Friday, September 11, 2015

ਅਧਾਰ ਨੰਬਰ ਬੈਂਕ ਖਾਤੇ ਨਾਲ ਨਹੀਂ ਜੁੜਵਾਏ ਤਾ ਨਹੀਂ ਮਿਲੇਗੀ ਪੈਨਸ਼ਨ

ਡਿਪਟੀ ਕਮਿਸ਼ਨਰ  ਮੁਕਤਸਰ ਵੱਲੋਂ ਸਪਸ਼ਟ ਐਲਾਨ 
ਲੋਕਾਂ ਨੂੰ ਚਿੱਟ ਫੰਡ ਕੰਪਨੀਆਂ ਤੋਂ ਸਾਵਧਾਨ ਰਹਿਣ ਦੀ ਅਪੀਲ
ਸ੍ਰੀ ਮੁਕਤਸਰ ਸਾਹਿਬ: 11 ਸਤੰਬਰ 2015:(ਅਨਿਲ ਪਨਸੇਜਾ):
    ਅੱਜ ਇੱਥੇ ਜ਼ਿਲਾ ਬੈਂਕਿੰਗ ਸਲਾਹਕਾਰ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ ਆਈ.ਏ.ਐਸ. ਨੇ ਕਿਹਾ ਕਿ ਕੁਝ ਅਜਿਹੇ ਪੈਨਸ਼ਨ ਧਾਰਕ ਹਨ ਜਿੰਨਾਂ ਨੇ ਹਾਲੇ ਵੀ ਆਪਣੇ ਅਧਾਰ ਕਾਰਡ ਨੰਬਰ ਬੈਂਕ ਖਾਤੇ ਨਾਲ ਨਹੀਂ ਜੁੜਵਾਏ ਹਨ ਅਜਿਹੇ ਲਾਭਪਾਤਰੀ ਅਗਲੇ 10 ਦਿਨਾਂ ਵਿਚ ਆਪਣੇ ਬੈਂਕ ਕੋਲ ਜਾ ਕੇ ਆਪਣੇ ਅਧਾਰ ਨੰਬਰ ਆਪਣੇ ਬੈਂਕ ਖਾਤੇ ਨਾਲ ਜੁੜਵਾ ਲੈਣ ਨਹੀਂ ਤਾਂ ਅਜਿਹੇ ਲੋਕਾਂ ਦੀ ਪੈਨਸਨ ਰੋਕ ਲਈ ਜਾਵੇਗੀ। ਜਿੰਨਾਂ ਨੇ ਪਹਿਲਾਂ ਹੀ ਆਪਣੇ ਅਧਾਰ ਨੰਬਰ ਆਪਣੇ ਬੈਂਕ ਖਾਤੇ ਨਾਲ ਜੁੜਵਾ ਲਏ ਹਨ ਉਨਾਂ ਨੂੰ ਦੁਬਾਰਾ ਅਧਾਰ ਨੰਬਰ ਦੇਣ ਦੀ ਜਰੂਰਤ ਨਹੀਂ ਹੈ। 
    ਇਸੇ ਤਰਾਂ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਜ਼ਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਚਿੱਟ ਫੰਡ ਕੰਪਨੀਆਂ ਦੇ ਝਾਂਸੇ ਵਿਚ ਨਾ ਆਉਣ ਅਤੇ ਇੰਨਾਂ ਦੀ ਠੱਗੀ ਤੋਂ ਸਾਵਧਾਨ ਰਹਿਣ। ਉਨਾਂ ਨੇ ਕਿਹਾ ਕਿ ਲੋਕ ਆਪਣੀ ਪੂੰਜੀ ਕੇਵਲ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਬੈਂਕਾਂ ਵਿਚ ਹੀ ਰੱਖਣ ਅਤੇ ਫਰਜੀ ਕੰਪਨੀਆਂ ਤੋਂ ਸਾਵਧਾਨ ਰਹਿਣ। 
    ਇਸ ਮੌਕੇ ਉਨਾਂ ਨੇ ਬੈਂਕਾਂ ਨੂੰ ਪ੍ਰਾਥਮਿਕ ਸੈਕਟਰ ਵਿਚ ਲੋਕਾਂ ਨੂੰ ਵੱਧ ਤੋਂ ਵੱਧ ਵਿੱਤੀ ਮਦਦ ਦੇਣ ਅਤੇ ਸਾਰੇ ਯੋਗ ਕਿਸਾਨਾਂ ਨੂੰ ਕਿਸਾਨ ਕਰੈਡਿਟ ਕਾਰਡ ਜਾਰੀ ਕਰਨ ਦੀਆਂ ਹਦਾਇਤਾਂ ਵੀ ਕੀਤੀਆਂ। ਉਨਾਂ ਨੇ ਦੱਸਿਆ ਕਿ ਜ਼ਿਲੇ ਦੀਆਂ ਬੈਂਕਾਂ ਵੱਲੋਂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੌਰਾਨ 115238 ਲੱਖ ਰੁਪਏ ਦੇ ਕਰਜ ਦਿੱਤੇ ਗਏ ਹਨ ਜਿਸ ਵਿਚੋਂ 95247 ਲੱਖ ਰੁਪਏ ਦੇ ਕਰਜ ਕੇਵਲ ਖੇਤੀ ਸੈਕਟਰ ਨੂੰ ਦਿੱਤੇ ਗਏ ਹਨ। ਆਰਸੇਟੀ ਵੱਲੋਂ 10 ਸਿਖਲਾਈ ਬੈਚ ਲਗਾ ਕੇ 251 ਲੋਕਾਂ ਨੂੰ ਕਿੱਤਾ ਮੁੱਖੀ ਸਿਖਲਾਈ ਦਿੱਤੀ ਗਈ ਹੈ। ਉਨਾਂ ਨੇ ਸਰਕਾਰੀ ਵਿਭਾਗਾਂ ਵੱਲੋਂ ਪ੍ਰਯੋਜਿਤ ਕੇਸ ਬੈਂਕਾਂ ਵੱਲੋਂ ਰੱਦ ਕਰਨ ਸਮੇਂ ਸਬੰਧਤ ਵਿਭਾਗ ਨਾਲ ਸਾਂਝੀ ਜਾਂਚ ਕਰਨ ਲਈ ਵੀ ਕਿਹਾ ਹੈ ਤਾਂ ਜੋ ਲੋੜਵੰਦ ਲੋਕਾਂ ਦੇ ਜੇਕਰ ਕਿਸੇ ਉਚਿਤ ਕਾਰਨ ਕਰਕੇ ਲੌਨ ਕੇਸ ਰੱਦ ਹੁੰਦੇ ਹਨ ਤਾਂ ਇਸ ਦੀ ਪੂਰੀ ਪੜਤਾਲ ਹੋ ਸਕੇ ਅਤੇ ਕੋਈ ਯੋਗ ਵਿਅਕਤੀ ਦਾ ਕੇਸ ਰੱਦ ਨਾ ਹੋਵੇ। ਇਸੇ ਤਰਾਂ ਉਨਾਂ ਨੇ ਬੈਂਕਾਂ ਨੂੰ ਕਿਹਾ ਕਿ ਉਹ ਪਿੱਛੜੇ ਵਰਗਾਂ ਅਤੇ ਔਰਤਾਂ ਨੂੰ ਵੀ ਵਿੱਤੀ ਮਦਦ ਮੁਹਈਆ ਕਰਵਾਉਣ। ਉਨਾਂ ਨੇ ਬੈਂਕਾਂ ਨੂੰ ਵਿੱਤੀ ਸਾਖ਼ਰਤਾ ਲਈ ਕੈਂਪ ਲਗਾਉਣ ਦੇ ਹੁਕਮ ਵੀ ਦਿੱਤੇ। ਇਸ ਮੌਕੇ ਬੈਂਕਾਂ ਵਿਚ ਸੁਰੱਖਿਆ ਵਿਵਸਥਾ ਤੇ ਵੀ ਵਿਚਾਰ ਕੀਤੀ ਗਈ। 
    ਬੈਠਕ ਵਿਚ ਹੋਰਨਾਂ ਤੋਂ ਇਲਾਵਾ ਡੀ.ਐਸ.ਪੀ. ਐਚ. ਸz: ਜਸਵੰਤ ਸਿੰਘ, ਐਲ.ਡੀ.ਐਮ. ਨਵੀਨ ਪ੍ਰਕਾਸ਼, ਡਿਪਟੀ ਐਲ.ਡੀ.ਐਮ. ਸ੍ਰੀ ਰਣਜੀਤ ਸਿੰਘ, ਡੀਡੀਐਮ. ਨਾਬਾਰਡ ਸ: ਬਲਜੀਤ ਸਿੰਘ, ਐਲ.ਡੀ.ਓ. ਆਰ.ਬੀ.ਆਈ. ਸ: ਚਰਨ ਸਿੰਘ, ਆਰਸੇਟੀ ਤੋਂ ਸ੍ਰੀ ਕਟਾਰੀਆਂ ਆਦਿ ਵੀ ਹਾਜਰ ਸਨ। 

No comments: