Monday, September 21, 2015

30 ਲੱਖ ਲੋਕਾਂ ਨੇ ਗੈਸ ਸਿਲੰਡਰ ਸਬਸਿਡੀ ਛੱਡ ਦਿੱਤੀ

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕੀਤਾ ਮਨ ਕੀ ਬਾਤ ਵਿੱਚ ਪ੍ਰਗਟਾਵਾ 
ਨਵੀਂ ਦਿੱਲੀ: 20 ਸਤੰਬਰ (ਪੰਜਾਬ ਸਕਰੀਨ ਬਿਊਰੋ): 
ਪ੍ਰਧਾਨ ਮੰਤਰੀ ਨਰਿੰਦਰ ਮੋਦੀ  ਮਨ ਕੀ ਬਾਤ ਨੂੰ ਲੈ ਕੇ ਲਗਾਤਾਰ ਗੰਭੀਰਤਾ ਨਾਲ ਸਮਾਂ ਕਢ ਅਤੇ ਉਹਨਾਂ ਦਾ ਇਹ  ਪ੍ਰੋਗਰਾਮ ਹਰਮਨਪਿਆਰਾ ਵੀ ਹੋ ਰਿਹਾ। ਹੈ  ਇਸ ਵਾਰ ਉਹਨਾਂ ਨੇ ਸਮੂਹ ਲੋਕਾਂ ਨੂੰ ਆਪੋ ਆਪਣੇ ਵਿਚਾਰ ਦੱਸਣ ਦਾ ਵੀ ਸੱਦਾ ਦਿੱਤਾ ਸੀ।  ਇਸ ਮਕਸਦ ਲਈ ਬਾਕਾਇਦਾ ਇੱਕ ਟੋਲ ਨੰਬਰ ਵੀ ਜਾਰੀ ਕੀਤਾ ਗਿਆ ਜਿਸ ਤੇ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣੇ ਸੁਝਾ ਦਿੱਤੇ। ਇਸ ਲਈ ਇਸ ਵਾਰ ਦੇ ਪ੍ਰਸਾਰਨ ਦੀ ਉਡੀਕ ਬਹੁਤ ਸਾਰੇ ਆਮ ਲੋਕਾਂ ਨੂੰ ਵੀ ਸੀ ਕਿਓਂਕਿ ਇਸ ਵਾਰ ਉਹਨਾਂ ਦੇ ਸੁਝਾਵਾਂ ਦੀ ਗੱਲ ਵੀ ਹੋਣੀ ਸੀ। 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਵਾਰ ਆਪਣੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦੇ ਰਾਹੀਂ ਦੇਸ਼ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਮਨ ਕੀ ਬਾਤ, ਇਕ ਸਾਲ , ਕਈ ਗੱਲਾਂ। ਉਨ੍ਹਾਂ ਨੇ ਕਿਹਾ ਕਿ ਉਹ ਨਹੀਂ ਜਾਣਦੇ ਲੋਕਾਂ ਨੇ ਕੀ ਹਾਸਲ ਕੀਤਾ ਪਰ ਉਨ੍ਹਾਂ ਨੇ ਬਹੁਤ ਕੁਝ ਪ੍ਰਾਪਤ ਕੀਤਾ। ਲੋਕਤੰਤਰ 'ਚ ਜਨਸ਼ਕਤੀ ਦਾ ਬਹੁਤ ਮਹੱਤਵ ਹੈ ਤੇ ਇਸ 'ਚ ਉਨ੍ਹਾਂ ਦਾ ਬਹੁਤ ਵਿਸ਼ਵਾਸ ਰਿਹਾ ਹੈ। ਮਨ ਕੀ ਬਾਤ ਨੇ ਉਨ੍ਹਾਂ ਨੂੰ ਸਿਖਾਇਆ ਤੇ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਜਨਸ਼ਕਤੀ ਬਹੁਤ ਵੱਡੀ ਹੁੰਦੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਨ ਕੀ ਬਾਤ ਲਈ ਲੱਖਾਂ ਲੋਕਾਂ ਨੇ ਸਰਗਰਮ ਹੋ ਕੇ ਸੁਝਾਅ ਦਿੱਤੇ, ਜੋ ਆਪਣੇ ਆਪ 'ਚ ਬਹੁਤ ਵੱਡੀ ਸ਼ਕਤੀ ਹੈ। ਲੋਕਾਂ ਦੀਆਂ ਚਿੱਠੀਆਂ ਨੇ ਬਹੁਤ ਵੱਡਾ ਪਾਠ ਪੜਾਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਸੈਲਫੀ ਵਿਦ ਡਾਟਰ, ਖਾਦੀ ਫਾਰ ਨੈਸ਼ਨ ਦੀ ਗੱਲ ਕੀਤੀ ਤੇ ਪ੍ਰਧਾਨ ਮੰਤਰੀ ਨੇ ਦੱਸਿਆ ਕਿ 30 ਲੱਖ ਲੋਕਾਂ ਨੇ ਗੈਸ ਸਿਲੰਡਰ ਸਬਸਿਡੀ ਛੱਡ ਦਿੱਤੀ ਹੈ। ਉਨ੍ਹਾਂ ਨੇ ਇਸ ਨੂੰ ਮੂਕ ਕ੍ਰਾਂਤੀ ਦੱਸਿਆ।

No comments: