Friday, September 04, 2015

ਨਸ਼ੀਲੇ ਪਦਾਰਥਾਂ ਦੇ ਮਾਮਲੇ 'ਚ ਫੜੇ ਹਵਾਲਾਤੀ ਨੇ ਕੀਤੀ ਆਤਮਹੱਤਿਆ



ਐਗਜਾਸਟ ਫੈਨ ਦੀ ਗਰਿਲ ਨਾਲ ਕੱਪੜਾ ਬੰਨ੍ਹ ਕੇ ਕੀਤੀ ਆਤਮ ਹੱਤਿਆ
ਕਪੂਰਥਲਾ; 4 ਸਤੰਬਰ 2015: (ਪੰਜਾਬ ਸਕਰੀਨ ਬਿਊਰੋ): 
ਕਪੂਰਥਲਾ ਦੀ ਮਾਡਰਨ ਜੇਲ੍ਹ 'ਚ ਇਕ ਹਵਾਲਾਤੀ ਨੇ ਫਾਹਾ ਲੱਗਾ ਕੇ ਆਤਮ ਹੱਤਿਆ ਕਰ ਲਈ ਹੈ। ਜਿਸ ਨਾਲ ਜੇਲ੍ਹ 'ਚ ਮੌਤਾਂ ਦੀ ਗਿਣਤੀ ਸਾਲ 2011 ਤੋਂ 2015 ਦੇ ਹੁਣ ਤੱਕ 50 ਤੋਂ ਵੱਧ ਹੋ ਚੁੱਕੀਆਂ ਹਨ। ਤਾਜਾ ਘਟਨਾਕ੍ਰਮ 'ਚ ਮ੍ਰਿਤਕ ਹਵਾਲਾਤੀ ਦੀ ਪਹਿਚਾਣ ਅਸ਼ੋਕ ਕੁਮਾਰ ਉਮਰ 35 ਸਾਲ ਵਜੋਂ ਹੋਈ ਹੈ। ਜੋ ਜਲੰਧਰ ਦੇ ਜੈਮਲ ਨਗਰ ਮੁਸਲਿਮ ਕਾਲੋਨੀ ਦਾ ਰਹਿਣ ਵਾਲਾ ਸੀ। ਉਸ ਨੇ ਆਪਣੀ ਬੈਰਕ ਨੰ-3 ਦੇ ਕਮਰਾ ਨੰ 2 ਦੇ ਅੰਦਰ ਅੱਜ ਸਵੇਰੇ 5 ਵਜੇ ਬਾਥਰੂਮ 'ਚ ਲੱਗੇ ਐਗਜਾਸਟ ਫੈਨ ਦੀ ਗਰਿਲ ਨਾਲ ਕੱਪੜਾ ਬੰਨ੍ਹ ਕੇ ਆਤਮ ਹੱਤਿਆ ਕਰ ਲਈ। ਅਸ਼ੋਕ ਕੁਮਾਰ 'ਤੇ ਜਲੰਧਰ ਦੀ ਡਵੀਜ਼ਨ ਨੰ-8 ਦੇ ਪੁਲਿਸ ਥਾਣੇ 'ਚ 2 ਜੁਲਾਈ ਨੂੰ ਆਈ.ਪੀ.ਸੀ. ਦੀ ਧਾਰਾ 22-61-85 ਐਨ.ਡੀ.ਪੀ.ਐਸ ਐਕਟ ਤਹਿਤ ਨਸ਼ੀਲੇ ਪਦਾਰਥ ਦਾ ਮਾਮਲਾ ਦਰਜ ਕੀਤਾ ਗਿਆ ਸੀ ਤੇ ਉਹ 3 ਜੁਲਾਈ ਤੋਂ ਮਾਡਰਨ ਜੇਲ੍ਹ 'ਚ ਬੰਦ ਸੀ।

No comments: