Saturday, May 09, 2015

ਓਰਗੈਨਿਕ ਖੇਤੀ ਨੂੰ ਦਰਪੇਸ਼ ਔਕੜਾਂ ਬਾਰੇ ਹੋਈਆਂ ਅਹਿਮ ਵਿਚਾਰਾਂ

 ਖੇਤੀ ਵਿਰਾਸਤ ਮਿਸ਼ਨ ਦੇ ਸੈਮੀਨਾਰ ਵਿੱਚ ਪੁੱਜੀਆਂ ਕਈ ਅਹਿਮ ਸ਼ਖਸੀਅਤਾਂ 
ਲੁਧਿਆਣਾ: 9 ਮਈ 2015: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਅੱਜ  ਲੁਧਿਆਣਾ ਦੇ ਉਦਯੋਗਿਕ ਕੇਂਦਰ  ਵਿੱਚ ਬੜਾ ਯਾਦਗਾਰੀ ਨਜ਼ਾਰਾ ਸੀ। ਇੰਝ ਲੱਗਦਾ ਸੀ ਜਿਵੇਂ ਹਾਲ ਦੇ ਅੰਦਰ ਕੁਦਰਤ ਖੁਦ ਉਤਰ ਆਈ ਹੋਵੇ। ਖੇਤੀ ਵਿਰਾਸਤ ਮਿਸ਼ਨ ਵੱਲੋਂ ਆਯੋਜਿਤ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਕੁਦਰਤੀ ਫਾਇਦਿਆਂ ਦੀ ਜਾਣਕਾਰੀ ਨੂੰ ਉਚੇਚੇ ਤੌਰ ਤੇ ਧਰਤੀ 'ਤੇ ਸੱਦ ਲਿਆ ਗਿਆ ਜਾਪਦਾ ਸੀ। ਦਾਲਾਂ, ਅਨਾਜਾਂ ਅਤੇ ਸਬਜ਼ੀਆਂ ਵਿੱਚ ਪੈਂਦੇ ਕੀਟਨਾਸ਼ਕਾਂ ਅਤੇ ਹੋਰ ਖਤਰਨਾਕ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਕਾਰਨ ਵਧ ਰਹੇ ਨੁਕਸਾਨਾਂ ਦੇ ਖਤਰਿਆਂ ਕਰਕੇ ਇਹ ਫੈਸਲਾ ਕਰਨਾ ਔਖਾ ਹੋ ਗਿਆ ਹੈ ਕਿ ਕੀ ਖਾਧਾ ਜਾਏ  ਤੇ ਕੀ ਛੱਡਿਆ ਜਾਏ। ਓਰਗੈਨਿਕ ਖੇਤੀ ਨੂੰ ਦਰਪੇਸ਼ ਔਕੜਾਂ ਬਾਰੇ ਭਖਵੀਂ ਬਹਿਸ ਵੀ ਹੋਈ ਜਿਸ ਵਿੱਚ ਖੇਤੀ  ਸੰਸਥਾਪਕ ਉਮੇਂਦਰ ਦੱਤ, ਮਨੁੱਖੀ ਅਧਿਕਾਰਾਂ ਲਈ ਐਡਵੋਕੇਟ ਡੀ ਐਸ ਗਿੱਲ,  ਨਸ਼ਿਆਂ ਦੇ ਖਿਲਾਫ਼ ਪੰਜਾਬ ਵਿੱਚ ਖੜਾ ਕਰਨ ਵਾਲੇ ਸੰਗਠ ਬੇਲਨ ਬ੍ਰਿਗੇਡ ਦੀ ਪ੍ਰਮੁਖ ਅਨੀਤਾ ਸ਼ਰਮਾ, ਓਰਗੈਨਿਕ ਖੇਤੀ ਦੇ   ਜਾਂਦੇ ਗੁਰਪ੍ਰੀਤ ਦਬੜੀਖਾਨਾ, ਗੁਰਦੁਆਰਾ ਸਰਾਭਾ ਨਗਰ ਵੱਲੋਂ ਜਤਿੰਦਰ ਸਿੰਘ ਸੰਧੂ, ਸੀਪੀਆਈ ਵੱਲੋਂ ਕਾਮਰੇਡ ਰਮੇਸ਼ ਰਤਨ ਅਤੇ ਕਈ ਹੋਰਾਂ ਨੇ ਵੀ ਹਿੱਸਾ ਲਿਆ। 
ਇਸ ਮੌਕੇ 'ਤੇ ਕਿਚਨ ਗਾਰਡਨ ਮੁਹਿੰਮ ਨੂੰ ਘਰ ਘਰ ਲਿਜਾ ਰਹੇ ਗੁਰਵੰਤ ਸਿੰਘ ਨੇ ਗੰਭੀਰ ਦੋਸ਼ ਵਰਗਾ ਇੰਕਸ਼ਾਫ ਕੀਤਾ ਕਿ ਸਰਕਾਰ ਜਿਸ ਸੋਲਰ ਸਿਸਟਮ ਨੂੰ ਘਰ ਘਰ ਪਹੁੰਚਾਉਣ ਦੇ ਦਾਅਵੇ ਕਰਦੀ  ਵਿੱਚ ਵੀਹ ਵੀਹ ਰੁਪਏ ਵਾਲੇ ਪੁਰਜੇ ਨੂੰ ਲਗਾ ਕੇ ਉਸਦਾ ਕਈ ਕਈ ਜ਼ਿਆਦਾ ਮੁੱਲ ਵਸੂਲਿਆ ਹੈ। ਇਸ ਕਿਸਮ ਦੇ ਮਾਮਲੇ ਵਿੱਚ ਸਬਸਿਡੀ  ਕੀ ਰਹਿ  ਜਾਂਦਾ ਹੈ। ਓਰਗੈਨਿਕ ਖੇਤੀ ਨੂੰ ਦਰਪੇਸ਼ ਕਈ ਹੋਰ ਗੰਭੀਰ ਮਸਲੇ ਵੀ ਵਿਚਾਰੇ ਗਏ। ਇਸਦੀ ਮਾਰਕੀਟਿੰਗ ਲਈ ਵੀ ਠੋਸ ਵਿਚਾਰਾਂ ਹੋਈਆਂ। ਮਿਸ਼ਨ ਦੇ ਸੰਸਥਾਪਕ ਉਮੇਂਦਰ ਦੱਤ ਨੇ ਸਾਰੇ ਮਸਲਿਆਂ ਬੂਬ ਧਿਆਨ ਨਾਲ ਸੁਣਿਆ ਅਤੇ ਬੜੀ ਸ਼ਾਂਤੀ ਨਾਲ ਸਾਰੇ ਮਸਲਿਆਂ ਬਾਰੇ ਵਿਚਾਰਾਂ ਵੀ ਕੀਤੀਆਂ। 
ਖੇਤੀ ਵਿਰਾਸਤ ਮਿਸ਼ਨ ਵੱਲੋਂ ਆਯੋਜਿਤ ਇਸ ਪ੍ਰੋਗਰਾਮ ਵਿੱਚ ਸਮੁਚੀ ਜਨਤਾ ਨੂੰ ਇੱਕ ਬਦਲਵਾਂ ਪ੍ਰੋਗਰਾਮ ਵੀ ਦਿੱਤਾ ਗਿਆ।  ਓਰਗੈਨਿਕ ਖੇਤੀ ਦੇ ਇਸ ਇਨਕ਼ਲਾਬ ਨੂੰ ਸਾਂਝਾ ਕਰਦਿਆ ਮਿਸ਼ਨ ਦੇ ਇੱਕ ਸੀਨੀਅਰ ਆਗੂ ਗੁਰਵੰਤ ਸਿੰਘ ਨੇ ਦੱਸਿਆ ਕਿ ਬੜੀ ਹੀ ਥੋਹੜੀ ਜਿਹੀ ਲਾਗਤ ਨਾਲ ਇਸ ਖੇਤੀ ਨੂੰ ਕਿਚਨ ਗਾਰਡਨ ਵੱਜੋਂ ਘਰ ਵਿੱਚ ਹੀ ਸ਼ੁਰੂ ਕੀਤਾ ਜਾ ਸਕਦਾ ਹੈ।  ਇਸਦੀ ਸਾਂਭ ਸੰਭਾਲ ਨਾਲ ਨਾਲੇ ਤਾਂ ਦਿਲ ਦੀਆਂ ਬਿਮਾਰੀਆਂ ਦੂਰ ਰਹਿੰਦੀਆਂ ਹਨ, ਤਾਜ਼ਾ ਓਕਸੀਜਨ ਮਿਲਦੀ ਹੈ ਤੇ ਟੀਕਿਆਂ ਵਾਲੀ ਸਬ੍ਜ਼ੀ ਤੋਂ ਮੁਕਤੀ ਵੀ ਮਿਲ ਜਾਂਦੀ ਹੈ।  ਇਸਦੇ ਨਾਲ ਹੀ ਜਦੋਂ ਓਰਗੈਨਿਕ ਖੇਤੀਰਾਹੀਂ  ਪੈਦਾ ਹੋਇਆ ਅਨਾਜ ਅਤੇ ਸਬਜ਼ੀਆਂ ਵਰਤੀਆਂ ਜਾਂਦੀਆਂ ਹਨ ਤਾਂ ਜਿਸਮ ਦੇ ਨਾਲ ਨਾਲ ਦਿਮਾਗ ਅਤੇ ਮਨ ਨੂੰ ਵੀ ਇੱਕ ਨਵੀਂ ਸ਼ਕਤੀ ਮਿਲਦੀ ਹੈ। 
ਪ੍ਰੋਗਰਾਮ  ਵਿੱਚ ਰਾਜੀਵ ਗੁਪਤਾ, ਰੋਹਿਤ ਗੁਪਤਾ, ਡਾਕਟਰ ਰੰਜਨਾ ਸੂਦ, ਕਾਮਰੇਡ ਰਮੇਸ਼ ਰਤਨ, ਰਾਜੇਸ਼ ਜੈਨ ਅਤੇ ਰਾਕੇਸ਼ ਖਰਬੰਦਾ ਵੀ ਮੌਜੂਦ ਸਨ।
ਪ੍ਰੋਗ੍ਰਾਮ ਵਿੱਚ ਅਗਲੇ ਹੀ ਦਿਨ ਅਰਥਾਤ 10 ਮੈ ਨੂੰ ਨਿਸ ਦੀ ਉਚੇਚੀ ਟ੍ਰੇਨਿੰਗ ਦੇਣ ਦਾ ਵੀ ਐਲਾਨ ਕੀਤਾ ਗਿਆ। ਜਿਹੜੀ ਕਿ ਲੁਧਿਆਣਾ ਵਿੱਚ ਹੀ ਆਰਤੀ ਸਿਨੇਮਾ ਦੇ ਸਾਹਮਣੇ ਡਾਕਟਰ ਅਮਰਜੀਤ ਕੌਰ ਬਿਲਡਿੰਗ ਵਿੱਚ ਤੜਕੇ 6:30 ਤੋਂ ਲੈ ਕੇ 9:30 ਤੱਕ ਚੱਲੇਗੀ ਅਤੇ ਇਹ ਬਿਲਕੁਲ ਮੁਫਤ ਹੋਵੇਗੀ। 

No comments: