Sunday, August 23, 2015

ਹੁਣ ਗੁਜਰਾਤ ਦੇ ਅੰਗ੍ਰੇਜ਼ੀ ਅਖਬਾਰ ਦੇ ਐਮਡੀ ਦਾ ਕਤਲ

ਬਚਾਉਣ ਆਏ ਬੇਟਿਆਂ ਤੇ ਵੀ ਫਾਇਰਿੰਗ-ਇੱਕ ਦੀ ਮੌਤ ਇੱਕ ਗੰਭੀਰ ਜਖਮੀ 
ਨਵੀਂ ਦਿੱਲੀ: 23 ਅਗਸਤ 2015: (ਪੰਜਾਬ ਸਕਰੀਨ ਬਿਊਰੋ): 
ਪੱਤਰਕਾਰਾਂ 'ਤੇ ਹਮਲੇ ਜਾਰੀ ਹਨ। ਹੁਣ ਖਬਰ ਆਈ ਹੈ ਗੁਜਰਾਤ ਤੋਂ। ਗੁਜਰਾਤ ਵਿੱਚ ਇੱਕ ਅੰਗ੍ਰੇਜ਼ੀ ਅਖਬਾਰ ਦੇ ਐਮ ਡੀ ਦਾ ਕਤਲ ਕਰ ਦਿੱਤਾ ਗਿਆ ਹੈ। ਨਕਾਬਪੋਸ਼ਾਂ ਨੇ ਇਹ ਹੱਤਿਆ ਉਹਨਾਂ ਦੇ ਘਰ ਵਿੱਚ ਦਾਖਿਲ ਹੋ ਕੇ ਕੀਤੀ। ਗੁਜਰਾਤ ਭਾਜਪਾ ਦੇ ਘੱਟ ਗਿਣਤੀ ਵਰਗ ਦੇ ਆਗੂ ਇਲਿਆਸ ਖ਼ਾਨ ਪਠਾਣ ਤੇ ਉਨ੍ਹਾਂ ਦੇ ਬੇਟੇ ਆਸਿਫ਼ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਅੰਗਰੇਜ਼ੀ ਅਖ਼ਬਾਰ 'ਰਾਜਕੋਟ ਨਾਓ' ਦੇ ਮੈਨੇਜਿੰਗ ਡਾਇਰੈਕਟਰ ਇਲਿਆਸ ਖ਼ਾਨ ਜਦੋਂ ਆਫ਼ਿਸ ਤੋਂ ਘਰ ਪੁੱਜੇ ਤਦ ਨਕਾਬਪੋਸ਼ ਹਮਲਾਵਰਾਂ ਨੇ ਉਨ੍ਹਾਂ 'ਤੇ ਘਰ ਦੇ ਅੰਦਰ ਦਾਖਿਲ ਹੋ ਕੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਜਦੋਂ ਉਨ੍ਹਾਂ ਦੇ ਬੇਟੇ ਆਸਿਫ਼ ਤੇ ਅਕਬਰ ਉਨ੍ਹਾਂ ਨੂੰ ਬਚਾਉਣ ਲਈ ਭੱਜੇ ਤਾਂ ਹਮਲਾਵਰਾਂ ਨੇ ਉਨ੍ਹਾਂ 'ਤੇ ਵੀ ਗੋਲੀਆਂ ਚਲਾਈਆਂ। ਇਸਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਹਮਲਾਵਰਾਂ ਦੀ ਗਿਣਤੀ ਪੰਜ ਸੀ। ਇਲਿਆਸ ਅਤੇ ਉਹਨਾਂ ਦੇ ਬੇਟੇ ਆਸਿਫ਼ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਇਸ ਹਮਲੇ 'ਚ ਜ਼ਖ਼ਮੀ ਹੋਏ ਇਲਿਆਸ ਖ਼ਾਨ ਦੇ ਦੂਜੇ ਬੇਟੇ ਅਕਬਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਇਲਾਕੇ ਦੀ ਨਾਕੇਬੰਦੀ ਕਰ ਦਿੱਤੀ ਹੈ ਲੇਕਿਨ ਅਜੇ ਤੱਕ ਕੋਈ ਵੀ ਦੋਸ਼ੀ ਫੜਿਆ ਨਹੀਂ ਗਿਆ ਹੈ। ਇਹ ਹਮਲਾ ਸ਼ਨੀਵਾਰ ਰਾਤ ਨੂੰ ਹੋਇਆ ਸੀ। ਮੀਡੀਆ ਜਗਤ ਵਿੱਚ ਇਸ ਹੱਤਿਆਂ ਨਾਲ ਭਾਰੀ ਸੋਗ ਪਾਇਆ ਜਾ ਰਿਹਾ ਹੈ। 

No comments: