Tuesday, May 05, 2015

ਸੂਬਾ ਪਧਰੀ ਕਵੀ ਦਰਬਾਰ ਬਟਾਲਾ ਵਿੱਚ 6 ਮਈ ਨੂੰ

ਸ਼ਿਵ ਕੁਮਾਰ ਬਟਾਲਵੀ ਦੀ 42 ਵੀਂ ਬਰਸੀ ਮੌਕੇ ਵਿਸ਼ੇਸ਼ ਆਯੋਜਨ
ਬਟਾਲਾ//ਲੁਧਿਆਣਾ:: 5 ਮਈ 2015: (ਪੰਜਾਬ ਸਕਰੀਨ ਬਿਊਰੋ):
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਲਗਾਤਾਰ ਆਪਣੀਆਂ ਸਰਗਰਮੀਆਂ ਦਾ ਦਾਇਰਾ ਵਧਾ ਰਹੀ ਹੈ। ਇਸ ਸਿਲਸਿਲੇ ਨੂੰ ਅੱਗੇ ਵਧਾਉਂਦਿਆਂ 6 ਮਈ ਬੁਧਵਾਰ ਨੂੰ ਇੱਕ ਸਮਾਗਮ ਬਟਾਲਾ ਵਿਖੇ ਹੋ ਰਿਹਾ ਹੈ। ਅਕਾਦਮੀ ਦੇ ਸਹਿਯੋਗ ਨਾਲ ਬਟਾਲਾ ਦੀਆਂ ਸਾਰੀਆਂ ਸਾਹਿਤਿਕ ਸੰਸਥਾਵਾਂ ਵੱਲੋਂ ਸ਼ਿਵ ਕੁਮਾਰ ਬਟਾਲਵੀ ਦੀ 42ਵੀਂ ਬਰਸੀ ਪੂਰੇ ਸਾਹਿਤਿਕ ਅਦਬ ਨਾਲ ਮਨਾਈ ਜਾ ਰਹੀ ਹੈ। ਇਸ ਸਬੰਧ ਵਿੱਚ ਬਟਾਲਾ ਦੇ ਬਸ ਸਟੈਂਡ ਨੇੜੇ ਸਥਿਤ ਬਟਾਲਾ ਵਿੱਚ ਇਹ ਸਮਾਗਮ ਸਵੇਰੇ ਠੀਕ 10:30 ਵਜੇ ਸ਼ੁਰੂ ਹੋ ਜਾਏਗਾ। 
ਇਸ ਸੂਬਾ ਪਧਰੀ ਕਵੀ ਦਰਬਾਰ ਦੀ ਪ੍ਰਧਾਨਗੀ ਕਰਨਗੇ ਡਾਕਟਰ ਰਵਿੰਦਰ ਅਤੇ ਮੁੱਖ ਮਹਿਮਾਨ ਹੋਣਗੇ ਪਦਮ ਸ਼੍ਰੀ ਸੁਰਜੀਤ ਪਾਤਰ। ਵਿਸ਼ੇਸ਼ ਮਹਿਮਾਨ ਹੋਣਗੇ ਪ੍ਰਸਿਧ ਸ਼ਾਇਰ ਪ੍ਰੋਫੈਸਰ ਗੁਰਭਜਨ ਗਿੱਲ ਅਤੇ ਸ਼ਿਵ ਕੁਮਾਰ ਬਟਾਲਵੀ ਯਾਦਗਾਰੀ ਸਨਮਾਨ ਦਿੱਤਾ ਜਾਏਗਾ ਇੰਜਿਨਾਰ ਜਸਵੰਤ ਜਫ਼ਰ ਨੂੰ। 
ਇਸ ਯਾਦਗਾਰੀ ਸਮਾਗਮ ਵਿੱਚ ਪਹੁੰਚਣ ਵਾਲੇ ਸ਼ਾਇਰਾਂ ਵਿੱਚ ਪ੍ਰਿੰਸੀਪਲ ਅਵਤਾਰ ਸਿੰਘ ਸਿਧੂ, ਡਾਕਟਰ ਲਖਵਿੰਦਰ ਜੋਹਲ, ਬੀਬਾ ਬਲਵੰਤ, ਸਤੀਸ਼ ਗੁਲਾਟੀ, ਤ੍ਰੈਲੋਚਨ ਲੋਚੀ ਅਤੇ ਹੋਰ ਬਹੁਤ ਸਾਰੇ ਕਲਮਕਾਰ ਵੀ ਸ਼ਾਮਲ ਹਨ। 

No comments: