Thursday, June 04, 2015

ਜੰਮੂ ਵਿੱਚ ਸਿੱਖ ਨੌਜਵਾਨਾਂ ਅਤੇ ਪੁਲਿਸ ਦਰਮਿਆਨ ਝੜੱਪ

ਕਈ ਪੁਲਿਸ ਵਾਲੇ ਜ਼ਖਮੀ-ਫਾਇਰਿੰਗ ਦੌਰਾਨ ਇੱਕ ਨੌਜਵਾਨ ਦੀ ਮੌਤ 
ਜੰਮੂ: 4 ਜੂਨ 2015:(ਪੰਜਾਬ ਸਕਰੀਨ ਬਿਊਰੋ): 
ਸਿੱਖ ਵਰਲਡ ਗਰੁੱਪ 
ਫਿਰਕੂ ਅਮਨ ਨੂੰ ਅੱਗ ਲਾਉਣ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਤੇ ਹਨ। ਆਮ ਲੋਕਾਂ ਦਾ ਧੀਆਂ ਆਰਥਿਕ ਮਸਲਿਆਂ ਅਤੇ ਹੋਰ ਨਿੱਤ ਦੀਆਂ ਮੁਸੀਬਤਾਂ ਤੋਂ ਲਾਂਭੇ ਕਰਨ ਲਈ ਆਏ ਦਿਨ ਕੋਈ ਨ ਕੋਈ ਸ਼ੋਏਸ਼ੇ ਬਾਜ਼ੀ ਛੱਡੀ ਜਾ ਰਹੀ ਹੈ। ਬਲਿਊ ਸਟਾਰ ਓਪਰੇਸ਼ਨ ਦੀ ਯਾਦ ਮੌਕੇ ਸਿੱਖ ਸੰਗਤਾਂ ਹਰ ਸਾਲ ਇਸ ਹਫਤੇ ਨੂੰ ਘੱਲੂਘਾਰੇ ਹਫਤੇ ਵੱਜੋਂ ਮਨਾਉਂਦੀਆਂ ਹਨ। ਇਸ ਸੰਵੇਦਨਸ਼ੀਲ ਸਮੇਂ ਤੇ ਕੁਝ ਲੋਕ ਜਾਣਬੁਝ ਕੇ ਭੜਕਾਊ ਕਾਰਵਾਈਆਂ ਕਰ ਰਹੇ ਹਨ। ਇਹ ਸਾਰੇ ਕਦਮ ਸਮਾਜ ਦੇ ਦੋ ਪ੍ਰਮੁੱਖ ਵਰਗਾਂ ਨੂੰ ਹੋਰ ਦੂਰ ਲਿਜਾਣ ਵਦੀ ਇੱਕ ਖਤਰਨਾਕ ਸਾਜਿਸ਼ ਹੀ ਕਹੇ ਜਾ ਸਕਦੇ ਹਨ। ਦਿਲਚਸਪ ਗੱਲ ਹੈ ਕਿ ਇਹਨਾਂ ਕਦਮਾਂ ਵਿੱਚ ਆਪਣੇ ਆਪ ਨੂੰ ਇੰਦਰਾ ਗਾਂਧੀ ਦੇ ਪੈਰੋਕਾਰ ਅਤੇ ਕਾਂਗਰਸੀ ਅਖਵਾਉਣ ਵਾਲੇ ਸ਼ਾਮਿਲ ਹਨ। ਇਹਨਾਂ ਸਾਰੇ ਵਰਗਾਂ ਨੂੰ ਨਿੱਤ ਦਿਹਾੜੇ ਮਹਿੰਗੀ ਹੁੰਦੀ ਜਾ ਰਹੀ ਜ਼ਿੰਦਗੀ ਨਾਲ ਸ਼ਾਇਦ ਕੋਈ ਸਰੋਕਾਰ ਨਹੀਂ।ਬਲਿਊ ਸਟਾਰ ਓਪਰੇਸ਼ਨ ਕਿਓਂ ਕੀਤਾ ਗਿਆ? ਇਸ ਸਖਤ ਫੌਜੀ ਐਕਸ਼ਨ ਤੱਕ ਹਾਲਾਤ ਕਿਓਂ ਅਤੇ ਕਿਵੇਂ ਪਹੁੰਚੇ? ਇਸ ਐਕਸ਼ਨ ਲਈ ਗੁਰਪੂਰਬ ਵਾਲਾ ਦਿਨ ਕਿਓਂ ਚੁਣਿਆ ਗਿਆ?ਸ੍ਰੀ ਹਰਿਮੰਦਿਰ ਸਾਹਿਬ ਵਰਗੀ ਪਾਵਨ ਪਵਿੱਤਰ ਥਾਂ ਤੇ ਖਤਰਨਾਕ ਗੈਸਾਂ ਅਤੇ ਹਥਿਆਰਾਂ ਦੀ ਵਰਤੋਂ ਕਿਓਂ ਹੋਈ? ਇਹ ਸਾਰੇ ਸਵਾਲ ਅੱਜ ਵੀ ਜੁਆਬ ਮੰਗਦੇ ਹਨ। ਇਹਨਾਂ ਸਾਰੇ ਮਸਲਿਆਂ ਨੂੰ ਛੱਡ ਕੇ ਹਾਲਾਤ ਨੂੰ ਇੱਕ ਵਾਰ 1984 ਵਾਲੀ ਹਾਲਤ ਵਿੱਚ ਲਿਜਾਣ ਦੇ ਖਤਰਨਾਕ ਮਨਸੂਬੇ ਸਿਰੇ ਚੜ੍ਹਾਏ ਜਾ ਰਹੇ ਹਨ। ਜੂਨ-84 ਵਿੱਚ ਵੀ ਸਿਆਸਦਾਨਾਂ ਨੇ ਹਾਲਾਤ ਵਿਗੜੇ, ਨਵੰਬਰ-84 ਵਿੱਚ ਵੀ ਇਹੀ ਕੁਝ ਹੋਇਆ ਅਤੇ ਹੁਣ ਜੂਨ 2015 ਵਿੱਚ ਵੀ ਉਹੀ ਕੁਝ ਦੁਹਰਾਉਣ ਦੀ ਨਾਪਾਕ ਕੋਸ਼ਿਸ਼ ਜਾਰੀ ਹੈ। ਨਵੀਂ ਖਬਰ ਜੰਮੂ ਤੋਂ ਆਈ ਹੈ। 
ਜੰਮੂ 'ਚ ਇੱਕ ਪੁਲਿਸ ਅਧਿਕਾਰੀ ਵਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਪੋਸਟਰ ਪਾੜੇ ਜਾਣ ਤੋਂ ਬਾਅਦ ਸਿੱਖਾਂ 'ਚ ਰੋਸ ਦੀ ਤਿੱਖੀ ਲਹਿਰ ਦੌੜ ਗਈ ਤੇ ਰੋਹ  'ਚ ਆਏ ਸਿੱਖਾਂ ਨੇਰੋਸ ਵਖਾਵਾ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਸਿੱਖਾਂ 'ਤੇ ਲਾਠੀਚਾਰਜ ਕੀਤਾ ਤੇ ਅਥਰੂ ਗੈਸ ਦੇ ਗੋਲੇ ਵੀ ਸੁੱਟੇ ਗਏ। ਖ਼ਬਰਾਂ ਮੁਤਾਬਿਕ ਪੁਲਿਸ ਵਲੋਂ ਚਲਾਈ ਗਈ ਗੋਲੀ 'ਚ ਇਕ ਸਿੱਖ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਕਈ ਜ਼ਖਮੀ ਹੋ ਗਏ ਹਨ। ਮਾਰੇ ਗਾਏ ਨੌਜਵਾਨ ਦਾ ਨਾਮ ਜਗਜੀਤ ਸਿੰਘ ਪੁੱਤਰ ਨਿਰਵੈਰ ਸਿੰਘ ਦੱਸਿਆ ਗਿਆ ਹੈ। ਵਾਟਸਅਪ 'ਤੇ ਬਣੇ ਸਿੱਖ ਵਰਲਡ ਗਰੁੱਪ ਵਿੱਚ ਅੰਗ੍ਰੇਜ਼ੀ ਭਾਸ਼ਾ 'ਚ ਜਾਰੀ ਵੇਰਵੇ ਮੁਤਾਬਿਕ ਇਹ ਸਾਰਾ ਮਾਮਲਾ ਸੰਤਾਂ ਦਾ ਪੋਸਟਰ ਪਾੜ੍ਹੇ ਜਾਣ ਤੇ ਭੜਕਿਆ। ਇਹ ਪੋਸਟਰ ਸਤਵਾਰੀ-ਆਰ ਐਸ ਪੁਰਾ ਰੋਡ 'ਤੇ ਲਗਾਏ ਗਏ ਸਨ ਜਿਹਨਾਂ ਨੂੰ ਸਤਵਾਰੀ ਥਾਣੇ ਦੇ ਥਾਣੇਦਾਰ ਨੇ ਪਾੜ੍ਹ ਦਿੱਤਾ। ਪੋਸਟਰ ਨੂੰ ਪਾੜ੍ਹੇ ਜਾਣ 'ਤੇ ਰੋਹ ਵਿੱਚ ਆਏ ਸਿੱਖ ਨੌਜਵਾਨਾਂ ਨੇ ਤਿੱਖ ਪ੍ਰਤੀਕਰਮ ਪ੍ਰਗਟ ਕੀਤਾ। ਰੋਸ ਵਖਾਵੇ ਦੌਰਾਨ ਸਬ ਇੰਸਪੈਕਟਰ ਅਰੁਣ ਕੁਮਾਰ ਨਾਲ ਕੁੱਟਮਾਰ ਵੀ ਕੀਤੀ ਗਈ।  ਕੁਝ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਗਾਏ ਹਮਲੇ ਦੌਰਾਨ ਸਬ ਇੰਸਪੈਕਟਰ ਅਰੁਣ ਬੁਰੀ ਤਰਾਂ ਜਖਮੀ ਹੋ ਗਿਆ ਜਿਸ ਨੂੰ ਤੁਰੰਤ ਦੋ ਹੋਰ ਪੁਲਿਸ ਵਾਲਿਆਂ ਸਮੇਤ ਜੀਐਮਸੀ ਹਸਪਤਾਲ ਵਿੱਚ ਦਾਖਿਲ ਕਰਾਇਆ ਗਿਆ। ਡਿਪਟੀ ਕਮਿਸ਼ਨਰ ਸਿਮਰਨਦੀਪ ਸਿੰਘ ਅਤੇ ਕੁਝ ਪੁਲਿਸ ਅਫਸਰ ਤੁਰੰਤ ਮੌਕੇ ਤੇ ਪੁੱਜੇ। ਦੂਜੇ ਪਾਸੇ ਸਿੱਖ ਨੌਜਵਾਨ ਗਾਂਧੀ ਨਗਰ ਗੁਰਦਵਾਰੇ ਵਿੱਚ ਇਕੱਤਰ ਹੋਏ। ਇਸ ਖਬਰ ਤੋਂ ਪਹਿਲਾਂ ਵੀ ਵਾਟਸਅਪ 'ਤੇ ਇਹੋ ਜਿਹੀਆਂ ਤਸਵੀਰਾਂ ਪੋਸਟ ਹੋ ਰਹੀਆਂ ਹਨ। ਇਹ ਅੱਗ ਪੰਜਾਬ ਵਿੱਚ ਵੀ ਫੈਲਣ ਦਾ ਖਦਸ਼ਾ ਹੈ ਕਿਓਂਕਿ ਵਾਟਸਅਪ ਤੇ ਲੁਧਿਆਣਾ ਦੇ ਇੱਕ ਕੋਂਸਲਰ ਵੱਲੋਂ ਵੀ ਸੰਤਾਂ ਦੀ ਤਸਵੀਰ ਪਾੜ੍ਹੇ ਜਾਣ ਦੀਆਂ ਤਸਵੀਰਾਂ ਜਾਰੀ ਹੋਈਆਂ ਹਨ। ਇਹਨਾਂ ਚੋਂ ਇੱਕ ਤਸਵੀਰ ਇੱਕ ਕਾਂਗਰਸੀ ਕੋਂਸਲਰ ਦੀ ਹੈ ਜਿਹੜਾ ਸੰਤਾਂ ਦੇ ਪੋਸਟਰ ਨੂੰ ਫਾੜ੍ਹ ਰਿਹਾ ਹੈ।  ਇੱਕ ਹੋਰ ਤਸਵੀਰ ਇਸੇ ਕੋਂਸਲਰ ਦੇ ਭਤੀਜੇ ਦੀ ਹੈ ਜਿਹੜਾ ਸਿੱਖ ਗੁਰੋਆਂ ਬਾਰੇ ਵੀ ਜਹਿਰ ਉਗਲਦਾ ਦਿਖਾਇਆ ਗਿਆ ਹੈ। ਜੇ ਇਹ ਤਸਵੀਰਾਂ ਸੱਚੀਆਂ ਹਨ ਤਾਂ ਨਿਸਚੇ ਹੀ ਹਾਲਾਤ ਨੂੰ ਖਰਾਬ ਕਰਨ ਵਾਲੇ ਮਾੜੇ ਸਮੇਂ ਦੀ ਦਸਤਕ ਹਨ। 

No comments: