Saturday, August 29, 2015

ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਬੰਬ ਧਮਾਕਾ

ਬੰਬ ਧਮਾਕੇ ਦੌਰਾਨ 18 ਜਵਾਨ ਜ਼ਖਮੀ--ਸੱਤਾਂ ਦੀ ਹਾਲਤ ਗੰਭੀਰ  
ਸ੍ਰੀਨਗਰ: 29 ਅਗਸਤ 2015:(ਪੰਜਾਬ ਸਕਰੀਨ ਬਿਊਰੋ):
ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਬੰਬ ਧਮਾਕਾ ਹੋਣ ਮਗਰੋਂ ਸਨਸਨੀ ਵਰਗੇ ਹਾਲਾਤ ਹਨ। ਇਹ ਬੰਬ ਧਮਾਕਾ ਫ਼ੌਜ ਦੇ ਇੱਕ ਕੈਂਪ 'ਚ ਸ਼ਨੀਵਾਰ ਨੂੰ ਸਵੇਰੇ 8:45 ਵਜੇ ਹੋਇਆ। ਟਰੇਨਿੰਗ ਅਭਿਆਸਾਂ ਦੌਰਾਨ ਹੋਏ ਧਮਾਕੇ ਦਾ ਕਾਰਣ ਅਚਾਨਕ ਹੋਈ ਦੁਰਘਟਨਾ ਦੱਸਿਆ ਗਿਆ ਹੈ। ਦੁਰਘਟਨਾਵਸ਼ ਹੋਏ ਇਸ ਵਿਸਫੋਟ ਵਿੱਚ ਫ਼ੌਜ ਦੇ ਘੱਟ ਤੋਂ ਘੱਟ 18 ਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚੋਂ ਸੱਤ ਦੀ ਹਾਲਤ ਗੰਭੀਰ ਬਣੀ ਹੋਲੀ ਹੈ। ਫ਼ੌਜ ਦੇ ਇੱਕ ਅਧਿਕਾਰੀ ਕਰਨਲ ਐਨ ਐਨ ਜੋਸ਼ੀ ਨੇ ਦੱਸਿਆ ਕਿ ਪੁਲਵਾਮਾ ਦੇ ਅਵੰਤੀਪੁਰਾ ਖੇਤਰ 'ਚ ਕੋਰ ਬੈਟਲ ਸਕੂਲ (ਸੀਬੀਐਸ) 'ਚ ਹੋਏ ਵਿਸਫੋਟ 'ਚ ਘੱਟ ਤੋਂ ਘੱਟ 18 ਜਵਾਨ ਜ਼ਖ਼ਮੀ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ 18 'ਚੋਂ 7 ਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹਨ ਤੇ ਉਨ੍ਹਾਂ ਨੂੰ ਵਿਸ਼ੇਸ਼ ਇਲਾਜ ਲਈ ਹਵਾਈ ਰਸਤੇ ਤੋਂ ਬਦਾਮੀਬਾਗ ਛਾਉਣੀ ਸਥਿਤ 92 ਬੇਸ ਹਸਪਤਾਲ ਪਹੁੰਚਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਬਾਕੀ ਜ਼ਖ਼ਮੀਆਂ ਨੂੰ ਮੁੱਢਲਾ ਉਪਚਾਰ ਦਿੱਤਾ ਗਿਆ ਹੈ ਤੇ ਉਨ੍ਹਾਂ ਦੀ ਹਾਲਤ ਸਥਿਰ ਹੈ। ਅਧਿਕਾਰੀ ਨੇ ਕਿਹਾ ਕਿ ਫ਼ਿਲਹਾਲ ਇਹ ਪਤਾ ਨਹੀਂ ਲੱਗਾ ਹੈ ਕਿ ਵਿਸਫੋਟ ਕਿਵੇਂ ਹੋਇਆ। ਇਸ ਸਬੰਧੀ ਹੋਣ ਵਾਲੀ ਜਾਂਚ ਪੜਤਾਲ ਦੇ ਨਤੀਜਿਆਂ ਤੋਂ ਹੀ ਪਤਾ ਲੱਗ ਸਕੇਗਾ ਇਸ ਧਮਾਕੇ ਦਾ ਕਾਰਨ। ਕਰਨਲ ਜੋਸ਼ੀ ਦਾ ਕਹਿਣਾ ਹੈ ਕਿ ਧਮਾਕੇ ਦੀ ਜਾਂਚ ਲੈ ਧਮਾਕੇ ਸਮੇਂ ਦੇ ਹਾਲਾਤਾਂ ਅਤੇ ਤਥਾਂ ਨੂੰ ਪੂਰੀ ਤਰਾਂ ਪੜਤਾਲਿਆ ਜਾਵੇਗਾ। ਇਸ ਗੱਲ ਦਾ ਗੰਭੀਰਤਾ ਨਾਲ ਪਤਾ ਲਾਇਆ ਜਾਏਗਾ ਕਿ ਧਮਾਕੇ ਦਾ ਅਸਲੀ ਕਾਰਨ ਕੀ ਸੀ?

No comments: