Monday, August 10, 2015

ਉੱਤਰੀ ਭਾਰਤ ਦੇ ਕਈ ਇਲਾਕਿਆਂ 'ਚ ਭੁਚਾਲ

ਡੇਢ ਤੋਂ ਦੋ ਮਿੰਟ ਤੱਕ  ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
ਨਵੀਂ ਦਿੱਲੀ: 10 ਅਗਸਤ (ਪੰਜਾਬ ਸਕਰੀਨ ਬਿਊਰੋ):
ਕੁਦਰਤ ਨਾਲ ਵਧ ਰਹੀਆਂ ਛੇੜਖਾਨੀਆਂ ਦੇ ਸਿੱਟੇ ਵੱਜੋਂ ਕੁਦਰਤ ਦੀਆਂ ਕਰੋਪੀਆਂ ਵੀ ਵਧ ਰਹੀਆਂ ਹਨ।   ਅੱਜ ਬਾਅਦ ਦੁਪਹਿਰ ਜਦੋਂ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਲੋਕਾਂ ਵਿੱਚ ਇੱਕ ਦਹਿਸ਼ਤ ਜਿਹੀ ਮਹਿਸੂਸ ਕੀਤੀ ਗਈ। ਹਾਲਾਂਕਿ ਬਹੁਤ ਸਾਰੇ ਲੋਕਾਂ ਨੂੰ ਇਹਨਾਂ ਝਟਕਿਆਂ ਬਾਰੇ ਵਾਟਸਅਪ ਅਤੇ ਹੋਰ ਅਜਿਹੇ ਹੀ ਸਾਧਨਾਂ ਰਾਹੀਂ ਪਤਾ ਲੱਗਿਆ ਪਰ ਇਸ ਗੱਲ ਦੀ ਜਾਣਕਾਰੀ ਮਿਲਦਿਆਂ ਹੀ ਉਹਨਾਂ ਦੇ ਚਿਹਰਿਆਂ ਦਾ ਰੰਗ ਉੱਡ ਗਿਆ। ਕਿਸੇ ਅਣਕਿਆਸੀ ਤਬਾਹੀ ਦਾ ਡਰ ਉਹਨਾਂ ਦੇ ਚਿਹਰਿਆਂ 'ਤੇ ਉਤਰ ਆਇਆ। 
ਅੱਜ ਦੁਪਹਿਰ 3. 38 ਮਿੰਟ 'ਤੇ ਉੱਤਰੀ ਭਾਰਤ ਦੇ ਕਈ ਇਲਾਕਿਆਂ 'ਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜੰਮੂ - ਕਸ਼ਮੀਰ, ਪੰਜਾਬ, ਹਰਿਆਣਾ ਤੇ ਦਿੱਲੀ ਐਨਸੀਆਰ 'ਚ ਭੁਚਾਲ ਦੇ ਕਈ ਝਟਕੇ ਮਹਿਸੂਸ ਕੀਤੇ ਗਏ। ਲਗਭਗ ਡੇਢ ਤੋਂ ਦੋ ਮਿੰਟ ਤੱਕ ਇਹ ਝਟਕੇ ਮਹਿਸੂਸ ਕੀਤੇ ਗਏ। ਭੁਚਾਲ ਦਾ ਕੇਂਦਰ ਪਾਕਿਸਤਾਨ ਤੇ ਅਫ਼ਗਾਨਿਸਤਾਨ ਦੇ ਬਾਰਡਰ 'ਤੇ ਸਥਿਤ ਸੀ। ਭੁਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6. 7 ਸੀ। ਉਥੇ ਹੀ ਪਾਕਿਸਤਾਨ 'ਚ ਵੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਕਿਸੇ ਨੁਕਸਾਨ ਦੀ ਕੋਈ ਇਤਲਾਹ ਨਹੀਂ ਮਿਲੀ। 

No comments: