Sunday, August 23, 2015

ਨਕਸਲੀ ਹਮਲੇ 'ਚ ਅਫ਼ਸਰ ਸ਼ਹੀਦ, ਇੱਕ ਜਵਾਨ ਜ਼ਖ਼ਮੀ

ਉੜੀਸਾ ਤੋਂ ਆਏ ਲੱਗਭੱਗ 150 ਮਾਓਵਾਦੀ ਕਰ ਰਹੇ ਹਨ ਬੈਠਕਾਂ
ਰਾਏਪੁਰ: 22 ਅਗਸਤ 2015: (ਇੰਟ):
Courtesy Photo
ਨਕਸਲੀਆਂ ਅਤੇ ਸੁਰੱਖਿਆ ਫੋਰਸਾਂ ਦਰਮਿਆਨ ਮੁਕਾਬਲਿਆਂ ਦਾ ਸਿਲਸਿਲਾ ਜਾਰੀ ਹੈ। ਆਏ ਦਿਨ ਕਿਤੇ ਨ ਕਿਤੇ ਮੁਕਾਬਲੇ ਦੀ  ਖਬਰ ਆਉਂਦੀ ਰਹਿੰਦੀ ਹੈ। ਹੁਣ ਨਵੀਂ ਵਾਰਦਾਤ ਹੋਈ ਹੈ ਛਤੀਸਗੜ੍ਹ ਦੇ ਬਸਤਰ ਜ਼ਿਲੇ ਵਿੱਚ। ਛਤੀਸਗੜ੍ਹ ਦੇ ਬਸਤਰ ਜ਼ਿਲ੍ਹੇ 'ਚ ਨਕਸਲੀਆਂ ਵੱਲੋਂ ਘਾਤ ਲਗਾ ਕੇ ਪੁਲਸ ਪਾਰਟੀ 'ਤੇ ਹਮਲਾ ਕਰ ਦਿੱਤਾ ਗਿਆ, ਜਿਸ ਵਿੱਚ ਵਿਸ਼ੇਸ਼ ਟਾਸਕ ਫੋਰਸ ਦਾ ਇੱਕ ਅਫ਼ਸਰ ਸ਼ਹੀਦ ਹੋ ਗਿਆ ਅਤੇ ਇੱਕ ਹੋਰ ਜਵਾਨ ਜ਼ਖ਼ਮੀ ਹੋ ਗਿਆ। ਝਾਰਖੰਡ ਪੁਲਸ ਦੇ ਡੀ ਜੀ ਪੀ ਦੀਪਾਂਸ਼ੂ ਕਾਬਡ਼ਾ ਨੇ ਦੱਸਿਆ ਹੈ ਕਿ ਬਸਤਰ ਜ਼ਿਲ੍ਹੇ ਦੇ ਟੀਟਾਪਾਡ਼ਾ ਪਿੰਡ ਨੇਡ਼ੇ ਨਕਸਲੀਆਂ ਨੇ ਪੁਲਸ ਪਾਰਟੀ 'ਤੇ ਘਾਤ ਲਗਾ ਕੇ ਹਮਲਾ ਕੀਤਾ ਅਤੇ ਇਸ ਹਮਲੇ 'ਚ ਵਿਸ਼ੇਸ਼ ਟਾਸਕ ਫੋਰਸ ਦੇ ਅਸਿਸਟੈਂਟ ਪਲਟੂਨ ਕਮਾਂਡਰ ਕ੍ਰਿਸ਼ਨਪਾਲ ਸਿੰਘ ਸ਼ਹੀਦ ਹੋ ਗਿਆ। ਕਾਬਡ਼ਾ ਨੇ ਦੱਸਿਆ ਕਿ ਦੇਰ ਰਾਤ ਪੁਲਸ ਨੂੰ ਜਾਣਕਾਰੀ ਮਿਲੀ ਸੀ ਕਿ ਦੁਰਭਾ ਤੋਂ ਸੁਕਮਾ ਜਾਣ ਵਾਲੀ ਸਡ਼ਕ ਰਾਜਮਾਰਗ ਨੰਬਰ 30 'ਤੇ ਨਕਸਲੀਆਂ ਨੇ ਦਰੱਖਤ ਵੱਢ ਕੇ ਸੁੱਟੇ ਹਨ ਅਤੇ ਰਸਤਾ ਰੋਕ ਦਿੱਤਾ ਹੈ। ਉਨ੍ਹਾ ਦਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਐਸ ਈ ਐਫ਼ ਦੀ ਇੱਕ ਟੀਮ ਘਟਨਾ ਵਾਲੀ ਥਾਂ 'ਤੇ ਭੇਜੀ ਗਈ। ਉਨ੍ਹਾ ਦੱਸਿਆ ਕਿ ਜਦੋਂ ਪੁਲਸ ਪਾਰਟੀ ਟੋਟੋਪਾਡ਼ਾ ਪਿੰਡ ਨੇੜੇ ਪਹੁੰਚੀ ਤਾਂ ਨਕਸਲੀਆਂ ਨੇ ਘਾਤ ਲਗਾ ਕੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਸਿੰਘ ਦੇ ਗੋਲੀ ਵੱਜੀ ਅਤੇ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਕਾਬੜਾ ਨੇ ਦੱਸਿਆ ਕਿ ਪੁਲਸ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਦੋਹਾਂ ਪਾਸਿਓਂ ਦੇਰ ਰਾਤ ਤੱਕ ਗੋਲੀ ਚਲਦੀ ਰਹੀ। ਗੋਲੀਬਾਰੀ ਤੋਂ ਬਾਅਦ ਨਕਸਲੀ ਜੰਗਲਾਂ ਵੱਲ ਭੱਜ ਗਏ। ਉਨ੍ਹਾ ਦੱਸਿਆ ਕਿ ਪੁਲਸ ਅਫ਼ਸਰ ਨੂੰ ਉਥੋਂ ਕੱਢਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਦਮ ਤੋੜ ਗਏ।
ਸੂਬੇ ਦੇ ਇੱਕ ਸੀਨੀਅਰ ਅਫ਼ਸਰ ਨੇ ਦੱਸਿਆ ਹੈ ਕਿ ਪੁਲਸ ਨੂੰ ਜਾਣਕਾਰੀ ਮਿਲੀ ਹੈ ਕਿ ਦਰਭਾ ਖੇਤਰ 'ਚ ਉੜੀਸਾ ਤੋਂ ਲੱਗਭੱਗ 150 ਮਾਓਵਾਦੀ ਆਏ ਹਨ ਅਤੇ ਉਹ ਬੈਠਕਾਂ ਕਰ ਰਹੇ ਹਨ। ਪੁਲਸ ਅਧਿਕਾਰੀ ਨੇ ਦਸਿਆ ਹੈ ਕਿ ਇਸ ਘਟਨਾ ਤੋਂ ਬਾਅਦ ਨਕਸਲੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।

No comments: