Friday, September 11, 2015

ਅਕਾਲੀ ਆਗੂ ਨੂੰ ਸਦਮਾ, ਮਾਤਾ ਦਾ ਦੇਹਾਂਤ

Fri, Sep 11, 2015 at 6:53 PM
ਪੰਥਕ ਹਲਕਿਆਂ ਵਿੱਚ ਸੋਗ 
ਲੁਧਿਆਣਾ, 11 ਸਤੰਬਰ 2015: (ਪੰਜਾਬ ਸਕਰੀਨ ਬਿਊਰੋ): 
ਅਕਾਲੀ ਆਗੂ ਜਥੇਦਾਰ ਹਰਮੋਹਨ ਸਿੰਘ ਗੱਡੂ ਤੇ ਇੰਦਰਮੋਹਨ ਸਿੰਘ ਕਾਕਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੀ ਮਾਤਾ ਅਮਰ ਕੌਰ ਭਸੀਨ ਅਕਾਲ ਚਲਾਣਾ ਕਰ ਗਈ। ਜਿਹਨਾਂ ਦਾ ਅੰਤਿਮ ਸੰਸਕਾਰ ਬੀਤੇ ਦਿਨ ਮਾਡਲ ਟਾਊਨ ਐਕਸਟੇਸ਼ਨ ਵਿਖੇ ਸ਼ਮਸ਼ਾਨਘਾਟ ਤੇ ਕੀਤਾ ਗਿਆ। ਜ਼ਿਕਰਯੋਗ ਹੈ ਕਿ ਉਹ ਉਘੇ ਅਕਾਲੀ ਆਗੂ ਜੱਥੇਦਾਰ ਤਖਤ ਸਿੰਘ ਹੁਰਾਂ ਦੀ ਪਤਨੀ ਵੀ ਸਨ।  ਉਹਨਾਂ ਨੇ ਪਤੀ ਦੇ ਵਿਚਾਰਾਂ ਨਾਲ ਸਰਗਰਮ ਰਹਿੰਦਿਆਂ ਪੁਲਿਸ ਸਖਤੀਆਂ ਅਤੇ ਹੋਰ ਔਕੜਾਂ ਦਾ ਸਾਹਮਣਾ ਹਸਦੇ ਹਸਦੇ ਕੀਤਾ। ਪੰਥ ਇਸ ਮੌਕੇ ਸ਼ਰਧਾਜ਼ਲੀ ਦੇਣ ਵਾਲਿਆ ਵਿਚ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਰਾਜਨੀਤਿਕ, ਸਮਾਜਿਕ, ਧਾਰਮਿਕ ਨੇਤਾਵਾਂ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂ ਸ਼ਾਮਲ ਸਨ। ਉਹਨਾਂ ਦੀ ਅੰਤਿਮ ਅਰਦਾਸ 15 ਸਤੰਬਰ ਨੂੰ ਗੁਰਦੁਆਰਾ ਸ੍ਰੀ ਸਿੰਘ ਸਭਾ ਸਰਾਭਾ ਨਗਰ ਵਿਖੇ ਇਕ ਤੋਂ ਦੋ ਵਜੇ ਤੱਕ ਹੋਵੇਗੀ।

No comments: