Wednesday, July 08, 2015

ਲਗਾਤਾਰ ਤਰੱਕੀ ਦੀਆਂ ਰਾਹਾਂ 'ਤੇ ਗੁਰੂ ਨਾਨਕ ਗਰਲਜ਼ ਕਾਲਜ

141 ਮੈਡਲ ਜਿੱਤੇ ਹਨ ਕਾਲਜ ਦੀਆਂ ਵਿਦਿਆਰਥਣਾਂ ਨੇ
ਲੁਧਿਆਣਾ: 8 ਜੁਲਾਈ 2015: (ਪੰਜਾਬ ਸਕਰੀਨ ਬਿਊਰੋ): 
ਸੰਨ 1970 ਵਿਚ ਸਥਾਪਿਤ ਹੋਏ ਗੁਰੂ ਨਾਨਕ ਗਰਲਜ਼ ਕਾਲਜ ਵੱਲੋਂ ਪ੍ਰਾਪਤੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਕਾਲਜ ਨੇ ਸਿੱਖਿਆ ਦੇ ਖੇਤਰ ਵਿਚ ਆਪਣਾ ਇਕ ਵੱਖਰਾ ਮੁਕਾਮ ਹਾਸਲ ਕਰ ਲਿਆ ਹੈ। ਸੈਸ਼ਨ 2014-15 ਵਿਚ ਇਸ ਕਾਲਜ ਦੀਆਂ ਵਿਦਿਆਰਥਣਾਂ ਨੇ ਜਿੱਥੇ ਜ਼ਿਲ੍ਹਾ ਪੱਧਰ ਤੋਂ ਲੈ ਕੇ ਅੰਤਰ-ਯੂਨੀਵਰਸਿਟੀ, ਕੌਮੀ ਅਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿਚ 141 ਮੈਡਲ ਜਿੱਤੇ ਹਨ ਓਥੇ ਕਾਲਜ ਦੀਆਂ ਵਿਦਿਆਰਥਣਾਂ ਨੇ ਅਕਾਦਮਿਕ ਖੇਤਰ ਵਿਚ 2013-14 'ਚ ਪੰਜਾਬ ਯੁੂਨੀਵਰਸਿਟੀ ਵਿਚੋਂ ਪਹਿਲੀਆਂ ਦਸ ਵਿਚੋਂ ਕੁੱਲ 169 ਪੁਜੀਸ਼ਨਾਂ ਹਾਸਲ ਕਰਕੇ ਆਪਣੀ ਬੌਧਿਕ ਸਮਰੱਥਾ ਦਾ ਵੀ ਲੋਹਾ ਮਨਵਾਇਆ ਹੈ। ਪਿ੍ੰ: ਮੈਡਮ ਡਾ: ਚਰਨਜੀਤ ਕੌਰ ਮਾਹਲ ਨੇ ਦੱਸਿਆ ਕਿ ਵਿਦਿਆਰਥਣਾਂ ਨੇ ਬੇਸਬਾਲ, ਅਥਲੈਟਿਕਸ, ਜੂਡੋ, ਸਾਫਟ ਬਾਲ, ਬੈਡਮਿੰਟਨ, ਵੁਸ਼ੂ, ਕਿਕ ਬਾਕਸਿੰਗ, ਬਾਲ ਬੈਡਮਿੰਟਨ, ਵੇਟ ਲਿਫਟਿੰਗ ਅਤੇ ਪਾਵਰ ਲਿਫਟਿੰਗ ਆਦਿ ਵਿਚ 54 ਸੋਨੇ ਤਗ਼ਮੇ, 52 ਚਾਂਦੀ ਅਤੇ 35 ਕਾਂਸੀ ਤਗ਼ਮੇ ਹਾਸਲ ਕੀਤੇ ਹਨ | ਜੂਡੋ ਖਿਡਾਰਨਾਂ ਨੇ ਲਗਾਤਾਰ 9 ਵਾਰ ਪੰਜਾਬ ਯੂਨੀਵਰਸਿਟੀ ਜੂਡੋ ਚੈਂਪੀਅਨਸ਼ਿਪ ਜਿੱਤ ਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਕਾਲਜ ਵਿਖੇ 90.4 ਮੈਗਾਹਰਟਜ਼ ਕਮਿਊਨਿਟੀ ਰੇਡੀਓ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਰੋਜ਼ਾਨਾ ਚਲਦਾ ਹੈ ਜਿਸ ਵਿਚ ਸਮਾਜ ਨੂੰ ਸਿੱਖਿਅਤ ਕਰਨ ਲਈ ਪ੍ਰੋਗਾ੍ਰਮ ਪ੍ਰਸਾਰਤ ਕਰਨ ਦੇ ਨਾਲ ਨਾਲ ਵਿਦਿਆਰਥਣਾਂ ਨੂੰ ਰੇਡੀਓ ਦੇ ਵੱਖ ਵੱਖ ਪ੍ਰੋਗਰਾਮਾਂ ਬਾਰੇ ਸਿਖਲਾਈ ਵੀ ਦਿੱਤੀ ਜਾਂਦੀ ਹੈ। ਡਾ: ਮਾਹਲ ਨੇ ਕਾਲਜ ਵਿਖੇ ਏ. ਸੀ. ਆਡੀਟੋਰੀਅਮ, ਏ. ਸੀ. ਡਾਇਨਿੰਗ ਹਾਲ ਅਤੇ ਰੀਡਿੰਗ ਹਾਲ ਤੋਂ ਇਲਾਵਾ 200 ਸੀਟਾਂ ਵਾਲਾ ਅਤਿਆਧੁਨਿਕ ਏ. ਸੀ. ਕਾਨਫਰੰਸ ਹਾਲ ਹੈ।  ਇਗਨੂੰ ਸਟੱਡੀ ਸੈਂਟਰ ਵੱਖ ਵੱਖ 194 ਕੋਰਸਾਂ ਨਾਲ ਚਲ ਰਿਹਾ ਹੈ। ਇਸ ਕਾਲਜ ਵਿੱਚ 30 ਹਜ਼ਾਰ ਤੋਂ ਵੱਧ ਕਿਤਾਬਾਂ ਵਾਲੀ ਆਧੁਨਿਕ ਅਤੇ ਇੰਟਰਨੈੱਟ ਸਹੂਲਤਾਂ ਨਾਲ ਲੈਸ ਕਾਲਜ ਲਾਇਬਰੇਰੀ ਤੋਂ ਇਲਾਵਾ 1000 ਵਿਦਿਆਰਥਣਾਂ ਦੇ ਰਹਿਣ ਲਈ ਆਧੁਨਿਕ ਸਹੂਲਤਾਂ ਵਾਲਾ ਹੋਸਟਲ ਵੀ ਹੈ| ਇਸ ਕਾਲਜ ਵਿੱਚ ਵਿਦਿਆਰਥਣਾਂ ਨੂੰ ਰੇਡੀਓ, ਟੀਵੀ ਅਤੇ ਹੋਰ ਪ੍ਰਸਾਰਨ ਮਾਧਿਅਮਾਂ ਲੈ ਵੀ ਲਗਾਤਾਰ ਟਰੇਂਡ  ਕੀਤਾ ਜਾ ਜਾਂਦਾ ਹੈ 

No comments: