Saturday, September 12, 2015

ਪ੍ਰਧਾਨਮੰਤਰੀ ਮੋਦੀ ਨੇ ਲਿਆ ਰੈਲੀ ਬਾਰੇ ਦੋਸ਼ਾਂ ਦਾ ਗੰਭੀਰ ਨੋਟਿਸ

ਰੈਲੀ ਦੌਰਾਨ ਸ਼ਮਸ਼ਾਨਘਾਟ ਵੀ ਸੀਲ ਕੀਤਾ ਗਿਆ 
प्रधानमंत्री, श्री नरेंद्र मोदी, 11 सितम्‍बर, 2015 को चंडीगढ़ में नवीन आवास योजना के उद्घाटन के अवसर पर, चंडीगढ़ हाउसिंग बोर्ड में नागरिकों की सुविधा के लिए मोबाइल एेप का शुभारंभ करते हुए। पंजाब और हरियाणा के राज्‍यपाल और संघ राज्‍य क्षेत्र, चंडीगढ़ के प्रशासक, प्रो.कप्‍तान सिंह सोलंकी, हरियाणा के मुख्‍यमंत्री, श्री मनोहर लाल खट्टर और पंजाब के मुख्‍यमंत्री, श्री प्रकाश सिंह बादल भी उपस्‍थित हैं।
The Prime Minister, Shri Narendra Modi launching the mobile app for citizens’ facilitation in Chandigarh Housing Board, at the inauguration of New Housing Scheme, in Chandigarh on September 11, 2015. The Governor of Punjab and Haryana and Administrator, Union Territory, Chandigarh, Prof. Kaptan Singh Solanki, the Chief Minister of Haryana, Shri Manohar Lal Khattar and the Chief Minister of Punjab, Shri Prakash Singh Badal are also seen.
ਚੰਡੀਗੜ੍ਹ: 11 ਸਤੰਬਰ 2015: (ਪੰਜਾਬ ਸਕਰੀਨ ਬਿਊਰੋ):
ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਦੌਰੇ ਸਮੇਂ ਸੁਰੱਖਿਆ ਦੇ ਨਾਮ ਹੇਠ ਜੋ ਜੋ ਕੀਤਾ ਗਿਆ ਉਸਨੂੰ ਲੈ ਕੇ ਮੀਡੀਆ ਅਤੇ ਕਾਂਗਰਸ ਸਮੇਤ ਬਹੁਤ ਸਾਰੇ ਵਰਗ ਨਾਰਾਜ਼ ਹਨ। ਜੇ ਕਿਹਾ ਜਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੰਡੀਗੜ੍ਹ ਦੌਰੇ ਨੂੰ ਲੈ ਕੇ ਇੱਕ ਹੋਰ ਵਿਵਾਦ ਛਿੜ ਗਿਆ ਹੈਤਾਂ ਸ਼ਾਇਦ ਗਲਤ ਨਹੀਂ ਹੋਵੇਗਾ।  ਵਾਟਸਅਪ ਦੇ ਕਈ ਗਰੁੱਪਾਂ ਵਿਛ੍ਕ ਇਸ ਦੌਏ ਕਾਰਨ ਕੀਤੀ ਗਈ ਬਦਸਲੂਕੀ ਦੀ ਨਿਖੇਧੀ ਕੀਤੀ ਜਾ ਰਹੀ ਹੈ। ਇੱਕ ਟੀਵੀ ਚੈਨਲ ਦੇ ਪੱਤਰਕਾਰ ਅਮਿਤ ਕੁਮਾਰ ਦੇ 70 ਸਾਲ ਦੀ ਉਮਰ ਦੇ ਬਿਰਧ ਪਿਤਾ ਨੂੰ ਸਿਰਫ ਕਾਂਗਰਸੀ ਹੋਣ ਕਾਰਨ ਸਾਰੀ ਰਾਤ ਥਾਣੇ ਬਿਠਾਈ ਰੱਖਿਆ ਗਿਆ। ਮੋਦੀ ਦੇ ਦੌਰੇ ਤੋਂ ਪਹਿਲਾਂ ਕਾਂਗਰਸ ਦੇ ਤਕਰੀਬਨ 35 ਆਗੂਆਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ। ਇਸ 'ਤੇ ਆਪਣੀ ਪ੍ਰਤੀਕ੍ਰਿਆ 'ਚ ਕਾਂਗਰਸ ਤਰਜਮਾਨ ਰਣਦੀਪ ਸਿੰਘ ਸੂਰਜੇਵਾਲਾ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੱਤਾ ਦੀ ਦੁਰਵਰਤੋਂ ਕੀਤੀ ਹੈ। ਪ੍ਰਧਾਨ ਮੰਤਰੀ ਦੇ ਦੌਰੇ ਦੇ ਮੱਦੇਨਜ਼ਰ ਅੱਜ ਚੰਡੀਗੜ੍ਹ 'ਚ ਸਾਰੇ ਸਕੂਲ ਬੰਦ ਰੱਖੇ ਗਏ, ਜਿਸ ਨੂੰ ਕਾਂਗਰਸ ਨੇ ਗਲਤ ਦੱਸਿਆ ਹੈ। ਕੁਝ ਸਕੂਲਾਂ 'ਚ ਅੱਧੇ ਦਿਨ ਦੀ ਪਡ਼੍ਹਾਈ ਮਗਰੋਂ ਛੁੱਟੀ ਕਰ ਦਿੱਤੀ ਗਈ। ਸੂਰਜੇਵਾਲਾ ਨੇ ਦੋਸ਼ ਲਾਇਆ ਕਿ ਮੋਦੀ ਦੀ ਰੈਲੀ ਕਈ ਚੰਡੀਗੜ੍ਹ ਨੂੰ ਬੰਧਕ ਬਣਾਇਆ ਗਿਆ ਅਤੇ ਪ੍ਰਧਾਨ ਮੰਤਰੀ ਦੇ ਦੌਰੇ ਕਾਰਨ ਸ਼ਹਿਰ 'ਚ ਵੀ ਆਈ ਪੀ ਦੇ ਨਾਂਅ 'ਤੇ ਵੀ ਨਸਲਵਾਦ ਕੀਤਾ ਗਿਆ, ਕਿਉਂਕਿ ਇਹ ਕਿਸੇ ਸੇਵਕ ਦੀ ਨਹੀਂ, ਸਗੋਂ ਸਾਹਿਬ ਦੀ ਰੈਲੀ ਸੀ।

ਉਨ੍ਹਾ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਬ੍ਰਿਗੇਡੀਅਰ ਦਵਿੰਦਰ ਸਿੰਘ ਤੋਂ ਮੁਆਫ਼ੀ ਮੰਗਣ, ਜਿਨ੍ਹਾ ਦੇ ਬੇਟੇ ਦਾ ਅੱਜ ਅੰਤਮ ਸੰਸਕਾਰ ਕੀਤਾ ਜਾਣਾ ਸੀ, ਪਰ ਪ੍ਰਧਾਨ ਮੰਤਰੀ ਦੀ ਰੈਲੀ ਦੇ ਮੱਦੇਨਜ਼ਰ ਸ਼ਮਸ਼ਾਨਘਾਟ ਵੀ ਸੀਲ ਕਰ ਦਿੱਤਾ ਗਿਆ ਅਤੇ ਬ੍ਰਿਗੇਡੀਅਰ ਦੇ ਬੇਟੇ ਦਾ ਅੰਤਮ ਸੰਸਕਾਰ ਵੀ ਨਾ ਹੋ ਸਕਿਆ। ਸੂਰਜੇਵਾਲਾ ਨੇ ਕਿਹਾ ਕਿ ਪਹਿਲਾਂ ਵੀ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਇਸ ਸ਼ਹਿਰ 'ਚ ਆਉਂਦੇ ਰਹੇ ਹਨ, ਪਰ ਇਸ ਤਰ੍ਹਾਂ ਦਾ ਵੀ ਆਈ ਪੀ ਨਸਲਵਾਦ ਕਦੇ ਦੇਖਣ ਨੂੰ ਨਹੀਂ ਮਿਲਿਆ। ਉਨ੍ਹਾ ਕਿਹਾ ਕਿ ਇਹ ਭਾਜਪਾ ਦੀ ਸਿਆਸੀ ਰੈਲੀ ਸੀ, ਪਰ ਇਸ ਦੀ ਕੀਮਤ ਚੰਡੀਗਡ਼੍ਹ ਨੇ ਅਦਾ ਕੀਤੀ ਅਤੇ ਭਾਜਪਾ ਨੇ ਰੈਲੀ ਦੇ ਨਾਂਅ 'ਤੇ ਇੱਕ ਹੋਰ ਹਵਾਬਾਜ਼ੀ ਕੀਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਦੇ ਦੋਸ਼ਾਂ ਦੇ ਜੁਆਬ 'ਚ ਟਵੀਟ ਕਰਕੇ ਕਿਹਾ ਕਿ ਸਕੂਲਾਂ 'ਚ ਛੁੱਟੀ ਕਰਨਾ ਜ਼ਰੂਰੀ ਨਹੀਂ ਸੀ ਅਤੇ ਉਨ੍ਹਾ ਨੂੰ ਇਸ ਦਾ ਅਫ਼ਸੋਸ ਹੈ। ਉਨ੍ਹਾ ਕਿਹਾ ਕਿ ਉਨ੍ਹਾ ਦੇ ਦੌਰੇ ਕਾਰਨ ਲੋਕਾਂ ਨੂੰ ਜਿਹਡ਼ੀਆਂ ਦਿੱਕਤਾਂ ਹੋਈਆਂ, ਉਨ੍ਹਾਂ ਦੀ ਜਾਂਚ ਕਰਕੇ ਜੁਆਬਦੇਹੀ ਤੈਅ ਕੀਤੀ ਜਾਵੇਗੀ। ਪ੍ਰਧਾਨਮੰਤਰੀ ਦੇ ਦੌਰੇ ਸਮੇਂ ਇਸ ਵੀਆਈਪੀ ਕਲਚਰ ਨੇ ਬੀਜੇਪੀ ਅਤੇ ਪ੍ਰਧਾਨਮੰਤਰੀ ਮੋਦੀ ਦੀ ਸਾਖ ਨੂੰ ਵੱਟਾ ਲਾਇਆ ਹੈ। ਇੱਕ ਅਜ੍ਜਾਦ ਦੇਸ਼ ਦੀ ਪੁਲਿਸ ਨੇ ਚੰਡੀਗੜ੍ਹ ਵਰਗੇ ਸਭਿਅਕ ਸ਼ਹਿਰ ਦੇ ਲੋਕਾਂ ਨਾਲ ਗੁਲਾਮਾਂ ਵਾਲਾ ਸਲੂਕ ਕੀਤਾ ਹੈ। 

No comments: