Thursday, July 02, 2015

ਪੰਜਾਬੀਆ ਦੇ ਦਿਲਾਂ ਦੀ ਧੜਕਣ ਹੇਮਾ ਮਾਲਿਨੀ ਸੜਕ ਹਾਦਸੇ ਵਿੱਚ ਜਖਮੀ

ਦੋਸਾ ਨੇੜੇ ਹੋਏ ਹਾਦਸੇ ਵਿੱਚ ਇੱਕ ਬੱਚੇ ਦੀ ਵੀ ਮੌਤ ਹੋਣ ਦੀ ਚਰਚਾ 
ਦੌਸਾ (ਰਾਜਸਥਾਨ), 2 ਜੁਲਾਈ 2015 (SMW): 
ਪੰਜਾਬੀਆਂ ਲਈ ਇੱਕ ਖਾਸ ਰਿਸ਼ਤੇ ਦੀ ਪਹਿਚਾਣ ਬਣ ਚੁੱਕੀ ਬਾਲੀਵੁਡ ਅਦਾਕਾਰਾ ਅਤੇ ਭਾਜਪਾ ਦੀ ਲੋਕ ਸਭਾ ਮੈਂਬਰ ਹੇਮਾ ਮਾਲਿਨੀ ਅੱਜ ਰਾਤ ਰਾਜਸਥਾਨ ਦੇ ਦੌਸਾ ਨੇੜੇ ਵਾਪਰੇ ਸੜਕ ਹਾਦਸੇ ਵਿਚ ਗੰਭੀਰ ਜ਼ਖਮੀਂ ਹੋ ਗਈ। ਇਹ ਖਬਰ ਬੜੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ।ਹਾਦਸੇ ਵਿੱਚ ਇੱਕ ਬੱਚੇ ਦੀ ਮੌਤ ਹੋਣ ਦੀ ਗੱਲ ਵੀ ਕਹ ਗਈ ਹੈ।ਜਾਣਕਾਰੀ ਅਨੁਸਾਰ ਉਨ੍ਹਾਂ ਦੇ ਮੱਥੇ ਅਤੇ ਪੈਰ 'ਤੇ ਸੱਟ ਲੱਗੀ ਹੈ। ਉਨ੍ਹਾਂ ਨੂੰ ਤੁਰੰਤ ਜੈਪੁਰ ਦੇ ਫੋਰਟਿਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦੇ ਟਾਂਕੇ ਲਗਾਏ ਗਏ ਹਨ। ਹੇਮਾ ਮਾਲਿਨੀ ਦੇ ਨਜ਼ਦੀਕੀ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਜਾਣਕਾਰੀ ਮੁਤਾਬਿਕ ਹਾਦਸਾ ਰਾਤ ਕਰੀਬ 8:50 ਵਜੇ ਉਸ ਸਮੇਂ ਵਾਪਰਿਆ ਜਦੋਂ ਹੇਮਾ ਮਾਲਿਨੀ ਆਪਣੀ ਮਰਸਡੀਜ਼ ਕਾਰ ਵਿਚ ਸਵਾਰ ਹੋ ਹੋ ਕੇ ਜੈਪੁਰ ਤੋਂ ਆਪਣੇ ਸੰਸਦੀ ਹਲਕੇ ਵੱਲ ਜਾ ਰਹੀ ਸੀ। ਜਦੋਂ ਉਹ ਦੌਸਾ ਨੇੜੇ ਪਹੁੰਚੀ ਤਾਂ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਇੱਕ ਆਲਟੋ ਕਾਰ ਨਾਲ ਟਕਰਾ ਗਈ। ਇਸ ਹਾਦਸੇ ਦੌਰਾਨ ਆਲਟੋ ਕਾਰ ਵਿਚ ਸਵਾਰ ਦੋ ਸਾਲਾ ਬੱਚੀ ਦੀ ਮੌਤ ਹੋ ਗਈ ਜਦਕਿ ਉਸੇ ਕਾਰ ਵਿਚ ਸਵਾਰ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਵਿਚ ਦੋ ਔਰਤਾਂ ਅਤੇ ਇੱਕ ਬੱਚੀ ਸ਼ਾਮਿਲ ਹੈ। ਦੌਸਾ ਦੇ ਕੁਲੈਕਟਰ ਸਵਰੂਪ ਪੰਵਰ ਨੇ ਦੱਸਿਆ ਕਿ ਇਹ ਹਾਦਸਾ ਰਾਤ ਕਰੀਬ 8:50 ਵਜੇ ਵਾਪਰਿਆ। ਉਨ੍ਹਾਂ ਦੱਸਿਆ ਕਿ ਹਾਦਸੇ 'ਚ ਜ਼ਖਮੀਂ ਹੋਏ ਦੋ ਦਾ ਇਲਾਜ ਦੌਸਾ ਦੇ ਹਸਪਤਾਲ ਵਿਚ ਚੱਲ ਰਿਹਾ ਹੈ ਜਦਕਿ ਬਾਕੀ ਦੋ ਗੰਭੀਰ ਜਖਮੀਆਂ ਨੂੰ ਜੈਪੁਰ ਦੇ ਐਸ ਐਸ ਐਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸੇ ਦੌਰਾਨ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਅਧਿਕਾਰੀਆਂ ਨੂੰ ਰਾਹਤ ਅਤੇ ਬਚਾਅ ਕਾਰਜ ਤੇਜ਼ੀ ਨਾਲ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਹੇਮਾ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਹੈ। ਉਨ੍ਹਾਂ ਹਾਦਸੇ ਦੇ ਪੀੜਤਾਂ ਨਾਲ ਵੀ ਹਮਦਰਦੀ ਜਾਹਰ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਆਲਟੋ ਕਾਰ ਵਿੱਚ ਸਵਾਰ ਇੱਕ ਬੱਚੇ ਦੀ ਮੌਤ ਹੋ ਗਈ। 

No comments: