Saturday, May 02, 2015

May Day ਪੰਜਾਬੀ ਭਵਨ ਲੁਧਿਆਣਾ ਵਿੱਚ ਲੱਗਿਆ ਕਲਮੀ ਮੇਲਾ

ਪ੍ਰੋਫੈਸਰ ਅਜਮੇਰ ਸਿੰਘ ਔਲਖ ਖਰਾਬ ਸਿਹਤ ਦੇ ਬਾਵਜੂਦ ਪੁੱਜੇ
ਲੁਧਿਆਣਾ: 2 ਮਈ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ);
ਪੰਜਾਬੀ ਭਵਨ ਵਿੱਚ ਸਾਰੀ ਰਾਤ ਰੌਣਕ ਰਹੀ। ਸਾਰੇ ਪਾਸੇ ਜੋਸ਼ੀਲੀਆਂ ਭਾਵਨਾਵਾਂ ਨਾਲ ਉਮਾਹ ਵਿੱਚ ਆਇਆ ਮਾਹੌਲ। ਇੰਨਕ਼ਲਾਬ ਦੀਆਂ ਕੋਸ਼ਿਸ਼ਾਂ ਵਿੱਚ ਜੁੱਟੇ ਰੰਗਕਰਮੀਆਂ ਅਤੇ ਕਲਮਕਾਰਾਂ ਦਾ ਇਹ ਮੇਲਾ ਇੱਕ ਵੱਖਰਾ ਜਿਹਾ ਰੰਗ ਬੰਨ ਰਿਹਾ ਸੀ। ਇਸਦੀ ਸ਼ੁਰੁਆਤ ਉਦੋਂ ਹੋਈ ਜਦੋਂ ਪੰਜਾਬ ਵਿੱਚ ਲੋਕ ਸਾਹ ਵੀ ਡਰ ਡਰ ਕੇ ਲੈਂਦੇ ਸਨ। ਸਨ 1982 ਦਾ ਸਮਾਂ ਪੰਜਾਬ ਵਿੱਚ ਗੋਲੀ ਦੀ ਭਾਸ਼ਾ ਵਾਲੇ ਮਾਰੂ ਰੁਝਾਨ ਵਿੱਚ ਤੇਜ਼ੀ ਲਿਆਉਣ ਦੀ ਦਸਤਕ ਦੇ ਚੁੱਕਿਆ ਸੀ।  ਕਦੇ ਦਾੜ੍ਹੀਆਂ ਵਾਲਿਆਂ  ਨੂੰ ਚੁੱਕ ਕੇ ਝੂਠਾ ਮੁਕਾਬਲਾ ਬਣਾ ਦਿੱਤਾ ਜਾਂਦਾ ਅਤੇ ਬਿਨਾ ਪੱਗ ਵਾਲਿਆਂ  ਨੂੰ ਬਸਾਂ ਵਿੱਚੋਂ ਲਾਹ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ। 
ਇੱਕ ਅਜਿਹੇ ਹਾਲਾਤ ਦੀ ਸ਼ੁਰੁਆਤ ਹੋ ਚੁੱਕੀ ਸੀ ਜਿਸ ਨੇ ਪੰਜਾਬ ਦੇ ਪਿੰਡ ਪਿੰਡ ਵਿੱਚ ਸਿਵੇ ਬਾਲ ਦਿੱਤੇ।  ਕੋਈ ਘਰ ਨ ਬਚਿਆ ਜਿਸ ਨੂੰ ਇਸ ਅਗਨੀ ਦਾ ਸੇਕ ਨਾ ਲੱਗਿਆ ਹੋਵੇ। ਗੋਲੀਆਂ-ਬੰਬਾਂ ਦੀ ਗ੍ਲ੍ਲਾਮ ਹੋਣ ਲੱਗ ਪੈ।  ਉਸ ਵੇਲੇ ਪਲਸ ਮੰਚ ਅਤੇ ਹੋਰ ਲੋਕ ਪੱਖੀ ਸੰਗਠਨਾਂ ਨੇ ਸਾਰੀ ਸਾਰੀ ਰਾਤ ਲੋਕਾਂ ਨੂੰ ਜਾਗਰੂਕ ਕਰਨ ਲਈ ਮੇਲੇ ਲਾਏ। ਇਹਨਾਂ ਸੰਗੀਤ ਅਤੇ ਸਾਹਿਤਕ ਜਗਰਾਤਿਆਂ ਨੇ ਪੰਜਾਬ ਵਿੱਚ ਫਿਰਕੂ ਅਮਨ ਕਾਇਮ ਰੱਖਿਆ। ਅੱਸੀ ਦੇ ਦਹਾਕੇ ਵਿੱਚ ਸ਼ੁਰੂ ਹੋਈ ਇਹ ਖਾੜਕੂ ਸਾਹਿਤ ਵਾਲੀ ਪਰੰਪਰਾ ਇਸ ਵਾਰ ਪਹਿਲੀ ਮਈ ਦੀ ਰਾਤ ਨੂੰ ਵੀ ਜੋਬਨ ਤੇ ਸੀ। 
ਇਸ ਮੌਕੇ ਉਘੇ ਲੋਕ ਪੱਖੀ ਨਾਟਕਕਾਰ ਪ੍ਰੋਫੈਸਰ ਅਜਮੇਰ ਸਿੰਘ ਔਲਖ ਖਰਾਬ ਸਿਹਤ ਦੇ ਬਾਵਜੂਦ ਪੁੱਜੇ ਹੋਏ ਸਨ। ਉਹਨਾਂ ਰੁਝੇਵਿਆਂ ਦੇ ਬਾਵਜੂਦ ਪੰਜਾਬ ਸਕਰੀਨ ਨਾਲ ਗੱਲਬਾਤ ਲੈ ਸਮਾਂ ਕਢਿਆ। 

No comments: