Thursday, September 17, 2015

‘ਸੰਬੰਧਾਂ ਵਿਚ ਮਧੁਰਤਾ’ ਵੀ ਭਰਦਾ ਹੈ ਰਾਜਯੋਗ : ਬ੍ਰਹਮਕੁਮਾਰ ਸਵਾਮੀਨਾਥਨ

ਬ੍ਰਹਮਕੁਮਾਰੀਜ਼ ਈਸ਼ਵਰੀਯ ਵਿਸ਼ਵਵਿਦਿਆਲਾ ਨੇ ਚਲਾਈ ਸਿੱਖਿਆ ਮੁਹਿੰਮ 
ਲੁਧਿਆਣਾ: 16 ਸਤੰਬਰ 2015: (ਪੰਜਾਬ ਸਕਰੀਨ ਬਿਊਰੋ): 
ਬ੍ਰਹਮਕੁਮਾਰੀਜ਼ ਈਸ਼ਵਰੀਯ ਵਿਸ਼ਵਵਿਦਿਆਲਾ, ਮਾਊਂਟਆਬੂ ਦੀ ਸਿੱਖਿਆ ਬ੍ਰਾਂਚ ਦੇ 6 ਮੈਂਬਰਾਂ ਦੁਆਰਾ 15 ਸਤੰਬਰ ਨੂੰ ਲੁਧਿਆਣਾ ਦੇ ਲਗਭਗ 20 ਕਾਲਜਾਂ ਵਿਚ ਸਿੱਖਿਆ ਪੱਧਰ ਆਯੋਜਿਤ ਕੀਤੇ ਗਏ। ਜਿਨ੍ਹਾਂ ਨੇ ਯੂਥ ਵਿਦਿਆਰਥੀਆਂ ਨੂੰ ਜੀਵਨ ਮੁੱਲਾਂ ਦੇ ਪ੍ਰਤੀ ਜਾਗਰੂਕ ਕੀਤਾ ਅਤੇ ਇਨ੍ਹਾਂ ਦੁਆਰਾ ਪੜ੍ਹਾਈ ਵਿਚ ਸਫਲਤਾ ਪ੍ਰਾਪਤੀ ਦੇ ਗੁਰ ਵੀ ਸਿਖਾਏ। ਇਮਤਿਹਾਨਾਂ ਦੇ ਦਿਨਾਂ ਵਿਚ ਕਿਸ ਤਰ੍ਹਾਂ ਸਰੀਰਕ ਤੇ ਮਾਨਸਿਕ ਸੰਤੁਲਨ ਬਣਾਇਆ ਰੱਖਿਆ ਜਾ ਸਕਦਾ ਹੈ, ਤਣਾਉ ਮੁਕਤੀ ਦੇ ਲਈ ਰਾਜਯੋਗ ਦੀ ਸਹਾਇਤਾ ਕਿਵੇਂ ਲਈ ਜਾ ਸਕਦੀ ਹੈ, ਜੀਵਨ ਮੁੱਲਾਂ ਅਤੇ ਅਧਿਆਤਮਿਕਤਾ ਨਾਲ ਆਪਣੇ ਆਪ ਨੂੰ ਕਿਵੇਂ ਯੋਗ ਬਣਾਇਆ ਜਾ ਸਕਦਾ ਹੈ, ਧਰਤੀ ਨੂੰ ਸਾਫ ਸੁਥਰਾ ਅਤੇ ਸੁੰਦਰ ਬਣਾਉਣ ਦੇ ਲਈ ਮਨ ਨੂੰ ਸਵੱਛ ਬਣਾਉਣਾ ਕਿਉਂ ਜ਼ਰੂਰੀ ਹੈ, ਤੰਦਰੁਸਤ ਜੀਵਨ ਹੀ ਖੁਸ਼ਹਾਲ ਜੀਵਨ ਹੈ- ਵਗੈਰਾ ਵਗੈਰਾ ਵਿਸ਼ਿਆਂ ਤੇ ਕਿਤਾਬਾਂ ਸਮੇਤ ਚਰਚਾ ਕੀਤੀ ਗਈ। ਮਸ਼ਹੂਰ ਬੁਲਾਰੇ ਅਤੇ ਪੇਸ਼ੇ ਤੋਂ ਇੰਜੀਨੀਅਰ ਬੀ.ਕੇ. ਸਵਾਮੀਨਾਥਨ ਨੇ ਆਪਣੇ ਸਾਥੀਆਂ ਬੀ.ਕੇ. ਗੌਰਵ ਗੋਇਲ, ਬੀ.ਕੇ ਸ਼ਿਵਿਕਾ ਗਰਗ ਅਤੇ ਬੀ.ਕੇ. ਪੀਯੂਸ਼ ਦੇ ਨਾਲ ਲੁਧਿਆਣਾ ਦੇ ਅਨੇਕਾਂ ਕਾਲਜਾਂ ਜਿਵੇਂ ਖਾਲਸਾ ਕਾਲਜ ਫਾਰ ਵੂਮੈਨ, ਪੀ.ਏ.ਯੂ., ਗਡਵਾਸੂ, ਅਰਵਿੰਦੋ ਕਾਲਜ, ਸਰਕਾਰੀ ਕਾਲਜ ਫਾਰ ਬੁਆਇਜ਼, ਪ੍ਰਤਾਪ ਕਾਲਜ, ਡੀ.ਡੀ. ਜੈਨ ਕਾਲਜ ਆਦਿ ਵਿਚ ਜਾ ਕੇ ਇਹ ਸਭ ਸੰਦੇਸ਼ ਦਿੱਤੇ। ਵਿਦਿਆਰਥੀਆਂ ਨੇ ਵੀ ਇਸ ਪ੍ਰਤੀ ਆਪਣਾ ਉਤਸ਼ਾਹ ਦਿਖਾਇਆ। 
ਸ਼ਾਮ ਦੀ ਸਭਾ ਆਮ ਨਾਗਰਿਕਾਂ ਦੇ ਲਈ ਵਿਸ਼ਵ ਸ਼ਾਂਤੀ ਸਦਨ, ਪਿੰਡ ਝਾਂਡੇ ਵਿਚ ਲੁਧਿਆਣਾ ਜੋਨ ਦੀ ਪ੍ਰਮੁੱਖ ਪ੍ਰਸ਼ਾਸਿਕਾ ਬ੍ਰ.ਕੁ. ਰਾਜਕੁਮਾਰੀ ਜੀ ਦੀ ਪ੍ਰਧਾਨਗੀ ਵਿਚ ਆਯੋਜਿਤ ਕੀਤੀ ਗਈ। ਅਨੇਕਾਂ ਪ੍ਰਮੁਖ ਸ਼ਖਸੀਅਤਾਂ ਸਾਬਕਾ ਵਿਧਾਇਕ ਜਗਦੀਸ਼ ਗਰਚਾ ਜੀ, ਜ਼ਿਲ੍ਹਾ ਸਿਖਿਆ ਅਫਸਰ (ਸੈ:) ਸ੍ਰੀਮਤੀ ਪਰਮਜੀਤ ਕੌਰ, ਜ਼ਿਲ੍ਹਾ ਸਿੱਖਿਆ ਅਫਸਰ (ਪ੍ਰਾ:) ਸ੍ਰੀ ਗੁਰਜੀਤ ਸਿੰਘ ਜੀ, ਡਾ. ਸੁਭਾਸ਼ ਬੱਤਾ ਦੇ ਨਾਲ ਬ੍ਰ.ਕੁ. ਸਰਸ ਜੀ, ਬ੍ਰ.ਕੁ. ਸੀਮਾ ਜੀ, ਬ੍ਰ.ਕੁ. ਮੀਨਾਕਸ਼ੀ ਜੀ, ਬ੍ਰ.ਕੁ. ਸੁਸ਼ਮਾ, ਸ੍ਰੀ ਪਵਨ ਬੱਤਰਾ, ਸ੍ਰੀ ਗੁਰਪ੍ਰੀਤ ਭਾਈ ਨੇ ਵੀ ਜਯੋਤੀ ਜਲਾ ਕੇ ਪ੍ਰੋਗਰਾਮ ਦਾ ਸ਼ੁਭ ਅਰੰਭ ਕੀਤਾ।
ਬ੍ਰ.ਕੁ. ਸਵਾਮੀਨਾਥਨ ਜੀ ਨੇ ਸਭਾ ਨੂੰ ਸੰਬੋਧਨ ਕਰਦੇ ਹੋਏ ‘ਸੰਬੰਧਾਂ ਵਿਚ ਮਧੁਰਤਾ’ ਬਣਾਈ ਰੱਖਣ ਅਤੇ ਵਧਾਉਣ ਦੇ ਲਈ ਜੀਵਨ ਮੁੱਲਾਂ ਦੀ ਮਹੱਤਤਾ ਦੱਸੀ ਅਤੇ ਖੁਸ਼ਹਾਲ ਤੇ ਤੰਦਰੁਸਤ ਜੀਵਨ ਦੇ ਲਈ ‘ਸੰਬੰਧਾਂ ਵਿਚ ਮਧੁਰਤਾ’ ਨੂੰ ਜ਼ਰੂਰੀ ਦੱਸਿਆ। ਆਪਸੀ ਸੰਬੰਧਾਂ ਦੇ ਦਿ੍ਰੜ੍ਹ ਹੋਣ ਨਾਲ ਹੀ ਸਸ਼ਕਤ, ਤੰਦਰੁਸਤ ਸਮਾਜ ਤੇ ਦੇਸ਼ ਦਾ ਨਿਰਮਾਣ ਹੁੰਦਾ ਹੈ, ਹਰ ਇਕ ਵਿਅਕਤੀ ਦੇ ਖੁਸ਼ਹਾਲ ਤੇ ਤੰਦਰੁਸਤ ਰਹਿਣ ਦੇ ਲਈ ਕਸਰਤ ਅਤੇ ਚੰਗੇ ਖਾਣ-ਪੀਣ ਦੇ ਨਾਲ ਸਕਾਰਾਤਮਕ ਸੋਚ ਤੇ ਰਾਜਯੋਗ ਦਾ ਅਭਿਆਸ ਕਰਨ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣਿਆਂ ਦੇ ਨਾਲ ਦਿਲ ਖੋਲ੍ਹ ਕੇ ਗੱਲ ਕਰਨੀ ਚਾਹੀਦੀ ਹੈ ਤਾਂ ਕਿ ਦਿਲ ਨੂੰ ਔਜ਼ਾਰਾਂ ਨਾਲ ਨਾ ਖੋਲ੍ਹਣਾ ਪਵੇ।
ਖੁਸ਼ ਰਹਿਣ ਨਾਲ ਅਸੀਂ ਅਨੇਕਾਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਯਾਦਦਾਸ਼ਤ ਵਧਾਉਣ ਤੇ ਮਨ ਨੂੰ ਸਸ਼ਕਤ ਬਣਾਉਣ ਦੇ ਪ੍ਰਯੋਗਿਕ ਅਨੁਭਵ ਵੀ ਕਰਾਏ। ਪੂਰਨ ਰੂਪ ਵਿਚ ਸਾਰੇ ਲੋਕਾਂ ਲਈ ਬਹੁਤ ਰਚਨਾਤਮਕ ਤੇ ਰੋਚਕ ਪ੍ਰੋਗਰਾਮ ਸੀ।

No comments: