Saturday, May 16, 2015

ਲੁਧਿਆਣਾ ਤੋਂ ਗਈ ਪਰ ਬੜੋਦਾ ਨਹੀਂ ਪਹੁੰਚੀ

ਲੁਧਿਆਣਾ ਤੋਂ ਗਈ ਵਿਆਹੁਤਾ ਪੰਜ ਸਾਲਾ ਬੇਟੇ ਸਮੇਤ ਟਰੇਨ ਵਿੱਚੋਂ ਲਾਪਤਾ
ਲੁਧਿਆਣਾ: 16 ਮਈ 2015: (ਪੰਜਾਬ ਸਕਰੀਨ ਬਿਊਰੋ):
ਸਫਰ ਲਗਾਤਾਰ ਅਸੁਰਖਿਅਤ ਹੁੰਦਾ ਜਾ ਰਿਹਾ ਹੈ। ਪੁਲਿਸ ਦੀ ਚੌਕਸੀ ਦੇ ਬਾਵਜੂਦ ਸਮਾਜ ਵਿਰੋਧੀ ਅਨਸਰ ਕਿਸੇ ਨ ਕਿਸੇ ਮੁਸਾਫਰ ਦੀ ਅਣਗਹਿਲੀ ਜਾਂ ਥਕਾਵਟ ਨੂੰ ਭਾਂਪਦਿਆਂ ਹੀ ਉਸਨੂੰ ਕੁਝ ਨ ਕੁਝ ਜਹਿਰੀਲਾ ਪਦਾਰਥ ਖੁਆ ਪਿਆ ਕੇ ਆਪਣਾ ਨਿਸ਼ਾਨਾ ਬਣਾ ਲੈਂਦੇ ਹਨ। ਕੁਝ ਅਜਿਹਾ ਹੀ ਭਾਣਾ ਵਾਪਰਿਆ ਲੱਗਦਾ ਹੈ ਲੁਧਿਆਣਾ ਤੋਂ ਬੜੋਦਾ ਲਈ  ਰਵਾਨਾ ਹੋਈ 30 ਕੁ ਸਾਲਾਂ ਦੀ ਰੁਪਿੰਦਰ ਕੌਰ ਸਨੋਤਰਾ ਨਾਲ।  ਉਸਦੇ ਨਾਲ ਉਸਦਾ ਪੰਜਾਂ ਸਾਲਾਂ ਦਾ ਬੇਟਾ ਪਰਮ ਸਨੋਤਰਾ ਵੀ ਸੀ। ਕਾਬਿਲੇ ਜ਼ਿਕਰ ਹੈ ਕਿ ਰੁਪਿੰਦਰ ਕੌਰ ਪੜ੍ਹੀ ਲਿਖੀ ਸਮਝਦਾਰ ਔਰਤ ਹੈ।  ਉਂਝ ਵੀ ਉਸ ਲੈ ਉਸਦਾ ਇਹ ਪਹਿਲਾ ਸਫਰ ਨਹੀਂ ਸੀ। ਲੁਧਿਆਣਾ ਵਿੱਚ ਉਸਦੇ ਪੇਕੇ ਹਨ ਅਤੇ ਬੜੋਦਾ ਵਿੱਚ ਸਹੁਰਾ ਪਰਿਵਾਰ ਰਹਿੰਦਾ ਹੈ। ਇਸ ਲਈ ਉਸਦਾ ਦੋਹਾਂ ਸ਼ਹਿਰਾਂ ਵਿੱਚ ਸਾਲ ਛੇ ਮਹੀਨੇ ਮਗਰੋਂ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਇਸ ਵਾਰ ਪਤਾ ਨਹੀਂ ਕੀ ਬਹਾਨਾ ਵਰਤਿਆ ਕਿ ਉਹ ਲੁਧਿਆਣਾ ਤੋਂ ਰਵਾਨਾ ਤਾਂ ਹੋਈ ਪਰ ਬੜੋਦਾ ਵਿਖੇ ਆਪਣੇ ਸਹੁਰੇ ਘਰ ਨਹੀਂ ਪਹੁੰਚੀ। ਇਹ ਸਾਰੀ ਦਾਸਤਾਨ ਜੀ ਆਰ ਪੀ ਥਾਣੇ ਵਿੱਚ ਉਸਦੀ ਮਾਤਾ ਅਤੇ ਉਸਦੇ ਭਰਾ ਨੇ ਸੁਣਾਈ। ਥਾਣਾ ਜੀ ਆਰ ਪੀ ਦੀ ਪੁਲਿਸ ਨੇ ਸਾਰੇ ਸਬੰਧਿਤ ਅਧਿਕਾਰੀਆਂ ਅਤੇ ਵਿਭਾਗਾਂ ਨੂੰ ਸੂਚਿਤ ਕਰ ਦਿੱਤਾ ਹੈ। ਗੱਡੀ ਦੇ ਅਹਿਮਦਾਬਾਦ ਪਹੁੰਚਦਿਆਂ ਹੀ ਉਸ ਈਟ ਦਾ ਵੇਰਵਾ ਪੁਲਿਸ ਕੋਲ ਪਹੁੰਚ ਜਾਏਗਾ ਅਤੇ ਸਾਰੇ ਮਾਮਲੇ ਦਾ ਪਤਾ ਲਾ ਲਿਆ ਜਾਏਗਾ। ਜੇ ਕਿਸੇ ਮੁਸਾਫ਼ਿਰ ਜਾਂ ਹੋਰ ਵਿਅਕਤੀ ਨੂੰ ਇਸ ਬਾਰੇ ਪਤਾ ਲੱਗੇ ਤਾਂ ਉਹ ਫੋਨ ਨੰਬਰ 8288075610 'ਤੇ SHO ਜੀ ਆਰ ਪੀ ਲੁਧਿਆਣਾ ਨੂੰ ਸੂਚਿਤ ਕਰੇ।  

No comments: