Sunday, September 13, 2015

ਅੱਖਾਂ ਦਾਨ ਸਬੰਧੀ ਜਾਗਰੂਕਤਾ ਸੈਮੀਨਾਰ

ਪੁਨਰਜੋਤ ਆਈ ਬੈਂਕ ਦੇ ਸਹਿਯੋਗ ਨਾਲ ਹੋਇਆ ਆਯੋਜਨ 
ਲੁਧਿਆਣਾ:13 ਸਤੰਬਰ 2015: (ਪੰਜਾਬ ਸਕਰੀਨ ਬਿਊਰੋ):
ਅੱਖਾਂ ਦੀਆਂ ਬਿਮਾਰੀਆਂ ਅੱਜਕਲ੍ਹ ਪ੍ਰਦੂਸ਼ਨ ਦੇ ਦੌਰ ਵਿੱਚ ਗੰਭੀਰ ਸਮੱਸਿਆ ਬਣੀਆਂ ਹੋਈਆਂ ਹਨ। ਇਹਨਾਂ ਤੋਂ ਪੈਸਾ ਹੁੰਦੀਆਂ ਔਕੜਾਂ ਤੋਂ ਰਾਹਤ ਦਵਾਉਣ ਲਈ ਪੁਨਰਜੋਤ ਆਈ ਬੈੰਕ ਇੱਕ ਮਿਸ਼ਨ ਵੱਜੋਂ ਸਰਗਰਮ ਹੈ। ਲਾਰਡ ਮਹਾਂਵੀਰ ਹੋਮੀਓਪੈਥਿਕ ਮੈਡੀਕਲ ਕਾਲਜ ਅਤੇ ਹਸਪਤਾਲ ਵੱਲੋਂ ਪੁਨਰਜੋਤ ਅੱਖ ਬੈਂਕ ਸੁਸਾਇਟੀ ਦੇ ਸਹਿਯੋਗ ਲਾਲ ਅੱਖਾਂ ਦਾਨ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿ। ਸੈਮੀਨਾਰ ਦੀ ਪ੍ਰਧਾਨਗੀ ਪ੍ਰਿੰਸੀਪਲ ਡਾ. ਰਵਿੰਦਰ ਕੋਛੜ ਨੇ ਕੀਤੀ। ਉਕਤ ਸੁਸਾਇਟੀ ਦੇ ਮੀਡੀਆ ਇੰਚਾਰਜ ਜਤਿੰਦਰ ਸਿੰਘ ਪਮਾਲ ਨੇ ਮੌਤ ਉਪਰੰਤ ਅੱਖਾਂ ਦਾਨ ਕਰਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਪ੍ਰਿੰਸੀਪਲ ਤੋਂ ਇਲਾਵਾ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਅੱਖਾਂ ਦਾਨ ਦੇ ਫਾਰਮ ਭਰੇ। ਇਸ ਮੌਕੇ ਪ੍ਰਿੰਸੀਪਲ ਡਾ. ਐਸ. ਕੇ. ਚਲੋਤਰਾ, ਡਾ. ਕੇ. ਸੀ ਗਰਗ, ਡਾ. ਮਾਲਕਾ ਸੂਦ, ਡਾ. ਵਿਮਲ ਜੈਨ, ਡਾ. ਵਿਮਲ ਜੈਨ, ਡਾ. ਵਿਨੋਦ ਸਿੰਗਲਾ, ਡਾ. ਇੰਦੂ ਵਰਮਾ, ਨਵਦੀਪ ਕੌਰ ਅਤੇ ਜਸਮੀਤ ਸਿੰਘ ਆਦਿ ਹਾਜ਼ਰ ਸਨ। 

No comments: