Saturday, June 27, 2015

ਹੁਣ ਘਰਾਂ/ਅਦਾਰਿਆਂ ਦੀਆਂ ਛੱਤਾਂ 'ਤੇ ਸੂਰਜੀ ਊਰਜਾ ਨਾਲ ਪੈਦਾ ਹੋਵੇਗੀ ਬਿਜਲੀ

31 ਮਾਰਚ ਤੋਂ ਪਹਿਲਾਂ ਅਪਲਾਈ ਕਰਨ 'ਤੇ ਮਿਲੇਗੀ 30 ਫੀਸਦੀ ਸਬਸਿਡੀ
*ਲੋਕਾਂ ਨੂੰ ਜਾਗਰੂਕ ਕਰਨ ਲਈ ਦੋ ਰੋਜ਼ਾ ਸੋਲਰ ਮੇਲਾ ਜ਼ਿਲਾ ਪ੍ਰੀਸ਼ਦ ਦਫ਼ਤਰ ਵਿਖੇ ਸ਼ੁਰੂ
*ਨੈਟ ਮਿਟਰਿੰਗ ਨੀਤੀ ਤਹਿਤ 1 ਤੋਂ 100 ਕਿਲੋਵਾਟ ਬਿਜਲੀ ਕੀਤੀ ਜਾ ਸਕੇਗੀ ਪੈਦਾ
ਲੁਧਿਆਣਾ, 27 ਮਾਰਚ 2015:  (ਪੰਜਾਬ ਸਕਰੀਨ//PRD):
ਸੂਬਾ ਪੰਜਾਬ ਸੂਰਜੀ ਊਰਜਾ ਉਤਪਾਦਨ ਦੇ ਖੇਤਰ ਵਿਚ ਨਿੱਤ ਨਵੀਂਆਂ ਮੰਜਿਲਾਂ ਸਰ ਕਰ ਰਿਹਾ ਹੈ ਅਤੇ ਹੁਣ ਪੰਜਾਬ ਸਰਕਾਰ ਦੀ 'ਨੈਟ-ਮੀਟਰਿੰਗ' ਪਾਲਿਸੀ ਅਧੀਨ ਛੱਤਾਂ ਉੱਪਰ ਸੋਲਰ ਪਾਵਰ ਪਲਾਂਟ ਲਗਾਉਣ ਦੀ ਯੋਜਨਾ ਆਰੰਭੀ ਗਈ ਹੈ। ਇਸ ਯੋਜਨਾ ਤਹਿਤ ਜਿੱਥੇ ਕੋਈ ਵੀ ਵਿਅਕਤੀ ਜਾਂ ਅਦਾਰਾ ਆਪਣੀ ਜਰੂਰਤ ਲਈ ਸੂਰਜੀ ਊਰਜਾ ਨਾਲ ਬਿਜਲੀ ਪੈਦਾ ਕਰ ਸਕਦਾ ਹੈ ਉੱਥੇ ਹੀ ਵਾਧੂ ਬਿਜਲੀ ਸਰਕਾਰ ਨੂੰ ਦੇ ਕੇ ਆਪਣੇ ਬਿਜਲੀ ਬਿੱਲ ਵਿਚ ਕਟੌਤੀ ਵੀ ਕਰ ਸਕਦਾ ਹੈ। ਇਸ ਸੰਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਦੋ ਰੋਜ਼ਾ ਸੋਲਰ ਮੇਲਾ ਅੱਜ ਸਥਾਨਕ ਜ਼ਿਲਾ ਪ੍ਰੀਸ਼ਦ ਦਫ਼ਤਰ ਵਿਖੇ ਸ਼ੁਰੂ ਹੋਇਆ, ਜਿਸ ਦਾ ਉਦਘਾਟਨ ਚੇਅਰਮੈਨ ਸ੍ਰ. ਭਾਗ ਸਿੰਘ ਮਾਨਗੜ• ਨੇ ਕੀਤਾ। ਇਸ ਪ੍ਰਦਰਸ਼ਨੀ ਵਿੱਚ ਜ਼ਿਲ•ਾ ਲੁਧਿਆਣਾ ਅਤੇ ਹੋਰ ਨੇੜਲੇ ਇਲਾਕਿਆਂ ਤੋਂ 1500 ਤੋਂ ਵਧੇਰੇ ਲੋਕਾਂ ਨੇ ਹਿੱਸਾ ਲੈ ਕੇ ਜਾਣਕਾਰੀ ਲਈ। 
ਸ੍ਰ. ਮਾਨਗੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨਵੀਂ ਸਕੀਮ ਤਹਿਤ 31 ਮਾਰਚ 2015 ਤੱਕ ਆਨ ਲਾਈਨ ਅਪਲਾਈ ਕਰਨ ਵਾਲਿਆਂ ਨੂੰ ਸਰਕਾਰ ਵੱਲੋਂ 30 ਫੀਸਦੀ ਸਬਸਿਡੀ ਦਿੱਤੀ ਜਾਵੇਗੀ। ਇਸ ਯੋਜਨਾ ਤਹਿਤ ਕੋਈ ਵੀ ਆਪਣੇ ਮੰਜੂਰ ਬਿਜਲੀ ਲੋਡ ਦੇ 80 ਫੀਸਦੀ ਤੱਕ ਦਾ ਬਿਜਲੀ ਉਤਪਾਦਨ ਕਰਨ ਲਈ ਆਪਣੇ ਘਰ/ਅਦਾਰੇ ਦੀ ਛੱਤ 'ਤੇ ਸੋਲਰ ਯੂਨਿਟ ਸਥਾਪਿਤ ਕਰ ਸਕਦਾ ਹੈ। ਇਸ ਯੋਜਨਾ ਤਹਿਤ 1 ਤੋਂ 100 ਕਿਲੋਵਾਟ ਤੱਕ ਦੀ ਸਮਰੱਥਾ ਦੇ ਸੋਲਰ ਯੂਨਿਟ ਲਗਾਏ ਜਾ ਸਕਣਗੇ। ਉਨ•ਾਂ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਹੁਣ ਤੱਕ 6252 ਬਾਇਓਗੈਸ ਉਪਕਰਨ ਲਗਾਏ ਜਾ ਚੁੱਕੇ ਹਨ, ਜਿਨ•ਾਂ ਦੀ ਵਰਤੋਂ ਕਰਕੇ ਪੇਂਡੂ ਔਰਤਾਂ ਵੱਲੋਂ 56,268 ਰਸੋਈ ਗੈਸ ਸਿਲੰਡਰਾਂ ਦੀ ਸਾਲਾਨਾ ਬਚਤ ਕੀਤੀ ਜਾ ਰਹੀ ਹੈ। 
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪੇਡਾ ਦੇ ਸੀਨੀਅਰ ਮੈਨੇਜਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਵਿੱਚ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਤੁਸੀਂ ਕਿਵੇਂ ਆਪਣੇ ਘਰ, ਸਕੂਲ, ਹਸਪਤਾਲ ਜਾਂ ਕਿਸੇ ਹੋਰ ਅਦਾਰੇ ਵਿੱਚ ਸੋਲਰ ਪਾਵਰ ਪਲਾਂਟ ਲਗਾ ਕੇ ਆਪਣੀ ਬਿਜਲੀ ਦੀ ਪੂਰਤੀ ਕਰ ਸਕਦੇ ਹੋ ਅਤੇ ਵਾਧੂ ਪੈਦਾ ਹੋਈ ਸੋਲਰ ਬਿਜਲੀ ਨੂੰ ਕਿਵੇਂ ਗਰਿੱਡ ਵਿੱਚ ਭੇਜ ਕੇ ਆਪਣੇ ਬਿਜਲੀ ਦੇ ਬਿੱਲਾਂ ਵਿੱਚ ਕਟੌਤੀ ਕਰ ਸਕਦੇ ਹੋ।  ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਪ੍ਰਦਰਸ਼ਨੀ ਵਿੱਚ ਹਿੱਸਾ ਲੈ ਕੇ ਸੋਲਰ ਊਰਜਾ ਸੰਬੰਧੀ ਭਰਭੂਰ ਜਾਣਕਾਰੀ ਹਾਸਲ ਕਰਨ। ਉਨ੍ਹਾਂ  ਅੱਗੇ ਦੱਸਿਆ ਕਿ 1 ਕਿੱਲੋਵਾਟ ਸੋਲਰ ਪਾਵਰ ਪਲਾਂਟ ਨੂੰ ਲਗਾਉਣ ਲਈ ਛੱਤ ਉੱਪਰ 120 ਵਰਗ ਫੁੱਟ ਛਾਂ ਰਹਿਤ ਜਗ੍ਹਾਂ ਚਾਹੀਦੀ ਹੈ ਅਤੇ ਇਸ ਦੀ ਅੰਦਾਜ਼ਨ ਕੀਮਤ 1 ਲੱਖ ਰੁਪਏ ਹੈ। ਸਰਕਾਰ ਵੱਲੋਂ ਮਿਤੀ 31 ਮਾਰਚ 2015 ਤੱਕ ਅਪਲਾਈ ਕਰਨ ਵਾਲਿਆਂ ਨੂੰ 30 ਫੀਸਦੀ ਸਬਸਿਡੀ ਦਿੱਤੀ ਜਾਵੇਗੀ ਅਤੇ ਇਹ ਸਬਸਿਡੀ ਮਿਤੀ 1 ਅਪ੍ਰੈਲ 2015 ਤੋਂ ਘੱਟ ਕੇ 15 ਫੀਸਦੀ ਰਹਿ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਕੀਮ ਨੂੰ ਅਪਲਾਈ ਕਰਨ ਲਈ ਕਿਸੇ ਵੀ ਦਫ਼ਤਰ ਜਾਣ ਦੀ ਕੋਈ ਲੋੜ ਨਹੀਂ, ਵਿਅਕਤੀ  ਵੈੱਬਸਾਈਟ www.netmeteringpunjab.com 'ਤੇ ਵੀ ਆਪਣਾ ਐਪਲੀਕੇਸ਼ਨ ਫਾਰਮ ਭਰ ਸਕਦੇ ਹੋ। ਪਰ ਨਾਲ ਹੀ ਉਨ•ਾਂ ਕਿਹਾ ਕਿ ਇਸ ਸਬੰਧੀ ਲੋਕ ਦੋ ਦਿਨਾਂ ਸੋਲਰ ਮੇਲੇ ਦੌਰਾਨ ਪਹੁੰਚ ਕੇ ਮੌਕੇ 'ਤੇ ਇਸ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਹਾਸਲ ਕਰਨ।

No comments: