Tuesday, September 01, 2015

ਹਿੰਦੂ ਸੰਯੁਕਤ ਮੋਰਚਾ ਦੇ ਧਰਨੇ ਦੌਰਾਨ ਭਾਰੂ ਰਿਹਾ ਖਾਲਿਸਤਾਨ ਦਾ ਮੁੱਦਾ

Updated on 2nd September 2015 at 1:45 AM
ਰਾਜੀਵ ਟੰਡਨ ਨੇ ਸਰਕਾਰ ਨੂੰ ਪੰਥਕ ਦੱਸਦਿਆਂ ਕੀਤੀ ਸਖਤ ਆਲੋਚਨਾ 
ਘੰਟਾ ਚੋਂਕ ਵਿੱਚ ਆਤਮਦਾਹ ਲਈ ਤੇਲ ਪਾਉਂਦਿਆਂ ਸਾਰ "ਗ੍ਰਿਫਤਾਰ" 
ਲੁਧਿਆਣਾ: 1 ਸਤੰਬਰ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ): 
ਬਹੁਤ ਪਹਿਲਾਂ ਸੰਨ 1973 ਵਿੱਚ ਆਈ ਸੀ ਫਿਲਮ ਬੋਬੀ। ਇਸ ਫਿਲਮ ਵਿੱਚ ਭੇਟਾਂ ਗਾਉਣ ਵਾਲੇ ਪ੍ਰਸਿਧ ਗਾਇਕ ਨਰਿੰਦਰ ਚੰਚਲ ਨੇ  ਇੱਕ ਗੀਤ ਗਾਇਆ ਸੀ:
ਬੇਸ਼ਕ ਮੰਦਰ ਮਸਜਿਦ ਤੋੜੋ, ਬੁੱਲੇ ਸ਼ਾਹ ਯੇਹ ਕਹਿਤਾ 
ਪਰ ਪਿਆਰ ਭਰਾ ਦਿਲ ਕਭੀ ਨ ਤੋੜੋ, ਇਸ ਦਿਲ ਮੇਂ  ਰਹਿਤਾ। 
ਗੀਤ ਹਿੱਟ ਹੋਇਆ ਅਤੇ ਨਾਲ ਹੀ ਗਾਇਕ ਨਰਿੰਦਰ ਚੰਚਲ ਵੀ। ਇਹ ਗੀਤ ਅਕਸਰ ਹਰ ਗਲੀ ਮੋਹੱਲੇ ਦੇ ਕਿਸੇ ਨ ਕਿਸੇ ਮੋੜ 'ਤੇ ਸੁਣਾਈ ਦੇ ਜਾਂਦਾ। ਗੀਤ ਦੇ ਬੋਲ ਥਾਂ ਥਾਂ ਪਹੁੰਚੇ ਪਰ ਸੁਨੇਹਾ ਕਿਤੇ ਵੀ ਨਹੀਂ , ਨ ਦਿਲ ਟੁੱਟਣ ਤੋਂ ਰੁਕੇ ਤੇ ਨਾ ਹੀ ਮੰਦਰ ਜਾਂ ਮਸਜਿਦ। ਤਾਜ਼ੀ ਘਟਨਾ ਵਾਪਰੀ ਲੁਧਿਆਣਾ ਦੇ ਪ੍ਰੇਮ ਨਗਰ ਵਿੱਚ ਜਿੱਥੇ ਨਗਰ ਨਿਗਮ ਦੇ ਦਸਤੇ ਨੇ ਇੱਕ ਸ਼ਿਵ ਮੰਦਰ ਤੋੜ ਦਿੱਤਾ।  ਸ਼ਿਬ ਭਗਤਾਂ ਵਿਛ੍ਕ ਰੋਸ ਪੈਦਾ ਹੋਣਾ  ਲਾਜ਼ਮੀ ਸੀ ਸੋ ਹੋਇਆ ਵੀ।  ਕਈ ਵਾਰ ਧਰਨੇ ਲੱਗੇ ਕਈ ਵਾਰ ਰੋਸ ਵਖਾਵੇ ਹੋਏ ਪਰ ਗੱਲ ਕਿਸੇ ਸਿਰੇਨ ਲੱਗੀ। ਅੱਜ ਨਗਰ ਨਿਗਮ ਦਫਤਰ ਦੇ ਸਾਹਮਣੇ ਆਰ ਪਾਰ ਵਾਲਾ ਧਰਨਾ ਸੀ। ਮਾਮਲਾ ਮੰਦਰ ਦਾ ਸੀ, ਰੋਸ ਵਖਾਵਾ ਅਤੇ ਧਰਨਾ ਹਿੰਦੂ ਸੰਗਠਨਾਂ ਦਾ ਸੀ ਪਰ ਗੱਲ ਘੁੰਮ ਫਿਰ ਕੇ ਆ ਜਾਂਦੀ ਸੀ ਖਾਲਿਸਤਾਨ 'ਤੇ। ਸ਼ਿਵਸੇਨਾ ਆਗੂ ਰਾਜੀਵ ਟੰਡਨ ਨੇ ਸਾਫ਼ ਕਿਹਾ ਕਿ ਜੇ ਹੁਣ ਵੀ ਹਿੰਦ੍ਦੋ ਨ ਜਾਗੇ ਤਾਂ ਖਾਲਿਸਤਾਨ ਤਾਂ ਫਿਰ ਬਣਿਆ ਈ  ਪਿਐ। ਇਸ ਪੰਥਕ ਸਰਕਾਰ ਵਿੱਚ ਸਿਰਫ ਉਹਨਾਂ ਦੇ ਕੰਮ ਹੁੰਦੇ ਹਨ।  ਸ਼੍ਰੀ ਟੰਡਨ ਨੇ ਨਵੰਬਰ-84 ਵਾਲੇ ਦੰਗਾ ਪੀੜਿਤਾਂ ਤੋਂ ਲੈ ਕੇ ਕਈ ਹੋਰ ਮਾਮਲਿਆਂ ਵਿੱਚ ਵੀ ਦੱਸਿਆ ਕਿ ਜੇ ਮਾੜੀ ਮੋਟੀ ਗੱਲ ਹੋ ਜਾਵੇ ਤਾਂ ਝੱਟਪੱਟ ਸਰਕਾਰੀ ਨੌਕਰੀ ਅਤੇ 25 ਲੱਖ ਰੁਪਏ ਦਾ ਐਲਾਨ ਹੋ ਜਾਂਦਾ ਹੈ। ਦੂਜੇ ਪਾਸੇ ਹਿੰਦ੍ਦੋ ਦੀ ਕੋਈ ਸੁਣਵਾਈ ਨਹੀਂ ਹੁੰਦੀ। 
ਅਕਾਲੀ ਵਿਧਾਇਕਾਂ ਨੂੰ ਲੰਮੇ ਹਥੀਂ ਲੈਂਦਿਆਂ ਸ਼੍ਰੀ ਟੰਡਨ ਨੇ ਸਾਫ਼ ਆਖਿਆ ਕੀ ਇਹਨਾਂ ਨੇ ਮੰਦਰ ਟੁੱਟਣ ਤੇ ਕੀ ਬੋਲਣਾ ! ਇਹ ਤਾਂ ਆਪਣੇ ਪਿਓ ਦਾ ਘਰ ਢਹਿਣ 'ਤੇ ਵੀ ਨਹੀਂ ਸੀ ਬੋਲੇ।  ਸ਼ਾਇਦ ਉਹਨਾਂ ਦਾ ਇਸ਼ਾਰਾ ਬਲਿਊ ਸਟਾਰ  ਓਪਰੇਸ਼ਨ ਵੱਲ ਸੀ। ਅਕਾਲੀ ਵਿਧਾਇਕਾਂ 'ਤੇ ਅਜਿਹੇ ਦੋਸ਼ ਕੱਟੜ ਅਤੇ ਗਰਮ ਖਿਲਾਈ ਸਿੱਖ ਸੰਗਠਨਾਂ ਨੇ ਭਾਵੇਂ ਲਾਏ  ਹੋਣ ਪਰ ਕਿਸੇ ਹਿੰਦੂ ਸੰਗਠਨ ਵੱਲੋਂ ਅਜਿਹੀ ਆਲੋਚਨਾ ਸ਼ਾਇਦ ਪਹਿਲੀ ਵਾਰ ਸਾਹਮਣੇ ਆਈ ਹੈ। ਸ਼੍ਰੀ ਟੰਡਨ ਨੇ ਨਗਰ ਨਿਗਮ ਕਮਿਸ਼ਨਰ 'ਤੇ ਵੀ  ਅਕਾਲੀ ਪੱਖੀ ਹੋਣ ਦੇ ਦੋਸ਼ ਲਗਾਏ। ਧਰਨੇ ਦੌਰਾਨ ਸਾਫ਼ ਕਿਹਾ ਗਿਆ ਕਿ ਦੋ ਮਹੀਨਿਆਂ ਦੇ ਲੰਮੇ ਇੰਤਜ਼ਾਰ ਮਗਰੋਂ ਅੱਜ ਅਸੀਂ ਕੋਈ ਲਾਲੀਪੋਪ ਨਹੀਂ ਲੈਣਾ। ਅੱਜ ਜਾਂ ਤਾਂ ਅਧਿਕਾਰੀ ਮੰਦਰ ਬਣਾਉਣ ਦਾ ਐਲਾਨ ਕਰਨਗੇ ਤੇ ਜਾਂ ਫੇਰ ਅੱਜ ਰਾਜੀਵ ਗਾਂਧੀ ਆਤਮਦਾਹ ਕਰਨਗੇ। ਇਸਤੇ ਜੋਸ਼ ਵਿੱਚ ਆਏ ਵਖਾਵਾਕਾਰੀਆਂ ਨੇ ਬਾਕਾਇਦਾ ਮਾਈਕ 'ਤੇ ਐਲਾਨ ਕੀਤਾ ਕਿ ਜੇ ਸਾਡੇ ਪ੍ਰਧਾਨ ਜੇ ਨੇ ਇੱਕ ਬੂੰਦ ਵੀ ਤੇਲ ਪਾਇਆ ਤਾਂ ਇਸਦੇ ਨਾਲ ਹੀ ਸਾੜਫੂਕ ਅਤੇ  ਭ੍ਨ੍ਨ੍ਤੋਦਾ ਦਾ ਸਿਲਸਿਲਾ ਸ਼ੁਰੂ ਹੋ ਜਾਏਗਾ। ਇਸਤੇ ਕੋਤਵਾਲੀ ਦੇ ਐਸ ਐਚ ਓ ਧਰਮਪਾਲ ਹੁਰਾਂ ਨੇ ਮਾਈਕ ;ਤੇ ਆ ਕੇ ਕਿਹਾ ਕਿ ਜਲਦਬਾਜ਼ੀ ਵਿੱਚ ਕੋਈ ਗਲਤ ਕਦਮ ਨ ਉਠਾਇਆ ਜਾਏ।  ਉਹ ਇਸ ਬਾਰੇ ਕੋਸ਼ਿਸ਼ ਕਰ ਰਹੇ ਹਨ। 
ਸ਼੍ਰੀ ਟੰਡਨ ਨੇ ਆਪਣਾ ਭਾਸ਼ਣ ਇਸਤੋਂ ਬਾਅਦ ਵੀ ਜਾਰੀ ਰੱਖਿਆ ਅਤੇ ਕਿਹਾ ਕਿ ਸਾਡੇ ਤੇ ਹਮਲੇ ਹੋ ਰਹੇ ਹਨ ਗੁਰਦਸਪੂਰ ਵਿੱਚ ਸਾਡੇ ਕਿਸੇ ਵੀਰ ਨੂੰ ਗੋਲੀ ਮਾਰ ਦਿੱਤੀ ਗਈ ਤਾਂ ਸਰਕਾਰ ਬੋਲੀ ਕਿ ਨਿਜੀ ਰੰਜਿਸ਼ ਹੈ। ਸਰਹਿੰਦ ਵਿੱਚ ਬਾਡੀਗਾਰਡ ਨੇ ਸਾਡੇ ਇੱਕ ਹੋਰ ਵੀਰ ਨੂੰ ਗੋਲੀ ਮਾਰ ਦਿੱਤੀ ਤਾਂ ਕਿਹਾ ਗਿਆ ਕਿ ਉਸਨੇ ਸ਼ਰਾਬ ਪੀਤੀ ਹੋਈ ਸੀ। ਉਹਨਾਂ ਹੈਰਾਨੀ ਜ਼ਾਹਿਰ ਕੀਤੀ ਕਿ ਸਬੰਧਿਤ ਸੰਗਠਨ ਪਤਾ ਨਹੀਂ ਕਿਓਂ ਨਹੀਂ ਇਸ ਬਾਰੇ ਖੁਲ੍ਹ ਕੇ ਬੋਲੇ। ਸ਼ਾਇਦ ਉਹਨਾਂ ਦੀ ਕੋਈ ਮਜਬੂਰੀ ਹੋਵੇ। 
ਇਸੇ ਦੌਰਾਨ  ਦੋ ਘੰਟੇ ਲਗਾਤਾਰ ਧੁੱਪ ਵਿੱਚ ਬੈਠਣ ਮਗਰੋਂ ਇੱਕ ਪ੍ਰਦਰਸ਼ਨਕਾਰੀ ਅਚਾਨਕ ਬੇਹੋਸ਼ ਹੋ ਗਿਆ ,ਪਤਾ ਲੱਗਿਆ ਕਿ ਉਹ ਤੋੜੇ ਗਏ ਮੰਦਰ ਦਾ ਪੁਜਾਰੀ ਸੀ। ਵਖਾਵਾਕਾਰੀ ਉਸਨੂੰ ਇੱਕ ਪਾਸੇ ਛਾਂ ਵਿੱਚ ਲੈ ਗਏ ਪਰ ਪ੍ਰਸ਼ਾਸਨ ਵੱਲੋਂ ਉਸਨੂੰ ਮੁਢਲੀ ਸਹਾਇਤਾ  ਦੇਣ ਲਈ ਕੁਝ ਨਹੀਂ ਕੀਤਾ ਗਿਆ। 
ਧਰਨੇ ਨੂੰ ਢਾਈ  ਕੁ ਘੰਟੇ ਦਾ ਸਮਾਂ ਪੂਰਾ ਹੁੰਦਿਆਂ ਸਾਰ ਹੀ ਸਾਰੇ ਪ੍ਰਦਰਸ਼ਨਕਾਰੀ ਘੰਟਾਘਰ ਵੱਲ ਤੁਰ ਪਏ। ਰਾਹ ਵਿੱਚ ਜਬਰੀ ਦੁਕਾਨਾਂ ਬੰਦ ਕਰਾਉਣ ਦਾ ਸਿਲਸਿਲਾ ਵੀ ਨਾਲ ਹੀ ਸ਼ੁਰੂ ਹੋ ਗਿਆ। ਵੱਡੇ ਵੱਡੇ ਸ਼ੋਰੂਮ ਵੀ ਬੰਦ ਕਰਾਏ  ਗਏ।  ਨਾਲ ਨਾਲ ਸਪੀਕਰ ਤੇ ਅਨਾਊਂਸਮੈਂਟ ਕੀਤੀ ਜਾ ਰਹੀ ਸੀ ਕਿ ਦੁਕਾਨਾਂ ਬੰਦ ਕਰ ਦਿਓ ਵਰਨਾ ਨੁਕਸਾਨ ਦੀ ਜ਼ਿੰਮੇਵਾਰੀ ਸਾਡੀ ਨਹੀਂ ਹੋਵੇਗੀ। ਸਾਫ਼ ਕਿਹਾ ਜਾ ਰਿਹਾ ਸੀ ਕਿ  ਭੰਨ-ਤੋੜ ਵੀ ਹੋ ਸਕਦੀ ਹੈ ਅੱਗਜ਼ਨੀ ਵੀ ਹੋ ਸਕਦੀ ਹੈ। ਏਨੇ ਵਿੱਚ ਘੰਟਾ ਘਰ ਆਉਂਦਿਆਂ ਹੀ ਵੱਡਾ ਟੋਲਾ ਛੋਡਾ ਬਾਜ਼ਾਰ ਵੱਲ ਦੁਕਾਨਾਂ ਬੰਦ ਕਰਾਉਣ ਨਿਕਲ ਗਿਆ ਅਤੇ ਰਾਜੀਵ ਟੰਡਨ, ਰੋਹਿਤ ਸਾਹਨੀ ਅਤੇ ਕਈ ਹੋਰ ਸੀਨੀਅਰ ਲੀਡਰ ਘੰਟਾ ਘਰ ਵਾਲੇ ਚੋਂਕ ਵਿੱਚ ਰੁਕੇ।  ਉਮੀਦ ਸੀ ਕਿ ਇਥੇ ਵੀ ਕੁਝ ਭਾਸ਼ਣ ਹੋਣਗੇ ਪਰ ਸ਼੍ਰੀ ਟੰਡਨ ਨੇ ਜਦੋਂ ਅਚਾਨਕ ਹੀ ਤੇਲ ਪਾ ਲਿਆ ਤਾਂ ਉਥੇ ਮੌਜੂਦ ਪੁਲਿਸ ਨੇ ਤੁਰੰਤ ਫੁਰਤੀ ਦਿਖਾਉਂਦਿਆਂ ਝਪਟਾ ਮਾਰਿਆ ਅਤੇ ਟੰਡਨ ਨੂੰ ਗ੍ਰਿਫਤਾਰ ਕਰ ,ਲਿਆ।

ਦੋ ਚਾਰ ਮਿੰਟਾਂ ਦੀ ਹਲਕੀ ਜਹੀ ਹੱਥਾਪਾਈ ਮਗਰੋਂ ਮਾਹੌਲ ਕੰਟਰੋਲ ਹੇਠ ਹੋ ਗਿਆ। ਬਚੇ ਹੋਏ ਮੈਂਬਰਾਂ ਨੇ ਮਾਤਾ ਰਾਨੀ ਚੋਂਕ ਨੇੜੇ ਆ ਕੇ ਇੱਕ ਸਥਾਨਕ ਅਖਬਾਰ ਦੇ ਦਫਤਰ ਸਾਹਮਣੇ ਧਰਨਾ ਦਿੱਤਾ ਅਤੇ ਨਾਅਰੇ ਲਾਏ। ਟੰਡਨ ਨੇ ਕਿਹਾ ਕਿ ਇਸ ਲਈ ਪ੍ਰਸ਼ਾਸਨ ਨੂੰ ਸੋਮਵਾਰ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਸੀ, ਜਿਸ ਦੇ ਪੂਰਾ ਹੋਣ 'ਤੇ ਵੀ ਕੋਈ ਸਾਕਾਰਾਤਮਕ ਨਤੀਜੇ ਨਹੀਂ ਆਏ ਤਾਂ ਉਨ੍ਹਾਂ ਨੇ ਪਹਿਲਾਂ ਕੀਤੇ ਐਲਾਨ ਮੁਤਾਬਕ ਜ਼ੋਨ 'ਤੇ ਧਰਨਾ ਲਗਾਇਆ, ਜਿਥੇ ਭਾਰੀ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ,
ਜੋ ਉਨ੍ਹਾਂ 'ਤੇ ਧਰਨਾ ਚੁੱਕਣ ਦਾ ਦਬਾਅ ਬਣਾਉਂਦੇ ਰਹੇ, ਜਦੋਂ ਕਿ ਨਿਗਮ ਪ੍ਰਸ਼ਾਸਨ ਵੱਲੋਂ ਕੋਈ ਉਹਨਾਂ ਦੀ ਸੁਧ ਲੈਣ ਨਹੀਂ ਆਇਆ।  ਇਇਸ ਮੌਕੇ ਇੱਕ ਵਿਅਕਤੀ ਦੇ ਬੇਹੋਸ਼ ਹੋ ਜਾਣ  ਦੀ ਘਟਨਾ ਨੂੰ ਵੀ ਗੰਭੀਰਤਾ ਨਾਲ ਨਹੀਂ ਲਿਆ ਗਿਆ। ਇਸ 'ਤੇ ਗੁੱਸੇ 'ਚ ਆਏ ਮੈਂਬਰਾਂ ਨੇ ਨਿਗਮ ਦਫਤਰ ਦੇ ਗੇਟ 'ਤੇ ਤਾਲਾ ਲਗਾ ਕੇ ਸਾਰਿਆਂ ਦਾ ਆਉਣਾ ਜਾਣਾ ਬੰਦ ਕਰ ਦਿੱਤਾ ਤੇ ਟੰਡਨ ਨੇ ਆਤਮ-ਦਾਹ ਦਾ ਐਲਾਨ ਕਰ ਦਿੱਤਾ ਅਤੇ ਘੰਟਾਘਰ ਵੱਲ ਨੂੰ ਚੱਲ ਪਏ। ਪੁਲਸ ਨੂੰ ਚਕਮਾ ਦੇ ਕੇ ਟੰਡਨ ਦੇ ਨਾਲ ਭਾਨੂ ਪ੍ਰਤਾਪ ਨੇ ਵੀ ਆਪਣੇ ਉੱਪਰ ਤੇਲ ਪਾ ਲਿਆ, ਜਿਸ 'ਤੇ ਹਰਕਤ ਵਿਚ ਆਏ ਅਫਸਰਾਂ ਨੇ ਉਨ੍ਹਾਂ ਦੀ ਕੋਸ਼ਿਸ਼ ਅਸਫਲ ਕਰ ਦਿੱਤੀ ਅਤੇ ਦੋਵਾਂ ਨੂੰ ਘੇਰੇ ਵਿਚ ਲੈ ਕੇ ਉਥੋਂ ਚੁੱਕ ਲਿਆ ਤੇ ਗੱਡੀ ਵਿਚ ਪਾ ਕੇ ਕਿਤੇ ਲੈ ਗਏ।  ਇਸ 'ਤੇ ਭੜਕੇ ਵਰਕਰਾਂ ਨੇ ਬਾਜ਼ਾਰ ਬੰਦ ਕਰਵਾਉਣੇ ਸ਼ੁਰੂ ਕਰ ਦਿੱਤੇ, ਜਿਨ੍ਹਾਂ 'ਤੇ ਪੁਲਸ ਨੇ ਹਲਕਾ ਲਾਠੀਚਾਰਜ ਕਰ ਕੇ ਉਥੋਂ ਖਦੇੜਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਕਾਫੀ ਦੇਰ ਤੱਕ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਰਿਹਾ।  ਇਸ ਮੌਕੇ ਪ੍ਰਾਣ ਨਾਥ ਭਾਟੀਆ, ਸੁਨੀਲ ਮਹਿਰਾ, ਤਰੁਣ ਜੈਨ ਬਾਵਾ, ਦਵਿੰਦਰ ਜੱਗੀ, ਕੌਂਸਲਰ ਸੁਮਿਤ ਮਲਹੋਤਰਾ, ਵਰਿੰਦਰ ਸਹਿਗਲ, ਸੰਨੀ ਬੱਲਾ, ਮਹੇਸ਼ ਦੱਤ ਸ਼ਰਮਾ, ਦੀਪਕ ਸ਼ਰਮਾ, ਬਿੱਟੂ ਗੁੰਬਰ, ਰੋਹਿਤ ਸਾਹਨੀ, ਲੱਕੀ ਕਪੂਰ, ਅਮਿਤ ਅਰੋੜਾ, ਰਾਕੇਸ਼ ਅਰੋੜਾ, ਅਮਿਤ ਕੌਂਡਲ ਤੇ ਹੋਰ ਸ਼ਾਮਲ ਸਨ।ਅੱਜ ਦੇ ਇਸ ਐਕਸ਼ਨ ਵਿੱਚ ਕਈ ਹਿੰਦੂ ਆਗੂਆਂ ਨੇ ਸਰਗਰਮੀ ਨਾਲ ਭਾਗ ਲਿਆ। ਸਥਿਤੀ ਕੰਟਰੋਲ ਹੇਠ ਆਉਣ ਮਗਰੋਂ ਬਾਜ਼ਾਰ ਵਾਲਿਆਂ ਨੇ ਵੀ ਸੁੱਖ ਦਾ ਸਾਹ ਲਿਆ। ਪ੍ਰਦਰਸ਼ਨਕਾਰੀਆਂ ਨੇ  ਦੁਗਰੀ ਤੋਂ ਜੱਸੀਆਂ ਜਾਣ ਵਾਲੀ ਲੋਕਲ ਸਿਟੀ ਬਸ ਦਾ ਰਸਤਾ ਕਾਫੀ ਦੇਰ ਤੱਕ ਰੋਕਿਆ।
ਹੁਣ ਦੇਖਣਾ ਇਹ ਹੈ ਕਿ ਮੰਦਰ ਅਤੇ ਹੋਰ ਧਾਰਮਿਕ ਅਸਥਾਨਾਂ ਨੂੰ ਢਾਹੇ ਜਾਣ ਦੀਆਂ ਘਟਨਾਵਾਂ ਕਦੋਂ ਰੁਕਣਗੀਆਂ ? ਇਸ ਮਕਸਦ ਲਈ ਨਿਯਮ ਕਦੋਂ ਬਣਨਗੇ ? ਬਾਰ ਬਾਰ ਲੋਕਾਂ ਦੇ ਧਾਰਮਿਕ ਜਜਬਾਤਾਂ ਨਾਲ ਖੇਡਣ ਦਾ ਸਿਲਸਿਲਾ ਕਦੋਂ ਟੇਕ ਜਾਰੀ ਰਹੇਗਾ?

No comments: