Saturday, July 04, 2015

ਆਰਟ ਗੈਲਰੀ ਅੰਮ੍ਰਿਤਸਰ ਵਿੱਚ ਹੋਈਆਂ ਦਿਲ ਅਤੇ ਜਜ਼ਬਾਤਾਂ ਦੀਆਂ ਗੱਲਾਂ

ਮੁਝਕੋ ਲਟਕਾਤੇ ਹੈਂ ਸੂਲੀ ਪਰ ਤੋ ਕਿਆ ਅਫਸੋਸ ਹੈ!
ਇਸ ਜ਼ਮੀਂ ਪਰ ਭੀ ਕਿਸੀ ਕੋ ਆਸਮਾਂ ਹੋਨਾ ਹੀ ਥਾ।    --ਜਨਾਬ ਐਮ ਐਫ ਫਾਰੂਖੀ    
ਅੰਮ੍ਰਿਤਸਰ: 4 ਜੁਲਾਈ 2015: (ਪੰਜਾਬ ਸਕਰੀਨ ਬਿਊਰੋ):
ਮੰਜ਼ਿਲ ਪੇ ਲੇ ਗਏ ਹੈਂ ਤੇਰੇ ਨਕਸ਼-ਏ-ਪਾ ਮੁਝੇ
ਅਬ ਰਾਸਤੋਂ ਕੀ ਭੀੜ ਕੋ ਮੈਂ ਕਿਆ ਜਵਾਬ ਦੂੰ
 
ਦਿਲ ਅਤੇ ਰੂਹ ਤਕ ਪਹੁੰਚਣ ਵਾਲੇ ਸ਼ਾਇਰਾਨਾ ਅੰਦਾਜ਼ ਵਿੱਚ ਬੇਨਕਾਬ ਹੋ ਰਹੀਆਂ ਸਨ ਜ਼ਮਾਨੇ ਭਰ ਦੀਆਂ ਸਾਜ਼ਿਸ਼ਾਂ, ਬੇਵਫਾਈਆਂ,  ਜ਼ੁਲਮ ਅਤੇ ਅਣਮਨੁੱਖੀ ਹਰਕਤਾਂ।  ਪਰ ਅੰਦਾਜ਼ ਬੜਾ ਹੀ ਕੋਮਲ ਸੀ।  ਬੋਲ ਸ਼ੀਸ਼ੇ ਵਰਗੇ ਨਾਜ਼ੁਕ ਸਨ ਅਤੇ ਨਿਸ਼ਾਨੇ 'ਤੇ ਸਨ ਜਮਾਨੇ ਭਰ ਦੀਆਂ ਸਖਤੀਆਂ। ਦਰਸ਼ਕ ਹੈਰਾਨ ਸਨ----ਅਤੇ ਅਰਜੋਈਆਂ ਕਰ ਰਹੇ ਸਨ-ਕਿਤੇ ਹ ਸ਼ੀਸ਼ਾ ਟੁੱਟ ਨ ਜਾਵੇ। ਯਦਾ ਆ ਰਹੀਆਂ ਸਨ ਇੱਕ ਫਿਲਮੀ ਕ੍ਵਾਲੀ ਦੀਆਂ ਸਤਰਾਂ--ਪੱਥਰ ਸੇ ਸ਼ੀਸ਼ਾ ਟਕਰਾ ਕੇ ਵੋ ਕਹਿਤੇ ਹੈਂ ਕਿ ਟੂਟੇ ਨ   
ਪਿਛਲੇ ਦਿਨੀਂ ਐਤਵਾਰ ਸ਼ਾਮ ਨੂੰ ਆਰਟ ਗੈਲਰੀ ਸੰਗੀਤ ਦੀਆਂ ਸੁਰਾਂ ਨਾਲ ਸੁਰਮਈ ਹੋ ਗਈ। ਕਲਾਮ-ਏ-ਮੁਸ਼ਾਇਰਾ 'ਚ ਪ੍ਰਸਿਧ ਸ਼ਾਇਰਾਂ ਦੀਆਂ ਆਵਾਜ਼ਾਂ ਨੇ ਸਰੋਤਿਆਂ ਨੂੰ ਲਗਾਤਾਰ ਕੀਲੀ ਰੱਖਿਆ। ਡਾ. ਤਜਿੰਦਰ ਅਦਾ, ਮੁਕੇਸ਼ ਆਲਮ, ਡਾ. ਸੀਮਾ ਗਰੇਵਾਲ, ਵਿਜੇ ਵਿਵੇਕ, ਸਿਮਰਨਜੋਤ ਮਾਨ, ਡਾ. ਰਾਜੇਸ਼ ਮੋਹਨ, ਲਵ ਅਜਾਦ ਅਤੇ ਏ ਐਸ ਚਮਕ ਤੋਂ ਇਲਾਵਾ ਪਾਕਿਸਤਾਨ ਦੇ ਮਸ਼ਹੂਰ ਸ਼ਾਇਰ ਜਾਫ਼ਰ ਜੈਅਦੀ ਤੇ ਜੈਅਦੀ ਸ਼ਾਹਿਦਾਦੂਰੇ ਦੀਆਂ ਆਵਾਜ਼ਾਂ ਵੀ ਸਰੋਤਿਆਂ ਨੂੰ ਨਸੀਬ ਹੋਈਆਂ। ਜ਼ਿਕਰਯੋਗ ਹੈ ਕਿ ਵੀਜ਼ਾ ਨਾ ਮਿਲਣ ਕਰਕੇ ਬੇਸ਼ੱਕ ਪਾਕਿਸਤਾਨੀ ਸ਼ਾਇਰ ਜਾਫ਼ਰ ਜੈਅਦੀ ਤੇ ਜੈਅਦੀ ਸ਼ਾਹਿਦਾਦੂਰੇ ਖੁਦ ਨਹੀਂ ਪਹੁੰਚ ਸਕੇ, ਪਰ ਉਨ੍ਹਾਂ ਦੀ ਟੇਪ ਵਿਚਲੀ ਸ਼ਾਇਰੀ ਦਾ ਅਤੇ ਅਵਾਜ ਦਾ ਲੋਕਾਂ ਨੇ ਸਾਊਂਡ ਸਿਸਟਮ 'ਤੇ ਆਨੰਦ ਮਾਣਿਆ। 
ਮੁਝਕੋ ਲਟਕਾਤੇ ਹੈਂ ਸੂਲੀ ਪਰ ਤੋ ਕਿਆ ਅਫਸੋਸ ਹੈ!
ਇਸ ਜ਼ਮੀਂ ਪਰ ਭੀ ਕਿਸੀ ਕੋ ਆਸਮਾਂ ਹੋਨਾ ਹੀ ਥਾ।
ਸਾਡੇ ਲੋਕ ਹਥ  ਦੀਆਂ ਸਫਾਈਆਂ ਨੂੰ ਤਾਂ ਚਮਤਕਾਰ ਮੰਨਦੇ ਹਨ ਪਰ ਹੋਰ ਬਹੁਤ ਸਾਰੇ ਕਰਿਸ਼੍ਮੇ ਉਹਨਾਂ ਨੁਨ੍ਨ੍ਜ੍ਰ ਹੀ ਨਹੀਂ ਆਉਂਦੇ। ਸੂਰਜ ਰੋਜ਼ ਨਿਕਲਦਾ ਹੈ, ਚੰਦ੍ਰਮਾ ਰੋਜ਼ ਨਿਕਲਦਾ ਹੈ, ਹਵਾ ਰੋਜ਼ ਚੱਲਦੀ ਹੈ, ਅਸੀਂ ਹਰ ਰੋਜ਼ ਰਾਤ ਨੂੰ ਸੋਂ ਕੇ ਫਿਰ ਨਵੇਂ ਨਰੋਏ ਹੋ ਕੇ ਨਵੀਆਂ ਉਮੀਦਾਂ ਨਾਲ ਫਿਰ ਉਠ ਖੜੋਂਦੇ ਹਾਂ। ਕੁਝ ਅਜਿਹਾ ਹੀ ਕ੍ਰਿਸ਼ਮਾ ਇਥੇ ਵੀ ਸੀ। 
ਬੰਦੂਕਾਂ ਦੀ ਦੁਨੀਆ ਵਿੱਚ ਰਹਿ ਕੇ ਵੀ ਦਿਲ ਦਿਨ ਗੱਲਾਂ ਬੜੇ ਜਜ਼ਬਾਤੀ ਅੰਦਾਜ਼ ਨਾਲ ਕਰਨ ਵਾਲੇ ਸ਼ਾਇਰ DIG ਬਾਰਡਰ ਰੇੰਜ ਜਨਾਬ ਐਮ ਐਫ ਫਾਰੂਖੀ ਵੀ ਮੌਜੂਦ ਸਨ। ਉਹਨਾਂ ਆਪਣੇ ਸ਼ੇਅਰਾਂ ਨਾਲ ਸਾਰਾ ਹਾਲ ਕੀਲਿਆ ਹੋਇਆ ਸੀ।ਇਸ ਪ੍ਰੋਗਰਾਮ ਨੂੰ ਸਫ਼ਲ ਕਰਨ ਦਾ ਸਾਰਾ ਸਿਹਰਾ ਆਰਟ ਗੈਲਰੀ ਦੇ ਫਾਇਨੈਂਸ ਸੈਕਟਰੀ ਏਐਸ ਚਮਕ ਨੂੰ ਜਾਂਦਾ ਹੈ। ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਡੀਆਈਜੀ ਬੀਐੱਸਐੱਫ ਐੱਮਐੱਫ ਫਾਰੂਖੀ ਨੇ ਸ਼ਿਰਕਤ ਕੀਤੀ। ਆਰਟ ਗੈਲਰੀ ਦੇ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਸੈਕਟਰੀ ਡਾ. ਪੀਐਸ ਗਰੋਵਰ ਨੇ ਆਏ ਹੋਏ ਮਹਿਮਾਨਾਂ ਅਤੇ ਸ਼ਾਇਰਾਂ ਨੂੰ ਜੀ ਆਇਆਂ ਨੂੰ ਆਖਿਆ ਤੇ ਆਰਟ ਗੈਲਰੀ ਦੇ ਕੰਮਾਂ ਤੇ ਰੌਸ਼ਨੀ ਪਾਈ। ਪ੫ਸਿੱਧ ਬੁੱਤ ਤਰਾਸ਼ ਨਰਿੰਦਰ ਸਿੰਘ ਅਤੇ ਸੰਜੇ ਕੁਮਾਰ ਵਲੋਂ ਆਰਟ ਸਮਰ ਕੈਂਪ 'ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਟੇਜ ਤੋਂ ਕਠਪੁਤਲੀਆਂ ਬਣਾਉਣ ਤੇ ਉਨ੍ਹਾਂ ਨੂੰ ਚਲਾਉਣ ਦੇ ਗੁਰ ਸਮਝਾਏ। ਇਸ ਤੋਂ ਇਲਾਵਾ ਰੰਗਾਂਰੰਗ ਪੇਸ਼ਕਾਰੀਆਂ ਨੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਗਾ ਦਿੱਤੇ। ਮੁਸ਼ਾਇਰੇ ਦਾ ਆਨੰਦ ਮਾਨਣ ਲਈ ਮਹਿੰਦਰਜੀਤ ਸਿੰਘ, ਜੇਐਸ ਬਰਾੜ, ਓਪੀ ਵਰਮਾ, ਸੁਖਪਾਲ ਸਿੰਘ, ਸ਼ਿਵਦੇਵ ਸਿੰਘ, ਬੀਐਸ ਨੰਦਾ ਅਤੇ ਨਰਿੰਦਰ ਸਿੰਘ ਤੋਂ ਇਲਾਵਾ ਭਾਰੀ ਗਿਣਤੀ 'ਚ ਕਲਾ ਅਤੇ ਸੰਗੀਤਕ ਸ਼ਾਇਰੀ ਦੇ ਪ੍ਰਸੰਸਕ ਵੀ ਸਰੋਤਿਆਂ ਨਾਲ ਭਰੇ ਹਾਲ ਵਿੱਚ ਮੌਜੂਦ ਸਨ। ਇਸ ਆਯੋਜਨ ਦੇ ਸ਼ਿਅਰ ਪ੍ਰੋਗ੍ਰਾਮ ਖਤਮ ਹੋਣ ਤੋਂ ਬਾਅਦ ਵੀ ਬਾਹਰ ਆ ਰਹੇ ਸਰੋਤਿਆਂ ਦੀ ਜ਼ੁਬਾਨ 'ਤੇ ਸਨ। 


No comments: