Sunday, June 14, 2015

ਅਣੂ ਮੰਚ ਵੱਲੋਂ ਭੁਪਿੰਦਰ ਸਿੰਘ ਧਾਲੀਵਾਲ ਦੀ ਪੁਸਤਕ ਲੋਕ ਅਰਪਣ

Sat, Jun 13, 2015 at 5:12 PM
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਹੋਇਆ ਸਮਾਗਮ
ਲੁਧਿਆਣਾ: 13 ਜੂਨ 2015 (ਪੰਜਾਬ ਸਕਰੀਨ ਬਿਊਰੋ):
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਅਦਾਰਾ ਅਣੂ ਮੰਚ ਵੱਲੋਂ ਭੁਪਿੰਦਰ ਸਿੰਘ ਧਾਲੀਵਾਲ ਰਚਿਤ ਪੁਸਤਕ ‘ਅਣਜਾਣੇ ਡਰ ਵਿਚ ਰਹਿੰਦੇ ਲੋਕ’ ਅੱਜ ਇਥੇ ਪੰਜਾਬੀ ਭਵਨ ਲੁਧਿਆਣਾ ਵਿਖੇ ਲੋਕ ਅਰਪਣ ਕੀਤੀ ਗਈ।  ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੇਂਦਰੀ ਯੂਨੀਵਰਸਿਟੀ ਦੇ ਚਾਂਸਲਰ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਡਾ. ਸ. ਸ. ਜੌਹਲ ਨੇ ਕਿਹਾ ਕਿ ਪੰਜਾਬੀ ਵਿਚ ਅਜਿਹੀਆਂ ਵਿਗਿਆਨਕ ਸੋਚ ’ਤੇ ਅਧਾਰਿਤ ਪੁਸਤਕਾਂ ਦੀ ਸਖਤ ਜ਼ਰੂਰਤ ਹੈ। ਇਹ ਚੰਗਾ ਸ਼ਗਨ ਹੈ ਕਿ ਵਾਰਤਕ ਦੀਆਂ ਅਜਿਹੀਆਂ ਪੁਸਤਕਾਂ ਦਾ ਰੁਝਾਨ ਵਧਿਆ ਹੈ। ਪ੍ਰਧਾਨਗੀ ਮੰਡਲ ਵਿਚ ਡਾ. ਸ. ਸ. ਜੌਹਲ, ਸੁਰਿੰਦਰ ਕੈਲੇ, ਗੁਰਚਰਨ ਕੌਰ ਕੋਚਰ, ਡਾ. ਗੁਲਜ਼ਾਰ ਸਿੰਘ ਪੰਧੇਰ, ਭੁਪਿੰਦਰ ਸਿੰਘ ਧਾਲੀਵਾਲ, ਪਿ੍ਰੰ. ਪ੍ਰੇਮ ਸਿੰਘ ਬਜਾਜ ਸ਼ਾਮਲ ਸਨ।
ਪੁਸਤਕ ਬਾਰੇ ਜਾਣ-ਪਛਾਣ ਕਰਾਉਦਿਆਂ ਡਾ. ਕੁਲਵਿੰਦਰ ਕੌਰ ਮਿਨਹਾਸ ਨੇ ਪੇਪਰ ਪੇਸ਼ ਕੀਤਾ ਜਿਸ ਵਿਚ ਪੁਸਤਕ ਦੇ ਵਿਗਿਆਨ ਅਤੇ ਧਰਮ ਸਬੰਧੀ ਯਥਾਰਥਕ ਪਹੁੰਚ ਨੂੰ ਸਲਾਹਿਆ ਗਿਆ। ਆਰੰਭਕ ਟਿਪਣੀ ਕਰਦਿਆਂ ਸ੍ਰੀ ਬਲਵਿੰਦਰ ਗਲੈਕਸੀ ਨੇ ਦਸਿਆ ਕਿ ਪੁਸਤਕ ਵਿਗਿਆਨਕ ਸਮਝ ਨੂੰ ਆਪਣਾ ਮੁਖ ਵਿਸ਼ਾ ਬਣਾ ਕੇ ਅੱਗੇ ਵਧਣ ਦਾ ਯਤਨ ਹੈ।
ਅਕਾਡਮੀ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਪੁਸਤਕ ਬਾਰੇਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਪੁਸਤਕ ਵਿਗਿਆਨ ਅਤੇ ਧਰਮ ਸਬੰਧੀ ਇਮਾਨਦਾਰ ਅਤੇ ਸਤੰੁਲਿਤ ਪਹੁੰਚ ਦੀ ਲਖਾਇਕ ਹੈ।
ਇਸ ਸਮੇਂ ਕਵੀ  ਦਰਬਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਗੁਰਚਰਨ ਕੌਰ ਕੋਚਰ, ਦਲਵੀਰ ਲੁਧਿਆਣਵੀ, ਪ੍ਰਭਜੋਤ ਸੋਹੀ, ਭਗਵਾਨ ਢਿੱਲੋਂ, ਰਵੀ ਦੀਪ, ਪ੍ਰੀਤਮ ਪੰਧੇਰ, ਜਸਪ੍ਰੀਤ ਪੀ.ਏ.ਯੂ., ਹਰਬੰਸ ਮਾਲਵਾ, ਤਰਲੋਚਨ ਝਾਂਡੇ ਅਮਰਜੀਤ ਸ਼ੇਰਪੁਰੀ, ਪੰਮੀ ਹਬੀਬ, ਇੰਜ. ਸੁਰਜਨ ਸਿੰਘ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਅਦਾਰਾ ਅਣੂ ਮੰਚ ਦੇ ਸੰਚਾਲਕ ਸੁਰਿੰਦਰ ਕੈਲੇ ਨੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਪੁਸਤਕ ਨਾਲ ਸਮਾਜ ਨੂੰ ਵਹਿਮਾਂ ਭਰਮਾਂ ਤੋਂ ਨਿਸ਼ਚਿਤ ਰੂਪ ਵਿਚ ਨਿਜਾਤ ਦਿਵਾਉਣ ਵਿਚ ਸਹਾਇਤਾ ਮਿਲੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੀਤਮ ਸਿੰਘ ਪੰਧੇਰ, ਦਲਬੀਰ ਲੁਧਿਆਣਵੀ, ਹਰਬੰਸ ਮਾਲਵਾ, ਤਰਲੋਚਨ ਝਾਂਡੇ, ਦੀਪ ਦਿਲਬਰ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਸ੍ਰੀਮਤੀ ਇੰਦਰਜੀਤਪਾਲ ਕੌਰ, ਸੁਰਿੰਦਰ ਕੌਰ, ਦਲਜੀਤ ਸਿੰਘ ਸਾਬਕਾ ਸਰਪੰਚ ਫੁੱਲਾਂਵਾਲ, ਵਿਜੈ ਪੁਰੀ , ਹਰੀ ਕ੍ਰਿਸ਼ਨ ਮਾਇਰ, ਬੁੱਧ ਸਿੰਘ, ਕਮਿੱਕਰ ਸਿੰਘ ਪੰਧੇਰ, ਗੁਰਦੀਪ ਸਿੰਘ ਸਿੱਬਲ, ਪਾਲੀ ਖ਼ਾਦਿਮ, ਕੁਲਦੀਪ ਬੱਦੋਵਾਲ, ਡਾ. ਪ੍ਰੀਤਮ ਸਿੰਘ, ਹਰਬੰਸ ਸਿੰਘ ਅਖਾੜਾ, ਗੁਰਪਾਲ ਸਿੰਘ ਹਨੀ, ਬਲਜਿੰਦਰ ਸਿੰਘ ਬੱਦੋਵਾਲ ਆਦਿ ਹਾਜ਼ਰ ਸਨ।
ਸਮਾਗਮ ਵਿਚ ਪਹੁੰਚੇ ਸਮੂਹ ਵਿਦਵਾਨਾਂ, ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੇ ਰੌਕ ਗਾਰਡਨ ਦੇ ਸਿਰਜਕ ਸ੍ਰੀ ਨੇਕ ਚੰਦ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ। 

No comments: