Tuesday, July 07, 2015

"ਪ੍ਰੈਸ ਕਲੱਬ" ਦੇ "ਮੈਂਬਰਾਂ" ਦੀ ਇੱਕਪਾਸੜ ਲਿਸਟ ਜਾਰੀ

ਮੀਡੀਆ ਵਿੱਚ ਸਾਜਿਸ਼ੀ ਲਿਸਟ ਦੇ ਖਿਲਾਫ਼ ਤਿੱਖਾ ਰੋਹ 
ਮਾਮਲਾ ਅਦਾਲਤ ਵਿੱਚ ਲਿਜਾਣ ਦੀਆਂ ਵੀ ਤਿਆਰੀਆਂ 
ਨ ਤੀਰ ਨਿਕਾਲੋ ਨ ਤਲਵਾਰ ਨਿਕਾਲੋ 
ਜਬ ਤੋਪ ਮੁਕਾਬਿਲ ਹੋ ਤੋ ਅਖਬਾਰ ਨਿਕਾਲੋ। 
Courtesy Image
ਇਹ ਸ਼ੇਅਰ ਬੜੇ ਲੰਮੇ ਅਰਸੇ ਤੋਂ ਪੜ੍ਹਿਆ ਸੁਣਿਆ ਜਾ ਰਿਹਾ ਹੈ।  ਇਸਦੀ ਹਕੀਕਤ ਅੱਜ ਵੀ ਮੰਨੀ ਜਾਂਦੀ ਹੈ।  ਇਹੀ ਕਾਰਣ ਹੈ ਕਿ ਕਦੇ ਕਿਸੇ ਪੱਤਰਕਾਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਂਦੀ ਹੈ ਤੇ ਕਦੇ ਕਿਸੇ ਪੱਤਰਕਾਰ ਨੂੰ ਜਿਊਂਦਿਆਂ ਸਾੜ ਦਿੱਤਾ ਜਾਂਦਾ ਹੈ। ਇਹਨਾਂ ਕੰਮਾਂ ਲਈ ਲੋਕ ਦੁਸ਼ਮਣ ਤਾਕਤਾਂ ਅਕਸਰ ਗੁੰਡਿਆਂ 'ਤੇ ਟੇਕ ਰੱਖਦੀਆਂ ਹਨ ਅਤੇ ਵਰਦੀ ਵਾਲੇ ਆਪਣੀ ਵਰਦੀ ਦੀ ਸੰਹੁ ਨੂੰ ਭੁੱਲ ਕੇ ਇਹਨਾਂ ਗੁੰਡਿਆਂ ਦੀ ਮਦਦ ਕਰਦੇ ਹਨ ਕਿਓਂਕਿ ਸਿਆਸੀ ਦਬਾਅ ਅੱਗੇ ਝੁਕਣਾ ਕਈ ਵਾਰ ਇਹਨਾਂ ਵਿਚਾਰਿਆਂ ਦੀ ਵੀ ਮਜਬੂਰੀ ਬਣ ਜਾਂਦੀ ਹੈ। ਪੱਤਰਕਾਰਾਂ ਦੇ ਖੂਨ ਨਾਲ ਹਥ ਰੰਗ ਕੇ ਵੀ ਜਦੋਂ ਲੋਕ ਦੋਖੀ ਤਾਕਤਾਂ ਨੂੰ ਸਫਲਤਾ ਨਹੀਂ ਮਿਲਦੀ ਤਾਂ ਓਹ ਨਵੇਂ ਹਰਬੇ ਵਰਤਦੇ ਹਨ। ਇਹਨਾਂ ਹਰਬਿਆਂ ਲਈ  ਅੱਗੇ ਲਾਇਆ ਜਾਂਦਾ ਹੈ ਉਹਨਾਂ ਲੋਕਾਂ ਨੂੰ ਹੀ ਜਿਹਨਾਂ ਤੇ ਨਾ ਕਿਸੇ ਨੂੰ ਕੋਈ ਸ਼ੱਕ ਹੋਵੇ ਤੇ ਨਾ ਹੀ ਕਿਸੇ ਹੋਰ 'ਤੇ ਇਸਦਾ ਦੋਸ਼ ਲੱਗੇ। 
ਕਲਮਾਂ ਬਣੀਆਂ ਸਨ ਲੋਕਾਂ ਦੇ ਦੁੱਖ ਦਰਦ ਨੂੰ ਸਰਕਾਰੀ ਦਰਬਾਰਾਂ ਤੀਕ ਪਹੁੰਚਾਉਣ ਲਈ। ਸਾਡੇ ਲੋਕਤੰਤਰ ਦਾ ਚੌਥਾ ਥੰਮ ਹੈ ਮੀਡੀਆ ਪਰ ਇਹ ਅਖੌਤੀ ਮੀਡੀਆ ਸਹੂਲਤਾਂ ਅਤੇ ਫਾਇਦਿਆਂ ਦੇ ਲਾਲੀਪਾਪਾਂ ਮਗਰ ਰਾਲਾਂ ਸੁੱਟਦਾ ਕਦੋਂ ਪੰਜਵਾਂ ਟਾਇਰ ਬਣ ਗਿਆ ਇਸਦਾ ਪਤਾ ਪਹਿਲਾਂ ਤਾਂ ਕਿਸੇ ਨੂੰ ਵੀ ਨਾ ਲੱਗਿਆ ਪਰ ਜਦੋਂ ਸਾਰਿਆਂ ਨੂੰ ਲੱਗਿਆ ਤਾਂ ਬੜੀ ਹੋਲੀ ਹੋਲੀ ਉਦੋਂ ਜਦੋਂ  ਆਵਾ ਊਤ ਚੁੱਕਿਆ ਸੀ।  ਤੋਪਾਂ ਦਾ ਮੁਕਾਬਲਾ ਕਰਨ ਵਾਲੀ ਅਖਬਾਰ ਨੂੰ ਮੈਦਾਨ ਵਿੱਚੋਂ ਹਟਾਉਣ ਲਈ ਮੀਡੀਆ ਦੇ ਨਾਮ ਤੇ ਹੀ ਗੁਪਤ ਸਕੁਐਡ ਬਣ ਚੁੱਕਿਆ ਸੀ। ਨਾਮ ਵੱਖ ਸਨ, ਚੇਹਰੇ ਵੱਖ ਸਨ, ਬਹਾਨੇ ਵੱਖ ਵੱਖ ਸਨ ਪਰ ਨਿਸ਼ਾਨਾ ਇੱਕੋ ਕਿ ਲੋਕ ਪੱਖੀ ਮੀਡੀਆ ਨੂੰ ਪ੍ਰਭਾਵਹੀਣ ਕਿਵੇਂ ਕਰਨਾ ਹੈ?  ਪ੍ਰੈਸ ਨੋਟਾਂ ਤੇ ਟੇਕ ਰੱਖਣ ਵਾਲਾ ਮੀਡੀਆ ਵੱਡੀਆਂ ਵੱਡੀਆਂ ਡਿਗਰੀਆਂ ਦੀ ਪੰਡ ਚੁੱਕ  ਕੇ ਵੀ ਆਪਣਾ ਅਸਲ ਮਕਸਦ ਭੁੱਲ ਗਿਆ। ਉਸਨੂੰ ਰੈਲਿਆਂ ਅੰਦਰ ਜਾ ਕੇ ਲੀਡਰਾਂ ਕੋਲ ਬੈਠਣ ਲਈ ਪਾਸ ਲੈਣੇ ਯਾਦ ਰਹੇ ਪਰ ਬਾਹਰ ਰੈਲੀ ਵਿੱਚ ਕਿਸ ਨੂੰ ਡਾਂਗ ਪੈ ਗਈ ਤੇ ਕਿਸ ਨੂੰ ਧੱਫਾ ਇਸਦੀ ਸਾਰ ਲੈਣੀ ਹੋਲੀ ਹੋਲੀ ਪੂਰੀ ਤਰਾਂ ਵਿੱਸਰ ਗਈ।  ਇਸਦੇ ਬਾਵਜੂਦ ਸਚ ਬਾਹਰ ਆਉਂਦਾ ਰਿਹਾ।
ਇਹ ਇੱਕ ਗੰਭੀਰ ਸਥਿਤੀ ਸੀ। ਸਾਰੇ ਹੀਲਿਆਂ ਵਸੀਲਿਆਂ ਦੇ ਬਾਵਜੂਦ ਸਚ ਨੂੰ ਬਾਹਰ ਲਿਆਉਣ ਵਾਲੇ ਕਲਮ ਦੇ ਸਿਪਾਹੀਆਂ ਨੂੰ ਸਬਕ ਸਿਖਾਉਣਾ ਜ਼ਰੂਰੀ ਸੀ। ਕਦੇ ਨਿੱਕੀਆਂ ਅਖਬਾਰਾਂ ਦੇ ਇਸ਼ਤਿਹਾਰ ਬੰਦ ਕਰ ਦੇਣੇ, ਕਦੇ ਪੇਮਟਾਂ ਰੋਕ ਦੇਣੀਆ, ਕਦੇ ਉਹਨਾਂ ਨੂੰ ਸਫਰ ਦੀ ਸਹੂਲਤ ਲਈ ਲੰਮੀਆਂ ਉਡੀਕਾਂ ਕਰਵਾਉਣੀਆਂ ਤੇ ਕਦੇ ਉਹਨਾਂ 'ਤੇ ਕੋਈ ਓਬਜੈਕਸ਼ਨ ਲਾ ਕੇ ਉਹਨਾਂ ਨੂੰ ਹਰਾਸ  ਕਰਨਾ ਇੱਕ ਆਮ ਜਿਹਾ ਕੰਮ ਬਣ ਗਿਆ। ਲੋਕ ਪੱਖੀ ਮੀਡੀਆ ਸਿਰੜੀ ਹੁੰਦਾ ਹੈ ਇਸ ਲਈ ਆਪਣੇ ਸੀਮਿਤ ਵਿੱਤੀ ਸਾਧਨਾਂ ਦੇ ਬਾਵਜੂਦ ਲਗਾਤਾਰ ਆਪਣੇ ਮਿਸ਼ਨ 'ਤੇ ਲੱਗਿਆ ਰਿਹਾ। ਸੋਸ਼ਲ ਮੀਡੀਆ ਨੇ ਇਸਨੂੰ ਹਵਾ ਦਿੱਤੀ ਅਤੇ ਇਹ ਅਸਮਾਨ ਛੋਹਣ ਲੱਗ ਪਿਆ। 
ਫਿਰ ਇੱਕੋ ਝਟਕੇ ਹੇਠ ਇਹਨਾਂ ਵੀਕਲੀਆਂ ਸ਼ੀਕਲੀਆਂ ਵਾਲਿਆਂ ਨੂੰ ਪੱਤਰਕਾਰ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ ਗਿਆ। ਜਿਹਨਾਂ ਨੂੰ ਖੁਦ ਭਾਰਤ ਸਰਕਾਰ ਪੱਤਰਕਾਰ ਮੰਨਦੀ ਹੈ ਉਹਨਾਂ ਨੂੰ ਮੀਡੀਆ ਦੇ ਆਪਣੇ ਭਾਈਚਾਰੇ ਨੇ ਅਚਾਨਕ ਇੱਕ ਧੜਾ ਜਿਹਾ ਖੜਾ ਕਰਕੇ ਪੱਤਰਕਾਰ ਮੰਨਣ ਤੋਂ ਨਾਂਹ ਕਰ ਦਿੱ2ਤੀ।  ਇਹ ਭਾਰਤ ਸਰਕਾਰ ਦਾ ਵੀ ਅਪਮਾਨ ਹੈ ਅਤੇ RNI ਨੂੰ ਸਿਧੀ ਚੁਣੌਤੀ ਵੀ। ਚਿੰਤਾ ਵਾਲੀ ਗੱਲ ਹੈ ਕਿ ਕਲ੍ਹ ਨੂੰ ਇਹੀ ਫਾਰਮੂਲਾ ਇੰਡੀਆ ਟੂਡੇ ਵਰਗੇ ਬਹੁਤ ਸਾਰੇ ਪਰਚਿਆਂ 'ਤੇ ਵੀ ਲਾਗੂ ਕਰਨ ਦੀਆਂ ਨਾਪਾਕ ਕੋਸ਼ਿਸ਼ਾਂ ਕੀਤੀਆਂ ਜਾ ਸਕਦੀਆਂ ਹਨ। "ਤਹਿਲਕਾ" ਅਤੇ "ਕੋਬਰਾ" ਵਰਗੇ ਔਨਲਾਈਨ ਮੀਡੀਆ ਰਾਹੀਂ ਪੂਰੇ ਦੇਸ਼ ਨੂੰ ਹਿਲਾ ਚੁੱਕੇ ਸਨ ਇਸ ਲਈ ਵੈਬਸਾਇਟਾਂ ਅਤੇ ਬਲਾਗਾਂ ਨੂੰ ਵੀ ਇੱਕੋ ਸਾਹੇ ਪੱਤਰਕਾਰ ਸਵੀਕਾਰ ਕਰਨ ਤੋਂ ਨਾਂਹ। 
ਪ੍ਰਵਾਨਿਤ ਪੱਤਰਕਾਰਾਂ ਦੀ ਇੱਕ ਇੱਕਪਾਸੜ ਜਾਹਿ ਲਿਸਟ ਜਾਰੀ ਹੋਈ ਹੈ ਜਿਸ ਨੂੰ ਵੱਖਰੀ ਪੋਸਟ ਵਿੱਚ ਛਾਪਿਆ ਜਾ ਰਿਹਾ ਹੈ। ਜੇ ਤੁਸੀਂ ਇਲਾਕੇ ਨੂੰ ਸਮਝਦੇ ਹੋ ਮੀਡੀਆ ਨੂੰ ਸਮਝਦੇ ਹੋ ਤਾਂ ਦਿਲ 'ਤੇ ਹੇਠ ਰੱਖ ਕੇ ਦੱਸਿਓ ਕੀ ਲੁਧਿਆਣਾ ਵਿੱਚ ਬਸ ਏਨੇ ਕੁ ਪੱਤਰਕਾਰ ਹੀ ਹਨ? ਅੱਜ  ਇਹ ਰਲ ਕੇ ਸੋਚਣਾ ਜਰੂਰੀ ਹੋ ਗਿਆ ਹੈ ਕਿ ਮੀਡੀਆ ਦੇ ਨਾਮ 'ਤੇ ਹੀ "ਮੀਡਿਆ ਦੀ ਵਾਢੀ" ਕਿਸ ਡੂੰਘੀ ਸਾਜਿਸ਼ ਦਾ ਹਿੱਸਾ ਹੈ।  ਲੋਕ ਪੱਖੀ ਮੀਡੀਆ ਹਮੇਸ਼ਾਂ ਹਰ ਦਮਨ ਵਿੱਚੋਂ ਉਭਰ ਕੇ ਸਾਹਮਣੇ ਆਉਂਦਾ ਰਿਹਾ ਹੈ ਹੁਣ ਵੀ ਆਏਗਾ। ਇਸ ਲਿਸਟ ਏਡ ਜਾਰੀ ਹੋਣ ਨਾਲ ਚੰਗੀ ਗੱਲ ਇਹ ਹੋਈ ਹੈ ਕਿ ਲੋਕ ਪੱਖੀ ਅਤੇ ਲੋਕ ਦੋਖੀ ਮੀਡੀਆ ਵਿੱਚ ਧੁੰਦਲੀ ਹੁੰਦੀ ਜਾ ਰਹੀ  ਲਕੀਰ ਹੁਣ ਗੂਹੜੀ ਹੋ ਗਈ ਹੈ। 
ਛੋਟੇ ਅਖਬਾਰਾਂ ਵਿੱਚ ਸਰਗਰਮ ਮੀਡੀਆ ਕਰਮੀ ਵੱਜੋਂ ਜਾਣੇ ਜਾਂਦੇ ਬਲਵੀਰ ਸਿਧੂ ਜੀ ਸੋਸ਼ਲ ਮੀਡੀਆ 'ਤੇ ਲਿਖਦੇ ਹਨ--ਬੱਲੀ ਜੀ ਸਾਡੇ ਲੁਧਿਆਏ ਵਾਲੇ ਪੱਤਰਕਾਰਾ ਵਾਗ ਇੱਕ ਅੰਮ੍ਰਿਤਸਰ ਵਿੱਚ ਵੀ ਐਦਾ ਦਾ ਕਲੱਬ ਬਨਣ ਲਁਗਿਆ ਸੀ ਉਹਨਾ ਨੇ ਵੀ ਘੱਟ ਗਿਣਤੀ ਵਿੱਚ ਛੱਪਦੇ ਰੋਜਾਨਾ,ਵੀਕਲੀ,ਪੰਦਰਵਾੜਾ ਅਤੇ ਮਹੀਨਾਵਾਰ ਛੱਪਦੇ ਅਖਬਾਰਾ,ਮੈਗਜੀਨਾ ਨੂੰ ਅੱਖੋ ਪਰੋਖੇ ਕੀਤਾ ਸੀ ,ਅਸੀ ਘੱਟ ਗਿਣਤੀ ਵਿੱਚ ਛੱਪਦੇ ਪੇਪਰਾ ਦੀ ਯੂਨੀਅਨ ਵੱਲੋ ਇੱਕ ਚਿੱਠੀ ਡਿਪਟੀ ਕਮਿਸਨਰ ਅੰਮਿ੍ਤਸਰ ਨੂੰ ਕੱਢੀ ਅੱਜ ਤੱਕ ਕੰਮ ਸਿਰੇ ਨਹੀ ਚੜਿਆ ਹਾਲਾ ਕੇ ਉਹਨਾ ਨੂੰ ਤਾ ਸਰਕਾਰ ਵੱਲੋ ਜਗਾ ਵੀ ਅਲਾਟ ਹੋ ਗਈ ਸੀ ,ਸਾਡੇ ਵਾਲਿਆ ਦੇ ਤਾ ਹਾਲੇ ਹੱਥ ਪੱਲੇ  ਵੀ ਕੁਝ ਨਹੀ ,ਘੱਟ ਗਿਣਤੀ ਵਿੱਚ ਛੱਪਦੇ ਅਖਬਾਰਾ ਦੇ ਨੁਮਾਇਦੇ ਪ੍ੈਸ ਕੌਸਲ ਆਫ ਇੰਡੀਆ ਵਿੱਚ ਮੈਬਰ ਹਨ,ਆਈ,ਐਨ, ਐਸ,ਦੇ ਮੈਬਰ ਨੇ ਅਤੇ ਜਦੋ ਤੋ ਆਈ,ਐਨ,ਐਸ,ਪੰਡਿਤ ਜਵਾਹਰ ਲਾਲ ਨਹਿਰੂ ਦੇ ਸਮੇ ਤੋ ਹੋਦ ਵਿੱਚ ਆਈ ਆ ਉਦੋ ਤੋ ਲੈ ਕੇ ਅੱਜ ਤੱਕ ਜਿਆਦਾ ਵਾਰੀ ਪ੍ਰਧਾਨ ਆਈ,ਐਨ,ਐਸ,ਵਿੱਚ ਵੀਕਲੀ ਅਖਬਾਰਾ ਦੇ ਬਣੇ ਹਨ ,ਇਹਨਾ ਵਿੱਚੋ ਜੇਕਰ ਕਿਸੇ ਪੱਤਰਕਾਰ ਨੂੰ ਆਈ,ਐਨ,ਐਸ,ਬਾਰੇ ਜਾਣਕਾਰੀ ਹੈ ਤਾ ਉਹ ਦਿੱਲੀ ਜਾ ਦਫਤਰ ਵਿਁਚੋ ਬੋਰਡ ਪੜ ਸਕਦਾ ਜਿਸ ਸੁਰੂ ਤੋ ਲੈ ਅੱਜ ਤੱਕ ਦੇ ਪ੍ਰਧਾਨਾ ਦੇ ਨਾਮ ਹਨ ਇੱਕ ਅਖਬਾਰ ਦਾ ਪੱਤਰਕਾਰ ਸਾਡੇ ਬਾਰੇ ਕੀ ਫੈਸਲਾ ਕਰੇਗਾ ਕਿ ਵੋਟ ਦਾ ਅਧਿਕਾਰ ਕਿਸਨੂੰ ਦੇੇਣਾ ਹੈ ਕਿਸ ਨੂੰ ਨਹੀ ਜਿਸਨੂੰ ਖੁੱਦ ਨੂੰ ਆਪ ਬਾਰੇ ਪਤਾ ਨਹੀ ਕੇ ਮੈਨੂੰ ਅਖਬਾਰ ਨੇ ਕਦੋ ਕਹਿ ਦੇਣਾ ਤੇਰੀਆ ਸੇਵਾਵਾ ਦੀ ਲੋੜ ਨਹੀ,ਫੇਰ ਉਹ ਬੰਦਾ ਸਾਡੇ ਬਾਰੇ ਕੀ ਫੈਸਲਾ ਕਰੇਗਾ,ਸੋ ਸਾਡੀ ਯੂਨੀਅਨ"Journalists Association Punjab Regs"ਇਸ ਦਾ ਬਾਈਕਾਟ ਕਰਦੀ ਹੈ,ਅਤੇ ਅਜਿਹੇ ਬਣ ਰਹੇ ਲੁਧਿਆਣਾ ਵਿੱਚ ਪ੍ੈਸ ਕਲੱਬ ਦੀਡੱਟ ਕੇ ਵਿਰੋਧਤਾ ਕਰੇਗੀ ਜਿਹੜਾ ਕਲੱਬ ਬਨਣ ਤੋ ਪਹਿਲਾ ਹੀ ਪੱਤਰਕਾਰਾ ਨੂੰ ਪੱਤਰਕਾਰ ਨਹੀ ਸਮਝਦਾ  ਵੱਲੋ :Balvir singh sidhu President "Journalists Association Punjab (R) Editor in chief"Justice News Punjabi weekly Ludhiana 94179_44183-  
ਇਸੇ ਤਰਾਂ ਸਰਬਜੀਤ ਲੁਧਿਆਣਵੀ ਆਪਣਾ ਪ੍ਰਤੀਕਰਮ ਦੇਂਦੀਆਂ ਲਿਖਦੇ ਹਨ:--ਇੰਤਰਾਜ਼ਵਰਕਿੰਗ ਜਰਨਲਿਸਟ ਐਸ਼ੋਸੀਏਸ਼ਨ
ਬੜੇ ਸ਼ਰਮ ਦੀ ਗੱਲ ਹੈ ਕਿ ਪੱਤਰਕਾਰਾਂ ਦੇ ਹਿੱਤਾਂ ਲਈ ਬਣਨ ਵਾਲੀ ਕਮੇਟੀ ਵਿਚ ਸਿਰਫ਼ ਚੰਦ ਅਖਬਾਰਾਂ ਨੂੰ ਹੀ ਲਿਆ ਗਿਆ ਹੈ। ਕਿ ਇਹਨਾਂ ਅਖਬਾਰਾਂ ਦੇ ਪੱਤਰਕਾਰਾਂ ਨੂੰ ਸਿਰਫ਼ ਤਨਖਾਹ ਜਾਂ ਫਿਰ ਭੱਤਾ ਮਿਲਦਾ ਹੈ। ਆਪ ਜੀ ਨੂੰ ਸ਼ਾਇਦ ਇਹ ਵਹਿਮ ਕਦੋਂ ਤੋਂ ਹੋ ਗਿਆ ਕਿ ਪੰਜਾਬ ਵਿਚ ਦੂਜੇ ਰਾਜਾਂ ਜਾਂ ਪੰਜਾਬ ਵਿਚ ਕਈ ਦਹਾਕਿਆ ਤੋਂ ਪ੍ਰਿੰਟ ਹੋਣ ਵਾਲੀਆਂ ਅਖਬਾਰਾਂ ਦੇ ਪੱਤਰਕਾਰਾਂ ਨੂੰ ਤਨਖਾਹ ਨਹੀਂ ਮਿਲਦੀ। ਅਗਰ ਆਪ ਪੱਤਰਕਾਰਾਂ ਦੇ ਹਿੱਤਾਂ ਦੀ ਗੱਲ ਕਰਨ ਦੀ ਹਿੰਮਤ ਰੱਖਦੇ ਹੋ ਤਾਂ ਲੁਧਿਆਣਾ ਜ਼ਿਲ•ੇ ਵਿਚ ਕੰਮ ਕਰਨ ਵਾਲੇ ਹਰੇਕ ਪੱਤਰਕਾਰ ਨੂੰ ਕਿਉਂ ਨਹੀਂ ਸ਼ਾਮਲ ਕੀਤਾ ਗਿਆ। ਇਹ ਤਾਂ ਸਿਰਫ਼ ਆਪਣੇ ਸਵਾਰਥ ਲਈ ਬਣਾਈ ਗਈ ਸੰਸਥਾ ਹੀ ਬਣ ਕੇ ਰਹਿ ਜਾਵੇਗੀ। 
ਆਪ ਜੀ ਸ਼ਾਇਦ ਇਹ ਵੀ ਭੁੱਲ ਗਏ ਹੋ ਕਿ ਆਪ ਜੀ ਵੀ ਇਹਨਾਂ ਅਖਬਾਰਾਂ ਵਿਚ ਸਿੱਧੇ ਤੌਰ ਤੇ ਨਹੀਂ ਆਏ, ਆਪ ਵੀ ਇਹਨਾਂ ਵੀਕਲੀ ਜਾਂ ਕਈ ਦਹਾਕਿਆ ਤੋਂ ਪ੍ਰਿੰਟ ਹੋ ਰਹੀਆਂ ਪੰਜਾਬ ਦੀਆਂ ਪੰਜਾਬੀ ਤੇ ਹਿੰਦੀ ਅਖਬਾਰਾਂ ਦੇ ਤਜਰਬੇ ਦੇ ਆਧਾਰ ਤੇ ਇਹਨਾਂ ਅਖਬਾਰ ਵਿਚ ਗਏ ਹੋ। 
ਸਿਆਣਿਆ ਦੀ ਕਹਾਵਤ ਅਨੁਸਾਰ ਜੋ ਆਪਣੇ ਪਿਛਕੋੜ ਨੂੰ ਭੁੱਲ ਜਾਂਦੇ ਹਨ, ਉਹ ਅੱਜ ਵੀ ਨਹੀ ਤੇ ਕੱਲ ਵੀ ਨਹੀਂ। 
1. ਆਪ ਜੀ ਦੀ ਇਸ ਲਿਸਟ ਵਿਚ ਕਾਫੀ ਮੈਂਬਰ ਅਜਿਹੇ ਹਨ ਜਿਹਨਾਂ ਨੂੰ ਮੈਂ ਨਿੱਜੀ ਤੌਰ ਤੇ ਜਾਣਦਾ ਹਾਂ ਤੇ ਉਹ ਆਪਣੇ ਆਦਰੇ ਤੋਂ ਨਾ ਤਨਖਾਹ ਤੇ ਨਾ ਹੀ ਕੋਈ ਭੱਤਾ ਲੈ ਰਹੇ ਹਨ। 
2. ਵਰਕਿੰਗ ਦੀ ਗੱਲ ਕਰੀਏ ਤਾਂ ਆਪ ਜੀ ਦੀ ਇਸ ਲਿਸਟ ਵਿਚ ਕਈ ਪੱਤਰਕਾਰ ਅਜਿਹੇ ਹਨ, ਜਿਹਨਾਂ ਦਾ ਇਸ ਖੇਤਰ ਨਾਲ ਦੋ ਸਾਲ ਤੋਂ ਵੀ ਘੱਟ ਤਜਰਬਾ ਹੈ।
3. ਆਪ ਜੀ ਨੇ ਆਪਣੀ ਮੇਲ ਤੇ ਇੰਤਰਾਜ ਹੀ ਮੰਗੇ ਹਨ, ਅਗਰ ਸੁਝਾਅ ਮੰਗੇ ਹੁੰਦੇ ਤਾਂ ਜਰੂਰ ਦਿੰਦਾ।
ਅੰਤ ਵਿਚ ਆਪ ਜੀ ਵੱਲੋਂ ਬਣਾਈ ਜਾ ਰਹੀਂ ਇਸ ਸੰਸਥਾ ਦਾ ਮੈਂ ਹਾਮੀ ਹਾਂ, ਪਰ ਆਪ ਜੋ ਬਠਿੰਡਾ ਪੈਟਰਨ ਤੇ ਧੱਕੇ ਨਾਲ ਸਰਕਾਰੀ ਕਲੱਬ ਦਾ ਗਠਨ ਕਰਨ ਜਾ ਰਹੇ ਹੋ, ਉਹ ਕਿਸੇ ਵੀ ਪੱਤਰਕਾਰ ਜਾਂ ਫੋਟੋਗ੍ਰਾਫਰ ਦੇ ਹਿੱਤ ਵਿਚ ਨਹੀਂ ਹੈ। ਆਪ ਚੰਡੀਗੜ ਤੇ ਜਲੰਧਰ ਦਾ ਪੈਟਰਨ ਵੀ ਪੜ ਲੈਣਾ ਸੀ। ਜਿਸ ਵਿਚ
1. ਜ਼ਿਲਾ ਲੋਕ ਸੰਪਰਕ ਵੱਲੋਂ ਬਣਾਏ ਪੀਲੇ ਕਾਰਡ ਧਾਰਕਾਂ ਨੂੰ ਸ਼ਾਮਲ ਕਰਨਾ
2. ਪਿਛਲੇ ਤਿੰਨ ਸਾਲਾਂ ਤੋਂ ਕੰਮ ਕਰ ਰਹੇ ਪੱਤਰਕਾਰਾਂ ਨੂੰ ਕਲੱਬ ਵਿਚ ਸ਼ਾਮਲ ਕਰਨਾ
3. ਪੱਤਰਕਾਰਾਂ ਤੇ ਫੋਟੋਗ੍ਰਾਫਰਾਂ ਦੇ ਖੇਤਰ ਵਿਚੋਂ ਰਿਟਾ. ਹੋਏ ਪੱਤਰਕਾਰਾਂ ਨੂੰ ਸ਼ਾਮਲ ਕਰਨਾ
4. ਜ਼ਿਲੇ ਦੇ ਦਿਹਾਤੀ ਖੇਤਰ ਵਿਚ ਕੰਮ ਕਰਨ ਵਾਲੇ ਪੱਤਰਕਾਰਾਂ ਤੇ ਫੋਟੋਗ੍ਰਾਫਰਾਂ ਨੂੰ ਸ਼ਾਮਲ ਕਰਨਾ
ਸਰਬਜੀਤ ਲੁਧਿਆਣਵੀ ਲੁਧਿਆਣਾ ਤੋਂ ਪੰਚਕੂਲਾ ਤੋਂ ਪ੍ਰਿੰਟ ਹੁੰਦੇ ਹਿੰਦੀ ਦੈਨਿਕ 'ਸਤਿਆ ਸਵਦੇਸ਼' ਅਖਬਾਰ ਤੋਂ ਲੁਧਿਆਣਾ ਇੰਚਾਰਜ ਹਾਂ। ਮੈਂ ਅਖਬਾਰ ਤੋਂ ਤਨਖਾਹ ਲੈ ਰਿਹਾ ਹਾਂ। ਫਿਰ ਆਪ ਜੀ ਨੇ ਮੈਨੂੰ ਇਸ ਟੀਮ ਵਿਚ ਕਿਉਂ ਸ਼ਾਮਲ ਨਹੀਂ ਕੀਤਾ ਗਿਆ।
ਆਪ ਜੀ ਦਾ,
ਸਰਬਜੀਤ ਲੁਧਿਆਣਵੀ
ਇੰਚਾਰਜ: ਸਤਿਆ ਸਵਦੇਸ਼, ਲੁਧਿਆਣਾ।
ਮੋਬਾਇਲ ਨੰਬਰ-98144-12483
ਈਮੇਲ-sportsludhianvi0gmail.com
ਜਿਹੜੀ ਲਿਸਟ ਦਾ ਰੌਲਾ ਹੈ ਉਸ ਬਾਰੇ ਚਾਰ ਕੁ ਸਤਰਾਂ ਮੀਡੀਆ ਨੂੰ ਮਿਲੀਆਂ ਹਨ:
ਸਕਰਿਊਟਨੀ ਕਮੇਟੀ ਦੀਆਂ ਹੋਈ ਮੀਟਿੰਗ  ਵੱਲੋਂ ਫਾਇਨਲ ਕੀਤੀ ਗਈ ਵਰਕਿੰਗ ਜਰਨਲਿਸਟ ਦੀ ਲਿਸਟ ਆਪ ਨੁੰ ਭੇਜ ਦਿੱਤੀ ਗਈ ਹੈ (ਨਾਲ ਨੱਥੀ ਹੈ) ਇਲੈਕਟ੍ਰਨਿਕ ਮੀਡੀਏ ਨਾਲ ਸਬੰਧਤ ਪੱਤਰਕਾਰਾਂ ਨੁੰ ਆਪਣੀ ਤਨਖਾਹ ਜਾਂ  ਮਿਲ ਰਹੇ ਪੈਸਿਆਂ ਦਾ ਕੋਈ ਸਬੂਤ ਦਿਖਾਉਂਣਾ ਪਵੇਗਾ   ਇਸ ਲਿਸਟ ਵਿਚ ਦਿਤੇ ਪੱਤਰਕਾਰਾਂ  ਸਬੰਧੀ ਕਿਸੇ ਮਾਈ ਭਾਈ ਨੁੰ ਕੋਈ ਇਤਰਾਜ ਹੋਵੇ ਤਾਂ ਇਸੇ ਮੇਲ ਰਾਹੀ 8 ਜੁਲਾਈ ਤੱਕ ਦੱਸ ਦਿਤਾ ਜਾਵੇ ਜੇ ਕੋਈ ਸ਼ਰਤਾਂ ਪੂਰੀਆਂ ਕਰਦਾ ਪੱਤਰਕਾਰ ਰਹਿ ਗਿਆ ਹੋਵੇ ਤਾਂ ਉਹ ਵੀ 8 ਤਰੀਕ ਤਕ ਦੱਸ ਦਿਤਾ ਜਾਵੇ ਅੰਤਿਮ ਸੂਚੀ 8 ਤਰੀਕ ਸਾਮ 5 ਵਜੇ ਜਾਰੀ ਕੀਤੀ ਜਾਵੇਗੀ
ਧੰਨਵਾਦ ਸਹਿਤ 
ਪ੍ਰੈਸ ਕਲੱਬ ਬਣਾਊ ਵਰਕਰ
ਜੇ ਲੋਕ ਦੀਪਕ ਚੌਰਸੀਆ ਨੂੰ ਸਵਾਲ ਪੁੱਛ ਸਕਦੇ ਹਨ ਤਾਂ ਸਮਾਂ ਆਉਣ ਤੇ ਲੋਕ ਇਹਨਾਂ ਕੋਲੋਂ ਵੀ ਹਰ ਗੱਲ ਦਾ ਹਿਸਾਬ ਮੰਗਣਗੇ। ਕਿਸ  ਕਿਸ ਨੇ ਪੰਜਾਬ ਦੇ ਕਾਲੇ ਦੌਰ ਵਿੱਚ ਕੀ ਕੀ ਬਣਾਇਆ ਕਮਾਇਆ ਓਹ ਲੋਕਾਂ ਦੇ ਚੇਤਿਆਂ ਵਿਕ੍ਚ ਸਾਂਭਿਆ ਪਿਆ ਹੈ? ਕਿਸ ਕਿਸ ਨੇ ਆਪਣਾ ਆਈ ਕਾਰਡ ਬਣਦਿਆਂ ਹੀ ਕਮਾਈ ਦੀਆਂ ਸਿਖਰਾਂ ਛੂਹ ਲਈਆਂ ਲੋਕਾਂ ਨੂੰ ਸਭ ਪਤਾ ਹੈ। ਯੇਹ ਪਬਲਿਕ ਹੈ ਯੇਹ ਸਬ ਜਾਨਤੀ ਹੈ। ਮਸਲੇ ਤਾਂ ਹੋਰ ਬਹੁਤ ਸਾਰੇ ਦਰਪੇਸ਼ ਸਨ ਪਰ ਬੜੀ ਸਕੀਮ ਨਾਲ ਸਾਰੇ ਮਸਲਿਆਂ ਤੋਂ ਧਿਆਨ ਹਟਾ ਕੇ ਕਿਸੇ ਸੰਭਾਵਿਤ ਕਲੱਬ ਵੱਲ ਲਾ ਦਿੱਤਾ ਗਿਆ। ਇਸਦੇ ਨਾਲ ਹੀ ਮੀਡੀਆ ਨੂੰ ਸਾਜਿਸ਼ੀ ਢੰਗ ਨਾਲ ਕਈ ਗੁੱਟਾਂ ਵਿੱਚ ਵੰਡ ਦਿੱਤਾ ਗਿਆ। ਲੋਕ ਸਭ ਸਮਝਦੇ ਹਨ---ਜਰਾ ਸਮਾਂ ਆਉਣ ਦਿਓ। ਸਾਬਿਤ ਸਮੇਂ ਨੇ ਕਰਨਾ ਹੈ ਕਿ ਪੱਤਰਕਾਰ ਕੌਣ ਹੈ ਬੰਦ ਕਮਰਿਆਂ ਵਿੱਚ ਹੋਏ ਗਿਣੇ ਮਿਥੇ ਰੈਜ਼ੋਲੇਸ਼ਨਾਂ ਦੀ ਕਾਗਜ਼ੀ ਕਾਰਵਾਈ ਲੋਕਾਂ ਦੇ ਹੜ੍ਹ ਵਿੱਚ ਇੰਝ ਰੁੜ੍ਹ ਜਾਵੇਗੀ ਜਿਵੇਂ ਕਾਗਜ਼ ਦੀ ਕਿਸ਼ਤੀ ਬਾਰਿਸ਼ਾਂ ਵਿੱਚ ਰੁੜਦੀ ਹੈ। ਥੋਹੜੀ ਦੇਰ ਲਈ ਅਸੀਂ ਵੀ ਰੁਮਾਂਸ ਦਾ ਮਜ਼ਾ ਲੈ ਲਵਾਂਗੇ---ਵੋ ਕਾਗਜ਼ ਕੀ ਕਸ਼ਤੀ ਵੋ ਬਾਰਿਸ਼ ਕਾ ਪਾਣੀ...
ਹੁਣ ਦੇਖਣਾ ਹੈ ਲੋਕਾਂ ਦੀਆਂ ਕਲਮਾ ਦੇ ਹੜ੍ਹ ਸਾਹਮਣੇ ਇਹ ਅਖੌਤੀ ਮੀਡੀਆ ਟੀਮ ਕਿੰਨਾ ਕੁ ਚਿਰ ਠਹਿਰਦੀ ਹੈ?
                                                                                                           ---ਰੈਕਟਰ ਕਥੂਰੀਆ 

No comments: