Tuesday, September 15, 2015

ਸਾਬਕਾ ਫੌਜੀਆਂ ਲਈ ਸ਼ਾਰਟ ਟਰਮ ਅਤੇ ਰੈਗੂਲਰ ਕੰਪਿਊਟਰ ਕੋਰਸ ਸ਼ੁਰੂ

Tue, Sep 15, 2015 at 7:58 PM
ਉਹਨਾਂ 'ਤੇ ਨਿਰਭਰ ਵਿਅਕਤੀ ਵੀ ਉਠਾ ਸਕਣਗੇ ਫਾਇਦਾ 
ਸ੍ਰੀ ਮੁਕਤਸਰ ਸਾਹਿਬ:  15 ਸਤੰਬਰ 2015: (ਅਨਿਲ ਪਨਸੇਜਾ//ਪੰਜਾਬ ਸਕਰੀਨ):
ਸੈਨਿਕ ਵੋਕੇਸ਼ਨਲ ਟਰੇਨਿੰਗ ਸੈਂਟਰ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਾਰਟ ਟਰਮ ਅਤੇ ਰੈਗੂਲਰ ਕੰਪਿਊਟਰ ਕੋਰਸ ਚੱਲ ਰਹੇ ਹਨ, ਜਿਸਦਾ ਮੁੱਖ ਮੰਤਵ ਸਾਬਕਾ ਫੌਜੀਆਂ ਅਤੇ ਉਹਨਾਂ ਦੇ ਆਸ਼ਰਿਤਾਂ ਨੂੰ ਚੰਗੇ ਦਰਜੇ ਦੀ ਕੰਪਿਊਟਰ ਸਿੱਖਿਆ ਵਾਜਬ ਫੀਸਾਂ ਤੇ ਮੁਹੱਈਆ ਕਰਵਾਉਣਾ ਹੈ। ਇਹ ਜਾਣਕਾਰੀ ਕਮਾਂਡਰ ਰਿਟਾ. ਬਲਜਿੰਦਰ ਵਿਰਕ ਜਿਲਾ ਰੱਖਿਆ ਸੇਵਾਵਾਂ ਭਲਾਈ ਵਿਭਾਗ ਸ੍ਰੀ ਮੁਕਤਸਰ ਸਾਹਿਬ ਨੇ ਦਿੱਤੀ। ਉਹਨਾਂ ਦੱਸਿਆਂ ਕਿ ਸਾਬਕਾ ਫੌਜੀਆਂ ਜਦੋ ਫੌਜ ਤੋਂ ਬਾਅਦ ਦੂਜੀਆਂ ਨੌਕਰੀਆਂ ਲਈ ਜਾਂਦੇ ਹਨ ਤਾਂ ਕੰਪਿਊਟਰ ਸਿੱਖਿਆ ਦੀ ਘਾਟ ਕਾਰਨ ਉਹਨਾਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਦਾ ਹੈ , ਇਸ ਸਮੱਸਿਆਂ ਨੂੰ ਖਤਮ ਕਰਨ ਲਈ ਸਾਬਕਾਂ ਫੌਜੀਆਂ ਅਤੇ ਉਹਨਾਂ ਦੇ ਆਸ਼ਰਿਤਾਂ ਨੂੰ ਬੇਸਿਕ ਕੰਪਿਊਟਰ ਸਿੱਖਿਆ ਤਿੰਨ-ਚਾਰ ਮਹੀਨਿਆਂ ਦੀ ਦਿੱਤੀ ਜਾਂਦੀ ਹੈ ਅਤੇ ਰੈਗੂਲਰ ਕੰਪਿਊਟਰ ਕੋਰਸ ਇੰਦਰ ਕੁਮਾਰ ਗੁਜਰਾਲ ਪੰਜਾਬ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਬੀ.ਐਸ.ਆਈ.ਟੀ. ਅਤੇ ਐਮ.ਐਸ.ਆਈ.ਟੀ ਵੀ ਇਸ ਸੈਸ਼ਨ ਤੋਂ ਸੁਰੂ ਹਨ।  ਉਹਨਾਂ ਅੱਗੇ ਦੱਸਿਆਂ ਕਿ ਸ਼ਾਰਟ ਟਰਮ ਕੰਪਿਊਟਰ ਕੋਰਸ  ਪੂਰਾ ਹੋਣ ਤੇ ਆਈ.ਐਸ.ਓ ਦਾ 120 ਘੰਟਿਆ ਦਾ ਸਰਟੀਫਿਕੇਟ ਸਿੱਖਿਆਰਥੀ ਨੂੰ ਦਿੱਤਾ ਜਾਵੇਗਾ। ਇਹ ਕੋਰਸ ਜਨਰਲ ਸ੍ਰੇਣੀ ਦੇ ਵਿਦਿਆਰਥੀਆਂ ਲਈ ਵੀ ਉਪਲਬੱਧ ਹੈ। ਪਛੜੀਆਂ ਸ੍ਰੇਣੀਆਂ ਦੇ ਵਿਦਿਆਰਥੀਆਂ ਨੂੰ ਫੀਸਾਂ ਵਿੱਚ ਛੋਟ ਦਿੱਤੀ ਜਾਵੇਗੀ। ਉਹਨਾਂ ਸ੍ਰੀ ਮੁਕਤਸਰ ਸਾਹਿਬ ਜਿਲੇ ਦੇ ਸਾਬਕਾਂ ਫੌਜੀਆਂ ਅਤੇ ਉਹਨਾਂ ਦੇ ਆਸ਼ਰਿਤਾਂ ਨੂੰ ਅਪੀਲ ਕੀਤੀ ਕਿ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਜਰੂਰ ਉਠਾਉਣ ਅਤੇ ਵਧੇਰੇ ਜਾਣਕਾਰੀ ਲਈ  94176-16601, 01633-24071 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਵੋਟਰ ਸੂਚੀਆਂ ਬਾਰੇ ਕੋਈ ਦਾਅਵਾ ਤੇ ਇਤਰਾਜ਼ ਹੋਵੇ ਤਾਂ 4 ਅਕਤੂਬਰ 2015 ਹੈ ਆਖਿਰੀ ਤਾਰੀਖ 
ਸ੍ਰੀ ਮੁਕਤਸਰ ਸਾਹਿਬ: ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀਆਂ ਵਿੱਚ ਕੀਤੀ ਗਈ ਸੁਧਾਈ ਸਬੰਧੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਜਾਣਕਾਰੀ ਦੇਣ ਲਈ ਇੱਕ ਮੀਟਿੰਗ ਸ੍ਰੀ ਜਸਕਿਰਨ ਸਿੰਘ ਡਿਪਟੀ ਕਮਿਸ਼ਨਰ ਕਮ ਜਿਲਾ ਚੋਣ ਅਫਸਰ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਮੀਟਿੰਗ ਦਫਤਰ ਡਿਪਟੀ ਕਮਿਸ਼ਨਰ ਵਿਖੇ ਹੋਈ। ਇਸ ਮੀਟਿੰਗ ਵਿੱਚ ਸ੍ਰੀ ਕੁਲਜੀਤ ਸਿੰਘ ਮਾਹੀ ਐਡੀਸ਼ਨਲ ਡਿਪਟੀ ਕਮਿਸ਼ਨਰ ਜਨਰਲ, ਸ੍ਰੀ ਪ੍ਰੇਮ ਕੁਮਾਰ ਤਹਿਸੀਲਦਾਰ ਇਲੈਕਸ਼ਨ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆਂ ਕਿ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਜਿਲੇ ਨਾਲ ਸਬੰਧਿਤ ਵੋਟਰ ਸੂਚੀਆਂ ਦੇ ਖਰੜੇ ਦੀ ਪ੍ਰਕਾਸ਼ਨ ਅੱਜ ਕਰ ਦਿੱਤੀ ਗਈ ਹੈ। ਇਸ ਸਬੰਧੀ ਜੇਕਰ ਕਿਸੇ ਵੀ ਨਾਗਰਿਕ ਨੂੰ ਕੋਈ ਦਾਅਵਾ ਤੇ ਇਤਰਾਜ਼ ਹੋਵੇ ਤਾਂ ਉਹ 14 ਅਕਤੂਬਰ 2015 ਤੱਕ ਪੇਸ਼ ਕਰ ਸਕਦਾ ਹੈ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆਂ ਕਿ ਵੋਟਰ ਸੂਚੀਆਂ ਸਬੰਧੀ ਦਾਅਵੇ ਅਤੇ ਇੰਤਰਾਜ ਪ੍ਰਾਪਤ ਕਰਨ ਲਈ  20 ਸਤੰਬਰ  ਅਤੇ 4 ਅਕਤੂਬਰ  2015 ਨੂੰ ਸਪੈਸ਼ਲ ਕੈਂਪ ਵੀ ਪੋਲਿੰਗ ਬੂਥ ਸਟੇਸ਼ਨ ਤੇ ਆਯੋਜਿਤ ਕੀਤੇ ਜਾਣਗੇ,ਜਿੱਥੇ ਬੀ.ਐਲ.ਓ ਇਹ ਦਾਅਵੇ ਅਤੇ ਇੰਤਰਾਜ ਪ੍ਰਾਪਤ ਕਰਨਗੇ। ਉਹਨਾਂ ਅੱਗੇ ਕਿਹਾ ਕਿ ਪ੍ਰਾਪਤ ਹੋਏ ਦਾਅਵੇ ਅਤੇ ਇੰਤਰਾਜਾਂ ਦਾ ਨਿਪਟਾਰਾ 16 ਨਵੰਬਰ 2015 ਨੂੰ ਕਰ ਦਿੱਤਾ ਜਾਵੇਗਾ।  ਉਹਨਾਂ ਕਿਹਾ ਕਿ  ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਿਹੜੇ ਯੋਗ ਵੋਟਰ 1 ਜਨਵਰੀ 2016 ਨੂੰ ਯੋਗਤਾ ਮਿਤੀ ਦੇ ਆਧਾਰ ਤੇ ਆਪਣੀ ਉਮਰ 18 ਸਾਲ ਪੂਰੀ ਕਰਨਗੇ, ਉਹਨਾਂ ਪਾਸੋ ਵੀ  ਨਵੀਂ ਵੋਟ ਬਨਾਉਣ ਲਈ ਫਾਰਮ ਸਬੰਧਿਤ ਜਿਲੇ ਦੇ ਬੀ.ਐਲ.ਓਜ ਵਲੋਂ ਪ੍ਰਾਪਤ ਕੀਤੇ ਜਾਣਗੇ ਤਾਂ ਜੋ ਨਵੇਂ ਬਣੇ ਵੋਟਰ ਵੀ ਚੋਣਾ ਦੌਰਾਨ ਆਪਣੀ ਵੋਟ ਦੀ ਵਰਤੋ ਕਰ ਸਕਣ।  ਉਹਨਾਂ ਅੱਗੇ ਦੱਸਿਆਂ ਕਿ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 11 ਜਨਵਰੀ 2016 ਨੂੰ ਕੀਤੀ ਜਾਵੇਗੀ। ਇਸ ਮੌਕੇ ਤੇ ਚੋਣ ਵਿਭਾਗ ਵਲੋਂ ਵੋਟਰ ਸੂਚੀਆਂ ਵਿੱਚ ਕੀਤੀ ਗਈ ਸੁਧਾਈ ਦੇ ਖਰੜੇ ਦੀਆਂ  ਸੀ.ਡੀਜ ਅਤੇ ਕਾਪੀਆਂ  ਵੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦਿੱਤੀਆਂ ਗਈਆਂ ।  ਡਿਪਟੀ ਕਮਿਸ਼ਨਰ ਕਮ ਜਿਲਾ ਚੋਣ ਅਫਸਰ ਨੇ ਕਿਹਾ ਕਿ ਵੋਟਰ ਨਾਲ ਸਬੰਧਿਤ ਕਿਸੇ ਵੀ ਤਰਾਂ ਦੀ ਕੋਈ ਜਾਣਕਾਰੀ ਲੈਣ ਲਈ ਉਹ ਤਹਿਸੀਲਦਾਰ ( ਚੋਣਾਂ)  ਸ੍ਰੀ ਮੁਕਤਸਰ ਸਾਹਿਬ ਦੇ ਟੈਲੀਫੂਨ ਨੰਬਰ 01633-262857 ਤੇ ਸੰਪਰਕ ਕਰ ਸਕਦਾ ਹੈ। 

No comments: