Tuesday, August 25, 2015

ਚੁਣੇ ਗਏ ਖਿਡਾਰੀਆਂ ਨੂੰ ਮਿਲੇਗਾ ਬਰਤਾਨੀਆ ਜਾਣ ਦਾ ਮੌਕਾ

ਖੇਡ ਸੈਰ ਸਪਾਟਾ ਕੰਪਨੀ ਲਾਂਚ ਕਰੇਗੀ ਪ੍ਰੀਮੀਅਰ ਐਕਸਪਲੋਰ ਕੱਪ
ਕੋਲਕਾਤਾ: ਭਾਰਤ ’ਚ ਨੌਜਵਾਨ ਫੁਟਬਾਲ ਪ੍ਰਤਿਭਾਵਾਂ ਦੇ ਵਿਕਾਸ ਲੲੀ ਬਰਤਾਨੀਆ ਸਥਿਤ ਖੇਡ ਸੈਰ ਸਪਾਟਾ ਕੰਪਨੀ ਪ੍ਰੀਮੀਅਰ ਐਕਸਪਲੋਰ ਨੇ ‘ਪ੍ਰੀਮੀਅਰ ਐਕਸਪਲੋਰ ਕੱਪ’ ਲਾਂਚ ਕਰਨ ਲੲੀ ਮਾਨਚੈਸਟਰ ਯੂਨਾੲੀਟਿਡ ਸੌਕਰ ਸਕੂਲ ਨਾਲ ਹੱਥ ਮਿਲਾਇਆ ਹੈ। ਪ੍ਰਬੰਧਕਾਂ ਨੇ ਅੱਜ ਦੱਸਿਆ ਕਿ ਬਰਤਾਨੀਆ ’ਚ ਜੁਲਾੲੀ 2016 ’ਚ ਹੋਣ ਵਾਲੇ ਅੱਠ ਦਿਨਾਂ ਮੁਕਾਬਲੇ ਵਿੱਚ ਦਿੱਲੀ, ਮੁੰਬੲੀ, ਬੰਗਲੌਰ ਤੇ ਕੋਲਕਾਤਾ ਦੇ ਸਿਖ਼ਰਲੇ 10 ਸਕੂਲਾਂ ਦੇ ਅੰਡਰ-16 ਖਿਡਾਰੀ ਹਿੱਸਾ ਲੈਣਗੇ। ਪ੍ਰੀਮੀਅਰ ਐਕਸਪਲੋਰ ਦੇ ਸੰਸਥਾਪਕ ਤੇ ਨਿਰਦੇਸ਼ਕ ਪੀਟਰ ਵਾਟਸ ਨੇ ਕਿਹਾ ਕਿ ੳੁਹ ਦੇਸ਼ ’ਚ ਫੁਟਬਾਲ ਪ੍ਰਤਿਭਾ ਦਾ ਵਿਕਾਸ ਕਰਨਾ ਚਾਹੁੰਦੇ ਹਨ। ਖੇਤਰੀ ਟਰਾਇਲ ਇਸ ਸਾਲ ਨਵੰਬਰ ’ਚ ਸ਼ੁਰੂ ਹੋਣਗੇ। ਇਨ੍ਹਾਂ ਟਰਾਇਲਜ਼ ਤੋਂ ਪ੍ਰੀਮੀਅਰ ਐਕਸਪਲੋਰ ਕੱਪ ’ਚ ਸ਼ਹਿਰ ਦੀ ਨੁਮਾਇੰਦਗੀ ਕਰਨ ਲੲੀ 16 ਖਿਡਾਰੀ ਚੁਣੇ ਜਾਣਗੇ ਅਤੇ ਇਸ ਤੋਂ ਬਾਅਦ ਇਨ੍ਹਾਂ ਨੂੰ ਬਰਤਾਨੀਆ ਜਾਣ ਦਾ ਮੌਕਾ ਮਿਲੇਗਾ।

No comments: