Thursday, August 27, 2015

ਦੋ ਸਤੰਬਰ ਦੀ ਹੜਤਾਲ ਰੋਕਣ ਦੀਆਂ ਕਰੀਬ ਸਾਰੀਆਂ ਕੋਸ਼ਿਸ਼ਾਂ ਨਾਕਾਮ

ਕੌਮੀ ਹੜਤਾਲ ਦੇ ਹੁੰਗਾਰੇ ਵੱਜੋਂ ਲੁਧਿਆਣਾ ਵਿੱਚ ਬਸ ਅੱਡੇ ਅੱਗੇ ਹੋਵੇਗੀ ਰੈਲੀ 
ਲੁਧਿਆਣਾ: 27 ਅਗਸਤ 2015:  (ਪੰਜਾਬ ਸਕਰੀਨ ਬਿਊਰੋ): 
ਬੀਜੇਪੀ ਸਮਰਥਕ ਟ੍ਰੇਡ ਯੂਨੀਅਨ ਸਮੇਤ ਸਮੂਹ ਟ੍ਰੇਡ ਯੂਨੀਅਨਾਂ ਦੋ ਸਤੰਬਰ ਦੀ ਹੜਤਾਲ ਲਈ ਡਟੀਆਂ ਹੋਈਆਂ ਹਨ। ਇਹਨਾਂ ਸਾਰੀਆਂ ਕੇਂਦਰੀ ਟ੍ਰੇਡ ਯੂਨੀਅਨਾਂ ਦੇ ਸੱਦੇ ਤੇ 2 ਸਿਤੰਬਰ ਨੂੰ ਕੇਂਦਰ ਸਰਕਾਰ ਦੀਆਂ ਮਜ਼ਦੂਰ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ਬਾਰੇ ਜਾਣਕਾਰੀ ਦੇਣ ਦੇ ਲਈ ਜੱਥੇਬੰਦ ਕੀਤੀ ਜਾ ਰਹੀ ਪ੍ਰੈਸ ਕਾਨਫ਼੍ਰੰਸ ਨੂੰ ਕਾਮਰੇਡ ਓ ਪੀ ਮਹਿਤਾ (ਏਟਕ), ਸ਼੍ਰੀ ਨਾਗੇਸ਼ਵਰ ਸਿੰਘ  (ਬੀ ਐਮ ਐਸ), ਸ: ਸਵਰਨ ਸਿੰਘ (ਇੰਟਕ), ਕਾ ਜਗਦੀਸ਼ ਚੰਦ (ਸੀਟੂ), ਕਾ ਪਰਮਜੀਤ ਸਿੰਘ (ਸੀ ਟੀ ਯੂ) ਨੇ ਸੰਬੋਧਨ ਕੀਤਾ।  ਉਹਨਾਂ ਨੇ ਦੱਸਿਆ ਕਿ ਹਜ਼ਾਰਾਂ ਕਾਮੇਂ ਰੋਡਵੇਜ਼ ਦਾ ਚੱਕਾ ਜਾਮ ਕਰ ਕੇ, ਬੈਂਕਾਂ, ਫੈਕਟਰੀਆਂ, ਬਿਜਲੀ, ਟੈਲੀਫ਼ੋਨ, ਡਾਕ, ਸਰਕਾਰੀ ਅਤੇ ਅਰਧ ਸਰਕਾਰੀ ਮਹਿਕਮੇ ਬੰਦ ਕਰਕੇ ਬੱਸ ਅੱਡੇ ਦੇ ਸਾਹਮਣੇ ਇੱਕਤਰ ਹੋ ਕੇ ਆਪਣੇ ਰੋਸ ਦਾ ਪ੍ਰਗਟਾਅ ਕਰਨਗੇ। ਹਾਲਾਂਕਿ ਹੜਤਾਲ ਦਾ ਸੱਦਾ ਦੇਣ ਵਾਲਿਆਂ ਵਿੱਚ ਭਾਰੀ ਉਤਸ਼ਾਹ ਹੈ ਪਰ ਦਿਲਾਂ ਦੇ ਕਿਸੇ ਲੁਕਵੇਂ ਕੋਨੇ ਵਿੱਚ ਇਸ ਗੱਲ ਦੀ ਉਦਾਸੀ ਵੀ ਕਿ ਭਾਰਤੀ ਰੇਲਵੇ ਇਸ ਹੜਤਾਲ ਵਿੱਚ ਸ਼ਾਮਲ ਨਹੀਂ ਹੋ ਰਿਹਾ। ਸਰਕਾਰੀ ਧਿਰਾਂ ਵਿੱਚ ਇਸ ਗੱਲ ਨੂੰ ਲੈ ਕੇ ਭਾਰੀ ਤੱਸਲੀ ਹੈ ਕਿ ਉਹਨਾਂ ਭਾਰਤੀ ਰੇਲ ਨੂੰ ਘਟੋਘੱਟ ਆਪਣੇ ਨਾਲ ਖੜੇ ਹੋਣ ਤੇ ਮਨਾਇਆ ਹੋਇਆ ਹੈ। ਦੋ ਸਤੰਬਰ ਦੀ ਹੜਤਾਲ ਅਸਲ ਵਿੱਚ ਸਰਕਾਰ ਦੀਆਂ ਨੀਤੀਆਂ ਵਿਰੁਧ ਇੱਕ ਖੁਲ੍ਹੇ ਰੋਸ ਦਾ ਸ਼ਾਂਤਮਈ ਪ੍ਰਗਟਾਵਾ ਹੈ। ਹੜਤਾਲ ਦੀ ਤਿਆਰੀ ਵਿੱਚ ਲੱਗੇ ਟ੍ਰੇਡ ਯੂਨੀਅਨ ਆਗੂ ਕਸ ਪੱਖੋਂ ਵੀ ਸਾਵਧਾਨ ਹਨ ਕਿ ਕਿਤੇ ਕੋਈ ਸ਼ਰਾਰਤੀ ਜਾਂ ਸਾਜਿਸ਼ੀ ਅਨਸਰ ਹੜਤਾਲ ਦੇ ਸ਼ਾਂਤਮਈ ਸੰਕਲਪ ਨੂੰ ਸਾਬੋਤਾਜ ਕਰਨ ਲਈ ਕੋਈ ਚਾਲ ਨ ਚੱਲ ਸਕੇ। ਇਸ ਮਕਸਦ ਲਈ ਵਿਸ਼ੇਸ਼ ਟਰੇਂਡ ਵਾਲੰਟੀਅਰ ਅਤੇ ਖਾਸ ਕੈਮਰੇ ਤਿਆਰ ਰੱਖੇ ਜਾਣਗੇ। 
ਉਹਨਾਂ ਨੇ ਦੱਸਿਆ ਕਿ 2 ਸਤੰਬਰ ਦੀ ਹੜਤਾਲ ਨੂੰ ਸਫ਼ਲ ਬਣਾਉਣ ਲਈ ਲੁਧਿਆਣਾ ਦੀਆਂ ਸਮੂਚੀਆਂ ਟ੍ਰੇਡ ਯੂਨੀਅਨਾਂ ਨੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ 20 ਅਗਸਤ ਨੂੰ ਇੱਕ ਵਿਸ਼ਾਲ ਕੰਨਵੈਨਸ਼ਨ ਕੀਤੀ ਸੀ ਜਿਸ ਵਿੱਚ ਬੀ ਐਮ ਐਸ, ਇੰਟਕ, ਏਟਕ, ਸੀਟੂ ਅਤੇ ਸੀ ਟੀ ਯੂ ਨਾਲ ਸਬੰਧਤ ਸਮੂਚੀਆਂ ਯੂਨੀਅਨਾਂ ਤੋਂ ਇਲਾਵਾ ਕਈ ਅਜ਼ਾਦ ਫ਼ੈਡਰੇਸ਼ਨਾਂ ਅਤੇ ਐਸੋਸੀਏਸ਼ਨਾਂ ਨੇ ਹਿੱਸਾ ਲਿਆ ਸੀ। ਇਸ ਵਿੱਚ ਫ਼ੈਸਲਾ ਲਿਆ ਗਿਆ ਸੀ ਕਿ ਲੁਧਿਆਣਾ ਦੀਆਂ ਸਾਰੀਆਂ ਟ੍ਰੇਡ ਯੂਨੀਅਨਾਂ ਇਸ ਹੜਤਾਲ ਵਿੰਚ ਵੱਧ ਚੜ੍ਹ ਕੇ ਹਿੱਸਾ ਲੈਣ ਗੀਆਂ।  ਦੋ ਸਿਤੰਬਰ ਨੂੰ ਕੀਤੀ ਜਾਰਹੀ ਇਹ ਹੜਤਾਲ ਦੇਸ਼ ਭਰ ਦੇ ਮਜ਼ਦੂਰਾਂ, ਮੁਲਾਜ਼ਮਾਂ ਤੇ ਮਿਹਨਤਕਸ਼ਾਂ ਵਿੱਚ ਪਨਪ ਰਹੇ ਗੁੱਸੇ ਦਾ ਪ੍ਰਗਟਾਵਾ ਕਰੇਗੀ। ਇਹ ਹੜਤਾਲ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ, ਕਿਸਾਨ ਵਿਰੋਧੀ, ਛੋਟੇ ਤੇ ਦਰਮਿਆਨੇ ਦੁਕਾਨਦਾਰ ਤੇ ਉਦਯੋਗਪਤੀਆਂ ਵਿਰੋਧੀ ਨੀਤੀਆਂ ਦੇ ਵਿਰੁੱਧ ਹੈ। ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਂਜੋ ਕਿਰਤ ਕਾਨੂੰਨ ਵਿੱਚ ਮਜ਼ਦੂਰ ਵਿਰੋਧੀ  ਸੋਧਾਂ ਕਰ ਰਹੀ ਹੈ, ਉਸ ਨਾਲ ੭੦¿ ਮਜ਼ਦੂਰ ਕਿਰਤਕਾਨੂੰਨਾਂ ਦੇ ਦਾਇਰੇ ਚੋਂ ਬਾਹਰ ਹੋ ਜਾਣਗੇ। ਖੁਦਰਾ ਵਿਉਪਾਰ ਵਿੱਚ ਵਿਦੇਸ਼ੀ ਨਿਵੇਸ਼ (ਸ਼ਣਂ) ਲਿਆਉਣ ਦੇ ਨਾਲ ਛੋਟਾ ਵਪਾਰੀ ਬੁਰੀ ਤਰਾਂ ਪ੍ਰਭਾਵਿਤ ਹੋ ਜਾਏਗਾ। ਉਹਨਾਂ ਨੇ ਕਿਹਾ ਕਿ ਦੇਸ਼ ਆਰਥਿਕ ਮੰਦੀ ਤੋਂ ਪਰੇਸ਼ਾਨ ਹੈ, ਬੇਰੁਜ਼ਗਾਰੀ ੧੦ ਕਰੋੜ ਦਾ ਆਂਕੜਾ ਪਾਰ ਕਰ ਗਈ ਹੈ, ਕਿਸਾਨ ਖੁਦਕਸ਼ੀਆਂ ਕਰ ਰਹੇ ਹਨ। ਜਦੋਂ ਇੱਕ ਪਾਸੇ ਅਮੀਰਾਂ ਦੇ ਕੋਲ ਖਰਬਾਂ ਰੁਪਏ ਦਾ ਧੰਨ ਇੱਕਠਾ ਹੋ ਗਿਆ ਹੈ, ਪਰ ਦੂਜੇ ਪਾਸੇ 30 ਪ੍ਰਤੀਸ਼ਤ ਅਬਾਦੀ ਦੋ ਵਕਤ ਦੀ ਰੋਟੀ ਵੀ ਨਹੀਂ ਖਾ ਸਕਦੀ ਤੇ ਦੇਸ਼ ਦੀ 85 ਪ੍ਰਤੀਸ਼ਤ ਅਬਾਦੀ ਸਿਹਤ ਸੇਵਾਵਾਂ, ਪੀਣ ਨੂੰ ਸਾਫ਼ ਪਾਣੀ, ਚੰਗੀ ਸਿੱਖਿਆ ਅਤੇ ਕਈ ਹੋਰ ਜ਼ਰੂਰੀ ਲੋੜਾਂ ਤੋਂ ਵਾਂਝੀ ਹੈ। ਪਰੰਤੂ ਦੇਸ਼ ਦਾ ਪ੍ਰਧਾਨ ਮੰਤਰੀ ਖੁਲ੍ਹੇ ਆਮ ਕਾਰਪੋਰੇਟ ਜਗਤ ਦੀ ਹਿਮਾਇਤ ਕਰ ਰਿਹਾ ਹੈ ਤੇ ਸਮਾਜ ਨੂੰ ਫ਼ਿਰਕੂ ਲੀਹਾਂ ਤੇ ਵੰਡਣ ਵਿੱਚ ਲੱਗਿਆ ਹੋਇਆ ਹੈ। 
ਇਹ ਇਤਿਹਾਸਿਕ ਹੜਤਾਲ ਮੰਗ ਕਰੇਗੀ ਕਿ ਘੱਟੋ ਘੱਟ ਉਜਰਤ ੧੫੦੦੦ ਰੁਪਏ ਮਿਥੀ ਜਾਵੇ, ਸਾਰੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਇੱਕੋ ਜਿਹੇ ਕੰਮ ਦਾ ਇੱਕੋ ਜਿਹਾ ਵੇਤਨ ਦਿੱਤਾ ਜਾਵੇ, ਕਿਰਤ ਕਾਨੂੰਨਾਂ ਦੀ ਉਲੰਘਣਾ ਰੋਕੀ ਜਾਵੇ ਅਤੇ ਕਿਰਤ ਕਾਨੂੰਨਾਂ ਵਿੱਚ ਮਜ਼ਦੂਰ ਵਿਰੋਧੀ ਸੋਧਾਂ ਬੰਦ ਕੀਤੀਆਂ ਜਾਣ। ਸਕੀਮ ਕਰਮਚਾਰੀਆਂ ਜਿਵੇਂ ਕਿ ਆਂਗਨਵਾੜੀ, ਆਸ਼ਾ ਵਰਕਰ ਅਤੇ ਐਨ ਆਰ ਐਚ ਐਮ ਅਦਿ ਦੀਆਂ ਸੇਵਾਵਾਂ  ਨੂੰ  ਸਰਕਾਰੀ ਕਰਮਚਾਰੀਆਂ ਦੀ ਤਰਾਂ ਨਿਯਮਿਤ ਕੀਤਾ ਜਾਏ। ਭੌਂ ਹੱੜਪੂ ਬਿੱਲ ਵਾਪਸ ਲਿਆ ਜਾਵੇ। ਇੱਕ ਜਨਵਰੀ 2004 ਤੋਂ ਲਾਗੂ ਨਵੀਂ ਪੈਨਸ਼ਨ ਸਕੀਮ ਬੰਦ ਕਰਕੇ ਪੁਰਾਨੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਜਨਤੱਕ ਖੇਤਰ (ਪਬਲਿਕ ਸੈਕਟਰ) ਦਾ ਨਿਜੀਕਰਨ ਬੰਦ ਕੀਤਾ ਜਾਏ। ਸਭ ਮਜ਼ਦੂਰਾਂ ਨੂੰ ਪੈਨਸ਼ਨ ਦਿੱਤੀ ਜਾਏ। 
ਇਸ ਪ੍ਰੈਸ ਕਾਨਫ਼੍ਰੰਸ ਮੌਕੇ ਣ  ਝ਼ਚਗ, ਙੀ਼ਗ਼ਅ ਛ਼ਗਲੀ਼, ਾਂਕਮ਼; ਛਜਅਪੀ, ਭਚਗਅ਼ਠ ਛਜਅਪੀ ਛਜਦੀਚ, ੜਜਹ਼ਖ ਾਂਚਠ਼ਗ, ਛ਼ਗ਼ਲਹਜਵ ਛਜਅਪੀ ਛ਼ਗੀ਼;ਜ, ਞ਼ਠ ਛਜਅਪੀ, ਛਚਗਕਤੀ ਛਰਰਦ, ਛ ਾਂ ੳਜਮ਼ਗਜ, ਝ਼ਅਹਜਵ ਛਜਅਪੀ, ਛ਼ਠ਼ਗ ਨ਼ੀ਼ਦਚਗ, ਞ਼ਠ ਙੀ਼ਅਦਕਗ, ਾਂ਼ਠਕਤੀਮ਼ਗ ਢ਼ਦ਼ਡ ਼ਅਦ ਸ਼ਕਗਰੰਕ ਝ਼ਤਵਕਗ

No comments: