Monday, May 11, 2015

15 ਪੇਟੀਆ ਸ਼ਰਾਬ ਅੰਗਰੇਜੀ ਤੇ 300 ਗ੍ਰਾਮ ਨਸ਼ੀਲਾ ਪਾਊਡਰ ਸਮੇਤ ਦੋ ਕਾਬੂ

Mon, May 11, 2015 at 7:12 PM
ਨਸ਼ਿਆਂ ਦੇ ਖਿਲਾਫ਼ ਲੁਧਿਆਣਾ ਪੁਲਿਸ ਦੀ ਮੁਹਿੰਮ ਜਾਰੀ 
ਕਾਰਵਾਈ ਦੌਰਾਨ ਅਬੋਹਰ ਅਤੇ ਅੰਮ੍ਰਿਤਸਰ ਦੇ ਦੋ ਨੌਜਵਾਨ ਕਾਬੂ 
ਲੁਧਿਆਣਾ: 11 ਮਈ 2015: (ਪੰਜਾਬ ਸਕਰੀਨ ਬਿਊਰੋ):
ਓਰਬਿਟ ਬਸ ਦੇ ਕਹਿ;ਆਫ ਆਏ ਦਿਨ ਧਰਨਿਆਂ ਪ੍ਰਦਰਸ਼ਨਾਂ ਅਤੇ ਕਈ ਹੋਰ ਮਾਮਲਿਆਂ ਕਾਰਣ ਬੁਰੀ ਤਰਾਂ ਉਲਝੀ ਪੁਲਿਸ ਨੇ ਨਸ਼ਿਆਂ ਦੇ ਖਿਲਾਫ਼ ਆਪਣੀ ਮੁਹਿੰਮ ਵਿੱਚ ਕੋਈ ਢਿੱਲ ਨਹੀਂ ਆਉਣ ਦਿੱਤੀ।
ਕਮਿਸ਼ਨਰ ਪੁਲਿਸ, ਲੁਧਿਆਣਾ ਦੇ ਹੁਕਮ ਅਤੇ ਏ.ਡੀ.ਸੀ.ਪੀ-ਕਰਾਈਮ ਸ: ਮੁਖਵਿੰਦਰ ਸਿੰਘ ਭੁੱਲਰ ਅਤੇ ਸਹਾਇਕ ਕਮਿਸ਼ਨਰ ਪੁਲਿਸ- ਕਰਾਇਮ ਸ: ਪ੍ਰਿਥੀਪਾਲ ਸਿੰਘ ਦੇ ਦਿਸ਼ਾ ਨਿਰਦੇਸ਼ ਤੇ ਸੀ.ਆਈ.ਏ.-2 ਦੇ ਇੰਚਾਰਜ ਸਬ-ਇੰਸਪੈਕਟਰ ਮਹਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਿਤੀ 10 ਮਈ 2015 ਨੂੰ ਟੀ- ਪੁਆਇੰਟ ਸੰਜੇ ਗਾਂਧੀ ਕਲੌਨੀ ਤਾਜਪੁਰ ਰੋਡ ਲੁਧਿਆਣਾ ਵਿਖੇ  ਨਾਕਾ ਲਾਇਆ ਸੀ। ਉਹਨਾ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਦੇ ਇੰਚਾਰਜ ਏ.ਐਸ.ਆਈ ਸਤਨਾਮ ਸਿੰਘ ਨੇ ਦੋਰਾਨੇ ਪੁਲਿਸ ਪਾਰਟੀ ਨੇ ਨਾਕਾ ਬੰਦੀ ਕਰਕੇ ਸ਼ਕੀ ਵਹੀਕਲਾ ਸ਼ਕੀ ਪੁਰਸ਼ਾ ਦੀ ਚੈਕਿੰਗ ਕਰ ਰਹੇ ਸੀ ਤਾ ਇੱਕ ਗਡੀ ਬਲੈਰੋ ਰੰਗ ਚਿੱਟਾ ਨੰਬਰੀ ਟੀ-ਪੁਆਇੰਟ ਤਾਜਪੁਰ ਤਰਫੋ ਬੜੀ ਤੇਜ ਰਫਤਾਰ ਨਾਲ ਆ ਰਹੀ ਸੀ ਤਾ ਜਿਸਨੂੰ ਮਨ ਏ.ਐਸ.ਆਈ. ਨੇ ਸ਼ੱਕ ਦੀ ਬਿਨਾ ਪਰ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਰੋਕ ਕੇ ਕਾਬੂ ਕੀਤਾ ਜਿਸ ਵਿੱਚੋ ਦੋ ਮੋਨੇ ਨੋਜਵਾਨ ਜਿਹਨਾਂ ਦੀ ਪਹਿਚਾਨ ਰਾਜੇਸ ਕੁਮਾਰ ਉਰਫ ਬਿਟੁ ਪੁੱਤਰ ਗੁਰਦਿਆਲ ਸਿੰਘ ਕੋਮ ਖੱਤਰੀ ਵਾਸੀ ਮਕਾਨ ਨੰਬਰ 807, ਗਲੀ ਨੰਬਰ 6, ਮੁਹਲਾ ਪਟੇਲ ਨਗਰ, ਅਬੋਹਰ ਜਿਲ੍ਹਾ ਫਾਜਿਲਕਾ ਤੇ ਦੂਸਰਾ ਗੁਰਮੁਖ ਸਿੰਘ ਉਰਫ ਸੋਨੂੰ ਪੁੱਤਰ ਭੋਲਾ ਸਿੰਘ ਵਾਸੀ ਪਿੰਡ ਹੇਤਮਪੁਰਾ ਜਿਲ੍ਹਾ ਅਮ੍ਰਿਤਸਰ ਦਸਿਆ ਜ੍ਹਿਨਾ ਦੀ ਗੱਡੀ ਦੀ ਮਨ ਏ.ਐਸ.ਆਈ ਨੇ ਚੈਕਿੰਗ ਕੀਤੀ ਤਾ ਡਿੱਗੀ ਤੇ ਸੀਟ ਦੇ ਉਪਰੋ 15 ਪੇਟੀਆ ਸ਼ਰਾਬ ਅੰਗਰੇਜੀ ਬਰਾਮਦ ਹੋਈਆ ਉਹਨਾ ਦੀ ਮਜੀਦ ਜਾਮਾ ਤਲਾਸ਼ੀ ਕਰਨ ਪਰ ਰਜੇਸ਼ ਕੁਮਾਰ ਉਰਫ ਬਿਟੁ ਦੀ ਪਹਿਨੀ ਪੇਟ ਦੀ ਸਜੀ ਜੇਬ ਵਿੱਚੋ 150 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਈਆ ਅਤੇ ਗੁਰਮੁਖ ਸਿੰਘ ਉਰਫ ਸੋਨੂੰ ਮਜੀਦ ਜਾਮਾ ਤਲਾਸ਼ੀ ਕਰਨ ਪਰ ਜਿਸ ਦੀ ਪਹਿਨੀ ਪੈਟ ਦੀ ਸੱਜੀ ਜੇਬ ਵਿੱਚੋ 150 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਈਆ ਉਕਤ ਦੋਸ਼ੀਆ ਨੂੰ ਕਾਬੂ ਕਰ ਪੁਲਿਸ ਹਿਰਾਸਤ ਵਿੱਚ ਲੈਕੇ ਮੁੱਕਦਮਾ ਨੰਬਰ 92 ਮਿਤੀ 10-05-2015 ਅ/ਧ 61/1/14  EX Act. 22/61/85 NDPS Act ਥਾਣਾ ਡਵੀਜਨ ਨੰਬਰ 7 ਲੁਧਿਆਣਾ ਵਿੱਚ ਦਰਜ ਕੀਤਾ ਗਿਆ।  ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਉਸ ਕੋਲੋਂ ਅਗਲੀ ਪੁੱਛ ਗਿੱਛ ਕੀਤੀ ਜਾਵੇਗੀ।

No comments: