Saturday, August 15, 2015

ਦੇਸ਼ ਦੀਆਂ ਜਮਹੂਰੀ ਸੰਸਥਾਵਾਂ ਦਬਾਅ ਹੇਠ ਹਨ--ਰਾਸ਼ਟਰਪਤੀ ਪ੍ਰਣਵ ਮੁਖਰਜੀ

14-ਅਗਸਤ-2015 19:23 IST
ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ਮੌਕੇ ਰਾਸ਼ਟਰਪਤੀ ਵੱਲੋਂ ਦਿਲ ਟੁੰਬਵਾਂ  ਭਾਸ਼ਣ 
ਇਹੀ ਸਮਾਂ ਹੈ ਜਦੋਂ ਲੋਕ ਅਤੇ ਉਹਨਾਂ ਦੀਆਂ ਪਾਰਟੀਆਂ ਗੰਭੀਰ ਚਿੰਤਨ ਕਰਨ 
ਨਵੀਂ ਦਿੱਲੀ: 14 ਅਗਸਤ 2015: (PIB):
ਪੰਜਾਬ ਸਕਰੀਨ ਹਿੰਦੀ ਵੀ ਦੇਖੋ 
ਪੰਜਾਬ ਸਕਰੀਨ ਹਿੰਦੀ ਵੀ ਦੇਖੋ 
ਰਾਸ਼ਟਰਪਤੀ ਸ੍ਰੀ ਪ੍ਰਣਾਬ ਮੁਖਰਜੀ ਵੱਲੋਂ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ਮੌਕੇ ਦਿੱਤਾ ਗਿਆ ਭਾਸ਼ਣ ਇਸ ਵਾਰ ਵੀ ਦਿਲਾਂ ਨੂੰ ਟੁੰਬਣ ਵਾਲਾ ਰਿਹਾ। ਉਹਨਾਂ ਯਾਦ ਕਰਾਇਆ ਕਿ 15 ਅਗਸਤ 1947 ਨੂੰ ਅਸੀਂ ਰਾਜਨੀਤਿਕ ਆਜ਼ਾਦੀ ਹਾਸਿਲ ਕੀਤੀ ਸੀ।  ਇਹ ਬੜਾ ਹੀ ਖੁਸ਼ੀਆਂ ਬਰੀਆ ਸਮਾਂ ਸੀ ਪਰ ਨਾਲ ਹੀ ਇਹ ਸਮਾਂ ਅਜਿਹੀ ਦਰਦ ਅਤੇ ਖੂਨ ਨਾਲ ਵੀ ਭਰਿਆ ਹੋਇਆ ਸੀ ਜਿਸਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਹਨਾਂ ਖਿਡਾਰੀਆਂ ਦੇ ਨਾਲ ਨਾਲ ਨੋਬਲ ਪੁਰਸਕਾਰ ਜੇਤੂ ਕੈਲਾਸ਼ ਸਤਿਆਰਥੀ ਨੂੰ ਵੀ ਵਧਾਈ ਦਿੱਤੀ। ਆਪਣੇ ਭਾਸ਼ਣ ਦੌਰਾਨ ਉਹਨਾਂ ਮਹਾਤਮਾ ਗਾਂਧੀ ਅਤੇ ਡਾਕਟਰ ਅੰਬੇਦਕਰ ਦੀਆਂ ਟੂਕਾਂ ਦੇ ਹਵਾਲੇ ਵੀ ਦਿੱਤੇ। 
ਰਾਸ਼ਟਰਪਤੀ ਸ੍ਰੀ ਪ੍ਰਣਾਬ ਮੁਖਰਜੀ ਨੇ ਅੱਜ 69ਵੇਂ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ਦੇ ਮੌਕੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਸਦ ਵਿਚਾਰ-ਚਰਚਾ ਦੀ ਥਾਂ ਯੁੱਧ ਦਾ ਅਖਾੜਾ ਬਣ ਗਈ ਹੈ ਅਤੇ ਇਸ ਮੁੱਦੇ 'ਤੇ ਸਿਆਸੀ ਪਾਰਟੀਆਂ ਅਤੇ ਲੋਕਾਂ ਨੂੰ ਸਵੈ-ਚਿੰਤਨ ਕਰਕੇ ਸੁਧਾਰ ਲਿਆਉਣ ਵੱਲ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਦੇਸ਼ ਵਿਚ ਲੋਕਤੰਤਰ ਨੂੰ ਮਜ਼ਬੂਤ ਕੀਤਾ ਜਾ ਸਕੇ। ਅਜਿਹਾ ਕਰਨਾ ਸਮੇਂ ਦੀ ਮੁੱਖ ਲੋੜ ਹੈ। ਲੋਕਤੰਤਰੀ ਪ੍ਰਣਾਲੀ ਵਿਚ ਸੁਧਾਰ ਸਾਡੇ ਅੰਦਰੋਂ ਪੈਦਾ ਹੋਣਾ ਚਾਹੀਦਾ ਹੈ। ਮੌਨਸੂਨ ਇਜਲਾਸ ਦੌਰਾਨ ਹੋਈ ਜ਼ੋਰਦਾਰ ਬਹਿਸਬਾਜ਼ੀ ਦੇ ਸੰਦਰਭ ਵਿਚ ਰਾਸ਼ਟਰਪਤੀ ਸ੍ਰੀ ਮੁਖਰਜੀ ਨੇ ਕਿਹਾ, 'ਜੇਕਰ ਸਾਡੀਆਂ ਲੋਕਤੰਤਰੀ ਸੰਸਥਾਵਾਂ ਦਬਾਅ ਵਿਚ ਹਨ ਤਾਂ ਇਹੋ ਸਮਾਂ ਹੈ ਕਿ ਲੋਕ ਤੇ ਪਾਰਟੀਆਂ ਗੰਭੀਰ ਹੋ ਕੇ ਸੋਚਣ।' ਉਨ੍ਹਾਂ ਸੰਸਦ ਅਤੇ ਸਿਆਸਤ ਵਿਚ ਝਗੜਾਲੂ ਪ੍ਰਵਿਰਤੀ ਹਾਵੀ ਹੋਣ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ, ''ਸਾਡੇ ਲੋਕਤੰਤਰ ਦੀਆਂ ਜੜ੍ਹਾਂ ਭਾਵੇਂ ਡੂੰਘੀਆਂ ਹਨ ਪਰ ਇਸ ਦੇ ਪੱਤੇ ਹੁਣ ਮੁਰਝਾਉਣ ਲੱਗੇ ਹਨ। ਹੁਣ ਨਵੀਨੀਕਰਨ ਦਾ ਸਮਾਂ ਆ ਗਿਆ ਹੈ। ਜੇਕਰ ਅਸੀਂ ਹੁਣ ਕਦਮ ਨਹੀਂ ਚੁੱਕਦੇ ਤਾਂ ਕੀ ਸੱਤ ਦਹਾਕੇ ਬਾਅਦ ਸਾਡੇ ਉਤਰਾਧਿਕਾਰੀ ਸਾਨੂੰ ਉਨ੍ਹੇ ਹੀ ਸਨਮਾਨ ਤੇ ਖੁਸ਼ੀ ਨਾਲ ਯਾਦ ਕਰਨਗੇ ਜਿਵੇਂ ਅਸੀਂ 1947 ਵਿਚ ਭਾਰਤ ਵਾਸੀਆਂ ਦੇ ਸੁਪਨੇ ਸਾਕਾਰ ਕਰਨ ਵਾਲਿਆਂ ਨੂੰ ਯਾਦ ਕਰਦੇ ਹਾਂ। ਭਾਵੇਂ ਜਵਾਬ ਸਹਿਜ ਨਾ ਹੋਵੇ ਪਰ ਸਵਾਲ ਤਾਂ ਪੁੱਛਣਾ ਹੀ ਹੋਵੇਗਾ।'' 
ਰਾਸ਼ਟਰਪਤੀ ਨੇ ਕਿਹਾ ਕਿ ਚੰਗੀ ਤੋਂ ਚੰਗੀ ਵਿਰਾਸਤ ਦੇ ਬਚਾਓ ਲਈ ਲਗਾਤਾਰ ਦੇਖਭਾਲ ਜ਼ਰੂਰੀ ਹੁੰਦੀ ਹੈ। ਲੋਕਤੰਤਰ ਦੀਆਂ ਸਾਡੀਆਂ ਸੰਸਥਾਵਾਂ ਦਬਾਅ ਵਿਚ ਹਨ। ਸੰਸਦ ਵਿਚਾਰ-ਵਟਾਂਦਰਾ ਦੀ ਬਜਾਏ ਟਕਰਾਅ ਦੇ ਅਖਾੜੇ ਵਿਚ ਬਦਲ ਚੁੱਕੀ ਹੈ, ਜੋ ਦਰੁਸਤ ਨਹੀਂ। ਇਸ ਸਮੇਂ, ਸੰਵਿਧਾਨ ਦੀ ਖਰੜਾ ਕਮੇਟੀ ਦੇ ਚੇਅਰਮੈਨ ਡਾ: ਬੀ. ਆਰ. ਅੰਬੇਡਕਰ ਦੇ ਉਸ ਬਿਆਨ ਦਾ ਹਵਾਲਾ ਦੇਣਾ ਲਾਹੇਵੰਦ ਹੋਵੇਗਾ, ਜੋ ਉਨ੍ਹਾਂ ਨੇ ਨਵੰਬਰ, 1949 ਵਿਚ ਸੰਵਿਧਾਨ ਸਭਾ ਵਿਚ ਆਪਣੇ ਭਾਸ਼ਣ ਵਿਚ ਦਿੱਤਾ ਸੀ:
'ਕਿਸੇ ਸੰਵਿਧਾਨ ਦਾ ਸੰਚਾਲਨ ਪੂਰੀ ਤਰ੍ਹਾਂ ਸੰਵਿਧਾਨ ਦੇ ਸੁਭਾਅ ਉਤੇ ਨਿਰਭਰ ਨਹੀਂ ਹੁੰਦਾ।  ਸੰਵਿਧਾਨ ਸਿਰਫ ਰਾਜ ਦੇ ਕਾਨੰੂਨ, ਕਾਰਜਪਾਲਿਕਾ ਅਤੇ ਨਿਆਂ ਪਾਲਿਕਾ ਵਰਗੇ ਅੰਗਾਂ ਨੰੂ ਹੀ ਪ੍ਰਦਾਨ ਕਰ ਸਕਦਾ ਹੈ। 
ਅਰਥ ਵਿਵਸਥਾ ਤੋਂ ਉਮੀਦਾਂ
ਸਾਡੀ ਅਰਥ-ਵਿਵਸਥਾ ਭਵਿੱਖ ਲਈ ਬਹੁਤ ਆਸ਼ਾਵਾਂ ਰੱਖਦੀ ਹੈ। 'ਭਾਰਤ ਗਾਥਾ' ਦੇ ਨਵੇਂ ਅਧਿਆਏ ਅਜੇ ਲਿਖੇ ਜਾਣੇ ਹਨ 'ਆਰਥਿਕ ਸੁਧਾਰ' ਉਤੇ ਕੰਮ ਚਲ ਰਿਹਾ ਹੈ। ਪਿਛਲੇ ਦਹਾਕੇ ਦੌਰਾਨ ਸਾਡੀ ਉਪਲਬੱਧੀ ਸ਼ਲਾਘਾਯੋਗ ਰਹੀ ਹੈ ਅਤੇ ਇਹ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੈ ਕਿ ਕੁਝ ਗਿਰਾਵਟ ਦੇ ਬਾਅਦ ਅਸੀਂ 2014-15 ਵਿਚ 7.3 ਫੀਸਦੀ ਦੀ ਵਿਕਾਸ ਦਰ ਵਾਪਸ ਪ੍ਰਾਪਤ ਕਰ ਲਈ ਹੈ | ਪਰ ਇਸ ਨਾਲ ਪਹਿਲਾਂ ਕਿ ਇਸ ਵਿਕਾਸ ਦਾ ਲਾਭ ਸਭ ਤੋਂ ਅਮੀਰ ਲੋਕਾਂ ਦੇ ਬੈਂਕ ਖ਼ਾਤਿਆਂ ਵਿਚ ਪਹੁੰਚੇ, ਉਸ ਨੂੰ ਗਰੀਬ ਤੋਂ ਗਰੀਬ ਵਿਅਕਤੀ ਤੱਕ ਪਹੁੰਚਾਉਣਾ ਚਾਹੀਦਾ ਹੈ। 
ਮਨੁੱਖ ਅਤੇ ਕੁਦਰਤ ਵਿਚਾਲੇ ਰਸਮੀ ਸਬੰਧਾਂ ਨੂੰ ਸੁਰੱਖਿਅਤ ਰੱਖਣਾ ਹੋਵੇਗਾ। ਚੰਗੀ ਕੁਦਰਤ ਅਪਵਿੱਤਰ ਕੀਤੇ ਜਾਣ ਉਤੇ ਆਪ ਦਾ ਨਾਸ਼ ਕਰਨ ਵਾਲੀ ਸ਼ਕਤੀ ਵਿਚ ਬਦਲ ਸਕਦੀ ਹੈ, ਜਿਸ ਦੇ ਨਤੀਜੇ ਵਜੋਂ ਵੱਡੇ ਪੈਮਾਨੇ ਉਤੇ ਜਾਨਮਾਲ ਦੀ ਹਾਨੀ ਹੁੰਦੀ ਹੈ।  ਇਸ ਸਮੇਂ, ਜਦ ਮੈਂ ਤੁਹਾਨੂੰ ਸੰਬੋਧਨ ਕਰ ਰਿਹਾ ਹਾਂ, ਦੇਸ਼ ਦੇ ਬਹੁਤ ਸਾਰੇ ਹਿੱਸੇ ਵੱਡੀ ਮੁਸ਼ਕਿਲ ਨਾਲ ਹੜ੍ਹ ਦੀ ਮਾਰ ਹੇਠ ਹਨ। ਸਾਨੂੰ ਪੀੜਤਾਂ ਲਈ ਤਤਕਾਲ ਰਾਹਤ ਦੇ ਨਾਲ ਹੀ ਪਾਣੀ ਦੀ ਘਾਟ ਅਤੇ ਸਿਰਜਣਾ ਦੋਹਾਂ ਦੇ ਪ੍ਰਬੰਧਨ ਦੀ ਲੰਬੀ ਮਿਆਦ ਵਾਲਾ ਹੱਲ ਲੱਭਣਾ ਹੋਵੇਗਾ। 
ਭਾਰਤ ਗੁਆਂਢੀ ਦੇਸ਼ਾਂ ਨਾਲ ਸਹਿਯੋਗ ਦਾ ਇੱਛੁਕ
ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਕਿਹਾ ਕਿ ਭਾਰਤੀ ਉਪ ਮਹਾਦੀਪ ਦੇ ਸਾਂਝੇ ਭਵਿੱਖ ਨੂੰ ਪਛਾਣਦੇ ਹੋਏ ਸਾਨੂੰ ਸੰਪਰਕ ਨੂੰ ਮਜ਼ਬੂਤ ਕਰਨਾ ਹੋਵੇਗਾ, ਸੰਸਥਾਗਤ ਸਮਰੱਥਾ ਵਧਾਉਣੀ ਹੋਵੇਗੀ ਅਤੇ ਖੇਤਰੀ ਸਹਿਯੋਗ ਦੇ ਵਿਸਥਾਰ ਲਈ ਆਪਸੀ ਭਰੋਸੇ ਨੂੰ ਵਧਾਉਣਾ ਹੋਵੇਗਾ। ਜਿੱਥੇ ਅਸੀਂ ਵਿਸ਼ਵ ਭਰ ਵਿਚ ਆਪਣੇ ਹਿਤਾਂ ਨੰੂ ਅੱਗੇ ਵਧਾਉਣ ਦੀ ਦਿਸ਼ਾ ਵਿਚ ਪ੍ਰਗਤੀ ਕਰ ਰਹੇ ਹਾਂ, ਉਥੇ ਭਾਰਤ ਆਪਣੇ ਨੇੜਲੇ ਗੁਆਂਢ ਵਿਚ ਸਦਭਾਵਨਾ ਅਤੇ ਖੁਸ਼ਹਾਲੀ ਵਧਾਉਣ ਲਈ ਵੀ ਵਧ-ਚੜ੍ਹ ਕੇ ਕੰਮ ਕਰ ਰਿਹਾ ਹੈ। ਇਹ ਖੁਸ਼ੀ ਦੀ ਗੱਲ ਹੈ ਕਿ ਬੰਗਲਾਦੇਸ਼ ਨਾਲ ਲੰਬੇ ਸਮੇਂ ਤੋਂ ਲੰਬਿਤ ਸੀਮਾ ਵਿਵਾਦ ਦਾ ਆਖਰ ਨਿਪਟਾਰਾ ਕਰ ਦਿੱਤਾ ਗਿਆ ਹੈ। 
ਅੱਤਵਾਦ ਸਹਿਣ ਨਹੀਂ
ਰਾਸ਼ਟਰਪਤੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਸੀਂ ਮਿੱਤਰਤਾ ਵਿਚ ਆਪਣਾ ਹੱਥ ਮਰਜ਼ੀ ਨਾਲ ਅੱਗੇ ਵਧਾਉਂਦੇ ਹਾਂ ਪਰ ਅਸੀਂ ਜਾਣਬੁੱਝ ਕੇ ਕੀਤੀਆਂ ਜਾ ਰਹੀਆਂ ਉਕਸਾਉਣ ਦੀਆਂ ਹਰਕਤਾਂ ਅਤੇ ਵਿਗੜਦੇ ਸੁਰੱਖਿਆ ਵਾਤਾਵਰਨ ਪ੍ਰਤੀ ਅੱਖਾਂ ਨਹੀਂ ਮੀਟ ਸਕਦੇ। ਭਾਰਤ, ਸੀਮਾ ਪਾਰ ਤੋਂ ਸੰਚਾਲਿਤ ਹੋਣ ਵਾਲੇ ਵਹਿਸ਼ੀ ਅੱਤਵਾਦ ਸਮੂਹਾਂ ਦਾ ਨਿਸ਼ਾਨਾ ਬਣਿਆ ਹੋਇਆ ਹੈ। ਹਿੰਸਾ ਦੀ ਭਾਸ਼ਾ ਅਤੇ ਬੁਰਾਈ ਦੀ ਰਾਹ ਦੇ ਇਲਾਵਾ ਇਨ੍ਹਾਂ ਅੱਤਵਾਦੀਆਂ ਦਾ ਨਾ ਤਾਂ ਕੋਈ ਧਰਮ ਹੈ ਅਤੇ ਨਾ ਹੀ ਉਹ ਕਿਸੇ ਵਿਚਾਰਧਾਰਾ ਨੂੰ ਮੰਨਦੇ ਹਨ। ਸਾਡੇ ਗੁਆਂਢੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਭੂ-ਭਾਗ ਦਾ ਉਪਯੋਗ ਭਾਰਤ ਪ੍ਰਤੀ ਦੁਸ਼ਮਣੀ ਰੱਖਣ ਵਾਲੀਆਂ ਤਾਕਤਾਂ ਨਾ ਕਰ ਸਕਣ। ਸਾਡੀ ਨੀਤੀ ਅੱਤਵਾਦ ਨੂੰ ਬਿਲਕੁਲ ਵੀ ਸਹਿਣ ਨਹੀਂ ਕਰਨ ਦੀ ਬਣੀ ਰਹੇਗੀ। ਸਾਡੀ ਸਰਹੱਦ ਵਿਚ ਘੁਸਪੈਠ ਅਤੇ ਅਸ਼ਾਂਤੀ ਫੈਲਾਉਣ ਦੇ ਯਤਨਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। 
ਮੈਂ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ ਜਿਨ੍ਹਾਂ ਨੇ ਦੇਸ਼ ਦੀ ਰੱਖਿਆ ਲਈ ਆਪਣੇ ਜੀਵਨ ਦੀ ਕੁਰਬਾਨੀ ਦਿੱਤੀ। ਮੈਂ ਆਪਣੇ ਸੁਰੱਖਿਆ ਬਲਾਂ ਦੇ ਹੌਸਲੇ ਅਤੇ ਬੀਰਤਾ ਨੂੰ ਪ੍ਰਣਾਮ ਕਰਦਾ ਹਾਂ ਜੋ ਸਾਡੇ ਦੇਸ਼ ਦੀ ਖੇਤਰੀ ਅਖੰਡਤਾ ਦੀ ਰੱਖਿਆ ਅਤੇ ਸਾਡੀ ਜਨਤਾ ਦੀ ਹਿਫਾਜ਼ਤ ਲਈ ਲਗਾਤਾਰ ਚੌਕਸੀ ਬਣਾਏ ਰੱਖਦੇ ਹਨ। ਮੈਂ, ਖ਼ਾਸ ਕਰਕੇ ਉਨ੍ਹਾਂ ਬਹਾਦਰ ਨਾਗਰਿਕਾਂ ਦੀ ਵੀ ਸ਼ਲਾਘਾ ਕਰਦਾ ਹਾਂ, ਜਿਨ੍ਹਾਂ ਨੇ ਆਪਣੇ ਜੀਵਨ ਦੀ ਪ੍ਰਵਾਹ ਨਾ ਕਰਦੇ ਹੋਏ ਬਹਾਦਰੀ ਦੇ ਨਾਲ ਇਕ ਖਤਰਨਾਕ ਅੱਤਵਾਦੀ ਨੰੂ ਫੜ ਲਿਆ। ਭਾਰਤ 130 ਕਰੋੜ ਨਾਗਰਿਕਾਂ, 122 ਭਾਸ਼ਾਵਾਂ, 1600 ਬੋਲੀਆਂ ਅਤੇ 7 ਧਰਮਾਂ ਦਾ ਇਕ ਗੁੰਝਲਦਾਰ ਦੇਸ਼ ਹੈ। 
ਰਾਸ਼ਟਰਪਤੀ ਨੇ ਦੇਸ਼-ਵਾਸੀਆਂ ਨੂੰ ਅਤੇ ਵਿਸ਼ਵ ਭਰ ਦੇ ਸਾਰੇ ਪ੍ਰਵਾਸੀ ਭਾਰਤੀਆਂ ਨੰੂ ਨਿੱਘੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਮੈਂ ਆਪਣੀਆਂ ਹਥਿਆਰਬੰਦ ਫੌਜਾਂ ਅਤੇ ਅੰਦਰੁੂਨੀ ਸੁਰੱਖਿਆ ਬਲਾਂ ਦੇ ਮੈਂਬਰਾਂ ਨੂੰ ਖ਼ਾਸ ਤੌਰ ਉਤੇ ਵਧਾਈ ਦਿੰਦਾ ਹਾਂ। ਮੈਂ ਆਪਣੇ ਉਨ੍ਹਾਂ ਸਾਰੇ ਖਿਡਾਰੀਆਂ ਨੂੰ ਵਧਾਈ ਦਿੰਦਾ ਹਾਂ, ਜਿਨ੍ਹਾਂ ਦੇਸ਼-ਵਿਦੇਸ਼ਾਂ ਵਿਚ ਵੱਖ-ਵੱਖ ਮੁਕਾਬਲਿਆਂ ਵਿਚ ਹਿੱਸਾ ਲਿਆ ਅਤੇ ਪੁਰਸਕਾਰ ਜਿੱਤੇ। ਮੈਂ, 2014 ਲਈ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਸ੍ਰੀ ਕੈਲਾਸ਼ ਸਤਿਆਰਥੀ ਨੂੰ ਵਧਾਈ ਦਿੰਦਾ ਹਾਂ, ਜਿਨ੍ਹਾਂ ਨੇ ਦੇਸ਼ ਦਾ ਨਾਂਅ ਰੌਸ਼ਨ ਕੀਤਾ। 

No comments: