Thursday, September 03, 2015

ਏਅਰ ਇੰਡੀਆ: 30 ਸੀਨੀਅਰ ਡਰੀਮਲਾਈਨਰ ਪਾਈਲਟਾਂ ਵੱਲੋਂ ਅਸਤੀਫਾ

ਟਰੇਨਿੰਗ 'ਤੇ 15 ਕਰੋੜ ਰੁਪਏ ਖਰਚ ਕੇ ਵੀ ਨਹੀਂ ਭਰਿਆ ਗਿਆ ਸੀ ਬਾਂਡ
ਨਵੀਂ ਦਿੱਲੀ: 3 ਸਤੰਬਰ 2015: (ਪੰਜਾਬ ਸਕਰੀਨ ਬਿਊਰੋ):
ਵਿਕਾਸ ਦੇ ਅਸਮਾਨ ਛੂਹੰਦੇ ਵਾਅਦਿਆਂ ਅਤੇ ਵੱਖ ਸਕੀਮਾਂ ਦੇ ਪ੍ਰਚਾਰ ਉੱਤੇ ਕਰੋੜਾਂ ਰੁਪਏ ਦੇ ਖਰਚਿਆਂ ਦੌਰਾਨ ਇੱਕ ਮੰਦਭਾਗੀ ਖਬਰ ਆ ਰਹੀ ਹੈ।ਵਿੱਤੀ ਸੰਕਟ 'ਚ ਫਸੀ ਏਅਰ ਇੰਡੀਆ ਲਈ ਹੁਣ ਨਵੀਆਂ ਮੁਸ਼ਕਲਾਂ ਖੜੀਆਂ ਹੋ ਗਈਆਂ ਹਨ। ਇਕ ਰਿਪੋਰਟ ਅਨੁਸਾਰ ਕੰਪਨੀ ਦੇ 120 ਵਿਚੋਂ 30 ਸੀਨੀਅਰ ਬੋਇੰਗ 787 ਡਰੀਮਲਾਈਨਰ ਪਾਈਲਟਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਕੰਪਨੀ 'ਚ ਹੜਕੰਪ ਮੱਚ ਗਿਆ ਹੈ। ਰਿਪੋਰਟ ਅਨੁਸਾਰ ਤਿੰਨ ਸਾਲ ਪਹਿਲਾਂ ਇਨ੍ਹਾਂ ਪਾਈਲਟਾਂ ਦੀ ਸਿਖਲਾਈ 'ਚ 15 ਕਰੋੜ ਰੁਪਏ ਖਰਚ ਕੀਤੇ ਗਏ ਸਨ। ਇਹ ਪਾਈਲਟ ਬਿਨਾਂ ਕਿਸੇ ਸੁਰੱਖਿਆ ਬਾਂਡ ਤੇ ਕੰਟਰੈਕਟ ਜ਼ਿੰਮੇਵਾਰੀ ਤੋਂ ਨੌਕਰੀ ਛੱਡਣ ਲਈ ਆਜ਼ਾਦ ਸਨ। ਇਨ੍ਹਾਂ ਪਾਈਲਟਾਂ ਨੇ ਭਵਿੱਖ 'ਚ ਦੂਸਰੀ ਕੰਪਨੀਆਂ 'ਚ ਬਿਹਤਰ ਪੇਸ਼ੇ ਦੀ ਸੰਭਾਵਨਾਵਾਂ ਨੂੰ ਦੇਖਦੇ ਹੋਏ ਅਸਤੀਫ਼ਾ ਦਿੱਤਾ। ਅਸਤੀਫ਼ਾ ਦੇਣ ਵਾਲੇ ਪਾਈਲਟ ਸੀਨੀਅਰ ਕੋ-ਪਾਈਲਟ ਹਨ ਤੇ ਉਨ੍ਹਾਂ ਨੂੰ 4 ਹਜ਼ਾਰ ਘੰਟੇ ਦੀ ਔਸਤ ਉਡਾਣ ਦਾ ਤਜਰਬਾ ਹੈ। ਇਸ ਨਾਲ ਇੱਕ ਗੰਭੀਰ ਸਥਿਤੀ ਪੈਦਾ ਹੋ ਗਈ ਹੈ। 
ਅਸਤੀਫਾ ਦੇਣ ਵਾਲੇ ਪਾਇਲਟ ਕਾਫੀ ਮਹਤਵਪੂਰਣ ਗਿਣਤੀ ਵਿੱਚ ਹਨ। ਇਹ ਸੰਖਿਆ ਕੁਲ ਪਾਇਲਟਸ ਦਾ ਇੱਕ ਚੌਥਾਈ ਬਣਦੀ ਹੈ। ਇਹ ਅਸਤੀਫੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ਼ ਦੇਸ਼ ਵਿਆਪੀ ਹੜਤਾਲ ਤੋਂ ਐਨ ਇੱਕ ਦਿਨ ਪਹਿਲਾਂ ਆਏ। 
ਅਸਲ ਵਿੱਚ ਏਅਰ ਇੰਡੀਆਂ ਨੇ ਮਧ ਅਗਸਤ ਵਿੱਚ ਵੀ ਕਿਹਾ ਸੀ ਕਿ 15 ਕਰੋੜ ਰੁਪਏ  ਖਰਚ ਕੇ ਟਰੇਂਡ ਕੀਤੇ ਗਏ ਇਹਨਾਂ ਪਾਈਲਟਾਂ ਨਾਲ ਬਾਕਾਇਦਾ ਐਗਰੀਮੈਂਟ ਜਾਂ ਕਾਂਟਰੈਕਟ ਕਰ ਲਿਆ ਜਾਣਾ ਚਾਹਿਦਾ ਹੈ ਪਰ ਇਹਨਾਂ ਚੇਤਾਵਨੀ ਭਰੀਆਂ ਸਲਾਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਠੇਕੇਦਾਰੀ ਦੇ ਵਧ ਰਹੇ ਰੁਝਾਨਾਂ ਨੇ ਵਰਕਰਾਂ//ਅਫਸਰਾਂ ਨਾਲ ਅਜਿਹੇ ਸਮਝੌਤਿਆਂ ਨੂੰ ਕਾਫੀ ਦੇਰ ਤੋਂ ਦਰਕਿਨਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਸੁਣਿਆ ਜਾ ਰਿਹਾ ਹੈ ਕਿ ਭਵਿੱਖ ਵਿੱਚ ਉਹਨਾਂ ਨੂੰ ਹੀ ਟ੍ਰੇਨਿੰਗ ਦਿੱਤੀ ਜਾਏਗੀ ਜਿਹੜੇ ਬਾਕਾਇਦਾ ਕਾਂਟਰੈਕਟ ਜਾਂ ਬਾਂਡ ਭਰਨ ਲਈ ਤਿਆਰ ਹੋਣਗੇ। ਦੂਜੇ ਪਾਸੇ ਇਹ ਵੀ ਚਰਚਾ ਹੈ ਕਿ ਕਿਤੇ ਇਸਦਾ ਵੀ ਨਿਜੀਕਰਣ ਕੀਤੇ ਜਾਣ ਦੀ ਤਿਆਰੀ ਤਾਂ ਨਹੀਂ? 

No comments: