Sunday, July 05, 2015

ਐਸਿਡ ਅਟੈਕ ਦਾ ਸ਼ਿਕਾਰ ਹੋਈਆਂ ਕੁੜੀਆਂ ਆਈਆਂ ਸਟੇਜ ਉੱਤੇ

ਸਭ ਦੇ ਸਾਹਮਣੇ ਸਾਬਿਤ ਕੀਤਾ--ਹਮ ਕਿਸੀ ਸੇ ਕਮ ਨਹੀਂ 
ਲੁਧਿਆਣਾ: 4 ਜੁਲਾਈ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਬੀਤੀ ਸ਼ਾਮ ਏਥੋਂ ਦੇ ਗੁਰੂਨਾਨਕ ਭਵਨ ਵਿੱਚ ਇੱਕ ਖਾਸ ਪ੍ਰੋਗਰਾਮ ਸੀ ਉਹਨਾਂ ਦੇ ਖਿਲਾਫ਼ ਜਿਹਨਾਂ ਨੇ ਕਈਆਂ ਦੀ ਜਿੰਦਗੀ ਮਿੰਟਾਂ ਸਕਿੰਟਾਂ ਵਿੱਚ ਬੇਰੰਗ ਕਰ।  ਦੇਵੀ ਦੇ 9 ਰੂਪਾਂ ਦੀ ਪੂਜਾ ਕਰਨ ਵਾਲੇ ਇਸ ਸਮਾਜ ਚੋਂ ਹੀ ਪੈਦਾ ਹੋਏ ਕੁਝ ਦਰਿੰਦਿਆਂ ਨੇ ਆਪਣੇ ਝੂਠੇ ਪਿਆਰ ਦੀ ਕਾਮਨਾ ਪੂਰੀ ਨਾ ਹੋਣ 'ਤੇ ਕਿੰਨੀਆਂ ਹੀ ਮੁਟਿਆਰਾਂ ਦੇ ਚੇਹਰੇ ਝੁਲਸ ਦਿੱਤੇ ਸਨ ਤਾਂਕਿ ਓਹ ਕਿਤੇ ਵੀ ਮੂੰਹ ਦਿਖਾਉਣ ਜੋਗੀਆਂ ਨਾ ਰਹਿਣ। ਜਿਹੜਾ ਕੰਮ ਰਾਵਣ ਨੇ ਵੀ ਨਹੀਂ ਸੀ ਕੀਤਾ ਉਹ ਸ਼ਰਮਨਾਕ ਦਰਿੰਦਗੀ ਹਰ ਸਾਲ ਰਾਵਣ ਸਾੜਨ ਵਾਲੇ ਸਮਾਜ ਚੋਂ ਉਪਜੇ ਹੰਕਾਰੀ ਕ੍ਰੋਧੀਆਂ ਨੇ ਦਿਖਾਈ। 
ਫੋਰਟਿਸ ਹਸਪਤਾਲ ਵੱਲੋਂ ਕਰਾਇਆ ਗਿਆ ਪ੍ਰੋਗਰਾਮ ਉਹਨਾਂ ਕਲਮੂਂਹੇ ਹੈਵਾਨਾਂ ਦੇ ਮੂੰਹਾਂ 'ਤੇ ਇੱਕ ਚਪੇੜ ਸੀ ਜਿਹਨਾਂ ਨੇ ਪੜ੍ਹੀਆਂ ਲਿਖੀਆਂ ਕੁੜੀਆਂ ਨੂੰ ਗੁੰਮਨਾਮੀ ਦੇ ਹਨੇਰਿਆਂ ਵਿੱਚ ਸੁੱਟ ਦਿੱਤਾ ਸੀ। ਫੋਰਟਿਸ ਹਸਪਤਾਲ ਦੀ ਟੀਮ ਨੇ ਇਹਨਾਂ ਕੁੜੀਆਂ ਨੂੰ ਲਭਿਆ, ਉਹਨਾਂ ਦਾ ਇਲਾਜ ਕੀਤਾ ਅਤੇ ਉਹਨਾਂ ਵਿੱਚ ਇੱਕ ਨਵਾਂ ਆਤਮ ਵਿਸ਼ਵਾਸ ਪੈਦਾ ਕਰਕੇ ਉਹਨਾਂ ਨੂੰ ਇੱਕ ਵਾਰ ਫੇਰ ਸਮਾਜ ਦੇ ਸਾਹਮਣੇ ਲਿਆਂਦਾ। ਮਜ਼ੇਦਾਰ ਗੱਲ ਸੀ ਕਿ ਐਸਿਡ ਅਟੈਕ ਦਾ ਸ਼ਿਕਾਰ ਹੋਣ ਦੇ ਬਾਵਜੂਦ ਇਹਨਾਂ ਕੁੜੀਆਂ ਨੇ ਸ੍ਟੇਜ 'ਤੇ ਆ ਕੇ ਦੱਸਿਆ ਕਿ ਹਮ ਕਿਸੀ ਸੇ ਕਮ ਨਹੀਂ।
ਇਹਨਾਂ ਦਾ ਹੋਂਸਲਾ ਵਧਾਉਣ ਲਈ ਸ਼ਹਿਰ ਦੇ ਮੋਹਤਬਰ ਲੋਕ ਆਖਿਰ ਤੱਕ ਬੈਠੇ ਰਹੇ। ਉਹਨਾਂ ਨੇ ਇਹਨਾਂ ਕੁੜੀਆਂ ਦੀਆਂ ਬਣਾਈਆਂ ਚੀਜ਼ਾਂ ਵੀ ਖਰੀਦੀਆਂ ਅਤੇ ਇਹਨਾਂ ਵੱਲੋਂ ਪੇਸ਼ ਆਈਟਮਾਂ ਦੀ ਵੀ ਪ੍ਰਸੰਸਾ ਕੀਤੀ। ਮੀਡੀਆ ਵੀ ਆਖਿਰੀ ਪਲਾਂ ਤੀਕ ਇਸਦੀ ਕਵਰੇਜ ਵਿੱਚ ਰੁਝਿਆ ਰਿਹਾ। 

No comments: