Monday, May 04, 2015

ਗੌਰਵਸ਼ਾਲੀ ਗ਼ਦਰ ਲਹਿਰ ਦੇ ਅਪਮਾਨ ਦੀਆਂ ਸਾਜਿਸ਼ਾਂ ਜਾਰੀ

Mon, May 4, 2015 at 1:11 PM
ਹੁਣ ਸ਼ਰਾਬ ਦੇ ਸਪੈਸ਼ਲ ਗਦਰ ਬਰਾਂਡ ਨੂੰ ਦਿੱਤੀ ਮਾਨਤਾ 
ਸ਼ਹੀਦ ਸਰਾਭਾ ਪਰਿਵਾਰ ਵੱਲੋਂ ਬੀਬੀ ਸੁਖਦੇਵ ਕੌਰ ਨੇ ਕੀਤੀ ਸਖਤ ਨਿਖੇਧੀ 
ਲੁਧਿਆਣਾ: 4 ਮਈ 2015: (ਦੇਵ ਸਰਾਭਾ//ਪੰਜਾਬ ਸਕਰੀਨ): 
ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਦੀ ਸਰਪ੍ਰਸਤ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਭੈਣ ਧੰਨ ਕੌਰ ਦੀ ਪੋਤਰੀ ਬੀਬੀ ਸੁਖਦੇਵ ਕੌਰ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਖਿਆ ਪੰਜਾਬ ਸਰਕਾਰ ਦੁਆਰਾ ਪਟਿਆਲਾ ਡਿਸਟਰਲਿਰਜੀ ਕੰਪਨੀ ਦੀ ਸ਼ਰਾਬ ਦੇ ਸਪੈਸ਼ਲ ‘ਗ਼ਦਰ‘ ਬਰਾਂਡ ਨੂੰ ਮੁੜ ਮਨਜ਼ੂਰੀ ਦੇਣ ਦੇ ਫੈਸਲੇ ਦੀ ਸਖਤ ਨਿੰਦੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ‘ਕਰ ਅਤੇ ਆਬਕਾਰੀ ਵਿਭਾਗ ਦੁਆਰਾ ਸ਼ਰਾਬ ਦੇ ਸਪੈਸ਼ਲ ਗਦਰ ਬਰਾਂਡ ਨੂੰ ਮਾਨਤਾ ਦੇ ਕਿ ਗ਼ਦਰ ਲਹਿਰ ਵਰਗੀਆਂ ਮਹਾਨ ਕੌਮੀ ਲਹਿਰਾਂ ਦੀ ਬੇਅਦਬੀ ਕੀਤੀ।ਤੇ ਨਾਲ ਹੀ ਜਿਨ੍ਹਾਂ ਸ਼ਹੀਦਾ ਨੇ ਸਾਡੇ ਲਈ ਜਾਨਾਂ ਵਾਰੀਆ ਉਹਨਾਂ ਦੀਆ ਸ਼ਹੀਦੀਆ ਦਾ ਵੀ ਮਜਾਕ ਬਣਾਕੇ ਰੱਖ ਦਿੱਤਾ ਹੈ।ਇਨ੍ਹਾਂ ਸ਼ਰਾਬ ਦੇ ਠੇਕੇਦਾਰਾਂ,ਹਾਕਮ ਜਮਾਤਾਂ ਤੇ ਸਰਕਾਰਾਂ ਇਸ ਦੀ ਮਹੱਹਤਾ ਨੂੰ ਸਮਝਣ ਤੋ ਅਸਮਰਥ ਹਨ। ਉਹ ਸੱਤਾ ਦੇ ਨਸ਼ੇ ‘ਚ ਲੋਕ ਵਿਰੋਧੀ ਫੈਸਲੇ ਲੈਕੇ ਬਦਨਾਮੀ ਖੱਟ ਰਹੇ ਹਨ।ਬਸਤੀਵਾਦ ਹਾਕਮਾਂ ਖਿਲਾਫ ੧੮੫੭ ਦਾ ਗਦਰ ਪਹਿਲਾ ਕੌਮੀ ਮੁਕਤੀ ਗਦਰ ਸੀ। ਜਿਸ ਤੋ ਪ੍ਰੇਰਨਾ ਲੈਕੇ 1913 ‘ਚ ਗਦਰੀ ਬਾਬਿਆਂ ਦੁਆਰਾ ‘ਗਦਰ‘ ਅਖਬਾਰ ਕੱਢਿਆ ਗਿਆ ਤੇ ਗ਼ਦਰ ਪਾਰਟੀ ਦੀ ਸਥਾਪਨਾ ਕੀਤੀ ਸੀ। ਗਦਰ ਸ਼ਬਦ ਦੇ ਅਰਥ ਤੇ ਇਸਦਾ ਸੰਕਲਪ ਸਮਾਜ ਵਿੱਚ ਲੋਕ ਹਿੱਤਾਂ ਲਈ ਲੋਟੂ ਜਮਾਤਾਂ ਖਿਲਾਫ ਬੁਨਿਆਦੀ ਤਬਦੀਲੀ ਲਿਆਉਣਾ ਹੈ। ਕਿਸੇ ਵੀ ਕੌਮ ਦੇ ਸ਼ਹੀਦ ਤੇ ਕੌਮੀ ਮੁਕਤੀ ਲਹਿਰਾਂ ਦੇਸ਼ ਦੇ ਲੋਕਾਂ ਦਾ ਅਮੁੱਲਾ ਸਰਮਾਇਆ ਹੁੰਦੀਆਂ ਹਨ।ਇਨ੍ਹਾਂ ਲਹਿਰਾਂ ਦੀ ਅਮੀਰ ਵਿਰਾਸਤ ਨੂੰ ਨਵੀ ਪੀੜ੍ਹੀ ਨੂੰ ਪ੍ਰੇਰਨਾ ਦੇਣ ਲਈ ਸਾਂਭਿਆ ਜਾਣਾ ਜ਼ਰੂਰੀ ਹੈ। ਪਰ ਸ਼ਰਾਬ ਦੇ ਠੇਕੇਦਾਰਾ,ਹਾਕਮਾ ਤੇ ਸਰਕਾਰਾ ਇਨ੍ਹਾਂ ਨੂੰ ਸਾਂਭਣ ਦੀ ਬਜਾਏ ਇਨ੍ਹਾਂ ਦੀ ਬੇਅਦਬੀ ਕਰਨ ਤੇ ਤੁਲੀਆਂ ਹੋਈਆਂ ਹਨ। ਇਨ੍ਹਾਂ ਹਾਕਮ ਜਮਾਤਾਂ ਨੇ ਸ਼ਹੀਦਾ ਦੀਆਂ ਸ਼ਹੀਦੀਆ,ਗਦਰੀ ਬਾਬਿਆਂ,ਗਦਰੀ ਲਹਿਰਾਂ ਤੇ ਗ਼ਦਰ ਪਾਰਟੀਆ ਦਾ ਵੀ ਮਜਾਕ ਬਣਾਕੇ ਰੱਖ ਦਿੱਤਾ ਹੈ।‘ਗ਼ਦਰ‘ਨਾਂ ਦੇ ਬਰਾਂਡ ਨੂੰ ਲਿਆਉਣ ਤੇ ਸਰਕਾਰ ਦੁਆਰਾ ਇਸਨੂੰ ਮਨਜ਼ੂਰੀ ਦੇਣ ਦੇ ਫੈਸਲੇ ਦਾ ਸਭਨਾਂ ਇਨਕਲਾਬੀ, ਜਨਤਕ, ਸੱਭਿਆਚਾਰਕ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਵਿਰੋਧ ਕੀਤੀ ਜਾਣਾ ਚਾਹੀਦਾ ਹੈ। ਸੂਬੇ ਦੇ ਕਿਰਤੀ ਤੇ ਸੂਝਵਾਨ ਲੋਕਾਂ ਨੂੰ ਜਿੱਥੇ ਸ਼ਰਾਬ ਦੇ ਨਾਮ ਹੀਰ, ਤੰਮਨਾ,ਰਾਣੋ ਆਦਿ ਰੱਖ ਕੇ ਔਰਤ ਜਮਾਤ ਨੂੰ ਨੁਮਾਇਸ਼ ਦੀ ਵਸਤੂ ਬਣਾਕੇ ਪੇਸ਼ ਕਰਨ ਦੇ ਕਾਲੇ ਕਾਰਨਾਮਿਆਂ ਦਾ ਵਿਰੋਧ ਕਰਨਾ ਚਾਹੀਦਾ ਹੈ।ਉੱਥੇ ਨਸ਼ਿਆਂ ਖਿਲਾਫ਼ ਵਿਆਪਕ ਮੁਹਿੰਮ ਵੀ ਤੇਜ ਕਰਨੀ ਚਾਹੀਦੀ ਹੈ। 

No comments: