Friday, May 15, 2015

Ludhiana Police: ਕਿਡਨੈਪਰ ਵਿਸਾਲ ਬੱਤਾ ਕਾਬੂ

Fri, May 15, 2015 at 7:34 PM
ਥਾਣਾ ਪੀ.ਏ.ਯੂ.ਲੁਧਿਆਣਾ ਦੀ ਪੁਲਿਸ ਪਾਰਟੀ ਨੇ ਕੀਤਾ ਗ੍ਰਿਫਤਾਰ
ਲੁਧਿਆਣਾ:  15 ਮਈ 2015: (ਪੰਜਾਬ ਸਕਰੀਨ ਬਿਊਰੋ): 
ਅੱਜ ਥਾਣਾ ਪੀ.ਏ.ਯੂ.ਲੁਧਿਆਣਾ ਦੀ ਪੁਲਿਸ ਪਾਰਟੀ ਨੂੰ ਉਸ ਵਕਤ ਵੱਡੀ ਸਫਲਤਾ ਮਿਲੀ ਜਦੋਂ ਹੈਬੋਵਾਲ ਖੁਰਦ ਰਿਸੀ ਨਗਰ ਲੁਧਿਆਣਾ ਵਿੱਚੋ ਦੋਸੀ ਵਿਸਾਲ ਬੱਤਾ ਉਰਫ ਗਿਫਟੀ ਪੁੱਤਰ ਮਹਿੰਦਰ ਕੁਮਾਰ ਬੱਤਾ ਵਾਸੀ ਮਕਾਨ ਨੰ:690 ਫੇਸ 1 ਦੁੱਗਰੀ ਲੁਧਿਆਣਾ ਵਲੋ ਮੋਨਿਕਾ ਪਤਨੀ ਲੇਟ ਗੁਰਨਾਮ ਸਿੰਘ ਵਾਸੀ ਰਿਸੀ ਨਗਰ ਲੁਧਿਆਣਾ ਦੇ 10 ਸਾਲ ਦੇ ਬੱਚੇ ਨੂੰ ਆਪਣੇ ਮੋਟਰਸਾਇਕਲ ਪਰ ਬੀਤੀ ਰਾਤ ਅਗਵਾ ਕਰਕੇ ਦੁੱਗਰੀ ਸਥਿਤ ਆਂਪਣੇ ਮਕਾਨ ਨੰ:690 ਫੇਸ 1 ਦੁੱਗਰੀ ਵਿੱਚ ਲੈ ਗਿਆ ।ਮੋਨਿਕਾ ਨੂੰ ਧਮਕੀ ਦਿੱਤੀ ਕਿ ਜਦ ਤੱਕ ਉਸ ਤੇ ਦਰਜ ਮੁਕੱਦਮੇ ਵਿੱਚ ਉਸ ਦਾ ਭਰਾ ਅਭਿਸੇਕ ਜਿੰਮੀ ਗਵਾਹੀ ਨਹੀ ਦੇਵੇਗਾ ਉਸ ਦਾ ਬੱਚਾ ਨਹੀ ਦੇਵਾਂਗਾ ਜਾਂ ਮਾਰ ਦੇਵਾਂਗਾ। ਇਸ ਨੇ ਬੱਚੇ ਦੀ ਕਾਫੀ ਕੁੱਟਮਾਰ ਵੀ ਕੀਤੀ।
ਦੋਸੀ ਦੇ ਖਿਲਾਫ ਥਾਣਾ ਪੀ.ਏ.ਯੂ.ਲੁਧਿਆਣਾ ਵਿੱਚ ਮੁਕੱਦਮਾ ਦਰਜ ਕਰਕੇ ਦੋਸੀ ਵਿਸਾਲ ਬੱਤਾ ਉਕਤ ਨੂੰ ਉਸ ਦੇ ਮਕਾਨ ਨੰ:690 ਫੇਸ 1 ਦੁੱਗਰੀ ਲੁਧਿਆਣਾ ਤੋ ਗ੍ਰਿਫਤਾਰ ਕਰਕੇ ਅਗਵਾ ਕੀਤਾ ਹੋਇਆ ਬੱਚਾ ਨੂੰ ਬਰਾਮਦ ਕਰਕੇ ਮੁਦਈਆ ਮੋਨਿਕਾ ਦੇ ਹਵਾਲੇ ਕੀਤਾ ਗਿਆ।
              ਯਾਦ ਰਹੇ ਕਿ ਦੋਸੀ ਵਿਸਾਲ ਬੱਤਾ ਉਰਫ ਗਿਫਟੀ ਪੁੱਤਰ ਮਹਿੰਦਰ ਕੁਮਾਰ ਬੱਤਾ ਵਾਸੀ ਮਕਾਨ ਨੰ:690 ਫੇਸ 1 ਦੁੱਗਰੀ ਲੁਧਿਆਣਾ ਇੱਕ ਕ੍ਰੀਮੀਨਲ ਕਿਸਮ ਦਾ ਵਿਅਕਤੀ ਹੈ ਜਿਸ ਦੇ ਖਿਲਾਫ ਇਰਾਦਾ ਕਤਲ ਦਾ ਮੁਕੱਦਮਾ ਥਾਣਾ ਸਲੇਮਟਾਬਰੀ ਲੁਧਿਆਣਾ ਵਿਖੇ ਦਰਜ ਹੈ।


No comments: