Thursday, September 10, 2015

ਫਿਲਮ ਜਿੰਦਾ ਸੁੱਖਾ-ਪਹਿਲਾਂ ਮੰਜੂਰੀ ਹੁਣ ਪਾਬੰਦੀ

ਸੈਂਸਰ ਬੋਰਡ ਜਾਂ ਥਾਲੀ ਦਾ ਬੈਂਗਣ?
ਚੰਡੀਗੜ੍ਹ: 9 ਸਤੰਬਰ 2015: (ਪੰਜਾਬ ਸਕਰੀਨ ਬਿਊਰੋ): 
जानीमानी कलाकारा सुनीता धीर 
ਫਿਲਮ ਦੇ ਐਲਾਨ ਤੋਂ ਲੈ ਕੇ ਫਿਲਮ ਦਾ ਟਾਈਟਲ  ਰਜਿਸ੍ਟਰ੍ਡ ਹੋਣ, ਫਿਰ ਸ਼ੂਟਿੰਗ ਕੀਤੇ ਜਾਣ ਅਤੇ ਫਿਰ ਕਈ ਹੋਰ ਪੇਚੀਦਗੀਆਂ ਵਾਲੇ ਪ੍ਰੋਸੈਸ ਵਿੱਚੋਂ ਲੰਘ ਕੇ ਫਿਲਮ ਦੇ ਰਲੀਜ਼ ਹੋਣ ਤੱਕ ਬਹੁਤ ਕੁਝ ਅਜਿਹਾ ਹੁੰਦਾ ਹੈ ਜੋ ਜ੍ਗੱਗ ਜ਼ਾਹਿਰ ਹੁੰਦਾ ਹੈ। ਨ ਸਰਕਾਰਾਂ ਲਈ ਉਸਦਾ ਪਤਾ ਲਾਉਣਾ ਕੋਈ ਔਖਾ ਹੁੰਦਾ ਹੈ ਅਤੇ ਨਾ ਹੀ ਫਿਲਮਾਂ ਨਾਲ ਜੁੜੀਆਂ ਸੰਸਥਾਵਾਂ ਲਈ। ਇਹਨਾਂ ਦੇ ਨਾਲ ਨਾਲ ਇੱਕ ਵਰਗ ਅਜਿਹਾ ਵੀ ਹੁੰਦਾ ਹੈ ਜਿਹੜਾ ਫਿਲਮ ਦੇ ਨਿਰਮਾਣ ਨੂੰ ਇੱਕ ਔਲਾਦ ਵਾਂਗ ਦੇਖਦਾ ਹੈ। ਇਹ ਵਰਗ ਹੁੰਦਾ ਹੈ ਕਲਾਕਾਰਾਂ ਦਾ, ਲੇਖਕਾਂ ਦਾ, ਗੀਤਕਾਰਾਂ ਦਾ, ਗਾਇਕਾਂ ਦਾ ਅਤੇ ਦਰਸ਼ਕਾਂ ਦਾ ਵੀ।  ਕਲਾਕਾਰ ਦੇ ਲਈ ਫਿਲਮ ਉਸਦੇ ਕੈਰੀਅਰ ਅਤੇ ਰੋਜ਼ੀ ਰੋਟੀ ਨਾਲ ਜੁੜੀ ਹੁੰਦੀ ਹੈ। ਜਦੋਂ ਤੱਕ ਫਿਲਮ ਦਾ ਨਿਰਮਾਣ ਚੱਲਦਾ ਹੈ ਉਦੋਂ ਤੱਕ ਇਸ ਵਰਗ ਦਾ ਸਾਰਾ ਧਿਆਨ ਫਿਲਮ ਦੇ ਨਿਰਮਾਣ ਵੱਲ ਕੇਂਦਰਿਤ  ਹੁੰਦਾ ਹੈ। ਜਦੋਂ ਫਿਲਮ ਬਣ ਜਾਂਦੀ ਹੈ ਤਾਂ ਸਾਰਾ ਧਿਆਨ ਫਿਲਮ ਦੀ ਰਿਲੀਜ਼ ਵੱਲ ਕੇਂਦ੍ਰਿਤ ਹੋ ਜਾਂਦਾ ਹੈ। ਜਦੋਂ ਆਖਿਰੀ ਦਮ ਤੱਕ ਮਿਲੀ ਮਨਜੂਰੀ ਨੂੰ ਅਚਾਨਕ ਹੀ ਰੱਦ ਕਰਕੇ ਪਾਬੰਦੀ ਦਾ ਐਲਾਨ ਹੁੰਦਾ ਹੈ ਤਾਂ ਸਭ ਤੋਂ ਵਧ ਨਿਰਾਸ਼ਾ ਹੁੰਦੀ ਹੈ ਇਸ ਵਰਗ ਨੂੰ। ਕਲਾਕਾਰ ਵਰਗ ਦਾ ਦਿਲ ਹੀ ਟੁੱਟ ਜਾਂਦਾ ਹੈ। ਕਲਾਕਾਰਾਂ ਦੇ ਦਿਲੋ ਦਿਮਾਗ ਸਿਆਸੀ ਨਹੀਂ ਹੁੰਦੇ। ਉਹਨਾਂ ਨੂੰ ਆਪਣੀ ਰੋਜ਼ੀ ਰੋਟੀ ਜਿੰਨਾ ਹੀ ਹਿਸਾਬ ਆਉਂਦਾ ਹੈ--ਦੋ ਤੇ ਦੋ ਚਾਰ। ਪਾਬੰਦੀ ਲੱਗਦੀਆਂ ਹੀ ਕਲਾਕਾਰ ਨੂੰ ਲੱਗਦਾ ਹੈ ਜਿਵੇਂ ਉਸਦੇ ਭਰੂਣ ਦੀ ਹੱਤਿਆ ਹੋ ਗਈ ਹੋਵੇ ਜਾਂ ਫੇਰ ਵਾਢੀ ਲਈ ਤਿਆਰ ਫਸਲ ਨੂੰ ਕਿਸੇ ਨੇ ਅੱਗ ਦੇ ਹਵਾਲੇ ਕਰ ਦਿੱਤਾ ਹੋਵੇ।
ਕੁਝ ਅਜਿਹਾ ਹੀ ਹੋਇਆ ਹੈ 11 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ ਜਿੰਦਾ ਸੁੱਖਾ ਨਾਲ। ਇਸ ਫਿਲਮ ਤੇ ਰੋਕ ਲਗਾ ਦਿੱਤੀ ਗਈ ਹੈ। ਸੈਂਸਰ ਬੋਰਡ ਨੇ ਪਹਿਲਾਂ ਇਸਨੂੰ ਮਨਜੂਰੀ ਦੇ ਦਿੱਤੀ ਸੀ ਪਰ ਕੇਂਦਰ ਸਰਕਾਰ ਦੀਆਂ ਹਦਾਇਤਾਂ 'ਤੇ ਇਸ ਉੱਪਰ ਪਾਬੰਦੀ ਲਗਾ ਦਿੱਤੀ ਗਈ। ਮੰਤਰਾਲੇ ਦਾ ਕਹਿਣਾ ਹੈ ਕਿ ਇਸ ਫਿਲਮ ਨਾਲ ਪੰਜਾਬ ਅਤੇ ਆਲੇ ਦੁਆਲੇ ਦੇ ਹਾਲਾਤ ਵਿਗੜ ਸਕਦੇ ਹਨ। ਫਿਲਮ ਦੀ ਟੀਮ ਨੇ ਰੋਕ ਲਗਾਉਣ ਦੀ ਪੁਸ਼ਟੀ ਕੀਤੀ ਹੈ। ਪਾਬੰਦੀ ਦਾ ਐਲਾਨ ਅਤੇ ਇਸਦੀ ਵਜ੍ਹਾ ਏਨੀ ਮਾਸੂਮੀਅਤ ਨਾਲ ਬਿਆਨ ਕੀਤੀ ਗਈ ਹੈ ਜਿਵੇਂ ਵਿਚਾਰੇ ਸੈਂਸਰ ਬੋਰਡ ਨੂੰ ਕੁਝ ਪਤਾ ਹੀ ਨਾ ਹੋਵੇ ਕਿ ਫਿਲਮ ਕਿਸ ਮੁੱਦੇ 'ਤੇ ਸੀ, ਇਸਦੇ ਹੱਕ ਅਤੇ ਵਿਰੋਧ ਵਿਛ੍ਕ ਕੌਣ ਕੌਣ ਸਨ।, ਫਿਲਮ ਦਾ ਕੀ ਅਸਰ ਹੋ ਸਕਦਾ ਸੀ। ਬਹੁਤ ਦੇਰ ਤੋਂ ਸੈਂਸਰ ਬੋਰਡ ਇਸਤਰਾਂ ਦੀਆਂ ਹਰਕਤਾਂ ਕਰ ਰਿਹਾ ਹੈ ਜਿਵੇਂ ਇਤਰਾਜ਼ ਵਾਲੀ ਗੱਲ ਉਸਨੂੰ ਸਿਰਫ ਸਰਕਾਰ ਤੋਂ ਪਤਾ ਲੱਗੀ ਹੋਵੇ। ਕੀ ਫਿਲਮ ਨੂੰ ਪਾਸ ਕਰਦੇ ਸਮੇਂ ਸੈਂਸਰ ਬੋਰਡ ਨੇ ਕੁਝ ਨਹੀਂ ਦੇਖਿਆ ਹੁੰਦਾ?
 ਫਿਲਮ 'ਤੇ ਪਾਬੰਦੀ ਲਗਾਉਣ ਦਾ ਕੁਝ ਸੰਗਠਨਾਂ ਨੇ ਸਵਾਗਤ ਕੀਤਾ ਹੈ ਕੁਝ ਨੇ ਵਿਰੋਧ।  ਦਲ ਖਾਲਸਾ ਨੇ ਇਸ ਪਾਬੰਦੀ ਦੀ ਨਿਖੇਧੀ ਕੀਤੀ ਹੈ। ਦਲ ਖਾਲਸਾ ਨੇ ਇਸ ਪਾਬੰਦੀ ਨੂੰ ਕੇਂਦਰ ਸਰਕਾਰ ਦਾ ਸਿੱਖ ਵਿਰੋਧੀ ਕਦਮ ਦੱਸਿਆ। ਹੁਣ ਦੇਖਣਾ ਹੈ ਕਿ ਫਿਲਮਾਂ ਨਾਲ ਜੁੜੇ ਕਲਾਕਾਰਾਂ ਦੀ ਕਲਾ ਅਤੇ ਕੈਰੀਅਰ ਨਾਲ ਇਹ ਖਿਲਵਾੜ ਕਦੋਂ ਤੀਕ ਜਾਰੀ  ਰਹਿੰਦਾ ਹੈ? ਉਹਨਾਂ ਲਈ ਇਹ ਪਾਬੰਦੀ ਇਸ ਤਰਾਂ ਹੈ ਜਿਵੇਂ--
ਪਾਸ ਮੰਜ਼ਿਲ ਕੇ ਮੌਤ ਆ ਗਈ 
ਜਬ ਸਿਰਫ ਦੋ ਕਦਮ ਰਹਿ ਗਏ। 

No comments: