Sunday, August 02, 2015

PAU ਵਿੱਚ ਰਾਖਵਾਂਕਰਨ ਨੀਤੀ ਲਾਗੂ ਕਰਨ ਦੀ ਮੰਗ ਤੇਜ਼

Sun, Aug 2, 2015 at 6:38 PM
ਮੰਗਾਂ ਪੂਰੀਆਂ ਨਾ ਹੋਣ 'ਤੇ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ 
ਲੁਧਿਆਣਾ: 2 ਅਗਸਤ 2015: (ਪੰਜਾਬ ਸਕਰੀਨ ਬਿਊਰੋ):
ਅੱਜ ਲੁਧਿਆਣਾ ਦੇ ਸਰਕਟ ਹਾਉਸ ਵਿਖੇ ਪੰਜਾਬ ਅਨੁਸੂਚਿਤ ਜਾਤੀ ਖੇਤੀਬਾੜੀ ਵਿਦਿਆਰਥੀ ਐਸੋਸੀਏਸ਼ਨ ਵੱਲੋਂ ਇੱਕ ਜਰੂਰੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਪੰਜਾਬ ਦੀਆ ਵਖ ਵਖ ਯੂਨੀਵਰਸਿਟੀਆਂ/ਕਾਲਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿੱਚ ਪੰਜਾਬ ਦੇ ਵਿਗੜ੍ਹਦੇ ਹੋਏ ਵਿਦਿਅਕ ਢਾਂਚੇ ਬਾਰੇ ਅਤੇ ਵਿਸ਼ੇਸ਼ ਤੌਰ ਉੱਪਰ ਅਨੁਸੂਚਿਤ ਅਤੇ ਪਛੜੇ ਵਰਗਾਂ ਨਾਲ ਸਬੰਧਿਤ ਵਿਦਿਆਰਥੀਆਂ/ਅਧਿਆਪਕਾ ਅਤੇ ਕਰਮਚਾਰੀਆਂ ਦੀਆ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀਆ ਫੀਸਾ ਅਤੇ ਵਜੀਫਿਆਂ ਸਬੰਧੀ ਵੀ ਵਖ ਵਖ ਬੁਲਾਰਿਆਂ ਨੇ ਵਿਚਾਰ ਪੇਸ਼ ਕੀਤੇ ਅਤੇ ਸੁਝਾਵ ਵੀ ਦਿੱਤੇ ਗਏ।  ਇਸ ਮੀਟਿੰਗ ਦਾ ਕੇਂਦਰ ਬਿੰਦੁ ਇਹ ਸੀ ਕਿ ਪਿਛਲੇ ਲੰਮੇ ਸਮੇ ਤੋ ਭਾਵ ਜਦੋ ਦੀ ਪੰਜਾਬ ਐਗਰੀ ਯੂਨੀ (1962) ਵਿੱਚ ਬਣੀ ਹੈ ਉਸ ਵੇਲੇ ਤੋ ਹੀ ਅਧਿਆਪਨ ਵਿਭਾਗਾਂ (ਟੀਚਿੰਗ) ਵਿੱਚ ਜਿਵੇ ਕਿ ਸਹਾਇਕ ਪ੍ਰੋਫ਼ੇਸਰ/ ਐਸੋਸੀਏਟ ਪ੍ਰੋਫ਼ੇਸਰ ਅਤੇ ਪ੍ਰੋਫ਼ੇਸਰ ਪਧਰ ਤੱਕ ਕੇਂਦਰ ਸਰਕਾਰ/ਪੰਜਾਬ ਸਰਕਾਰ ਦੁਆਰਾ ਨਿਰਧਾਰਿਤ ਕੀਤੀ ਰਿਜ਼ਰਵੇਸ਼ਨ ਨੀਤੀ ਲਾਗੂ ਨਹੀ ਕੀਤੀ ਜਾਂਦੀ। ਲੰਬੇ ਸਮੇ ਤੋ ਵਿਦਿਆਰਥੀਆਂ ਅਤੇ ਰਿਸਰਚ ਸਕਾਲਰਾਂ ਵੱਲੋਂ ਇਹ ਮੰਗ ਕੀਤੀ ਗਈ ਹੈ ਪ੍ਰੰਤੂ ਪੰਜਾਬ ਸਰਕਾਰ ਅਤੇ ਖੇਤੀਬਾੜੀ ਯੂਨੀਵਰਸਿਟੀ  ਦੇ ਅਧਿਕਾਰੀਆਂ ਵੱਲੋਂ ਟਾਲ ਮਟੋਲ ਅਤੇ ਤਾਨਾਸ਼ਾਹੀ ਰਵਈਏ ਕਾਰਨ ਅਜੇ ਤਕ ਕੋਈ ਠੋਸ ਕਾਰਵਾਈ ਨਹੀ ਹੋ ਸਕੀ ਹੈ। ਜਦੋ ਕਿ ਇਸ ਸੰਬੰਧੀ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਆਪਣੇ ਪੱਤਰ ਨੰ : 119 -ਕੇ .ਓਫ 2010 ਮਿਤੀ 22 -10 -2010 ਨੂੰ ਟੀਚਿੰਗ ਵਿੱਚ ਰਾਖਵਾਂਕਰਨ ਨੀਤੀ ਲਾਗੂ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।  ਇਸ ਸੰਬੰਧੀ ਸੰਘਰਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਸਬੰਧੀ ਰਣਨੀਤੀ ਤਿਆਰ ਕੀਤੀ ਗਈ ਅਤੇ ਭਵਿਖ ਵਿੱਚ ਸੰਘਰਸ਼ ਨੂੰ ਹੋਰ ਤੇਜ਼ੀ ਨਾਲ ਕਰਨ ਦਾ ਫੈਸਲਾ ਸਰਬਸੰਮਤੀ ਨਾਲ ਕੀਤਾ ਗਿਆ।
ਇਸ ਉਦੇਸ਼ ਦੀ ਪ੍ਰਾਪਤੀ ਹਿਤ ਭਾਰਤੀ ਵਿਦਿਆਰਥੀ ਮੋਰਚਾ ਦੀ ਪੰਜਾਬ ਇਕਾਈ ਦਾ ਗਠਨ ਕੀਤਾ ਗਿਆ। ਇਸ ਜਥੇਬੰਧੀ ਦੇ ਵਖ ਵਖ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਜਿਸਦੇ ਪਰਧਾਨ ਨਿਰਮਲ ਸਿੰਘ ਨੂੰ ਥਾਪਿਆ ਗਿਆ। 
ਇਸ ਸਮੇ ਹੋਣਹਾਰ ਵਿਦਿਆਰਥੀਆਂ  ਦੀ ਹੋਂਸਲਾ ਅਫਜਾਈ ਲਈ ਉਨਾ ਦੀਆ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਇਸ ਮੀਟਿੰਗ ਦੀ ਪ੍ਰਧਾਨਗੀ ਪ੍ਰੋ ਹਰਨੇਕ ਸਿੰਘ ਸੂਬਾ ਪ੍ਰਧਾਨ ਬਾਮਸੇਫ਼ ਪੰਜਾਬ ਨੇ ਕੀਤੀ, ਉਨ੍ਹਾਂ ਨੇ ਇਸ ਮੌਕੇ ਉੱਤੇ ਸੰਬੋਧਨ ਕਰਦਿਆ ਵਿਦਿਆਰਥੀਆਂ ਨੂੰ ਬਾਮਸੇਫ਼ ਦੀ ਜਾਣ ਪਹਿਚਾਣ ਅਤੇ ਉਦੇਸ਼ਾਂ ਬਾਰੇ ਚਾਨਣਾ ਪਾਇਆ | ਇਸਤੋ ਇਲਾਵਾ ਇਸ ਮੌਕੇ ਡਾ ਬਲਕਾਰ ਚੰਦ ਜਨਰਲ ਸਕੱਤਰ ਬਾਮਸੇਫ਼ ਪੰਜਾਬ ਨੇ ਵੀ ਬਾਮਸੇਫ਼ , ਭਾਰਤੀ ਵਿਦਿਆਰਥੀ ਮੋਰਚਾ ਬਾਰੇ ਵਿਚਾਰ ਪੇਸ਼ ਕੀਤੇ।

No comments: