿੱਤੇ। ਇਸ ਸਮੇ ਉਨਾਂ ਨਾਲ ਡਾ: ਗੁਰਪ੍ਰੀਤ ਸਿੰਘ, ਡਾ: ਗੁਰਮੀਤ ਸਿੰਘ ਸੋੋਢੀ. ਡਾ: ਹਸਨ ਸਿੰਘ, ਡਾ: ਜਸਵੀਰ ਸਿੰਘ ਗੁੰਮਟੀ, ਡਾ: ਸੁਖਜਿੰਦਰ ਸਿੰਘ, ਡਾ: ਸੰਦੀਪ ਬਹਿਲ ਅਤੇ ਡਾ: ਗਗਨਦੀਪ ਮਾਨ ਆਦਿ ਹਾਜ਼ਰ ਸਨ।

No comments: