Sunday, September 06, 2015

ਕੌਮਾਂਤਰੀ ਸੀਮਾ ਤੋਂ 30 ਕਰੋੜ ਰੁਪਏ ਦੀ ਹੈਰੋਇਨ ਫੜੀ

BSF ਦੀ ਹੁਸ਼ਿਆਰੀ ਨਾਲ ਕਾਬੂ ਕੀਤੀ ਏਨੀ ਵੱਡੀ ਖੇਪ  
ਖਾਸਾ: 6 ਸਤੰਬਰ (ਪੰਜਾਬ ਸਕਰੀਨ ਬਿਊਰੋ): 

ਪੰਜਾਬ 'ਚ ਨਸ਼ੇ ਦੀ ਆਮਦ ਵੀ  ਜੋਰਾਂ 'ਤੇ ਹੈ ਹੈ ਅਤੇ ਰੋਕਣ ਦੀਆਂ ਕੋਸ਼ਿਸ਼ਾਂ ਵੀ। ਇਸ  .ਨੂੰ ਰੋਕਣ ਦੇ ਮਕਸਦ ਨਾਲ ਹੀ ਅੱਜ ਤੜਕੇ ਬੀ.ਐਸ.ਐਫ.ਅੰਮ੍ਰਿਤਸਰ ਸੈਕਟਰ ਦੀ 50 ਬਟਾਲੀਅਨ ਦੇ ਜਵਾਨਾਂ ਨੇ ਪੋਸਟ ਓਤਰ ਧਾਰੀਵਾਲ ਤੇ ਗਸ਼ਤ ਦੇ ਦੌਰਾਨ ਮਿਤੀ 5 ਤੇ 6 ਸਤੰਬਰ ਦੀ ਦਰਮਿਆਨੀ ਰਾਤ ਨੂੰ ਕੁੱਝ ਹਲਚਲ ਮਹਿਸੂਸ ਕੀਤੀ ਜਿਹੜੀ ਬੜੀ ਮਸ਼ਕੂਕ ਜਿਹੀ ਸੀ। ਇਸ ਸਭ ਕੁਝ ਨੂੰ ਦੇਖਦਿਆਂ BSF ਨੇ ਬੜੀ ਹੁਸ਼ਿਆਰੀ ਵਰਤਦਿਆਂ ਸਵੇਰੇ ਜਦੋਂ ਉਸ ਜਗ੍ਹਾ ਦੀ ਤਲਾਸ਼ੀ ਲਈ ਤਾਂ ਉੱਥੋਂ ਛੇ ਪੈਕਟ ਹੈਰੋਇਨ ਬਰਾਮਦ ਹੋਈ। ਇਹ ਇੱਕ ਵੱਡੀ ਖੇਪ ਸੀ। 

ਖਾਸਾ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਡੀ. ਆਈ. ਜੀ. ਐਮ. ਐਫ. ਫਾਰੂਕੀ ਨੇ ਦੱਸਿਆ ਕਿ ਸਰਹੱਦ 'ਤੇ ਹਾਈ ਅਲਰਟ ਦੇ ਚੱਲਦਿਆਂ ਜਵਾਨਾਂ ਨੇ ਮਿਤੀ 5 ਤੇ 6 ਸਤੰਬਰ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ਦੀ ਤਰਫ਼ੋਂ ਕੁੱਝ ਹਲਚਲ ਮਹਿਸੂਸ ਕੀਤੀ, ਜਿਸ 'ਤੇ ਸਵੇਰੇ ਚੈਕਿੰਗ ਦੌਰਾਨ 6 ਪੈਕਟ ਹੈਰੋਇਨ ਬਰਾਮਦ ਕੀਤੀ ਗਈ। ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 30 ਕਰੋੜ ਰੁਪਏ ਹੈ ਤੇ 2015 ਵਿਚ ਅੱਜ ਦੀ 6 ਕਿੱਲੋ ਹੈਰੋਇਨ ਸ਼ਾਮਿਲ ਕਰਕੇ ਬੀ.ਐਸ.ਐਫ ਦੇ ਜਵਾਨ ਪੰਜਾਬ ਸਰਹੱਦ ਤੋ 154 ਕਿੱਲੋ ਹੈਰੋਇਨ ਦੀ ਤਸਕਰੀ ਫੜ ਚੁੱਕੀ ਹੈ। ਭਾਰਤ ਵਾਲੀ ਸਾਈਡ ਨਾਲ ਲੱਗਦੇ ਪਿੰਡਾਂ 'ਚ ਵੀ ਪੁਲਿਸ ਦੀ ਮਦਦ ਨਾਲ ਚੈਕਿੰਗ ਅਭਿਆਨ ਲਗਾਤਾਰ ਚੱਲ ਰਿਹਾ ਹੈ। ਬੀ. ਐਸ. ਐਫ. ਦੇ ਜਵਾਨ ਬਹਾਦਰੀ ਨਾਲ ਸਰਹੱਦ ਤੇ ਪਹਿਰਾ ਦੇ ਰਹੇ ਹਨ ਅਤੇ ਹਾਈ ਅਲਰਟ ਦੇ ਚੱਲਦਿਆਂ ਸਰਹੱਦ ਤੇ ਜਵਾਨਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ ਅਤੇ ਉਹ ਦੁਸ਼ਮਣਾਂ ਨੂੰ ਧੂਲ ਚਟਾਉਣ ਦੇ ਸਮਰੱਥ ਹਨ।ਇਸ ਨਾਲ ਇੱਕ ਗੱਲ ਸਾਫ਼ ਹੈ ਕਿ  ਨਸ਼ੇ ਦੇ ਸੌਦਾਗਰ ਅਜੇ ਵੀ ਸਰਗਰਮ ਹਨ। 

No comments: