Sunday, August 30, 2015

ਸੁੱਖਾ ਬਾੜੇਵਾਲੀਆ ਗੈਂਗ ਦੇ ਦੋ ਮੈਂਬਰ ਅਸਲੇ ਸਮੇਤ ਗ੍ਰਿਫਤਾਰ

Sun, Aug 30, 2015 at 5:54 PM
ਬਣਾ ਰਹੇ ਸਨ ਕਿਸੇ ਨਵੀਂ ਵਾਰਦਾਤ ਦੀ ਯੋਜਨਾ 
ਲੁਧਿਆਣਾ: 30 ਅਗਸਤ 2015: (ਪੰਜਾਬ ਸਕਰੀਨ ਬਿਊਰੋ):
ਅੱਜ ਗੁਪਤ ਇਤਲਾਹ ਪਰ ਥਾਣਾ ਪੀ.ਏ.ਯੂ. ਦੀ ਪੁਲਿਸ ਪਾਰਟੀ ਵਲੋ ਕੰਟਰੀ ਹੋਮ ਰੋਡ ਮੋੜ ਨੇੜੇ ਦਸਮੇਸ ਨਗਰ ਨਾਕਾਬੰਦੀ ਕੀਤੀ ਗਈ । ਇਥੇ ਸੁੱਖਾ ਬਾੜੇਵਾਲੀਆ ਗੈਂਗ ਦੇ ਦੋ ਸਾਥੀ ਗਗਨਦੀਪ ਸਿੰਘ ਉਰਫ ਗੱਗੀ ਅਤੇ ਕਰਮਜੀਤ ਸਿੰਘ ਉਰਫ ਬੰਟੀ ਨੂੰ ਨਾਕਾਬੰਦੀ ਦੌਰਾਨ ਮੋਟਰਸਾਇਕਲ ਪਰ ਆਉਦਿਆਂ ਕਾਬੂ ਕਰਕੇ ਮੁਕੱਦਮਾ ਨੰਬਰ 132 ਮਿਤੀ 29-8-2015 ਅ/ਧ 382-34 ਭ:ਦੰਡ ਥਾਣਾ ਪੀ:ਏ:ਯੂ ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ । ਜਿੰਨਾ ਪਾਸੋ ਇੱਕ ਪਿਸਤੋਲ ਦੇਸੀ 6 ਗੋਲੀ 32 ਬੋਰ ਬਰਾਮਦ  ਕੀਤੇ। ਇਹ ਦੋਵੇਂ ਕਿਸੇ ਨਵੀਂ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਸਨ। ਯਾਦ ਰਹੇ ਕਿ ਉਕਤ ਦੋਸੀ ਸੁੱਖਾ ਬਾੜੇਵਾਲੀਆ ਗੈਂਗ ਦੇ ਮੈਂਬਰ ਹਨ। ਜਿੰਨਾਂ ਪਹਿਲਾ ਛਾਉਣੀ ਮਹੁੱਲਾ ਵਿੱਚ ਸੁੱਖਾ ਅਤੇ ਗੋਰੂ ਬੱਚਾ ਦੇ ਗੈਂਗ ਨਾਲ ਰਲਕੇ ਗੋਲੀਆਂ ਮਾਰ ਕੇ ਉਹਨਾਂ ਦਾ ਜੂਆ ਲੁੱਟਿਆ ਸੀ ਅਤੇ ਨੂਰਪੁਰ ਬੇਦੀ ਵਿਖੇ ਕਾਰ ਸਵਾਰ ਨੂੰ ਰੋਕ ਕੇ ਗੋਲੀਆਂ ਮਾਰੀਆਂ ਸਨ। ਇਹਨਾਂ ਦੇ ਖਿਲਾਫ ਹੇਠ ਲਿਖੇ ਮੁਕੱਦਮੇ ਦਰਜ ਰਜਿਸਟਰ ਹਨ ਜਿਨਾ ਵਿੱਚ ਇਹ ਗੈਰਹਾਜਰ ਹਨ। ਮੁਕੱਦਮਿਆਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ। ਪੀ. ਏ. ਯੂ. ਥਾਣਾ ਮੁਖੀ ਸੁਰਿੰਦਰ ਚੋਪੜਾ ਨੇ ਦੱਸਿਆ  ਕਿ ਆਈ. ਏ. ਐੱਸ. ਗੁਰਸੇਵਕ ਸਿੰਘ ਨੇ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਦਸਮੇਸ਼ ਨਗਰ ਨੇੜੇ ਕੀਤੀ ਨਾਕਾਬੰਦੀ ਦੌਰਾਨ ਪੁਲਿਸ ਨੇ ਸੁੱਖਾ ਬਾੜੋਵਾਲੀਆ ਗੈਂਗ ਦੇ 2 ਮੈਂਬਰਾਂ ਅਸਲ੍ਹੇ ਸਣੇ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਉਹਨਾਂ ਕੋਲੋਂ ਇਕ ਦੇਸੀ ਪਿਸਤੌਲ, 6 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। 
1. ਮੁਕੱਦਮਾ ਨੰਬਰ 113 ਮਿਤੀ 23/11/13 ਅ/ਧ 307,148,149 IPC 25 ਅਸਲਾ ਐਕਟ ਥਾਣਾ ਨੂਰਪਰ ਬੇਦੀ ਰੋਪੜ।
2. ਮੁਕੱਦਮਾ ਨੰਬਰ 234 ਮਿਤੀ 29/10/13 ਅ/ਧ 398,382,336,148,149   IPC 25 ਅਸਲਾ ਐਕਟ ਥਾਂਣਾ ਸਲੇਮ ਟਾਬਰੀ ਲੁਧਿਆਣਾ।
3. ਮੁਕੱਦਮਾ ਨੰਬਰ 100 ਮਿਤੀ 1/12/13 ਅ/ਧ 307,34 IPC 25 ਅਸਲਾ ਐਕਟ  ਥਾਣਾ ਹੈਬੋਵਾਲ ਲੁਧਿਆਂਣਾ।
4. ਮੁਕੱਦਮਾ ਨੰਬਰ 57 ਮਿਤੀ 16/05/12 ਅ/ਧ 448,380,506,504 IPC ਥਾਣਾ ਸਰਾਭਾ ਨਗਰ ਲੁਧਿਆਂਣਾ
5. ਮੁਕੱਦਮਾ ਨੰਬਰ 23 ਮਿਤੀ 1/04/13 ਅ/ਧ 447,427,506  IPC  ਪੀ.ਏ.ਯੂ.ਲੁਧਿਆਣਾ 

No comments: