Wednesday, September 23, 2015

ਲੁਧਿਆਣਾ ਪੁਲਿਸ ਪ੍ਰਸ਼ਾਸਨ ਵਿੱਚ ਤਬਾਦਲੇ

ਤਿੰਨ ਐਸ ਐਚ ਓਜ਼ ਸਮੇਤ 14 ਪੁਲਿਸ ਅਧਿਕਾਰੀਆਂ ਨੂੰ ਬਦਲਿਆ 
ਲੁਧਿਆਣਾ: 22 ਸਤੰਬਰ (ਪੰਜਾਬ ਸਕਰੀਨ ਬਿਊਰੋ): 
ਮੌਸਮ ਵਿੱਚ ਤਬਦੀਲੀ ਦੇ ਨਾਲ ਨਾਲ ਪੁਲਿਸ ਵਿਭਾਗ ਵਿੱਚ ਵੀ ਤਬਾਦਲਿਆਂ ਦਾ ਸਿਲਸਿਲਾ ਜਾਰੀ ਹੈ। ਹੁਣ ਲੁਧਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਤਿੰਨ ਐਸ. ਐਚ. ਓਜ਼ ਸਮੇਤ 14 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ। 

ਪੁਲਿਸ ਕਮਿਸ਼ਨਰ ਵੱਲੋਂ ਜਾਰੀ ਕੀਤੇ ਹੁਕਮਾਂ ਤਹਿਤ ਪੁਲਿਸ ਲਾਈਨ ਵਿਚ ਤੈਨਾਤ ਇੰਸਪੈਕਟਰ ਗੁਰਤੇਜ ਸਿੰਘ ਨੂੰ ਥਾਣਾ ਡਾਬਾ, ਥਾਣਾ ਦਰੇਸੀ ਦੇ ਇੰਚਾਰਜ ਇੰਸਪੈਕਟਰ ਜਤਿੰਦਰ ਸਿੰਘ ਨੇ ਸੀ.ਆਈ. ਏ. ਇੰਚਾਰਜ-2, ਥਾਣਾ ਡਾਬਾ ਦੇ ਇੰਚਾਰਜ ਸਤਵੰਤ ਸਿੰਘ ਨੂੰ ਐਸ. ਐਚ. ਓ. ਦਰੇਸੀ, ਟਰੈਫਿਕ ਜੋਨ-2 ਦੇ ਇੰਚਾਰਜ ਕਵਲਜੀਤ ਸਿੰਘ ਨੂੰ ਐਸ.ਐਚ.ਓ. ਡੇਹਲੋਂ, ਸੀ. ਆਈ. ਏ. 2 ਦੇ ਇੰਚਾਰਜ ਮਹਿੰਦਰ ਸਿੰਘ ਨੂੰ ਸੀ. ਆਈ. ਏ. ਜਨਰਲ ਡਿਊਟੀ, ਸਬਇੰਸਪੈਕਟਰ ਨਵਦੀਪ ਸਿੰਘ ਨੂੰ ਸੀ. ਆਈ. ਏ. ਸਟਾਫ ਤੋਂ ਇੰਚਾਰਜ ਚੌਕੀ ਕੋਚਰ ਮਾਰਕੀਟ, ਇੰਚਾਰਜ ਕੋਚਰ ਮਾਰਕੀਟ ਸੁਰਿੰਦਰਪਾਲ ਨੂੰ ਪੁਲਿਸ ਲਾਈਨ, ਸਹਾਇਕ ਸਬਇੰਸਪੈਕਟਰ ਕ੍ਰਿਸ਼ਨ ਕੁਮਾਰ ਨੂੰ ਈ. ਓ. ਵਿੰਗ ਤੋਂ ਇੰਚਾਰਜ ਚੌਕੀ ਘੁਮਾਰ ਮੰਡੀ, ਬਲਬੀਰ ਸਿੰਘ ਇੰਚਾਰਜ ਲਲਤੋਂ ਕਲਾਂ ਇੰਚਾਰਜ ਰਘੂਨਾਥ ਇਨਕਲੇਵ, ਬਲਵਿੰਦਰ ਸਿੰਘ ਇੰਚਾਰਜ ਰਘੂਨਾਥ ਇਨਕਲੇਵ ਇੰਚਾਰਜ ਲਲਤੋਂ ਕਲਾਂ, ਪਰਮਿੰਦਰ ਸਿੰਘ ਆਵਾਜਾਈ ਪੁਲਿਸ ਤੋਂ ਇੰਚਾਰਜ ਕਟਾਣੀ ਕਲਾਂ, ਚਮਨ ਸਿੰਘ ਥਾਣਾ ਲਾਡੂਵਾਲ ਤੋਂ ਇੰਚਾਰਜ ਬਸੰਤਪਾਰਕ, ਨਿਰਭੈ ਸਿੰਘ ਇੰਚਾਰਜ ਬਸੰਤਪਾਰਕ ਤੋਂ ਪੁਲਿਸ ਲਾਈਨ, ਰਾਜਵੰਤ ਸਿੰਘ ਥਾਣਾ ਮੇਹਰਬਾਨ ਤੋਂ ਇੰਚਾਰਜ ਚੌਕੀ ਰਾਮਗਡ਼੍ਹ ਲਗਾਇਆ ਗਿਆ ਹੈ | ਉਕਤ ਅਧਿਕਾਰੀਆਂ ਨੂੰ ਤੁਰੰਤ ਅਹੁਦੇ ਸੰਭਾਲਣ ਦੇ ਹੁਕਮ ਦਿੱਤੇ ਗਏ ਹਨ। ਹਨ ਦੇਖਣਾ ਹੈ ਕਿ ਇਹਨਾਂ ਤਬਾਦਲਿਆਂ ਨਾਲ ਅਮਨ ਕਾਨੂੰਨ ਦੀ ਸਥਿਤੀ ਵਿੱਚ ਕਿੰਨਾ ਅਤੇ ਛੇਤੀ ਸੁਧਾਰ ਹੁੰਦਾ ਹੈ!

No comments: