Wednesday, July 08, 2015

ਜ਼ਿਲਾ ਪਧਰੀ ਚੋਣ ਲਈ ਪ੍ਰੈੱਸ ਲਾਇਨਜ਼ ਕਲੱਬ ਨੇ ਬਣਾਈ ਜਾਂਚ ਕਮੇਟੀ

ਪੱਖਪਾਤੀ ਲਿਸਟ ਵਿਰੁਧ ਰੋਸ ਦਾ ਸਿਲਸਿਲਾ ਜਾਰੀ 
ਲੁਧਿਆਣਾ; 8 ਜੁਲਾਈ 2016: (ਪੰਜਾਬ ਸਕਰੀਨ ਬਿਊਰੋ): 
"ਪ੍ਰੈਸ ਕਲੱਬ ਬਣਾਊ ਵਰਕਰ" ਅਖਵਾਉਣ ਵਾਲਿਆਂ ਦੀ ਟੀਮ ਵੱਲੋਂ ਜਾਰੀ ਮੈਂਬਰਾਂ ਦੀ ਸੂਚੀ ਦਾ ਵਿਰੋਧ ਜਾਰੀ ਹੈ। ਇਸ ਟੀਮ ਵੱਲੋਂ ਕੱਲ ਸੱਤ ਜੁਲਾਈ ਨੂੰ "ਆਪਣੇ ਮੈਂਬਰਾਂ" ਦੀ ਲਿਸਟ ਜਾਰੀ ਕੀਤੀ ਗਈ ਸੀ। ਲਿਸਟ ਜਾਰੀ ਕਰਨ ਤੋਂ ਬਾਅਦ ਲੁਧਿਆਣਾ ਦੇ ਮੀਡੀਆ ਵਿੱਚ ਤਿੱਖਾ ਰੋਸ ਪੈਦਾ ਹੋਇਆ। ਇਸ ਪੱਖਪਾਤੀ ਲਿਸਟ ਦੇ ਪ੍ਰਤੀਕਰਮ ਵੱਜੋਂ ਜੁਆਬੀ ਕਾਰਵਾਈਆਂ ਵਿੱਚ ਇੱਕ ਜਾਂਚ ਕਮੇਟੀ ਬਣਾਉਣ ਦਾ ਫੈਸਲਾ ਵੀ ਸ਼ਾਮਿਲ ਹੈ। ਇਹ ਜਾਂਚ ਕਮੇਟੀ ਆਪਣੀ ਰਿਪੋਰਟ ਛੇਤੀ ਹੀ ਦੇਵੇਗੀ। 
ਦੈਨਿਕ ਭਾਸਕਰ ਦੇ ਮਨੀਸ਼ ਸਿੰਘ ਵੱਲੋਂ ਜਾਰੀ ਰੋਸ 
ਇਸ ਸਬੰਧ ਵਿੱਚ ਪ੍ਰੈੱਸ ਲਾਇਨਜ਼ ਕਲੱਬ ਲੁਧਿਆਣਾ ਦੀ ਹੰਗਾਮੀ ਮੀਟਿੰਗ ਪੰਜਾਬੀ ਭਵਨ ਵਿਚ ਹੋਈ। ਜਿਸ ਵਿਚ ਸਮੂਹ ਪੱਤਰਕਾਰ ਭਾਈਚਾਰੇ ਦੀ ਜ਼ਿਲਾ ਪੱਧਰ ਦੀ ਚੋਣ ਕਰਵਾਉਣ ਲਈ 'ਜਾਂਚ ਕਮੇਟੀ' ਦਾ ਗਠਨ ਕੀਤਾ ਗਿਆ। ਜੋ ਪੱਤਰਕਾਰ ਭਾਈਚਾਰੇ ਵੱਲੋਂ ਵੋਟ ਪਾਉਣ ਦੇ ਅਧਿਕਾਰ ਦਾ ਫੈਸਲਾ ਕਰੇਗੀ। ਇਸ ਕਮੇਟੀ ਵਿਚ ਹੇਠ ਲਿਖੇ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ। 
1. ਬਰਜਿੰਦਰ ਸਿੰਘ ਬੱਲੀ ਬਰਾੜ-ਸਪੋਕਸਮੈਨ
2. ਪ੍ਰਿਤਪਾਲ ਸਿੰਘ ਪਾਲੀ- ਜਗਬਾਣੀ
3. ਚਰਨਜੀਤ ਸਿੰਘ ਸਲੂਜਾ-ਜਗਬਾਣੀ
4. ਸੰਜੀਵ ਮੋਹਿਨੀ- ਪੰਜਾਬ ਕੇਸਰੀ
5. ਬਲਵੀਰ ਸਿੱਧੂ- ਜਸਟਿਸ ਨਿਊਜ਼
6. ਜਤਿੰਦਰਪਾਲ ਸਿੰਘ ਛਾਬੜਾ- ਚੜਦੀਕਲਾ ਟਾਈਮ ਟੀ.ਵੀ
7. ਸੁਨੀਲ ਕਾਮਰੇਡ- ਪੰਜਾਬ ਕੇਸਰੀ ਦਿੱਲੀ
8. ਗੌਤਮ ਜਲੰਧਰੀ-ਜਾਗ੍ਰਿਤੀ ਲਹਿਰ
9. ਰਾਜੇਸ਼ ਮਹਿਰਾ- ਚੈਨਲ ਨੰਬਰ-1
10.ਵਰਿੰਦਰ ਸਹਿਗਲ- ਪਹਿਰੇਦਾਰ
11. ਸਰਬਜੀਤ ਲੁਧਿਆਣਵੀ- ਸਤਿਆ ਸਵਦੇਸ਼
12. ਐਸ.ਪੀ. ਸਿੰਘ - ਅਜੀਤ ਸਮਾਚਾਰ
13. ਆਰ.ਵੀ ਸਮਰਾਟ-ਪਹਿਰੇਦਾਰ/ਵੀਰ ਪ੍ਰਤਾਪ
14. ਅਸ਼ੋਕਪੁਰੀ- ਅੱਜ ਦੀ ਆਵਾਜ਼
15. ਐਚ.ਐਸ. ਚੀਮਾ- ਨਵਾਂ ਜਮਾਨਾ
16. ਰਣਜੀਤ ਸਿੰਘ -ਲੋਕ ਰਾਏ
17. ਗੁਰਮੀਤ ਸਿੰਘ – ਸੂਰਜ
18. ਮਨਜੀਤ ਸਿੰਘ ਦੁੱਗਰੀ- ਜਨ ਸ਼ਕਤੀ
19. ਕੁਲਵੰਤ ਸਾਗਰ- ਫਾਸਟਵੇਅ ਨਿਊਜ਼
20. ਹਰਜੱਸ ਜਵੱਦੀ-ਲੀਵਿੰਗ ਇੰਡੀਆ
21. ਸੁਰਿੰਦਰ ਢਿੱਲੋਂ-ਲੁਧਿਆਣਾ ਫਾਸਟ ਨਿਊਜ਼
22. ਰੈਕਟਰ ਕਥੂਰੀਆ-ਪੰਜਾਬ ਸਕਰੀਨ
23. ਸੰਜੀਵ ਕੁਮਾਰ ਸ਼ਰਮਾ-ਇੰਡੀਆ ਲਾਈਵ 24
24. ਪਵਨ ਕੁਮਾਰ ਧਵਨ-ਲਾਈਵ 24 ਨਿਊਜ਼
ਇਸ ਤੋਂ ਇਲਾਵਾ
ਜਗਰਾਓਂ ਤੋਂ ਚਰਨਜੀਤ ਸਿੰਘ ਢਿੱਲੋਂ- ਪੰਜਾਬੀ ਟ੍ਰਿਬਿਊਨ
ਕੁਹਾੜਾ ਤੋਂ ਮਹੇਸ ਇੰਦਰ ਮਾਂਗਟ-ਸਪੋਕਸਮੈਨ
ਰਾਏਕੋਟ ਤੋਂ ਹਾਕਮ ਸਿੰਘ ਧਾਲੀਵਾਲ- ਪੰਜਾਬੀ ਜਾਗਰਣ
ਸਮਰਾਲਾ ਤੋਂ ਗੁਰਮਿੰਦਰ ਗਰੇਵਾਲ -ਫਾਸਟਵੇਅ
ਇਸਦੇ ਨਾਲ ਹੀ ਖੰਨਾ, ਪਾਇਲ, ਦੋਰਾਹਾ, ਮਲੌਦ, ਰਾੜਾ ਸਾਹਿਬ, ਚੌਂਕੀਮਾਨ, ਮਾਛੀਵਾੜਾ, ਸਿਧਵਾਂਬੇਟ, ਬੀਜਾ, ਅਹਿਮਦਗੜ, ਡੇਹਲੋਂ ਦੇ ਪੱਤਰਕਾਰਾਂ ਨੂੰ ਇਸ ਕਮੇਟੀ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਦਾ ਹੈ।

ਨੋਟ- ਜ਼ਿਲਾ ਪੱਧਰ ਤੇ ਬਣਨ ਵਾਲੀ ਇਸ ਕਮੇਟੀ ਵਿਚ ਜਾਂਚ ਕਮੇਟੀ ਨੇ ਹੇਠ ਲਿਖੇ ਫੈਸਲੇ ਗਏ। 
1 ਜਿਲਾ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਕੀਤੇ ਪੀਲੇ ਕਾਰਡ ਧਾਰਕਾਂ ਨੂੰ ਵੋਟ ਪਾਉਣ ਦੇ ਅਧਿਕਾਰ ਨਾਲ ਸਹਿਮਤ ਹੈ।
2. ਇਸ ਤੋਂ ਇਲਾਵਾ ਤਿੰਨ ਸਾਲ ਤੋਂ ਕੰਮ ਕਰ ਰਹੇ ਹਰ ਪੱਤਰਕਾਰ ਨੂੰ ਵੀ ਵੋਟ ਪਾਉਣ ਦਾ ਅਧਿਕਾਰ ਹੋਵੇਗਾ। ਉਹ ਆਪਣੇ ਆਦਰੇ ਦਾ ਸ਼ਨਾਖਤੀ ਕਾਰਡ ਦਿਖਾ ਸਕਦਾ ਹੈ।
3. ਪੱਤਰਕਾਰਾਂ ਦੇ ਖੇਤਰ ਚ ਆਪਣੀਆ ਸੇਵਾਵਾਂ ਨਿਭਾ ਚੁੱਕੇ ਸੀਨੀਅਰ ਪੱਤਰਕਾਰਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੋਵੇਗਾ।

No comments: