Saturday, June 20, 2015

ਕਾਮਰੇਡ ਜਗਜੀਤ ਸਿੰਘ ਆਨੰਦ ਨੂੰ ਅੰਤਿਮ ਵਿਦਾਇਗੀ

ਅੰਤਿਮ ਸੰਸਕਾਰ ਮੌਕੇ ਪੁੱਜੀਆਂ ਅਹਿਮ ਸ਼ਖਸੀਅਤਾਂ
ਜਲੰਧਰ, 20 ਜੂਨ 2015:: (ਪੰਜਾਬ ਸਕਰੀਨ ਬਿਊਰੋ):
ਪੰਜਾਬ ਦੇ ਅਗਾਂਹਵਧੂ ਹਲਕਿਆਂ ਵਿੱਚ ਇਹ ਖ਼ਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਮੈਂਬਰ, ਨਾਮਵਰ ਲੇਖਕ, ਪ੍ਰਬੁਧ ਇਤਿਹਾਸਕਾਰ, ਸੂਝਵਾਨ ਸੰਪਾਦਕ ਅਤੇ ਸਾਰੀ ਉਮਰ ਕਮਿਊਨਿਸਟ ਲਹਿਰ ਨੂੰ ਸਮਰਪਤ ਕਰਨ ਵਾਲੇ ਉੱਘੇ, ਨਿੱਘੇ ਤੇ ਨਿਮਰ ਇਨਸਾਨ ਵਜੋਂ ਪ੍ਰਸਿੱਧ ਕਾਮਰੇਡ ਜਗਜੀਤ ਸਿੰਘ ਆਨੰਦ ਸਾਨੂੰ ਸਦਾ ਲਈ ਸਦੀਵੀ ਵਿਛੋੜਾ ਦੇ ਗਏ।
ਕਾਮਰੇਡ ਆਨੰਦ ਹੁਰਾਂ ਦੇ  ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਅਤੇ  ਸੁਕੀਰਤ ਆਨੰਦ
ਇਹ ਦੁਖਦਾਈ ਖ਼ਬਰ ਸੁਣਦਿਆਂ ਹੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰਾਂ ਅਤੇ ਦੇਸ਼ ਭਗਤ ਯਾਦਗਾਰ ਹਾਲ ’ਚ ਲੱਗੇ ਸਿਖਿਆਰਥੀ ਚੇਤਨਾ ਕੈਂਪ ਦੇ ਸਿਖਿਆਰਥੀਆਂ ਸਮੇਤ ਸ਼ੋਕ ਇਕੱਤਰਤਾ ਹੋਈ ਅਤੇ ਆਪਣੇ ਵਿਛੜੇ ਸਾਥੀ ਅਤੇ ਆਗੂ ਵਲੋਂ ਪਾਏ ਯੋਗਦਾਨ ਨੂੰ ਯਾਦ ਕੀਤਾ ਗਿਆ।
ਦੁਪਹਿਰ 1:20 ਵਜੇ ਕਾਮਰੇਡ ਜਗਜੀਤ ਸਿੰਘ ਆਨੰਦ ਜੀ ਦੀ ਮਿ੍ਰਤਕ ਦੇਹ, ਦੇਸ਼ ਭਗਤ ਯਾਦਗਾਰ ਹਾਲ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਪਾਰਕ ਵਿਚ ਅੰਤਿਮ ਦਰਸ਼ਨਾਂ ਲਈ ਰੱਖੀ ਗਈ।   ਕਮੇਟੀ ਦੀ ਤਰਫ਼ੋਂ ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਕਮੇਟੀ ਮੈਂਬਰਾਂ ਨੇ ਉਨ੍ਹਾਂ ਦੀ ਦੇਹ ’ਤੇ ਗ਼ਦਰ ਪਾਰਟੀ ਦਾ ਝੰਡਾ ਅਤੇ ਫੁੱਲਾਂ ਦੇ ਹਾਰ ਪਾਕੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ।
ਇਸ ਮੌਕੇ ’ਤੇ ਮੀਤ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਡਾ. ਰਘਬੀਰ ਕੌਰ, ਖਜ਼ਾਨਚੀ ਸੀਤਲ ਸਿੰਘ ਸੰਘਾ, ਕਾ. ਗੰਧਰਵ ਸੇਨ ਕੋਛੜ, ਸੁਰਿੰਦਰ ਕੁਮਾਰੀ ਕੋਛੜ, ਕਮੇਟੀ ਮੈਂਬਰ ਕਾਮਰੇਡ ਗੁਰਮੀਤ, ਕਾਮਰੇਡ ਮੰਗਤ ਰਾਮ ਪਾਸਲਾ, ਕਾਮਰੇਡ ਗੁਰਮੀਤ ਸਿੰਘ ਢੱਡਾ, ਕਾਮਰੇਡ ਜਗਰੂਪ, ਹਰਵਿੰਦਰ ਭੰਡਾਲ, ਬਲਬੀਰ ਕੌਰ ਬੁੰਡਾਲਾ, ਪ੍ਰਿਥੀਪਾਲ ਸਿੰਘ ਮਾੜੀਮੇਘਾ, ਦੇਵਰਾਜ ਨਈਅਰ, ਮਨਜੀਤ ਸਿੰਘ ਅਤੇ ਸਟਾਫ ਮੈਂਬਰ ਸ਼ਾਮ ਲਾਲ, ਗੁਰਦੀਪ ਸਿੰਘ, ਬਲਵਿੰਦਰ ਕੌਰ, ਕਾ. ਐਨਟਨੀ, ਕੇਸਰ ਸਿੰਘ, ਮਨਜੀਤ ਕੌਰ, ਭੀਮ ਰਾਓ, ਗੋਪਾਲ ਸਿੰਘ ਬੁੱਟਰ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਦੇ ’ਤੇ ਆਏ ਸਿਖਿਆਰਥੀ ਚੇਤਨਾ ਕੈਂਪ ਦੇ ਮੁੱਖ ਬੁਲਾਰੇ ਡਾ. ਅਮਰਜੀਤ ਸਿੰਘ ਸਿੱਧੂ (ਪ੍ਰੋ., ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਅਤੇ ਸਮੂਹ ਸਿਖਿਆਰਥੀ ਹਾਜ਼ਰ ਸਨ।
ਪੰਜਾਬ ਦੀ ਕਮਿਊਨਿਸਟ ਲਹਿਰ ਦੇ ਬਜ਼ੁਰਗ ਆਗੂ, ਉੱਘੇ ਆਜ਼ਾਦੀ ਘੁਲਾਟੀਏ, ਦੇਸ਼ ਭਗਤ, ਨਿਡਰ ਤੇ ਬੇਬਾਕ ਪੱਤਰਕਾਰ, ਲੇਖਕ ਅਤੇ 'ਨਵਾਂ ਜ਼ਮਾਨਾ' ਦੇ ਮੁੱਖ ਸੰਪਾਦਕ ਜਗਜੀਤ ਸਿੰਘ ਆਨੰਦ ਦਾ ਸ਼ਨੀਵਾਰ ਬਾਅਦ ਦੁਪਹਿਰ ਮਾਡਲ ਟਾਊਨ ਸਥਿਤ ਸ਼ਮਸ਼ਾਨਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਮ ਸੰਸਕਾਰ ਕਰ ਦਿੱਤਾ ਗਿਆ। ਕਾਮਰੇਡ ਆਨੰਦ ਹੁਰਾਂ ਦੀ ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾ ਦੇ ਇਕਲੌਤੇ ਪੁੱਤਰ ਸੁਕੀਰਤ ਆਨੰਦ ਵੱਲੋਂ ਦਿਖਾਈ ਗਈ। ਇਸ ਮੌਕੇ ਉਨ੍ਹਾ ਦੀ ਧੀ ਸੁਆਂਗਣਾ ਅਤੇ ਦੋਹਤਰੀ ਕੰਦਲਾ (ਨਿੱਘੀ) ਅਤੇ ਦੋਹਤਰਾ ਸੁਹਿਰਦ ਵੀ ਮੌਜੂਦ ਸਨ। ਪੰਜਾਬ ਪੁਲਸ ਦੀ ਇੱਕ ਟੁਕਡ਼ੀ ਵੱਲੋਂ ਆਨੰਦ ਹੁਰਾਂ ਨੂੰ ਸਲਾਮੀ ਭੇਟ ਕੀਤੀ ਗਈ। ਇਸ ਮੌਕੇ ਕੋਈ ਵੀ ਅੱਖ ਨਮ ਹੋਣੋਂ ਨਾ ਰਹਿ ਸਕੀ। ਜਗਜੀਤ ਸਿੰਘ ਆਨੰਦ ਦਾ ਬਰੇਨ ਹੈਮਰੇਜ ਹੋਣ ਕਾਰਨ ਸ਼ੁੱਕਰਵਾਰ ਰਾਤੀਂ ਪੌਣੇ ਦਸ ਵਜੇ ਦੇਹਾਂਤ ਹੋ ਗਿਆ ਸੀ। ਉਨ੍ਹਾ ਦੇ ਦਿਹਾਂਤ ਨਾਲ ਪ੍ਰਤੀਬੱਧ ਲੋਕ-ਪੱਖੀ ਪੱਤਰਕਾਰੀ ਦੇ ਇੱਕ ਯੁਗ ਦਾ ਅੰਤ ਹੋ ਗਿਆ। ਅੰਤਮ ਸੰਸਕਾਰ ਤੋਂ ਪਹਿਲਾਂ ਸਿਆਸੀ ਆਗੂਆਂ, ਉੱਘੇ ਪੱਤਰਕਾਰਾਂ, ਲੇਖਕਾਂ ਅਤੇ ਬੁੱਧੀਜੀਵੀਆਂ ਨੇ ਕਾਮਰੇਡ ਆਨੰਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਜਗਜੀਤ ਸਿੰਘ ਆਨੰਦ ਦੇ ਅੰਤਮ ਸੰਸਕਾਰ ਮੌਕੇ ਹਿੰਦ ਸਮਾਚਾਰ ਗਰੁੱਪ ਦੇ ਮੁੱਖ ਸੰਪਾਦਕ ਵਿਜੈ ਚੋਪਡ਼ਾ, ਉੱਤਮ ਹਿੰਦੂ ਦੇ ਮੁੱਖ ਸੰਪਾਦਕ ਇਰਵਿਨ ਖੰਨਾ, ਅਜੀਤ ਗਰੁੱਪ ਦੇ ਸਤਨਾਮ ਸਿੰਘ ਮਾਣਕ, ਦੈਨਿਕ ਭਾਸਕਰ ਦੇ ਸੰਪਾਦਕ ਸ੍ਰੀ ਜਗਵੇਸ਼ਵਰ, ਪੰਜਾਬੀ ਜਾਗਰਣ ਦੇ ਸੰਪਾਦਕ ਸ਼ਿੰਗਾਰਾ ਸਿੰਘ ਭੁੱਲਰ, ਪੰਜਾਬ ਟਾਈਮਜ਼ ਦੇ ਮੁੱਖ ਸੰਪਾਦਕ ਬਲਜੀਤ ਸਿੰਘ ਬਰਾਡ਼, ਪੰਜਾਬੀ ਟ੍ਰਿਬਿਊਨ ਧਿਆਨ ਸਿੰਘ ਭਗਤ ਅਤੇ ਹੋਰ ਸੰਪਾਦਕ ਤੇ ਪੱਤਰਕਾਰ ਕਾਮਰੇਡ ਜਗਜੀਤ ਸਿੰਘ ਆਨੰਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਹਾਜ਼ਰ ਸਨ। ਸਿਆਸੀ ਆਗੂਆਂ ਵਿੱਚ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਮਹਿੰਦਰ ਸਿੰਘ ਕੇ ਪੀ, ਪੁਡੂਚੇਰੀ ਦੇ ਸਾਬਕਾ ਉੱਪ ਰਾਜਪਾਲ ਇਕਬਾਲ ਸਿੰਘ, ਸਾਬਕਾ ਮੰਤਰੀ ਤੇ ਵਿਧਾਇਕ ਮਨੋਰੰਜਨ ਕਾਲੀਆ, ਐੱਸ ਸੀ-ਐੱਸ ਟੀ ਕਮਿਸ਼ਨ ਦੇ ਚੇਅਰਮੈਨ ਰਾਜੇਸ਼ ਬਾਘਾ, ਸਾਬਕਾ ਮੇਅਰ ਜਲੰਧਰ ਜੈ ਕ੍ਰਿਸ਼ਨ ਸੈਨੀ, ਸਾਬਕਾ ਮੇਅਰ ਸੁਰਿੰਦਰ ਮਹੇ, ਵਿਧਾਇਕ ਪਰਗਟ ਸਿੰਘ, ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾਡ਼, ਮੇਅਰ ਸੁਨੀਲ ਜਯੋਤੀ, ਉੱਘੇ ਸਮਾਜ ਸੇਵਕ ਹਰਬੰਸ ਸਿੰਘ ਚੰਦੀ, ਸੀ ਪੀ ਆਈ ਵੱਲੋਂ ਕੌਮੀ ਕਾਰਜਕਾਰਨੀ ਮੈਂਬਰ ਡਾਕਟਰ ਜੋਗਿੰਦਰ ਦਿਆਲ, ਸੀ ਪੀ ਆਈ ਦੇ ਸੂਬਾ ਸਕੱਤਰ ਹਰਦੇਵ ਅਰਸ਼ੀ, ਸੀਨੀਅਰ ਆਗੂ ਕਾਮਰੇਡ ਜਗਰੂਪ, ਪ੍ਰਿਥੀਪਾਲ ਮਾਡ਼ੀਮੇਘਾ, ਬੰਤ ਬਰਾਡ਼, ਗੁਰਨਾਮ ਕੰਵਰ, ਕਾਮਰੇਡ ਹਰਭਜਨ ਸਿੰਘ, ਭੁਪਿੰਦਰ ਸਾਂਬਰ, ਗੁਲਜ਼ਾਰ ਗੋਰੀਆ, ਕਰਤਾਰ ਬੁਆਣੀ, ਦਵਿੰਦਰ ਸੋਹਲ, ਕੁਲਦੀਪ ਭੋਲਾ, ਪਰਮਜੀਤ ਸਿੰਘ ਢਾਬਾਂ, ਵਿੱਕੀ ਮਹੇਸ਼ਰੀ, ਸੁਖਜਿੰਦਰ ਮਹੇਸ਼ਰੀ, ਕਰਮਬੀਰ ਬੱਧਨੀ ਕਲਾਂ, ਗਿਆਨੀ ਗੁਰਦੇਵ ਸਿੰਘ, ਸੂਰਤ ਸਿੰਘ ਧਰਮਕੋਟ, ਪੂਰਨ ਸਿੰਘ ਧਰਮਕੋਟ, ਓਮ ਪ੍ਰਕਾਸ਼ ਮਹਿਤਾ, ਦਿਲਬਾਗ ਸਿੰਘ ਅਟਵਾਲ ਜ਼ਿਲ੍ਹਾ ਸਕੱਤਰ, ਅਵਤਾਰ ਤਾਰੀ, ਚਰਨਜੀਤ ਥੰਮੂਵਾਲ, ਇਸਤਰੀ ਆਗੂ ਕੁਸ਼ਲ ਭੌਰਾ, ਸੰਤੋਸ਼ ਬਰਾਡ਼, ਨਰਿੰਦਰ ਕੌਰ ਪ੍ਰਧਾਨ ਇਸਤਰੀ ਸਭਾ, ਕਾਮਰੇਡ ਰੂਡ਼ਾ ਰਾਮ, ਕਾਮਰੇਡ ਸੱਤਪ੍ਰਕਾਸ਼, ਗੁਰਦਿਆਲ ਸਿੰਘ ਮਾਹਲ, ਮਨਜਿੰਦਰ ਸਿੰਘ ਚੌਧਰੀ, ਦਵਿੰਦਰ ਥਿਆਡ਼ਾ, ਕਰਮਪਾਲ ਸਿੰਘ ਗਿੱਲ ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਤੇ ਕਾਮਰੇਡ ਲੁਭਾਇਆ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
ਸੀ ਪੀ ਐੱਮ ਪੰਜਾਬ ਵੱਲੋਂ ਸੂਬਾ ਸਕੱਤਰ ਮੰਗਤ ਰਾਮ ਪਾਸਲਾ, ਪੀ ਐੱਸ ਐਫ਼ ਵੱਲੋਂ ਅਜੈ ਫਿਲੌਰ, ਹਸਨ ਅਮਲੋਹ, ਸੋਨੂੰ ਢੇਸੀ, ਵਿਪਨ ਵਰਿਆਣਾ, ਮਨਜਿੰਦਰ ਢੇਸੀ, ਜਸ਼ਨ ਬੰਡਾਲਾ, ਰਵੀ ਕਟਾਰੂ ਚੱਕ, ਜਤਿੰਦਰ ਕੁਮਾਰ, ਨਵਦੀਪ ਸਿੰਘ, ਨਿਰਭੈ ਸਿੰਘ ਫਰਿਆਦ, ਕਿਸਾਨ ਆਗੂ ਗੁਰਮੀਤ ਸਿੰਘ ਬਖਤਪੁਰਾ ਤੇ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਾਮਰੇਡ ਆਨੰਦ ਦੀ ਅੰਤਮ ਯਾਤਰਾ ਵਿੱਚ ਹਿੱਸਾ ਲਿਆ।
ਅੰਤਮ ਸੰਸਕਾਰ ਮੌਕੇ ਅਜੀਤ ਤੋਂ ਮੇਜਰ ਸਿੰਘ, ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਤੋਂ ਅਸ਼ੋਕ ਕੁਮਾਰ, ਅਰੁਣਦੀਪ, ਪਰਮਜੀਤ ਪੰਮੀ, ਜਗਦੀਸ਼ ਕੁਮਾਰ, ਮਨਦੀਪ ਸ਼ਰਮਾ, ਦੈਨਿਕ ਸਵੇਰਾ ਤੋਂ ਗੁਰਪ੍ਰੀਤ ਸਿੰਘ, ਰਜਿੰਦਰ ਬਿਮਲ, ਪ੍ਰੋ. ਗੋਪਾਲ ਸਿੰਘ ਬੁੱਟਰ, ਪਿਆਰਾ ਸਿੰਘ ਭੋਗਲ, ਅਕਾਦਮੀ ਆਫ਼ ਪੰਜਾਬੀ ਪੀਪਲਜ਼ ਦੇ ਅਮਰਜੀਤ ਸਿੰਘ ਨਿੱਝਰ, ਏ ਸੀ ਪੀ ਮਾਡਲ ਟਾਊਨ ਬਲਵਿੰਦਰ ਇਕਬਾਲ ਸਿੰਘ ਕਾਹਲੋਂ, ਐੱਸ ਐੱਚ ਓ ਨਿਰਮਲ ਸਿੰਘ, ਹਿਰਦੇਪਾਲ ਸਿੰਘ, ਸਤੀਸ਼ ਗੁਲਾਟੀ, ਦੀਪਕ ਜਲੰਧਰੀ, ਪ੍ਰਕਾਸ਼ ਸਿੰਘ ਗਡ਼੍ਹਦੀਵਾਲਾ ਸਾਬਕਾ ਵਿਧਾਇਕ, ਲੇਖਕ ਬੇਅੰਤ ਸਿੰਘ ਸਰਹੱਦੀ, ਲੇਖਕ ਤਸਕੀਨ, ਦੇਸ ਰਾਜ ਕਾਲੀ, ਪੱਤਰਕਾਰ ਐੱਚ ਐੱਸ ਬਾਵਾ, ਮੋਗਾ ਤੋਂ ਇਕਬਾਲ ਸਿੰਘ, ਸ਼ਾਹਕੋਟ ਤੋਂ ਗਿਆਨ ਸੈਦਪੁਰੀ, ਅੰਮ੍ਰਿਤਸਰ ਤੋਂ ਜਸਬੀਰ ਸਿੰਘ ਪੱਟੀ ਤੇ ਬਠਿੰਡਾ ਤੋਂ ਬਖਤੌਰ ਢਿੱਲੋਂ ਨੇ ਵੀ ਸ਼ਿਰਕਤ ਕੀਤੀ।
ਕਾਮਰੇਡ ਜਗਜੀਤ ਸਿੰਘ ਆਨੰਦ ਦੀ ਅੰਤਮ ਯਾਤਰਾ ਉਨ੍ਹਾ ਦੀ ਮਾਡਲ ਟਾਊਨ ਸਥਿਤ ਰਿਹਾਇਸ਼ ਤੋਂ ਦੁਪਹਿਰੇ 12 ਵਜੇ ਸ਼ੁਰੂ ਹੋਈ ਅਤੇ 12.45 ਵਜੇ 'ਨਵਾਂ ਜ਼ਮਾਨਾ' ਮੁੱਖ ਦਫ਼ਤਰ ਨਹਿਰੂ ਗਾਰਡਨ ਰੋਡ ਪਹੁੰਚੀ। ਕਾਮਰੇਡ ਆਨੰਦ ਦੀ ਮ੍ਰਿਤਕ ਦੇਹ ਨੂੰ ਅੰਤਮ ਦਰਸ਼ਨਾਂ ਲਈ 'ਨਵਾਂ ਜ਼ਮਾਨਾ' ਰੱਖਿਆ ਗਿਆ, ਜਿੱਥੇ ਅਰਜਨ ਸਿੰਘ ਗਡ਼ਗੱਜ ਫਾਊਂਡੇਸ਼ਨ, ਸੀ ਪੀ ਆਈ ਅਤੇ ਦਫ਼ਤਰੀ ਸਟਾਫ਼ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਤੁਰ ਗਏ ਬਾਪੂ ਨੂੰ ਲਾਲ ਸਲਾਮ ਕੀਤੀ ਗਈ। ਏਥੇ 'ਜਗਜੀਤ ਸਿੰਘ ਆਨੰਦ ਅਮਰ ਰਹੇ', 'ਕਾਮਰੇਡ ਜਗਜੀਤ ਸਿੰਘ ਆਨੰਦ ਨੂੰ ਲਾਲ ਸਲਾਮ' ਦੇ ਇਨਕਲਾਬੀ ਨਾਹਰੇ ਵੀ ਲਾਏ ਗਏ।
'ਨਵਾਂ ਜ਼ਮਾਨਾ' ਦਫ਼ਤਰ ਵਿਖੇ 'ਨਵਾਂ ਜ਼ਮਾਨਾ' ਨੂੰ ਚਲਾ ਰਹੀ ਅਰਜਨ ਸਿੰਘ ਗਡ਼ਗੱਜ ਫਾਊਂਡੇਸ਼ਨ ਦੇ ਪ੍ਰਧਾਨ ਰਛਪਾਲ ਸਿੰਘ ਬਡ਼ਾ ਪਿੰਡ, ਟਰੱਸਟੀ ਤੇ ਕਾਰਜਕਾਰੀ ਸੰਪਾਦਕ ਜਤਿੰਦਰ ਪਨੂੰ, ਪ੍ਰਕਾਸ਼ਕ ਤੇ ਟਰੱਸਟੀ ਕਾਮਰੇਡ ਮਨੋਹਰ ਲਾਲ, ਫਾਊਂਡੇਸ਼ਨ ਸਕੱਤਰ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ, ਜਸ ਮੰਡ, ਕਾਮਰੇਡ ਗੁਰਮੀਤ, ਚੰਦ ਫਤਿਹਪੁਰੀ, ਸਵਰਨ ਅਕਲਪੁਰੀ, ਰਜਿੰਦਰ ਮੰਡ ਅਤੇ ਰਜਨੀਸ਼ ਬਹਾਦਰ ਸਿੰਘ ਨੇ ਕਾਮਰੇਡ ਆਨੰਦ ਹੁਰਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਤੋਂ ਬਾਅਦ ਕਾਮਰੇਡ ਆਨੰਦ ਦੀ ਮ੍ਰਿਤਕ ਦੇਹ ਨੂੰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਲਿਜਾਇਆ ਗਿਆ, ਕਿਉਂ ਜੋ ਉਹ ਦੇਸ਼ ਭਗਤ ਯਾਦਗਾਰ ਕਮੇਟੀ ਟਰੱਸਟ ਦੇ ਮੈਂਬਰ ਵੀ ਸਨ।
ਕਾਮਰੇਡ ਜਗਜੀਤ ਸਿੰਘ ਆਨੰਦ ਦੀ ਅੰਤਮ ਯਾਤਰਾ ਉਨ੍ਹਾ ਦੀ ਮਾਡਲ ਟਾਊਨ ਸਥਿਤ ਰਿਹਾਇਸ਼ ਤੋਂ ਦੁਪਹਿਰੇ 12 ਵਜੇ ਤੁਰੀ ਅਤੇ ਇਹ ਅੰਤਮ ਯਾਤਰਾ ਪੌਣੇ ਇੱਕ ਵਜੇ 'ਨਵਾਂ ਜ਼ਮਾਨਾ' ਦੇ ਮੁੱਖ ਦਫ਼ਤਰ ਨਹਿਰੂ ਗਾਰਡਨ ਰੋਡ ਵਿਖੇ ਪਹੁੰਚੀ। ਕਾਮਰੇਡ ਆਨੰਦ ਦੀ ਮ੍ਰਿਤਕ ਦੇਹ ਨੂੰ ਅੰਤਮ ਦਰਸ਼ਨਾਂ ਲਈ 'ਨਵਾਂ ਜ਼ਮਾਨਾ' ਵਿਖੇ ਰੱਖਿਆ ਗਿਆ, ਜਿਥੇ ਅਰਜਨ ਸਿੰਘ ਗਡ਼ਗੱਜ ਫਾਊਡੇਸ਼ਨ, ਸੀ ਪੀ ਆਈ ਅਤੇ ਦਫ਼ਤਰੀ ਸਟਾਫ਼ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਤੁਰ ਗਏ ਬਾਪੂ ਨੂੰ ਲਾਲ ਸਲਾਮ ਕੀਤੀ ਗਈ। ਏਥੇ 'ਜਗਜੀਤ ਸਿੰਘ ਆਨੰਦ ਅਮਰੇ ਰਹੇ' ਅਤੇ ਇਨਕਲਾਬੀ ਨਾਹਰੇ ਵੀ ਲਾਏ ਗਏ। 'ਨਵਾਂ ਜ਼ਮਾਨਾ' ਤੋਂ ਬਾਅਦ ਕਾਮਰੇਡ ਆਨੰਦ ਦੀ ਮ੍ਰਿਤਕ ਦੇਹ ਨੂੰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਲਿਜਾਇਆ ਗਿਆ, ਕਿਉਂ ਜੋ ਉਹ ਦੇਸ਼ ਭਗਤ ਯਾਦਗਾਰ ਕਮੇਟੀ ਟਰੱਸਟ ਦੇ ਮੈਂਬਰ ਵੀ ਸਨ। ਟਰੱਸਟ ਦੇ ਮੈਂਬਰਾਂ ਨੇ ਕਾਮਰੇਡ ਆਨੰਦ ਨੂੰ ਸ਼ਰਧਾਂਜ਼ਲੀਆਂ ਭੇਟ ਕੀਤੀਆਂ ਅਤੇ ਉਨ੍ਹਾ ਨਾਲ ਬਿਤਾਏ ਗਏ ਪਲਾਂ ਨੂੰ ਯਾਦ ਕੀਤਾ। ਦੇਸ਼ ਭਗਤ ਯਾਦਗਾਰ ਹਾਲ ਤੋਂ ਬਾਅਦ ਜਗਜੀਤ ਸਿੰਘ ਆਨੰਦ ਹੁਰਾਂ ਦੀ ਮ੍ਰਿਤਕ ਦੇਹ ਨੂੰ ਸਿੱਧੇ ਮਾਡਲ ਟਾਊਨ ਦੇ ਸ਼ਮਸ਼ਾਨਘਾਟ ਵਿਖੇ ਲਿਜਾਇਆ ਗਿਆ।
ਪੰਜਾਬ ਦੇ ਅਗਾਂਹਵਧੂ ਹਲਕਿਆਂ ਵਿੱਚ ਇਹ ਖ਼ਬਰ ਬਡ਼ੇ ਦੁੱਖ ਨਾਲ ਪਡ਼੍ਹੀ ਜਾਵੇਗੀ ਕਿ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਮੈਂਬਰ, ਨਾਮਵਰ ਲੇਖਕ, ਪ੍ਰਬੁਧ ਇਤਿਹਾਸਕਾਰ, ਸੂਝਵਾਨ ਸੰਪਾਦਕ ਅਤੇ ਸਾਰੀ ਉਮਰ ਕਮਿਊਨਿਸਟ ਲਹਿਰ ਨੂੰ ਸਮਰਪਿਤ ਕਰਨ ਵਾਲੇ ਉੱਘੇ, ਨਿੱਘੇ ਤੇ ਨਿਮਰ ਇਨਸਾਨ ਵਜੋਂ ਪ੍ਰਸਿੱਧ ਕਾਮਰੇਡ ਜਗਜੀਤ ਸਿੰਘ ਆਨੰਦ ਸਾਨੂੰ ਸਦਾ ਲਈ ਸਦੀਵੀ ਵਿਛੋਡ਼ਾ ਦੇ ਗਏ। ਇਹ ਦੁਖਦਾਈ ਖ਼ਬਰ ਸੁਣਦਿਆਂ ਹੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰਾਂ ਅਤੇ ਦੇਸ਼ ਭਗਤ ਯਾਦਗਾਰ ਹਾਲ 'ਚ ਲੱਗੇ ਸਿਖਿਆਰਥੀ ਚੇਤਨਾ ਕੈਂਪ ਦੇ ਸਿਖਿਆਰਥੀਆਂ ਸਮੇਤ ਸ਼ੋਕ ਇਕੱਤਰਤਾ ਹੋਈ ਅਤੇ ਆਪਣੇ ਵਿਛਡ਼ੇ ਸਾਥੀ ਅਤੇ ਆਗੂ ਵੱਲੋਂ ਪਾਏ ਯੋਗਦਾਨ ਨੂੰ ਯਾਦ ਕੀਤਾ ਗਿਆ।
ਦੁਪਹਿਰ 1:20 ਵਜੇ ਕਾਮਰੇਡ ਜਗਜੀਤ ਸਿੰਘ ਆਨੰਦ ਜੀ ਦੀ ਮ੍ਰਿਤਕ ਦੇਹ ਦੇਸ਼ ਭਗਤ ਯਾਦਗਾਰ ਹਾਲ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਪਾਰਕ ਵਿਚ ਅੰਤਿਮ ਦਰਸ਼ਨਾਂ ਲਈ ਰੱਖੀ ਗਈ। ਕਮੇਟੀ ਤਰਫ਼ੋਂ ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਕਮੇਟੀ ਮੈਂਬਰਾਂ ਨੇ ਉਨ੍ਹਾਂ ਦੀ ਦੇਹ 'ਤੇ ਗ਼ਦਰ ਪਾਰਟੀ ਦਾ ਝੰਡਾ ਅਤੇ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਮੀਤ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਡਾ. ਰਘਬੀਰ ਕੌਰ, ਖਜ਼ਾਨਚੀ ਸੀਤਲ ਸਿੰਘ ਸੰਘਾ, ਕਾਮਰੇਡ ਗੰਧਰਵ ਸੇਨ ਕੋਛਡ਼, ਸੁਰਿੰਦਰ ਕੁਮਾਰੀ ਕੋਛਡ਼, ਕਮੇਟੀ ਮੈਂਬਰ ਕਾਮਰੇਡ ਗੁਰਮੀਤ, ਕਾਮਰੇਡ ਮੰਗਤ ਰਾਮ ਪਾਸਲਾ, ਕਾਮਰੇਡ ਗੁਰਮੀਤ ਸਿੰਘ ਢੱਡਾ, ਕਾਮਰੇਡ ਜਗਰੂਪ, ਹਰਵਿੰਦਰ ਭੰਡਾਲ, ਬਲਬੀਰ ਕੌਰ ਬੁੰਡਾਲਾ, ਪ੍ਰਿਥੀਪਾਲ ਸਿੰਘ ਮਾਡ਼ੀਮੇਘਾ, ਦੇਵਰਾਜ ਨਈਅਰ, ਮਨਜੀਤ ਸਿੰਘ ਅਤੇ ਸਟਾਫ ਮੈਂਬਰ ਸ਼ਾਮ ਲਾਲ, ਗੁਰਦੀਪ ਸਿੰਘ, ਬਲਵਿੰਦਰ ਕੌਰ, ਐਨਟਨੀ, ਕੇਸਰ ਸਿੰਘ, ਮਨਜੀਤ ਕੌਰ, ਭੀਮ ਰਾਓ, ਗੋਪਾਲ ਸਿੰਘ ਬੁੱਟਰ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੱਦੇ 'ਤੇ ਆਏ ਸਿਖਿਆਰਥੀ ਚੇਤਨਾ ਕੈਂਪ ਦੇ ਮੁੱਖ ਬੁਲਾਰੇ ਡਾ. ਅਮਰਜੀਤ ਸਿੰਘ ਸਿੱਧੂ (ਪ੍ਰੋ. ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਅਤੇ ਸਮੂਹ ਸਿਖਿਆਰਥੀ ਹਾਜ਼ਰ ਸਨ।
ਦੇਸ਼ ਭਗਤ ਯਾਦਗਾਰ ਹਾਲ ਤੋਂ ਬਾਅਦ ਜਗਜੀਤ ਸਿੰਘ ਆਨੰਦ ਹੁਰਾਂ ਦੀ ਮ੍ਰਿਤਕ ਦੇਹ ਨੂੰ ਸਿੱਧੇ ਮਾਡਲ ਟਾਊਨ ਦੇ ਸ਼ਮਸ਼ਾਨਘਾਟ ਵਿਖੇ ਲਿਜਾਇਆ ਗਿਆ।
'ਨਵਾਂ ਜ਼ਮਾਨਾ' ਦੇ ਮੁੱਖ ਸੰਪਾਦਕ ਕਾਮਰੇਡ ਜਗਜੀਤ ਸਿੰਘ ਆਨੰਦ ਦੀ ਮੌਤ ਦੀ ਖ਼ਬਰ ਸੁਣ ਕੇ ਸਾਰਾ ਸਟਾਫ਼ ਸੁੰਨ ਹੋ ਕੇ ਰਹਿ ਗਿਆ। ਭਾਵੇਂ ਆਨੰਦ ਜੀ ਕਾਫ਼ੀ ਸਮੇਂ ਤੋਂ ਠੀਕ ਨਹੀਂ ਸਨ, ਪਰ ਉਹ ਸਰੀਰਕ ਤੌਰ 'ਤੇ ਹਮੇਸ਼ਾ ਸਰਗਰਮ ਰਹੇ ਅਤੇ ਉਨ੍ਹਾ ਦੇ ਏਨੀ ਛੇਤੀ ਚਲੇ ਜਾਣ ਦਾ ਕਿਸੇ ਨੂੰ ਚਿਤ-ਚੇਤਾ ਵੀ ਨਹੀਂ ਸੀ। 'ਨਵਾਂ ਜ਼ਮਾਨਾ' ਦੇ ਸਟਾਫ਼ ਮੈਂਬਰ ਸ਼ਨੀਵਾਰ ਸਵੇਰੇ ਆਨੰਦ ਸਾਹਿਬ ਦੇ ਘਰ ਗਏ ਅਤੇ ਉਨ੍ਹਾਂ ਪੀੜਤ  ਪਰਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਪਰਵਾਰ ਦੇ ਮੈਂਬਰਾਂ ਨੂੰ ਹੌਸਲਾ ਦਿੱਤਾ। ਘਰ 'ਚ 'ਨਵਾਂ ਜ਼ਮਾਨਾ' ਦੇ ਪਰਿਵਾਰਕ ਮੈਂਬਰ ਅਤੇ ਸਨੇਹੀ ਵੀ ਵੱਡੀ ਗਿਣਤੀ 'ਚ ਪੁੱਜੇ ਹੋਏ ਸਨ। ਬਲਬੀਰ ਪਰਵਾਨਾ, ਇੰਦਰਜੀਤ ਚੁਗਾਵਾਂ, ਲਾਭ ਸਿੰਘ ਸਿੱਧੂ, ਰਣਜੋਧ ਸਿੰਘ ਥਿੰਦ, ਸਵਰਨ ਸਿੰਘ ਟਹਿਣਾ, ਰਾਜੇਸ਼ ਥਾਪਾ, ਰਘਬੀਰ ਸਿੰਘ, ਮਨੋਜ ਕੁਮਾਰ ਅੰਮ੍ਰਿਤਸਰ, ਸਰੋਜ ਅਰੋੜਾ, ਹੰਸ ਰਾਜ ਭੁੱਲਰ, ਰੋਸ਼ਨ ਲਾਲ, ਜਗਦੀਸ਼ ਚੰਦਰ, ਨੰਦ ਸਿੰਘ, ਵਰਿੰਦਰ ਕੁਮਾਰ, ਸਾਗਰ, ਸੁਸ਼ੀਲ, ਕ੍ਰਿਸ਼ਨਾ, ਕਿਰਨ, ਸੁਮਨ, ਮਾਸਟਰ ਰਘਬੀਰ ਸਿੰਘ, ਸੁਖਵਿੰਦਰ ਕੌਰ ਸੁੱਖੀ, ਕਮਲਜੀਤ ਥਾਬਲਕੇ, ਸੁਰਜੀਤ ਕੌਰ, ਭੁਪਿੰਦਰ ਸਿੰਘ ਅਤੇ ਹੋਰ ਮੈਂਬਰ ਸੁਕੀਰਤ ਆਨੰਦ ਅਤੇ ਸੁਆਂਗਣਾ ਨੂੰ ਮਿਲੇ ਅਤੇ ਉਨ੍ਹਾਂ ਨਾਲ ਦੁੱਖ ਵੰਡਾਇਆ।
ਦਿੱਲੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਕਾਮਰੇਡ ਜਗਜੀਤ ਸਿੰਘ ਆਨੰਦ ਦੀ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਪਾਰਟੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਸਰਨਾ ਭਰਾਵਾਂ ਨੇ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵੇਲੇ ਆਨੰਦ ਸਾਹਿਬ ਦੇ ਪੀੜਤ ਪਰਵਾਰ ਨਾਲ ਖੜੇ ਹਨ।

No comments: