Friday, September 04, 2015

ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਭੂਚਾਲ ਦੇ ਹਲਕੇ ਝਟਕੇ

ਸੀਕਰ ਵਿੱਚ 10 ਕਿਲੋਮੀਟਰ ਡੂੰਘਾ ਸੀ ਭੂਚਾਲ ਦਾ ਕੇਂਦਰ 
ਨਵੀਂ ਦਿੱਲੀ: 3 ਸਤੰਬਰ 2015: (ਪੰਜਾਬ ਸਕਰੀਨ ਬਿਊਰੋ): 
ਕਾਰਨ ਕੁਦਰਤ ਨਾਲ ਛੇੜਛਾੜ ਹੈ, ਕੁਦਰਤੀ ਸਾਧਨਾਂ ਦਾ ਅੰਨੇਵਾਹ ਦੋਹਨ ਜਾਂ ਕੁਝ ਹੋਰ ਪਰ ਕੁਦਰਤ ਬਾਰ ਬਾਰ ਕਰੋਪੀ ਦਿਖਾ ਰਹੀ ਹੈ। ਉੱਤਰੀ ਭਾਰਤ 'ਚ ਰਾਤ ਕਰੀਬ 11:30 ਵਜੇ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਇਸ ਕੰਪਨ ਕਾਰਨ ਜੈਪੂਰ, ਰਾਜਜਸਥਾਨ, ਦਿੱਲੀ, ਨੋਇਡਾ ਸਮੇਤ ਕਈ ਹੋਰ ਰਾਜਾਂ 'ਚ ਵੀ ਭੂਚਾਲ ਦੇ ਹਲਕੇ ਝਟਕੇ ਲਗੇ। ਰੀਕਟਲ ਸਕੈਲ 'ਤੇ ਭੂਚਾਲ ਦੀ ਤਿਵਰਤਾ 4.4 ਮਾਪੀ ਗਈ ਹੈ। ਇਸਦਾ ਕੇਂਦਰ ਸੀਕਰ ਵਿੱਚ 10 ਕਿਲੋਮੀਟਰ ਹੇਠਾਂ ਤੱਕ ਸੇ। ਲੋਕ ਇਸ ਝਟਕੇ ਤੋਂ ਬਹੁਤ ਡਰ ਗਏ ਅਤੇ ਉਹ ਅਪਣੇ-ਅਪਣੇ ਘਰਾਂ ਚੋਂ ਬਾਹਰ ਨਿਕਲ ਆਏ। ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ। 

No comments: