Thursday, July 30, 2015

ਰਿਸ਼ੀ ਨਗਰ ਵਿੱਚ ਚੜਾਈ ਗਰੀਬ ਔਰਤ ਤੇ ਕਾਰ

ਸਿਵਲ ਹਸਪਤਾਲ ਵਾਲੇ ਕਹਿੰਦੇ ਅਸੀਂ ਨੀ ਦਾਖਿਲ ਕਰਨਾ 
ਲੁਧਿਆਣਾ: 30ਜੁਲਾਈ 2015: (ਪੰਜਾਬ ਸਕਰੀਨ ਬਿਊਰੋ): 
ਅੱਜਕਲ੍ਹ ਲੁਧਿਆਣਾ ਦਾ ਸਿਵਲ ਹਸਪਤਾਲ ਬੜਾ ਬਦਲ ਗਿਆ ਹੈ। ਪ੍ਰਾਈਵੇਟ ਸਕਿਓਰਿਟੀ ਦੀ ਦੁਰਵਰਤੋਂ ਕਰਦਿਆਂ ਏਥੋਂ ਦਾ ਸਿਸਟਮ ਕਿਸੇ ਵੀ ਆਮ ਅਤੇ ਗਰੀਬ ਵਿਅਕਤੀ ਲਈ ਦੂਰ ਤੋਂ ਦੂਰ ਹੁੰਦਾ ਜਾ ਰਿਹਾ ਹੈ। ਇਸ ਪ੍ਰਾਈਵੇਟ ਸਕਿਓਰਿਟੀ ਵਿੱਚ ਕੁਝ ਅਖੌਤੀ ਪੱਤਰਕਾਰ ਵੀ ਸ਼ਾਮਿਲ ਕੀਤੇ ਗਏ ਹਨ ਜਿਹੜੇ ਅਸਲੀ ਮੀਡੀਆ ਦੇ ਕੰਮਕਾਜ ਵਿੱਚ  ਦਖਲ ਅੰਦਾਜੀ ਦੇਣ, ਉਹਨਾਂ ਦੀ ਸੂਹ ਲਾਉਣ, ਕੰਮ ਤੋਂ ਧਿਆਨ ਹਟਾਉਣ ਅਤੇ ਸੈਟਿੰਗ ਵਾਲੀ ਧਿਰ  ਨਾਲ ਤਾਲਮੇਲ ਕਰਾਉਣ ਦਾ ਕੰਮ ਕਰਨ ਦੀ ਨਾਕਾਮ ਕੋਸ਼ਿਸ਼ ਕਰਦੇ ਹਨ। ਇਹਨਾਂ ਅਜੀਬ ਗੱਲਾਂ ਦਾ ਪਤਾ ਅੱਜ ਇੱਕ ਗਰੀਬ ਔਰਤ ਦੇ ਮਾਮਲੇ ਵਿੱਚ ਪਹੁੰਚਣ 'ਤੇ ਪਤਾ ਲੱਗਿਆ।
ਹੋਇਆ ਇਹ ਕਿ ਅੱਜ ਰਿਸ਼ੀ ਨਗਰ ਵਿੱਚ ਪਰਖਾ ਨਾਮ ਦੀ ਇੱਕ ਔਰਤ ਨੂੰ ਕਿਸੇ ਬਾਹੂਬਲੀ ਦੀ ਕਾਰ ਨੇ ਬੁਰੀ ਤਰਾਂ ਜਖਮੀ ਕਰ ਦਿੱਤਾ।  ਪਹਿਲਾਂ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਲੋਕ ਇਕੱਤਰ ਹੋ ਗਏ  ਤਾਂ ਉਸ ਨੂੰ ਮਜਬੂਰਨ ਆਪਣੀ ਗੱਡੀ ਤੋਂ ਹੇਠਾਂ ਆਉਣਾ ਪਿਆ ਪਰ ਏਨੇ ਵਿੱਚ ਹੀ ਉਸਨੇ ਆਪਣੇ ਬੰਦੇ ਬੁਲਾ ਲਏ ਅਤੇ ਇਹ ਸਾਰਾ ਟੋਲਾ ਗੁੰਡਾਗਰਦੀ 'ਤੇ ਉਤਾਰੂ ਹੋ ਗਿਆ।
ਇਸਤੋਂ ਬਾਅਦ ਇਸ ਟੋਲੇ ਨੇ ਸਿਵਲ ਹਸਪਤਾਲ ਤੱਕ ਪਿਛਾ ਕਰਕੇ ਇਸ ਔਰਤ ਨੂੰ ਦਾਖਲ ਹੋਣ ਦੇ ਮਾਮਲੇ ਵਿੱਚ ਰੁਕਾਵਟ ਪਾਈ।  ਔਰਤ ਦੇ ਨਾਲ ਗਏ  ਸਮਰਥਕਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਵੀ ਇਸ ਟੋਲੇ ਦੇ 12-14 ਗੁੰਡੇ ਉਹਨਾਂ ਨੂੰ ਚੁੱਕਣ ਲਈ ਗੇੜੇ ਕਢਦੇ ਰਹੇ ਜਿਹਨਾਂ ਦੀ ਨਜ਼ਰ ਤੋਂ ਬਚਣ ਲਈ ਪੀੜਿਤ ਧਿਰ ਦੇ ਵਿਅਕਤੀਆਂ ਨੇ ਲੁਕ ਛਿਪ ਕੇ ਆਪਣੀ ਜਾਨ  ਬਚਾਈ। ਹਸਪਤਾਲ  ਵਿੱਚ ਪੋਲਿਸ ਚੋੰਕੀ ਵੀ ਮੌਜੂਦ ਹੈ ਪਰ ਅਜਿਹੀ ਗੁੰਡਾਗਰਦੀ ਅਕਸਰ ਚੱਲਦੀ ਰਹਿੰਦੀ ਹੈ।  ਕਦੇ ਕੋਈ ਸ਼ਰਾਬ ਪੀ ਕੇ ਬੋਲਣ ਲੱਗਦਾ ਹੈ ਅਤੇ ਹੈ ਕਦੇ ਕੋਈ ਆਪਣੀ ਅਮੀਰੀ ਦੀ ਤਾਕ਼ਤ ਦਿਖਾਉਣ ਲੀ ਹਲ੍ਲਾ ਗੁਲ੍ਲਾ ਕਰਨ ਲੱਗਦਾ ਹੈ। ਅੱਜ ਵੀ ਇਹੀ ਕੁਝ ਹੋਇਆ। ਗਰੀਬ ਔਰਤ 'ਤੇਕਾਰ ਚੜ੍ਹਾਉਣ ਵਾਲੀ ਧਿਰ  ਦੇ ਬੁਲਾਏ ਹੋਏ ਬੰਦੇ ਹਰਲ ਹਰਲ ਕਰਦੇ ਲਭਦੇ ਫਿਰਦੇ ਸਨ ਇਸ ਔਰਤ ਦੇ ਸਮਰਥਕਾਂ ਨੂੰ। ਜੇ ਇਹ ਇਕੱਲੇ ਦੁਕ੍ਲ੍ਲੇ ਉਹਨਾਂ ਦੇ ਹਥ ਆ ਜਾਂਦੇ ਤਾਂ ਪਤਾ ਨਹੀਂ ਇਹਨਾਂ ਨਾਲ ਕੀ ਬਹਾਨਾ ਵਰਤਣਾ ਸੀ।  ਇਹਨਾਂ ਨੇ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ  ਲੁੱਕ ਕੇ ਜਾਨ ਬਚਾਉਣ ਵਿੱਚ ਹੀ ਭਲਾ ਸਮਝਿਆ। ਆਖਿਰ ਇਹਨਾਂ ਦਾ ਸੰਪਰਕ ਕਾਮਰੇਡ ਗੁਰਨਾਮ ਸਿਧੂ ਨਾਲ ਹੋਇਆ ਜੋ ਭਾਰਤੀ ਕਮਿਊਨਿਸਟ ਪਾਰਟੀ ਦੇ ਲੀਡਰ ਵੀ ਹਨ। ਉਹਨਾਂ ਨੇ ਪੁਲਿਸ ਦੇ ਉਚ੍ਚ ਅਧਿਕਾਰੀਆਂ ਨੂੰ ਜਾਣੂ  ਕਰਾਇਆ ਤਾਂ ਜਾ ਕੇ ਪੁਲਿਸ ਹਰਕਤ ਵਿੱਚ ਆਈ। ਆਖਿਰ ਜਨਤਾ ਦੀ ਭਲਾਈ ਲਈ ਬਣੇ ਸਿਵਲ ਹਸਪਤਾਲ ਵਰਗੇ ਅਦਾਰਿਆਂ ਵਿੱਚ ਵੀ ਬਾਹੂਬਲੀਆਂ ਦੀ ਤੂਤੀ ਕਦੋਂ ਤੀਕ ਬੋਲਦੀ ਰਹੇਗੀ?
ਇਸ ਵਾਰ ਤਾਂ ਕਾਮਰੇਡ ਗੁਰਨਾਮ ਸਿੰਘ ਸਿਧੂ ਨੇ ਸਿਵਲ ਹਸਪਤਾਲ ਪਹੁੰਚ ਕੇ ਇਸ ਔਰਤ ਦੀ ਸਾਰ ਲਈ ਅਤੇ ਇਸਦਾ ਔਰਤ ਦਾ ਮੈਡੀਕਲ ਕਰਵਾਇਆ ਪਰ ਹਸਪਤਾਲ ਵਾਲੇ ਬੁਰੀ ਤਰਾਂ ਜਖਮੀ ਇਸ ਔਰਤ ਨੂੰ ਦਾਖਿਲ ਨਾ ਕਰਨ 'ਤੇ ਫਿਰ ਵੀ ਅੜੇ ਰਹੇ। ਆਖਿਰ ਗਰੀਬ ਵਿਅਕਤੀਆਂ ਨੂੰ ਕਦੋਂ ਮਹਿਸੂਸ ਹੋਵੇਗਾ ਕਿ ਓਹ ਹਰ ਪੱਖੋਂ ਸੁਰੱਖਿਅਤ ਹਨ?

No comments: