Saturday, May 23, 2015

Ludhiana: ਪੁਲਿਸ ਵਿਭਾਗ ਨੇ ਜਾਰੀ ਕੀਤੇ ਕਈ ਨਵੇਂ ਹੁਕਮ

ਹੁਕਮਾਂ ਦੀ ਪਾਲਣਾ ਵੀ ਬਣਾਈ ਜਾਵੇਗੀ ਯਕੀਨੀ 
ਲੁਧਿਆਣਾ, 23 ਮਈ 2015: (ਪੰਜਾਬ ਸਕਰੀਨ ਬਿਊਰੋ): 
ਹੋਟਲਾਂ ਅਤੇ ਧਰਮਸ਼ਾਲਾਵਾਂ ਲਈ ਹੁਕਮ;  
ਨਿਗਰਾਨੀ ਅਤੇ ਸੁਰੱਖਿਆ ਦੇ ਮਕਸਦ ਨਾਲ ਪੁਲਿਸ ਵਿਭਾਗ ਨੇ ਕੁਝ ਨਵੇਂ ਹੁਕਮ ਜਾਰੀ ਕੀਤੇ ਹਨ। ਲੁਧਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਇਕ ਹੁਕਮ ਜਾਰੀ ਕਰਕੇ ਹੋਟਲ ਤੇ ਧਰਮਸ਼ਾਲਾ 'ਚ ਠਹਿਰਣ ਵਾਲੇ ਵਿਅਕਤੀਆਂ ਦੇ ਰਿਕਾਰਡ ਦਰਜ ਕਰਨ ਦੇ ਮਾਲਕਾਂ ਨੂੰ ਹੁਕਮ ਦਿੱਤੇ ਹਨ।  ਪੁਲਿਸ ਕਮਿਸ਼ਨਰ ਸ੍ਰੀ ਪ੍ਰਮੋਦ ਬਾਨ ਵੱਲੋਂ ਜਾਰੀ ਕੀਤੇ ਹੁਕਮਾਂ ਤਹਿਤ ਹੋਟਲ ਧਰਮਸ਼ਾਲਾ ਤੇ ਸਰਾਂ 'ਚ ਰਾਤ ਗੁਜਾਰਨ ਵਾਲੇ ਵਿਅਕਤੀਆਂ ਦਾ ਪੂਰਾ ਪਤਾ, ਸ਼ਨਾਖ਼ਤੀ ਕਾਰਡ ਤੇ ਹੋਰ ਵੇਰਵਾ ਲੈ ਕੇ ਰਿਕਾਰਡ ਵਿਚ ਦਰਜ ਕਰਨ ਦੇ ਹੁਕਮ ਦਿੱਤੇ ਹਨ।  ਉਨ੍ਹਾਂ ਦੱਸਿਆ ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਿਸਚੇ ਹੀ ਇਸ ਨਾਲ ਗਲਤ ਅਨਸਰਾਂ ਦੇ ਦਾਖਲੇ ਨੂੰ ਰੋਕਣ ਵਿੱਚ ਮਦਦ ਮਿਲੇਗੀ। | 
ਇਸੇ ਤਰਾਂ ਭਾਰੀ ਵਾਹਨਾਂ ਦੇ ਦਾਖਲੇ 'ਤੇ ਪਾਬੰਦੀ: 
ਜ਼ਿਲ੍ਹਾ ਪੁਲਿਸ ਕਮਿਸ਼ਨਰ ਵੱਲੋਂ ਸ਼ਹਿਰ 'ਚ ਭਾਰੀ ਵਾਹਨਾਂ ਦੀ ਦਿਨ ਸਮੇਂ ਦਾਖ਼ਲੇ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।  ਸ੍ਰੀ ਪ੍ਰਮੋਦ ਬਾਨ ਵੱਲੋਂ ਜਾਰੀ ਕੀਤੇ ਹੁਕਮਾਂ ਤਹਿਤ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਤੇ ਸ਼ਾਮ 5 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਵਪਾਰਕ ਅਤੇ ਭਾਰੀ ਵਾਹਨਾਂ ਦੇ ਦਾਖ਼ਲੇ 'ਤੇ ਸ਼ਹਿਰ ਵਿਚ ਪਾਬੰਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਪਾਬੰਦੀ ਜਲੰਧਰ-ਬਾਈਪਾਸ, ਸਮਰਾਲਾ ਚੌਕ, ਸ਼ੇਰਪੁਰ ਬਾਈਪਾਸ ਦੇ ਇਲਾਕਿਆਂ ਤੇ ਮੁੱਖ ਹਾਈਵੇ 'ਤੇ ਲਾਗੂ ਨਹੀਂ ਹੋਵੇਗੀ। ਇਹ ਹੁਕਮ 2 ਮਹੀਨੇ ਤੱਕ ਜਾਰੀ ਰਹਿਣਗੇ।  ਲਗਾਤਾਰ ਵਧ ਰਹੇ ਟ੍ਰੈਫਿਕ ਕਰਨ ਲੱਗਣ ਵਾਲੇ ਜਾਮ ਅਤੇ ਸੜਕ ਹਾਦਸਿਆਂ ਦੀ ਰਿਕ੍ਥਾਮ ਵਿੱਚ ਇਸ ਨਾਲ ਸਹਾਇਤਾ ਮਿਲੇਗੀ। 
ਨੌਕਰ ਦੀ ਸੂਚਨਾ ਪੁਲਿਸ ਨੂੰ ਦੇਣ ਦੇ ਹੁਕਮ; 
ਪੁਲਿਸ ਕਮਿਸ਼ਨਰ ਵੱਲੋਂ ਜਾਰੀ ਕੀਤੇ ਗਏ ਤੀਜੇ ਹੁਕਮ ਤਹਿਤ ਘਰੇਲੂ ਨੌਕਰ ਤੇ ਵਪਾਰਕ ਸੰਸਥਾਵਾਂ 'ਤੇ ਰੱਖੇ ਮੁਲਾਜ਼ਮਾਂ ਦੀ ਸੂਚਨਾ ਤੇ ਉਨ੍ਹਾਂ ਦੇ ਵੇਰਵੇ ਪੁਲਿਸ ਨੂੰ ਦੇਣੇ ਜ਼ਰੂਰੀ ਹੋਣਗੇ। ਪੁਲਿਸ ਕਮਿਸ਼ਨਰ ਸ੍ਰੀ ਪ੍ਰਮੋਦ ਬਾਨ ਵੱਲੋਂ ਜਾਰੀ ਕੀਤੇ ਹੁਕਮਾਂ ਤਹਿਤ ਕਈ ਵਾਰ ਨੌਕਰਾਂ ਵੱਲੋਂ ਵਾਰਦਾਤ ਕਰਨ ਦੀ ਸੂਰਤ ਵਿਚ ਉਨ੍ਹਾਂ ਦੇ ਵੇਰਵੇ ਨਾ ਤਾਂ ਮਾਲਕਾਂ ਪਾਸ ਹੁੰਦੇ ਹਨ ਤੇ ਹੀ ਕਿਸੇ ਹੋਰ ਪਾਸ, ਜਿਸ ਕਾਰਨ ਉਨਾਂ ਨੂੰ ਲੱਭਣ 'ਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। | ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਹੁਣ ਉਕਤ ਵਿਅਕਤੀਆਂ ਦੇ ਵੇਰਵੇ ਪੁਲਿਸ ਪਾਸ ਦਰਜ ਕਰਵਾਉਣੇ ਲਾਜ਼ਮੀ ਹੋਣਗੇ। 
ਸੜਕਾਂ 'ਤੇ ਪਟਾਕੇ ਚਲਾਉਣ 'ਤੇ ਪਾਬੰਦੀ: 
ਪੁਲਿਸ ਪ੍ਰਸ਼ਾਸ਼ਨ ਨੇ ਸੜਕਾਂ 'ਤੇ ਪਟਾਕੇ ਚਲਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ। | ਜਾਣਕਾਰੀ ਅਨੁਸਾਰ ਪੁਲਿਸ ਕਮਿਸ਼ਨਰ ਵੱਲੋਂ ਜਾਰੀ ਕੀਤੇ ਹੁਕਮਾਂ ਤਹਿਤ ਵਿਆਹ ਸਮੇਂ ਕਈ ਵਾਰ ਬਰਾਤੀ ਸੜਕਾਂ 'ਤੇ ਪਟਾਕੇ ਚਲਾਉਂਦੇ ਹਨ, ਜਿਸ ਕਾਰਨ ਟਰੈਫ਼ਿਕ ਜਾਮ ਹੋ ਜਾਂਦਾ ਹੈ | ਇਹ ਹੁਕਮ ਅਗਲੇ ਹੁਕਮਾਂ ਤਹਿਤ ਜਾਰੀ ਰਹਿਣਗੇ। 
ਤੇਜ਼ਾਬ ਦੀ ਵਿਕਰੀ ਸਬੰਧੀ ਹੁਕਮ
ਪੁਲਿਸ ਕਮਿਸ਼ਨਰ ਵੱਲੋਂ ਤੇਜ਼ਾਬ ਦੀ ਵਿਕਰੀ ਸਬੰਧੀ ਵੀ ਹੁਕਮ ਜਾਰੀ ਕੀਤੇ ਹਨ, ਜਿਸ ਤਹਿਤ ਬਿਨਾ ਲਾਇਸੰਸ ਤੋਂ ਅਤੇ 18 ਸਾਲ ਦੀ ਘੱਟ ਉਮਰ ਦੇ ਵਿਅਕਤੀ ਨੂੰ ਤੇਜ਼ਾਬ ਦੇਣ 'ਤੇ ਪਾਬੰਦੀ ਹੋਵੇਗੀ।  ਤੇਜ਼ਾਬ ਵੇਚਣ ਵਾਲੇ ਵਿਅਕਤੀਆਂ ਦਾ ਵੋਟਰ ਕਾਰਡ ਅਤੇ ਹੋਰ ਵੀ ਵੇਰਵੇ ਦਰਜ ਕਰਨੇ ਹੋਣਗੇ ਅਤੇ ਇਸ ਦਾ ਵੇਰਵਾ ਪੁਲਿਸ ਸਟੇਸ਼ਨ ਤੇ ਐਸ. ਡੀ. ਐਮ. ਨੂੰ ਭੇਜਣਾ ਹੋਵੇਗਾ। |

No comments: