Sunday, May 24, 2015

ਸ਼ਰਾਬ ਪੀਣ ਤੋਂ ਬਾਅਦ ਮੰਗੀ ਮਾਫ਼ੀ

ਪਤਨੀ ਵੱਲ ਲਿਖਿਆ ਮੁਆਫੀਨਾਮਾ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ
ਕਿਸੇ ਸ਼ਾਇਰ ਨੇ ਸਚ ਹੀ ਕਿਹਾ ਕਿ ਛੁਟਤੀ ਨਹੀਂ ਹੈ ਕਾਫ਼ਿਰ ਮੂੰਹ ਸੇ ਲਗੀ ਹੁਈ। ਘਰਾਂ ਵਿੱਚ ਦਾਰੂ ਕਰਨ ਹੋਣ ਵਾਲੇ ਝਗੜੇ ਆਮ ਹਨ। ਨਾ ਇਹਨਾਂ ਨੂੰ ਸਮਾਜ ਰੋਕ ਸਕਿਆ ਅਤੇ ਨਾ ਹੀ ਬਰਾਦਰੀ ਜਾਂ ਭਾਈਚਾਰਾ। ਸ਼ਰਾਬ ਕਰਨ ਕਿੰਨੇ ਘਰ ਉਜੜੇ ਹੋਣਗੇ ਇਸਦਾ ਸਹੀ ਅੰਦਾਜ਼ਾ ਤੱਕ ਵੀ ਨਹੀਂ ਲਾਇਆ ਜਾ ਸਕਿਆ। ਦੋ ਚਾਰ ਪੈਗ ਲਾ ਕੇ ਬੰਦਾ ਅੰਗ੍ਰੇਜ਼ੀ ਵੀ ਬਹੁਤ ਬੋਲਦਾ ਹੈ,ਗਾਣੇ ਵੀ ਗਾਉਂਦਾ ਹੈ ਅਤੇ ਤਰਾਂ ਤਰਾਂ ਦੇ ਡਾਇਲਾਗ ਵੀ ਇੰਝ ਬੋਲਦਾ ਹੈ ਕਿ  ਫਿਲਮੀ ਦੁਨੀਆ ਦੇ ਅਦਾਕਾਰ ਵੀ ਸ਼ਰਮਾ ਜਾਣ। ਹਰ ਰੋਜ਼ ਦਾਰੂ ਦੀ ਬੋਤਲ ਚੜ੍ਹਾ ਕੇ ਬੰਦਾ ਸੰਹੁ ਚੁੱਕਦਾ ਹੈ ਅੱਜ ਤੋਂ ਦਾਰੂ ਬੰਦ---ਪਰ ਅਗਲੇ ਦਿਨ ਹੀ ਫਿਰ ਉਹੀ ਕੁਝ ਸ਼ੁਰੂ ਹੋ ਜਾਂਦਾ ਹੈ। ਸ਼ਰਾਬ ਕਾਰਣ ਹੋਣ ਵਾਲੀਆਂ ਬਰਬਾਦੀਆਂ ਕਾਰਣ  ਲੁਧਿਆਣਾ ਵਿੱਚ ਬਹੁਤ ਹੀ ਸਮਝਦਾਰ ਆਰਕੀਟੈਕਟ ਅਨੀਤਾ ਸ਼ਰਮਾ ਨੂੰ ਬੇਲਣ ਬ੍ਰਿਗੇਡ ਵੀ ਬਣਾਉਣਾ ਪਿਆ। ਉਹਨਾਂ ਦੀ ਪ੍ਰੇਰਨਾ ਨਾਲ ਕਈ ਹੋਰ ਸੰਗਠਨਾਂ ਨੇ ਧਰਨੇ ਵੀ ਲਾਏ, ਰੋਸ ਵਖਾਵੇ ਵੀ ਕੀਤੇ ਪਰ ਪੀਣ ਵਾਲੇ ਨਾ ਹਟੇ। ਜੇ ਬੰਦਾ ਛਡ ਵੀ ਦੇਂਦਾ ਤਾਂ ਥਾਂ ਥਾਂ ਖੁਲ੍ਹੇ ਠੇਕੇ ਬਾਰ ਬਾਰ ਉਸਨੂੰ ਆਵਾਜ਼ਾਂ ਮਾਰਦੇ ਆਜ ਬਈ ਆਜਾ ਦੋ ਕੁ ਪੈਗ ਤਾਂ ਲਾ ਜਾ। ਦਾਰੂ ਛੱਡਣ ਦੇ ਕਈ ਨੁਸਖੇ ਪ੍ਰਚਲਿਤ ਹੋਏ ਹੋਣਗੇ ਪਰ ਪਤਨੀ ਪ੍ਰੇਮ ਜਾਂ ਫਿਰ ਪਤਨੀ ਦਾ ਡਰ.......ਇਹ ਸ਼ਾਇਦ ਸਭ ਤੋਂ ਵਧ ਕਾਮਯਾਬ ਨੁਸਖਾ ਹੈ। ਆਲ ਇੰਡੀਆ ਰੇਡੀਓ ਦੀ ਹਰਮਨ ਪਿਆਰੀ ਸੀਨੀਅਰ ਆਰਟਿਸਟ ਸੁਖਜੀਤ ਕੌਰ ਨੇ ਇੱਕ ਲਿਖਤ ਸ਼ਾਮੀ ਸਾਢੇ ਕੁ ਸੱਤ ਵਜੇ ਵਾਟਸਅਪ  'ਤੇ ਪੋਸਟ ਕੀਤੀ ਹੈ ਜਿਸਨੂੰ ਬਾਅਦ ਵਿੱਚ ਕਈਆਂ ਨੇ ਸ਼ੇਅਰ ਕੀਤਾ। ਇਹ ਲਿਖਤ ਅਸਲ ਵਿੱਚ ਇੱਕ ਮਾਫੀਨਾਮਾ ਹੈ ਜਿਹੜਾ ਪਤੀ ਵੱਲੋਂ ਬਿਲਕੁਲ ਸਰਕਾਰੀ ਅੰਦਾਜ਼ ਵਾਂਗ ਪਤਨੀ ਜੀ ਵੱਲ ਲਿਖਿਆ ਗਿਆ ਹੈ। ਲਾਓ ਤੁਸੀਂ ਵੀ ਪੜ੍ਹੋ। ਦੁਆ ਵੀ ਕਰੋ ਕਿ ਵਿਚਾਰੇ ਪਤੀ ਨੂੰ ਮੁਆਫੀ ਮਿਲ ਜਾਵੇ। 

No comments: