Monday, May 04, 2015

ਪੁਲਿਸ ਵਿਭਾਗ ਵਿੱਚ ਤਰੱਕੀ ਮਿਲੀ ਸਹਾਇਕ ਰੀਡਰ ਨੂੰ

Mon, May 4, 2015 at 6:46 PM
ਹੌਲਦਾਰ ਚੈਂਚਲ ਸਿੰਘ ਨੂੰ ASI  ਵੱਜੋਂ ਤੱਰਕੀ 
ਲੁਧਿਆਣਾ: 4 ਮਈ 2015: (ਪੰਜਾਬ ਸਕਰੀਨ ਬਿਊਰੋ):
ਪੁਲਿਸ ਜਦੋਂ ਵੀ ਕੋਈ ਮਾਅਰਕਾ ਮਾਰਦੀ ਹੈ ਜਾਂ ਕੋਈ ਵੱਡੀ ਸਫਲਤਾ ਪ੍ਰਾਪਤ ਕਰਦੀ ਹੈ ਤਾਂ ਉਸ ਵਿੱਚ ਸਾਰੀ ਦੀ ਸਾਰੀ ਟੀਮ ਦਾ ਹਿੱਸਾ ਹੁੰਦਾ ਹੈ। ਦੇਖਣ ਨੂੰ ਲੱਗਦਾ ਹੈ ਕਿ ਸ਼ਾਇਦ ਛੋਟੇ ਮੁਲਾਜਮਾਂ ਨੂੰ ਇਸ ਸਫਲਤਾ ਬਦਲੇ ਕੁਝ ਨਹੀਂ ਮਿਲਿਆ ਪਰ ਉਹਨਾਂ ਦੇ ਕੰਮ ਦਾ ਰਿਕਾਰਡ ਲਗਾਤਾਰ ਪੁਲਿਸ ਵਿਭਾਗ ਦੇ ਆਪਣੇ ਵਿਸ਼ੇਸ਼ ਖਾਤੇ ਵਿੱਚ  ਜਮਾ ਹੋ ਰਿਹਾ ਹੁੰਦਾ ਹੈ। ਇਹੀ ਰਿਕਾਰਡ ਉਹਨਾਂ ਨੂੰ ਤਰੱਕੀ ਵੀ ਦਵਾਉਂਦਾ ਹੈ। ਸ਼੍ਰੀ ਪ੍ਰਮੋਦ ਬਾਨ IPS ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਹੌਲਦਾਰ ਚੈਂਚਲ ਸਿੰਘ ਸਹਾਇਕ ਰੀਡਰ ਨੂੰ ASI  ਵੱਜੋਂ ਤੱਰਕੀ ਦਿੱਤੀ ਗਈ। ਜਦੋਂ ਚੈਂਚਲ ਸਿੰਘ ਨੂੰ ਇਸ ਤਰੱਕੀ ਦਾ ਸਟਾਰ ਲਗਾਇਆ ਗਿਆ ਤਾਂ ਉਸਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ। ਉਸ ਨੂੰ ਇਸ ਤਰੱਕੀ ਦਾ ਸਟਾਰ ਲਗਾਉਂਦੇ ਹੋਏ ਸ਼੍ਰੀ ਪ੍ਰਮੋਦ ਬਾਨ IPS ਵੀ ਬੜੇ ਖੁਸ਼ ਨਜਰ ਆ ਰਹੇ ਹਨ।

No comments: