Sunday, August 30, 2015

ਭਾਈ ਕਾਨ ਸਿੰਘ ਨਾਭਾ ਦੀ ਯਾਦ ਵਿਚ ਭਾਰੀ ਸਮਾਗਮ 31 ਅਗਸਤ ਨੂੰ

Sun, Aug 30, 2015 at 3:18 PM
ਸਿਰਜਣਧਾਰਾ ਵੱਲੋਂ ਕਈ ਹੋਰ ਅਹਿਮ ਮਸਲਿਆਂ 'ਤੇ ਵੀ ਵਿਚਾਰ-ਚਰਚਾ
ਲੁਧਿਆਣਾ : 30 ਅਗਸਤ  2015: (ਪੰਜਾਬ ਸਕਰੀਨ ਬਿਊਰੋ):                                )

ਸਿਰਜਣਧਾਰਾ ਦੀ ਵਿਸ਼ੇਸ਼ ਇਕੱਤਰਤਾ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ, ਜਿਸ ਵਿਚ ਅਹਿਮ ਮਸਲਿਆਂ 'ਤੇ ਵਿਚਾਰ-ਚਰਚਾ ਕੀਤੀ ਗਈ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਉਲੀਕੇ ਗਏ ਕਾਰਜਾਂ ਦੀ ਸ਼ਲਾਂਘਾ ਕੀਤੀ ਗਈ।  ਇਸ ਧਾਰਮਿਕ ਸੰਸਥਾ ਵੱਲੋਂ 31 ਅਗਸਤ 2015 ਨੂੰ ਭਾਈ ਕਾਨ ਸਿੰਘ ਨਾਭਾ ਦੀ ਯਾਦ ਵਿਚ ਭਾਰੀ ਸਮਾਗਮ ਕਰਵਾਇਆ ਜਾ ਰਿਹਾ ਹੈ ਤੇ ਦੂਸਰਾ ਹੈ ੨੦ ਸਤੰਬਰ, ੨੧੦੫ ਨੂੰ ਵਿਸ਼ਵ ਪੱਧਰ 'ਤੇ ਪੰਜਾਬੀ ਕਾਨਫਰੰਸ ਕਰਵਾਉਣਾ। ਸਟੱਡੀ ਸਰਕਲ ਦੇ ਪ੍ਰਬੰਧਕਾਂ ਦਾ ਇਹ ਵੀ ਕਹਿਣਾ ਹੈ ਕਿ ਪੰਜਾਹ ਸਾਲ ਹੋਣ ਨੂੰ ਆਏ ਨੇ, ਪੰਜਾਬ ਵਿਚ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਦੇ ਲਈ ਐਕਟ ਬਣਿਆ ਸੀ, ਪਰ ਪੰਜਾਬੀ ਦਾ ਜ਼ਰਾ ਵੀ ਵਿਕਾਸ ਨਾ ਹੋਇਆ। ਪੰਜਾਬੀ ਭਾਸ਼ਾ ਨੂੰ ਲਾਗੂ ਕਰਵਾaੁਣ ਦੇ ਲਈ ਦੂਸਰੇ ਮੋਰਚੇ ਦੀ ਲੋੜ ਹੈ। ਇਸ ਦੇ ਲਈ ਉਹ ਪੰਜਾਬੀ ਦੇ ਵਿਕਾਸ ਦੇ ਲਈ ਬੌਧਿਕ ਮੋਰਚਾ ਆਰੰਭ ਕਰਨਗੇ। ਸੋ, ਸਾਨੂੰ  ਸਭ ਨੂੰ ਇਸ ਸੰਸਥਾ ਦਾ ਸਾਥ ਦੇਣਾ ਚਾਹੀਦਾ ਹੈ।

ਪੰਜਾਬੀ ਬੋਲ਼ੀ ਅੱਡੋ-ਅੱਡ ਖੇਤਰਾਂ ਵਿਚ ਹੀ ਨਹੀਂ, ਸਗੋਂ ਵੱਖ-ਵੱਖ ਅਖ਼ਬਾਰਾਂ ਵਿਚ ਵੀ ਅੱਡੋ-ਅੱਡ ਤਰੀਕੇ ਨਾਲ ਲਿਖੀ ਜਾਂਦੀ ਹੈ। ਇਸ ਦੇ ਲਈ ਭਾਸ਼ਾ ਵਿਭਾਗ ਨੂੰ ਟਕਸਾਲੀ ਬੋਲ਼ੀ ਦੇ ਸੰਦਰਭ ਵਿਚ ਨਿਯਮ ਬਣਾਉਣੇ ਚਾਹੀਦੇ ਹਨ  ਤਾਂ ਜੋ  ਪੰਜਾਬੀ ਭਾਸ਼ਾ ਵਿਚ ਸੁਧਾਰ ਹੋ ਸਕੇ।
ਟੋਲ ਟੈਕਸ ਬਾਰੇ ਵਿਚਾਰ-ਚਰਚਾ ਕਰਦਿਆਂ ਕਿਹਾ ਗਿਆ ਕਿ ਓਨਾ ਤੇਲ ਦਾ ਖ਼ਰਚਾ ਨਹੀਂ ਆਉਂਦਾ, ਜਿੰਨਾ ਟੋਲ ਟੈਕਸ ਬਣ ਜਾਂਦਾ ਹੈ। ਹਾਈ ਕੋਰਟ ਨੇ ਇਕ ਫ਼ੈਸਲੇ ਦੌਰਾਨ ਇਹ ਵੀ ਕਿਹਾ ਸੀ ਕਿ ਜਿੱਥੇ ਰੋਡ ਟੁੱਟੀ ਹੋਵੇ, ਉੱਥੇ ਟੋਲ ਟੈਕਸ ਨਹੀਂ ਲੱਗਣਾ ਚਾਹੀਦਾ, ਪਰ ਕਿਸੇ ਦੇ ਕੰਨ 'ਤੇ ਜੂੰਅ ਨਹੀਂ ਸਰਕਦੀ ਪਈ। 
ਬਿਜਲੀ ਬਿੱਲਾਂ ਬਾਰੇ ਵੀ ਵਿਚਾਰ-ਚਰਚਾ ਕਰਦਿਆਂ ਇਹ ਕਿਹਾ ਗਿਆ ਕਿ ਬਾਕੀ ਰਾਜਾਂ ਨਾਲੋਂ ਪੰਜਾਬ ਵਿਚ ਪ੍ਰਤੀ ਯੂਨਿਟ ਜ਼ਿਆਦਾ ਵਸੂਲੀ ਜਾ ਰਹੀ ਹੈ; ਹੋਰ ਤਾਂ ਹੋਰ ਪਿਛਲਾ ਬਕਾਇਆ ਵੀ ਵਸੂਲਿਆ ਜਾ ਰਿਹਾ ਹੈ। 
ਨਸ਼ਿਆਂ ਦੀ ਰੋਕਥਾਮ ਦੇ ਲਈ ਠੋਸ਼ ਨੀਤੀ ਬਣਾਉਣੀ ਚਾਹੀਦੀ ਹੈ ਤਾਂ ਹੀ ਨੌਜਵਾਨ ਪੀੜ੍ਹੀ ਨੂੰ ਇਸ ਗੰਧਲੀ ਦਲਦਲ ਤੋਂ ਬਚਾਇਆ ਜਾ ਸਕਦਾ ਹੈ।
ਇਸ ਵਿਚਾਰ ਚਰਚਾ ਵਿਚ ਵਿਸ਼ਵ ਪ੍ਰਸਿੱਧ ਨਾਵਲਕਾਰ ਸ੍ਰੀ ਮਿੱਤਰ ਸੈਨ ਮੀਤ, ਸਿਰਜਣਧਾਰਾ ਦੇ ਪ੍ਰਧਾਨ ਸ. ਕਰਮਜੀਤ ਸਿਘ ਔਜਲਾ, ਪ੍ਰੋ: ਰਵਿੰਦਰ ਭੱਠਲ, ਮੀਤ ਪ੍ਰਧਾਨ ਦਲਵੀਰ ਸਿੰਘ ਲੁਧਿਆਣਵੀ, ਅਮਰਜੀਤ ਸ਼ੇਰਪੁਰੀ, ਰਘਬੀਰ ਸਿੰਘ ਸੰਧੂ ਅਤੇ ਗੁਰਨਾਮ ਸਿੰਘ ਕੋਮਲ ਸ਼ਾਮਲ ਸਨ ।
 ਹੋਰ ਵੇਰਵੇ ਲਈ ਮੀਤ ਪ੍ਰਧਾਨ ਦਲਵੀਰ ਸਿੰਘ ਲੁਧਿਆਣਵੀ ਨਾਲ ਇਸ ਨੰਬਰ 'ਤੇ ਸੰਪਰਕ ਕਰੋ:  94170 01983

No comments: