Friday, August 14, 2015

5 ਸਤੰਬਰ ਨੂੰ ਬਠਿੰਡੇ ਵੱਲ ਕੂਚ ਕਰਨਗੇ ਅਧਿਆਪਕ

Fri, Aug 14, 2015 at 5:08 PM
ਸਾਂਝੇ ਅਧਿਆਪਕ ਮੋਰਚੇ ਵੱਲੋਂ ਸੰਘਰਸ਼ ਹੋਰ ਤੇਜ਼ ਕਰਨ ਦਾ ਫੈਸਲਾ 
ਲੁਧਿਆਣਾ: 14 ਅਗਸਤ 2015: (ਪੰਜਾਬ ਸਕਰੀਨ ਬਿਊਰੋ):
ਸਾਝੇ ਅਧਿਆਪਕ ਮੋਰਚੇ ਦੇ ਝੰਡੇ ਥੱਲੇ 22 ਅਧਿਆਪਕ ਜੱਥੇਬੰਦੀਆਂ ਨੂੰ ਅਧਿਆਪਕ ਮਸਲਿਆਂ ਦੇ ਹੱਲ ਲਈ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ 5 ਸਤੰਬਰ ਨੂੰ ਅਧਿਆਪਕ ਦਿਵਸ ਤੇ ਬਠਿੰਡੇ ਦੀ ਧਰਤੀ ਵੱਲ ਕੂਚ ਕਰਨ ਦਾ ਫੈਸਲਾ ਕੀਤਾ ਹੈ।ਅੱਜ ਇੱਥੇ ਪੈੈ੍ਰਸ ਨੋਟ ਜਾਰੀ ਕਰਦਿਆਂ ਅਧਿਆਪਕ ਮੋਰਚੇ ਦੇ ਸੂਬਾਈ ਆਗੂ ਜਗਸੀਰ ਸਹੋਤਾ,ਕਰਨੈਲ ਸੰਧੂ,ਦਵਿੰਦਰ ਪੂਨੀਆਂ,ਜਗਮੇਲ ਪੱਖੋਵਾਲ,ਸ਼ਿਵ ਕੁਮਾਰ,ਦੀਦਾਰ ਸਿੰਘ ਮੁੱਦਕੀ,ਦਵਿੰਦਰ ਬਠਿੰਡਾ,ਸ਼ੀਤਲ ਚਾਹਿਲ,ਰਾਕੇਸ਼ ਕੁਮਾਰ,ਕੁਲਦੀਪ ਸਿੱਧੂ,ਹਰਜੀਤ ਜੀਦਾ,ਮਨਪ੍ਰੀਤ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਮੋਰਚੇ ਨੇ ਸੂਬਾ ਪੱਧਰੀ ਮੀਟਿੰਗ ਕਰਕੇ ਫੈਸਲਾ ਕਤਿਾ ਹੈ ਕਿ ਹਰ ਤਰਾ ਦੀ ਕੈਟਾਗਰੀ ਜਿਹਨਾਂ ਵਿੱਚ ਐੱਸ.ਐੱਸ.ਏ/ਰਮਸਾ ਅਧਿਆਪਕ,ਸਿੱਖਿਆ ਪ੍ਰੋਵਾਈਡਰ,ਕੰਪਿਊਟਰ ਟੀਚਰ,ਆਈ.ਈ.ਵੀ ਵਲੰਟੀਅਰ ਅਤੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਪੜਾ ਰਹੇ ਅਧਿਆਪਕ,ਈ.ਜੀ.ਐੱਸ/ਐੱਸ.ਟੀ.ਆਰ ਆਦਿ ਮੁਲਾਜਮਾਂ ਨੂੰ ਵਿਭਾਗ ਵਿੱਚ ਤੁਰੰਤ ਰੈਗੂਲਰ ਕਰਵਾਉਣ,ਘੱਟ ਵਿਦਿਆਰਥੀਆਂ ਵਾਲੇ ਸਕੂਲ ਚਾਲੂ ਰੱਖਣ,ਵਿਭਾਗ ਅੰਦਰ ਸਿਆਸੀ ਦਖਲਅੰਦਾਜੀ ਬੰਦ ਕਰਵਾਉਣ ਹਰ ਤਰਾਂ ਦੀਆਂ ਤਰੱਕੀਆਂ ਤੁਰੰਤ ਕਰਨ,ਰੁਕੀਆਂ ਤਨਖਾਹਾਂ ਜਾਰੀ ਕਰਨ,ਪਿ੍ਰੰਸੀਪਲ ਦਲਜੀਤ ਸਿੰਘ ਸਮੇਤ ਸਾਰੇ ਵਿਕਟੇਮਾਈਜੇਸ਼ਨ ਕੇਸ ਹੱਲ ਕਰਨ,ਜਿਲਾ ਪ੍ਰੀਸ਼ਦ ਅਧਿਆਪਕਾਂ ਦੇ ਮਸਲੇ ਹੱਲ ਕਰਨ,ਤਨਖਾਹ ਕਮਿਸ਼ਨ ਬਿਠਾਉਣ,ਡੀ.ਏ ਦੀਆਂ ਬਕਾਇਆ ਕਿਸ਼ਤਾ ਜਾਰੀ ਕਰਨ,ਪੇਅ ਅਨਾਮਲੀ.ਏ.ਸੀ.ਪੀ (4-9-14) ਲਾਗੂ ਕਰਨ ਆਦਿ ਮੰਗਾਂ ਦੇ ਹੱਲ ਲਈ 5 ਸਤੰਬਰ ਨੂੰ ਬਠਿੰਡਾ ਵਿਖੇ ਸੂਬਾ ਪੱਧਰੀ ਰੈਲ਼ੀ ਅਤੇ ਮੁਜਾਹਰਾ ਕਰਨ ਦਾ ਫੈਸਲਾ ਕੀਤਾ ਹੈ।
                 ਇਹਨਾਂ ਆਗੂਆਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਨੇ ਮੋਰਚੇ ਨੂੰ 3 ਜੂਨ ਨੂੰ ਹੋਈ ਮੀਟਿੰਗ ਵਿੱਚ ਠੇਕੇ ਤੇ ਕੰਮ ਕਰਦੇ ਅਧਿਆਪਕਾਂ ਨੂੰ ਪੱਕਾ ਕਰਨ ਲਈ ਪਿੰ੍ਰਸੀਪਲ ਸਕੱਤਰ ਸਿੱਖਿਆ ਵਿਭਾਗ ਦੀ ਅਗਵਾਈ ਵਿੱਚ ਹਾਈ ਪਾਵਰ ਕਮੇਟੀ ਗਠਿਤ ਕਰਨ ਦੀ ਗੱਲ ਕਹੀ ਸੀ ਤੇ ਇਸ ਕਮੇਟੀ ਨੇ 2 ਮਹੀਨਿਆਂ ਦੇ ਅੰਦਰ ਰਿਪੋਰਟ ਪੇਸ਼ ਕਰਨੀ ਸੀ ਪਰ ਕਮੇਟੀ ਵੱਲੋਂ ਰਿਪੋਰਟ ਪੇਸ਼ ਕਰਨਾ ਤਾ ਦੂਰ ਸਗੋ ਅਧਿਆਪਕਾਂ ਦਾ ਪੱਖ ਵਿਚਾਰਨ ਲਈ ਯੂਨੀਅਨਾਂ ਜਾਂ ਮੋਰਚੇ ਨਾਲ ਇੱਕ ਵੀ ਮੀਟਿੰਗ ਨਹੀ ਕੀਤੀ ਗਈ।ਵਲੰਟੀਅਰ ਤੇ ਠੇਕੇ ਤੇ ਕੰਮ ਕਰਦੇ ਅਧਿਆਪਕਾਂ ਦੀੂਆਂ ਤਨਖਾਹਾਂ ਵਿੱਚ ਕਟੌਤੀ ਕਰਕੇ ਮਹੀਨਿਆਂ ਬੱਧੀ ਤਨਖਾਹਾਂ ਰੁਕੀਆਂ ਹੋਈਆਂ ਹਨ।ਦੂਜੇ ਪਾਸੇ ਰੈਗੂਲਰ ਅਧਿਆਪਕਾਂ ਦੀਆਂ ਡੀ.ਏ.ਦੀਆਂ ਕਿਸ਼ਤਾਂ,ਏ.ਸੀ.ਪੀ(4-9-14) ਤੇ ਰੋਕ ਲਗਾਈ ਗਈ ਹੈ,ਤਨਖਾਹ ਕਮਿਸ਼ਨ ਨਹੀ ਬਿਠਾਇਆ ਜਾ ਰਿਹਾ ਇਹਨਾਂ ਸਭ ਮੰਗਾਂ ਲਈ 5 ਸਤੰਬਰ ਨੂੰ ਪੰਜਾਬ ਭਰ ਤੋਂ ਅਧਿਆਪਕ ਬਠਿੰਡਾ ਪੁੱਜ ਕੇ ਆਪਣੇ ਹੱਕਾਂ ਦੀ ਆਵਾਜ ਬੁਲੰਦ ਕਰਨਗੇ ਇਹਨਾਂ ਆਗੂਆਂ ਨੇ ਕਿਹਾ ਕਿ 2 ਸਤੰਬਰ ਨੂੰ ਦੇਸ਼ ਵਿਆਪੀ ਹੜਤਾਲ ਦਾ ਸ਼ਮਰਥਨ ਕੀਤਾ ਜਾਵੇਗਾ।ਇਸ ਮੀਟਿੰਗ ਵਿੱਚ ਰਜਿੰਦਰ ਸਿੰਘ, ਬਲਵਿੰਦਰ ਸਿੰਘ, ਮਨਰਾਜ ਸਿੰਘ,ਅੰਕੁਸ਼ ਸ਼ਰਮਾ,ਜਸਵੀਰ ਤਲਵਾੜਾ,ਕੁਲਦੀਪ ਦੌੜਕਾ,ਹਰਵਿੰਦਰ ਬਿਲਗਾ ਆਦਿ ਵੀ ਸ਼ਾਮਿਲ ਸਨ। 


No comments: