Wednesday, August 19, 2015

Ludhiana: ਸ਼ਾਹੀ ਇਮਾਮ ਨੂੰ ਧਮਕੀ--ਪੁਲੀਸ ਨੇ ਸੁਰੱਖਿਆ ਵਧਾੲੀ

ਤੜਕੇ ਤਿੰਨ ਵਜੇ ਮਿਲਿਆ ਧਮਕੀ ਪੱਤਰ 
ਲੁਧਿਆਣਾ:19 ਅਗਸਤ 2015: (ਪੰਜਾਬ ਸਕਰੀਨ ਬਿਊਰੋ):
ਲੋਕਾਂ ਦੇ ਦੁੱਖ ਸੁੱਖ ਵਿੱਚ ਹਮੇਸ਼ਾਂ ਨਾਲ ਖੜੇ ਹੋਣ ਵਾਲੇ ਸ਼ਾਹੀ ਇਮਾਮ ਮੌਲਾਨਾ ਹਬੀਬ-ਉਰ-ਰਹਿਮਾਨ ਨੂੰ ਜਾਨੋ ਮਾਰਨ ਦੀ ਧਮਕੀ ਬਾਰੇ ਸੁਣ  ਕੇ ਸਾਰੇ ਦੇਸ਼ ਭਗਤ ਲੋਕ ਸਦਮੇ ਵਿੱਚ ਹਨ। ਜਦੋਂ ਵੀ ਕਦੇ ਸ਼ਰਾਰਤੀ ਅਨਸਰਾਂ ਨੇ ਫਿਰਕੂ ਅਮਨ ਨੂੰ ਖਤਰਾ ਪੈਦਾ ਕਰਨ ਵਾਲੀ ਗੱਲ ਕੀਤੀ ਤਾਂ ਸ਼ਾਹੀ ਇਮਾਮ ਨੇ ਫੌਰੀ ਤੌਰ ਤੇ ਮੀਡੀਆ ਰਹਿਣ ਇਸਲਾਮ ਦਾ ਪੱਖ ਸਪਸ਼ਟ ਕੀਤਾ ਅਤੇ ਭਾਈਚਾਰਕ ਮੋਹੱਬਤ ਨੂੰ ਹੋਰ ਵਧਾਇਆ। ਇਸ ਵਾਰ ਦੀਨਾ ਨਗਰ ਹਮੇ ਤੋਂ ਬਾਅਦ ਜਦੋਂ ਉਹਨਾਂ ਫਿਰ ਦੇਸ਼ ਭਗਤੀ ਵਾਲੀ ਆਵਾਜ਼ ਬੁਲੰਦ ਕੀਤੀ ਤਾਂ ਧਮਕੀ ਪੱਤਰ ਜਾਂ ਹਮਲੇ ਦਾ ਖਦਸ਼ਾ ਉਦੋਂ ਹੀ ਪ੍ਰਤੀਤ ਹੋਣ ਲੱਗ ਪਿਆ ਸੀ। 
ਜਿਕਰਯੋਗ ਹੈ ਕਿ ਗੁਰਦਾਸਪੁਰ ਦੇ ਦੀਨਾਨਗਰ ਵਿੱਚ ਅਤਵਾਦੀ ਹਮਲੇ ਦੇ ਬਾਅਦ ਦੁਸ਼ਮਣ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਨ ਉੱਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੂੰ ਅੱਜ ਸਵੇਰੇ ਇਕ ਧਮਕੀ ਭਰੀ ਚਿੱਠੀ ਮਿਲੀ ਹੈ ਜੋ ੳੁਰਦੂ ਵਿੱਚ ਹੈ। ਇਸ ਵਿੱਚ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਸ਼ਾਹੀ ਇਮਾਮ ਨੇ ਇਸ ਸਬੰਧੀ ਪੁਲੀਸ ਨੂੰ ਸੂਚਿਤ ਕੀਤਾ ਤੇ ੳੁਨ੍ਹਾਂ ਨੂੰ ਧਮਕੀ ਪੱਤਰ ਦਿਖਾਇਆ। ਪੁਲੀਸ ਨੇ ਖੁਦ ਇਸ ਪੱਤਰ ਦਾ ਅਨੁਵਾਰ ਪੰਜਾਬੀ ਵਿੱਚ ਕਰਵਾਇਆ ਹੈ। ਇਸ ਦਾ ਪਤਾ ਚਲਦੇ ਹੀ ਏਸੀਪੀ ਸੈਂਟਰਲ ਅਸ਼ੋਕ ਪੁਰੀ ਪੁਲੀਸ ਟੀਮ ਨਾਲ ਮੌਕੇ ’ਤੇ ਪੁੱਜੇ। ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਪੁਲੀਸ ਨੇ ਮਸਜਿਦ ਅਤੇ ਇਮਾਮ ਦੀ ਸੁਰਖਿਆ ਹੋਰ ਸਖ਼ਤ ਕਰ ਦਿੱਤੀ ਹੈ।
ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ੳੁਹ ਰੋਜ਼ਾਨਾ ਤਿੰਨ ਵਜੇ ਮਸਜਿਦ ਜਾਣ ਲਈ ਨਿਕਲਦੇ ਹਨ ਤੇ ਪੀ ਸੀ ਆਰ ਦਸਤਾ ਉਨ੍ਹਾਂ ਨੂੰ ਲੈਣ ਲਈ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਤਿੰਨ ਵੱਜੇ ਜਦੋਂ ੳੁਹ ੳੁਹ ਘਰ ਤੋਂ ਬਾਹਰ ਨਿਕਲਣ ਲੱਗੇ ਤਾਂ ਉਨ੍ਹਾਂ ਦੇ ਵਿਹਡ਼ੇ ਵਿੱਚ ਇਕ ਪੱਤਰ ਪਿਆ ਸੀ। ੳੁਨ੍ਹਾਂ ਨੇ ਪੱਤਰ ਪਡ਼੍ਹਿਆ ਤੇ ਪੁਲੀਸ ਨੂੰ ਇਸ ਦੀ ਸੂਚਨਾ ਦਿੱਤੀ। ਪੁਲੀਸ ਨੇ ਮੌਕੇ ’ਤੇ ਪੁੱਜ ਕੇ ਘਰ ਦੇ ਆਲੇ ਦੁਆਲੇ ਦੇ ਇਲਾਕੇ ਦੀ ਤਲਾਸ਼ੀ ਲਈ। ਇਸ ਤੋਂ ਬਾਅਦ ਸ਼ਾਹੀ ਇਮਾਮ ਦੀ ਸੁਰੱਖਿਆ ਵਧਾ ਦਿੱਤੀ ਗਹੀ ਹੈ। ਇਸ ਧਮਕੀ ਨਾਲ ਸਾਰੀਆਂ ਦੇਸ਼ ਭਗਤ ਤਾਕਤਾਂ ਵੀ ਅੱਤਵਾਦ ਅਤੇ ਵੱਖਵਾਦ ਦੇ ਖਿਲਾਫ਼ ਇੱਕ ਵਾਰ ਫੇਰ ਇੱਕ ਮੁਠ ਹੋ ਗਈਆਂ ਹਨ। 

No comments: